ਜੂਨਾਗੜ੍ਹ : ਦਿਲਜੀਤ ਦੋਸਾਂਝ ਨੇ ਆਪਣੇ ਰੁਝੇਵੇਂ ਭਰੇ ਸ਼ੈਡਿਊਲ ਤੋਂ ਬ੍ਰੇਕ ਲੈ ਕੇ ਗੁਜਰਾਤ ਦੇ ਗਿਰ ਨੈਸ਼ਨਲ ਪਾਰਕ 'ਚ ਵਾਈਲਡਲਾਈਫ ਸਫ਼ਾਰੀ ਦਾ ਆਨੰਦ ਮਾਣਿਆ। ਕੁਦਰਤ ਵਿਚਾਲੇ, ਇਸ ਗਾਇਕ ਅਤੇ ਅਦਾਕਾਰ ਨੂੰ ਜੰਗਲ ਨੂੰ ਕਰੀਬ ਤੋਂ ਦੇਖਣ ਅਤੇ ਜੰਗਲੀ ਜੀਵਾਂ ਦੀ ਸੁੰਦਰਤਾ ਨੂੰ ਦੇਖਣ ਦਾ ਮੌਕਾ ਮਿਲਿਆ।
ਦਿਲਜੀਤ ਦੋਸਾਂਝ ਨੇ 'ਇੰਸਟਾਗ੍ਰਾਮ' 'ਤੇ ਆਪਣੇ ਜੰਗਲ ਦੇ ਅਨੁਭਵ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਤਸਵੀਰਾਂ ਅਤੇ ਵੀਡੀਓ 'ਚ, ਦਿਲਜੀਤ ਸਫ਼ਾਰੀ ਗੀਅਰ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕੈਮੋਫਲਾਜ਼ ਵਾਲੀ ਪੋਸ਼ਾਕ ਅਤੇ ਭੂਰੇ ਰੰਗ ਦੀ ਯੂਨਿਲਿਟੀ ਵੈਸਟ ਪਹਿਨੀ ਹੋਈ ਹੈ ਅਤੇ ਨੇੜੇ-ਤੇੜੇ ਦੇ ਜੰਗਲ ਨੂੰ ਦੇਖਣ ਲਈ ਉਨ੍ਹਾਂ ਦੇ ਹੱਥ 'ਚ ਦੂਰਬੀਨ ਹੈ। ਜੰਗਲ ਦੀ ਕੁਦਰਤੀ ਸੁੰਦਰਤਾ ਨੂੰ ਦੇਖਦੇ ਹੋਏ ਉਨ੍ਹਾਂ ਦਾ ਉਤਸ਼ਾਹ ਸਾਫ਼ ਝਲਕ ਰਿਹਾ ਹੈ।
ਉਨ੍ਹਾਂ ਦੀ ਸਫ਼ਾਰੀ ਦਾ ਇਕ ਹੋਰ ਖ਼ਾਸ ਪਲ ਉਦੋਂ ਦੇਖਿਆ ਨੂੰ ਮਿਲਿਆ, ਜਦੋਂ ਇਕ ਸ਼ੇਰਨੀ ਜੰਗਲ ਦੇ ਰਸਤੇ 'ਤੇ ਤੁਰਦੀ ਹੋਈ ਦਿੱਸੀ। ਇਸ ਦੌਰਾਨ ਦਿਲਜੀਤ ਆਪਣੀ ਸਫ਼ਾਰੀ ਗੱਡੀ ਤੋਂ ਇਸ ਸ਼ਾਨਦਾਰ ਜਾਨਵਰ ਨੂੰ ਦੇਖ ਰਹੇ ਸਨ, ਜਦੋਂ ਕਿ ਉਨ੍ਹਾਂ ਦੇ ਪਿੱਛੇ ਹੋਰ ਗੱਡੀਆਂ ਵੀ ਸਨ। ਦਿਲਜੀਤ ਨੇ ਇਸ ਅਨੁਭਵ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ 'ਚ ਗੁਜਰਾਤ ਦੇ ਗਿਰ ਨੈਸ਼ਨਲ ਪਾਰਕ ਸਫ਼ਾਰੀ ਅਤੇ 'ਔਰਾ ਇੰਡੀਆ ਟੂਰ 2026' ਦਾ ਜ਼ਿਕਰ ਕੀਤਾ ਹੈ।