ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂ ਮਾਤਾ ਦਇਆ ਵੰਤੀ ਇੰਸਾਂ (99 ਸਾਲ) ਪਤਨੀ ਵੇਦ ਪ੍ਰਕਾਸ਼ ਵਾਸੀ ਅੰਗਾਰੀਆਂ ਵਾਲਾ ਮਹੱਲਾ ਸੁਨਾਮ ਦੇ ਅਕਾਲ ਚਲਾਣਾ ਕਰਨ ਉਪਰੰਤ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਹੈ। ਇਹ ਬਲਾਕ ਸੁਨਾਮ ਦਾ 42ਵਾਂ ਸਰੀਰਦਾਨ ਹੈ।
ਜ਼ਿਕਾਰਯੋਗ ਹੈ ਕਿ ਸਰੀਰਦਾਨੀ ਮਾਤਾ ਦਇਆ ਵੰਤੀ ਇੰਸਾਂ ਨੇ ਜਿਉਦੇ ਜੀਅ ਡੇਰਾ ਸੱਚਾ ਸੌਦਾ ਵਿਖੇ ਫਾਰਮ ਭਰੇ ਹੋਏ ਸੀ ਕਿ ਉਨ੍ਹਾਂ ਦੇ ਦੇਹਾਂਤ ਉਪਰੰਤ ਉਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਅੱਜ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਪੂਰਾ ਕਰਦਿਆਂ ਉਨ੍ਹਾਂ ਦੀ ਮਿ੍ਰਤਕ ਦੇਹੀ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ ਉਨ੍ਹਾਂ ਦੀ ਮਿ੍ਰਤਕ ਦੇਹੀ ਮੈਡੀਕਲ ਖੋਜ ਕਾਰਜਾਂ ਲਈ ਮੁੱਜਫਰਨਗਰ ਮੈਡੀਕਲ ਕਾਲਜ ਅਤੇ ਹਸਪਤਾਲ ਮੁੱਜਫਰਨਗਰ ਲਈ ਰਵਾਨਾ ਕੀਤੀ ਗਈ ਹੈ।
ਮਾਤਾ ਦਇਆ ਵੰਤੀ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਹੋਈ ਐਂਬੂਲੈਸ ਨੂੰ ਰਵਾਨਾ ਕਰਨ ਤੋਂ ਪਹਿਲਾ ਵੱਡੇ ਕਾਫਲੇ ਦੇ ਰੂਪ 'ਚ ਉਹਨਾਂ ਦੇ ਨਿਵਾਸ ਸਥਾਨ ਤੋਂ ਲੈ ਕੇ ਬਾਜ਼ਾਰ ਚੋਂ ਹੁੰਦੇ ਹੋਏ ਰੋਜ਼ ਗਾਰਡਨ ਤੱਕ ਲਿਜਾਇਆ ਗਿਆ ਅਤੇ ਸਰੀਰਦਾਨੀ ਮਾਤਾ ਦਇਆ ਵੰਤੀ ਇੰਸਾਂ ਅਮਰ ਰਹੇ ਦੇ ਨਾਅਰੇ ਲਾਏ ਗਏ ਉਪਰੰਤ ਕੌਂਸਲਰ ਸਨੀ ਕਾਂਸਲ ਅਤੇ ਸਟੇਟ ਕਮੇਟੀ ਦੇ ਜਿੰਮੇਵਾਰਾਂ ਨੇ ਐਂਬੂਲੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਤੇ ਬੋਲਦਿਆਂ ਸਟੇਟ ਕਮੇਟੀ ਮੈਂਬਰ ਰਾਜੇਸ਼ ਬਿੱਟੂ ਇੰਸਾਂ ਨੇ ਡੇਰਾ ਸੱਚਾ ਸੌਦਾ ਦੁਆਰਾ ਚਲਾਈ ਗਈ ਇਹ ਮੁਹਿੰਮ ਦੇ ਤਹਿਤ ਆਖਿਆਂ ਕਿ ਜਿਉਦੇ ਜੀਅ ਡੇਰਾ ਪ੍ਰੇਮੀ ਖੂਨਦਾਨ, ਗੁਰਦਾ ਦਾਨ ਅਤੇ ਮਰਨੋ ਉਪਰੰਤ ਸਰੀਰਦਾਨ ਕਰ ਰਹੇ ਹਨ ਇਹ ਪ੍ਰੇਰਨਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਗਈ ਹੈ।
ਇਸ ਮੌਕੇ ਕੌਂਸਲਰ ਸਨੀ ਕਾਂਸਲ ਨੇ ਕਿਹਾ ਕਿ ਸਰੀਰਦਾਨ ਕਰਨ ਨਾਲ ਜਿੱਥੇ ਮਨੁੱਖਤਾ ਦਾ ਭਲਾ ਹੁੰਦਾ ਹੈ ਉੱਥੇ ਸਾਨੂੰ ਆਉਣ ਵਾਲੀਆਂ ਕਈ ਬਿਮਾਰੀਆਂ ਬਾਰੇ ਪਤਾ ਲੱਗਦਾ ਹੈ ਮੈਂ ਮਾਤਾ ਜੀ ਦੇ ਸਰੀਰਦਾਨ ਕਰਨ ਦੇ ਫੈਸਲੇ ਦੀ ਸਲਾਘਾ ਕਰਦਾ ਹਾ, ਉਨ੍ਹਾਂ ਕਿਹਾ ਕਿ ਮਾਤਾ ਜੀ ਸਰੀਰਦਾਨ ਕਰਕੇ ਸਾਨੂੰ ਇੱਕ ਵੱਡਾ ਸੁਨੇਹਾ ਵੀ ਦੇ ਕੇ ਗਏ ਹਨ ਅਤੇ ਸਾਨੂੰ ਉਹਨਾਂ ਦੇ ਦਿਖਾਏ ਮਾਰਗ ਤੇ ਚੱਲਣਾ ਚਾਹੀਦਾ ਹੈ।
ਇਸ ਮੌਕੇ ਪਰਿਵਾਰਿਕ ਮੈਂਬਰ ਨਿਰਮਲਾ ਇੰਸਾਂ ਸਟੇਂਟ ਕਮੇਟੀ ਮੈਂਬਰ, ਤਰੁਣ ਸ਼ਰਮਾ ਇੰਸਾਂ, ਤਾਨੁਜ ਸ਼ਰਮਾ ਇੰਸਾਂ, ਮੋਹਿਤ ਸ਼ਰਮਾ, ਸ਼ੁਸ਼ੀਲ ਸ਼ਰਮਾ, ਸ਼ਕਤੀ ਸ਼ਰਮਾ, ਚੰਦਨ ਸ਼ਰਮਾ, ਆਸ਼ਾ ਰਾਣੀ, ਸੁਸ਼ਮਾ, ਸੁਮਾਨ ਲਤਾ, ਡੋਲੀ ਰਾਣੀ, ਰੀਨਾ ਇੰਸਾਂ, ਮੀਨਾ ਇੰਸਾਂ, ਮਨੀ ਇੰਸਾਂ, ਮੀਨਾਕਸੀ, ਮੁਸਕਾਨ, ਸੁਭਦਿਲ, ਸੁਬਯੰਤ ਤੋਂ ਇਲਾਵਾ ਹੋਰ ਰਿਸ਼ਤੇਦਾਰ, ਸਾਕ-ਸਬੰਧੀ ਅਤੇ ਸਟੇਟ ਕਮੇਟੀ ਮੈਂਬਰ ਸਹਿਦੇਵ ਇੰਸਾਂ, ਸਟੇਟ ਕਮੇਟੀ ਮੈਂਬਰ ਰਾਜੇਸ਼ ਬਿੱਟੂ ਇੰਸਾਂ, ਸਟੇਟ ਕਮੇਟੀ ਮੈਂਬਰ ਕਮਲੇਸ ਇੰਸਾਂ, ਵਿਨੋਦ ਸ਼ਰਮਾ ਪੱਤਰਕਾਰ (ਅਜੀਤ), ਸੰਜੀਵ ਇੰਸਾ, ਮਾ. ਜਾਗਰ ਸਿੰਘ ਇੰਸਾਂ, ਗੁਲਜਾਰ ਇੰਸਾ, ਪੰਡਤ ਸੁਨੀਲ ਕੁਮਾਰ, ਚੰਦਰ ਸ਼ੇਖਰ, ਸ਼ਕਤੀ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਡੇਰਾ ਸ਼ਰਧਾਲੂ ਹਾਜ਼ਰ ਸਨ।