Tuesday, November 17, 2026
BREAKING
• ਪੰਜਾਬ 'ਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ, ਠੰਡ ਬਾਰੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ • ਪੰਜਾਬ ’ਚ ਨਸ਼ੇ ਨੂੰ ਹੱਲਾਸ਼ੇਰੀ ਦੇਣ ਲਈ ਕਾਂਗਰਸ ਤੇ ‘ਆਪ’ ਦੋਵੇਂ ਜ਼ਿੰਮੇਵਾਰ : ਹਰਸਿਮਰਤ ਬਾਦਲ • ਰਾਹੁਲ ਗਾਂਧੀ ਵਿਦੇਸ਼ੀ ਮੰਚਾਂ ਤੋਂ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ ਨੂੰ ਬਦਨਾਮ ਕਰ ਰਹੇ ਹਨ : ਚੁੱਘ • PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਮੇਅਰ ਦੀ ਜੀਵਨੀ • ਗੀਰ ਨੈਸ਼ਨਲ ਪਾਰਕ ਪਹੁੰਚੇ ਦਿਲਜੀਤ ਦੋਸਾਂਝ ! ਸ਼ਾਨਦਾਰ ਵਾਈਲਡਲਾਈਫ਼ ਸਫ਼ਾਰੀ ਦਾ ਲਿਆ ਮਜ਼ਾ • ਸਾਡਾ ਭਵਿੱਖ 'ਮੁਕਾਬਲੇ' ਨਾਲ ਨਹੀਂ ਸਗੋਂ 'ਸਹਿਯੋਗ' ਨਾਲ ਤੈਅ ਹੋਣਾ ਚਾਹੀਦੈ : ਪ੍ਰਧਾਨ ਮੰਤਰੀ ਮੋਦੀ • ਉਤਰਾਖੰਡ ਹਾਦਸੇ 'ਚ 8 ਲੋਕਾਂ ਦੀ ਮੌਤ, ਰਾਸ਼ਟਰਪਤੀ ਮੁਰਮੂ ਨੇ ਪ੍ਰਗਟਾਇਆ ਦੁੱਖ • ਮਨੀਲਾ 'ਚ PM ਮੋਦੀ ਤੇ ਟਰੰਪ ਦੀ ਹੋਵੇਗੀ ਮੁਲਾਕਾਤ ! QUAD ਬੈਠਕ 'ਚ 4 ਦੇਸ਼ਾਂ ਦੇ ਆਗੂ ਲੈਣਗੇ ਹਿੱਸਾ • ਪੱਛਮੀ ਬੰਗਾਲ ਛੱਡ ਕੇ ਚਲੇ ਜਾਣ ਅਪਰਾਧੀ ਤੇ ਜਬਰ-ਜ਼ਨਾਹ ਕਰਨ ਵਾਲੇ, ਨਹੀਂ ਤਾਂ...; CM ਸ਼ੁਭੇਂਦੂ ਅਧਿਕਾਰੀ • PM ਮੋਦੀ ਨੇ 100 ਸਾਲ ਪੁਰਾਣੇ ਗੁਰੂਘਰ 'ਚ ਟੇਕਿਆ ਮੱਥਾ, ਪੁਨਰ ਵਿਕਾਸ ਲਈ ਰੱਖਿਆ ਨੀਂਹ ਪੱਥਰ

ਦੁਨੀਆਂ

ਮਨੀਲਾ 'ਚ PM ਮੋਦੀ ਤੇ ਟਰੰਪ ਦੀ ਹੋਵੇਗੀ ਮੁਲਾਕਾਤ ! QUAD ਬੈਠਕ 'ਚ 4 ਦੇਸ਼ਾਂ ਦੇ ਆਗੂ ਲੈਣਗੇ ਹਿੱਸਾ

17 ਨਵੰਬਰ, 2026 05:30 PM

ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦੇ ਪ੍ਰਮੁੱਖ ਗੱਠਜੋੜ Quad ਦੇ ਚੋਟੀ ਦੇ ਆਗੂ ਅੱਜ (ਮੰਗਲਵਾਰ) ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ 'ਚ ਮੁਲਾਕਾਤ ਕਰਨ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੌਜੂਦਾ ਕਾਰਜਕਾਲ ਦੌਰਾਨ ਇਹ ਕਵਾਡ ਆਗੂਆਂ ਦੀ ਪਹਿਲੀ ਆਹਮੋ-ਸਾਹਮਣੇ ਬੈਠਕ ਹੋਵੇਗੀ।


ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ, ਇਹ ਬੈਠਕ ਮਨੀਲਾ ਦੇ ਸੋਲੇਅਰ ਰਿਜ਼ੌਰਟ ਵਿਖੇ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ 4:00 ਵਜੇ) ਸ਼ੁਰੂ ਹੋਵੇਗੀ, ਜਿਸ ਤੋਂ 10 ਮਿੰਟ ਪਹਿਲਾਂ ਆਗੂਆਂ ਦਾ ਸਵਾਗਤ ਅਤੇ ਫੋਟੋ ਸੈਸ਼ਨ ਹੋਵੇਗਾ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਇਰਾਨ ਜੰਗ ਦੇ ਆਰਥਿਕ ਪ੍ਰਭਾਵਾਂ ਦਾ ਹਵਾਲਾ ਦਿੱਤਾ ਅਤੇ ਅੰਤਰਰਾਸ਼ਟਰੀ ਤਣਾਅ ਘਟਾਉਣ ਦੀ ਲੋੜ 'ਤੇ ਜ਼ੋਰ ਦਿੱਤਾ।


ਹਾਲਾਂਕਿ ਵ੍ਹਾਈਟ ਹਾਊਸ ਵੱਲੋਂ ਕੋਈ ਅਧਿਕਾਰਤ ਏਜੰਡਾ ਜਾਰੀ ਨਹੀਂ ਕੀਤਾ ਗਿਆ, ਪਰ 31 ਅਕਤੂਬਰ ਨੂੰ ਅਟਲਾਂਟਾ 'ਚ ਹੋਈ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਆਧਾਰ 'ਤੇ ਇੰਡੋ-ਪੈਸੀਫਿਕ ਖੇਤਰ ਵਿੱਚ ਭਰੋਸੇਯੋਗ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਲਈ 85 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ, ਭਾਰਤ ਅਤੇ ਆਸੀਆਨ ਦੇਸ਼ਾਂ 'ਚ ਕਚਰੇ ਤੋਂ ਅਹਿਮ ਖਣਿਜ ਕੱਢਣ ਲਈ 10 ਮਿਲੀਅਨ ਡਾਲਰ ਦੇ ਅਮਰੀਕੀ ਨਿਵੇਸ਼ ਤੇ ਹੋਰਮੁਜ਼ ਅਤੇ ਲਾਲ ਸਾਗਰ 'ਚ ਵਪਾਰਕ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਮੁੱਖ ਮੁੱਦੇ ਰਹਿਣਗੇ। ਇਸ ਤੋਂ ਇਲਾਵਾ 18 ਨਵੰਬਰ ਨੂੰ ਟੋਕੀਓ 'ਚ ਚਾਰਾਂ ਦੇਸ਼ਾਂ ਦੀਆਂ ਐਕਸਪੋਰਟ ਕ੍ਰੈਡਿਟ ਏਜੰਸੀਆਂ ਦੀ ਮੀਟਿੰਗ ਵੀ ਤੈਅ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਲਾ 'ਚ ਆਸੀਆਨ-ਭਾਰਤ ਸਿਖਰ ਸੰਮੇਲਨ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ 'ਚ ਵੀ ਸ਼ਿਰਕਤ ਕਰ ਰਹੇ ਹਨ। ਦੂਜੇ ਪਾਸੇ, ਮਨੀਲਾ ਤੋਂ ਬਾਅਦ ਰਾਸ਼ਟਰਪਤੀ ਟਰੰਪ APEC ਸੰਮੇਲਨ ਲਈ ਚੀਨ ਦੇ ਸ਼ੇਨਜ਼ੇਨ ਜਾਣਗੇ, ਜਿੱਥੇ ਵੀਰਵਾਰ ਨੂੰ ਉਨ੍ਹਾਂ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਬੈਠਕ ਅਤੇ ਫਿਰ ਸ਼ੀ ਜਿਨਪਿੰਗ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਤਿੰਨ-ਪੱਖੀ ਮੁਲਾਕਾਤ ਹੋਣੀ ਹੈ।

 

Have something to say? Post your comment

ਅਤੇ ਦੁਨੀਆਂ ਖਬਰਾਂ

PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਮੇਅਰ ਦੀ ਜੀਵਨੀ

PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਮੇਅਰ ਦੀ ਜੀਵਨੀ

PM ਮੋਦੀ ਨੇ 100 ਸਾਲ ਪੁਰਾਣੇ ਗੁਰੂਘਰ 'ਚ ਟੇਕਿਆ ਮੱਥਾ, ਪੁਨਰ ਵਿਕਾਸ ਲਈ ਰੱਖਿਆ ਨੀਂਹ ਪੱਥਰ

PM ਮੋਦੀ ਨੇ 100 ਸਾਲ ਪੁਰਾਣੇ ਗੁਰੂਘਰ 'ਚ ਟੇਕਿਆ ਮੱਥਾ, ਪੁਨਰ ਵਿਕਾਸ ਲਈ ਰੱਖਿਆ ਨੀਂਹ ਪੱਥਰ

ਐਮਰਜੈਂਸੀ ਦੀ ਸਥਿਤੀ ਘੋਸ਼ਿਤ,  ਗੁਆਟੇਮਾਲਾ 'ਚ ਸੁਰੱਖਿਆ ਕਾਰਵਾਈਆਂ ਤੇਜ਼

ਐਮਰਜੈਂਸੀ ਦੀ ਸਥਿਤੀ ਘੋਸ਼ਿਤ, ਗੁਆਟੇਮਾਲਾ 'ਚ ਸੁਰੱਖਿਆ ਕਾਰਵਾਈਆਂ ਤੇਜ਼

ਪੋਪ ਨੇ ਪੇਰੂ 'ਚ ਅਫਰੀਕੀ ਗੁਲਾਮਾਂ ਦੇ ਦੁੱਖ ਅਤੇ ਅਪਮਾਨ ਨੂੰ ਕੀਤਾ ਜ਼ਿਕਰ, ਬੇਇਨਸਾਫ਼ੀ ਲਈ ਪ੍ਰਗਟਾਇਆ ਦੁੱਖ

ਪੋਪ ਨੇ ਪੇਰੂ 'ਚ ਅਫਰੀਕੀ ਗੁਲਾਮਾਂ ਦੇ ਦੁੱਖ ਅਤੇ ਅਪਮਾਨ ਨੂੰ ਕੀਤਾ ਜ਼ਿਕਰ, ਬੇਇਨਸਾਫ਼ੀ ਲਈ ਪ੍ਰਗਟਾਇਆ ਦੁੱਖ

ਕਵਾਡ ਆਗੂਆਂ ਦੇ ਸੰਮੇਲਨ ਦੀਆਂ ਤਿਆਰੀਆਂ ਦਾ ਕੰਮ ਜਾਰੀ: ਅਮਰੀਕੀ ਅਧਿਕਾਰੀ

ਕਵਾਡ ਆਗੂਆਂ ਦੇ ਸੰਮੇਲਨ ਦੀਆਂ ਤਿਆਰੀਆਂ ਦਾ ਕੰਮ ਜਾਰੀ: ਅਮਰੀਕੀ ਅਧਿਕਾਰੀ

ਦੁਨੀਆ ਭਰ 'ਚ Microsoft Outlook ਅਤੇ 365 ਦਾ ਸਰਵਰ ਡਾਊਨ! 1 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ

ਦੁਨੀਆ ਭਰ 'ਚ Microsoft Outlook ਅਤੇ 365 ਦਾ ਸਰਵਰ ਡਾਊਨ! 1 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ

ਵੱਡਾ ਖ਼ੁਲਾਸਾ: Nvidia ਦੇ ਸਾਬਕਾ CEO ਹੁਆਂਗ ਦਾ ਇੱਕ ਹੋਰ ਮਹਿਲਾ ਕਰਮਚਾਰੀ ਨਾਲ ਸੀ ਸਬੰਧ

ਵੱਡਾ ਖ਼ੁਲਾਸਾ: Nvidia ਦੇ ਸਾਬਕਾ CEO ਹੁਆਂਗ ਦਾ ਇੱਕ ਹੋਰ ਮਹਿਲਾ ਕਰਮਚਾਰੀ ਨਾਲ ਸੀ ਸਬੰਧ

ਬੰਗਲਾਦੇਸ਼ ਨੇ ਭਾਰਤ ਨੂੰ ਬਦਨਾਮ ਕਰਨ ਦੇ ਦੋਸ਼ੀ ਕਈ ਚੀਨੀ ਬਲੌਗਰਾਂ ’ਤੇ ਨਿਗਰਾਨੀ ਵਧਾਈ

ਬੰਗਲਾਦੇਸ਼ ਨੇ ਭਾਰਤ ਨੂੰ ਬਦਨਾਮ ਕਰਨ ਦੇ ਦੋਸ਼ੀ ਕਈ ਚੀਨੀ ਬਲੌਗਰਾਂ ’ਤੇ ਨਿਗਰਾਨੀ ਵਧਾਈ

ਸ਼ੀ ਜਿਨਪਿੰਗ ਦੀ ਤਾਈਵਾਨ ਨੂੰ ਸਖ਼ਤ ਚੇਤਾਵਨੀ, ਕਿਹਾ- 'ਲੋੜ ਪੈਣ 'ਤੇ ਤਾਕਤ ਦੀ ਵਰਤੋਂ ਤੋਂ ਵੀ ਨਹੀਂ ਹਟਾਂਗੇ ਪਿੱਛੇ'

ਸ਼ੀ ਜਿਨਪਿੰਗ ਦੀ ਤਾਈਵਾਨ ਨੂੰ ਸਖ਼ਤ ਚੇਤਾਵਨੀ, ਕਿਹਾ- 'ਲੋੜ ਪੈਣ 'ਤੇ ਤਾਕਤ ਦੀ ਵਰਤੋਂ ਤੋਂ ਵੀ ਨਹੀਂ ਹਟਾਂਗੇ ਪਿੱਛੇ'

ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 14 ਲੋਕਾਂ ਦੀ ਮੌਤ, UAE 'ਚ ਵਾਪਰਿਆ ਭਿਆਨਕ ਹਾਦਸਾ

ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 14 ਲੋਕਾਂ ਦੀ ਮੌਤ, UAE 'ਚ ਵਾਪਰਿਆ ਭਿਆਨਕ ਹਾਦਸਾ