Thursday, April 23, 2026
BREAKING
ਪੰਜਾਬ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਲਾਗੂ ਕਰਨ ਲਈ ਸਪੀਕਰ ਸੰਧਵਾਂ ਦਾ ਵਿਸ਼ੇਸ਼ ਸਨਮਾਨ ਪੰਜਾਬ ਸਰਕਾਰ ਵੱਲੋਂ ਆਸ਼ਰਿਤ ਬੱਚਿਆਂ ਲਈ 35.50 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ; 2.36 ਲੱਖ ਤੋਂ ਵੱਧ ਬੱਚਿਆਂ ਨੂੰ ਲਾਭ: ਡਾ. ਬਲਜੀਤ ਕੌਰ ਮੰਡੀਆਂ ਵਿੱਚ ਸੁਵਿਧਾਵਾਂ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਸਪੀਕਰ ਰੌੜੀ ਸਰਹੱਦ ਪਾਰੋਂ ਚੱਲ ਰਹੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼; 900 ਗ੍ਰਾਮ ਆਈਸੀਈ ਅਤੇ 5 ਪਿਸਤੌਲਾਂ ਸਮੇਤ ਤਿੰਨ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੇ ਮਾਣ ਭੱਤੇ ਵਧਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦੇ ਨਿਰਦੇਸ਼ ਪੰਜਾਬ ਕਿਰਤ ਭਲਾਈ ਬੋਰਡ ਨੇ 7831 ਉਦਯੋਗਿਕ ਕਾਮਿਆਂ ਨੂੰ 17.11 ਕਰੋੜ ਰੁਪਏ ਦੇ ਲਾਭ ਦਿੱਤੇ: ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਾਬਕਾ ਸੈਨਿਕਾਂ ਦੀ ਭਲਾਈ ਦੇ ਮਾਮਲੇ ‘ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਮੋਹਿੰਦਰ ਭਗਤ ਬਰਿੰਦਰ ਕੁਮਾਰ ਗੋਇਲ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਦਮ, ਫ਼ਲਾਇੰਗ ਸਕੁਐਡ ਅਤੇ ਤਕਨੀਕ ਆਧਾਰਤ ਨਿਗਰਾਨੀ ਦੇ ਹੁਕਮ ਅੱਖਾਂ ਦੀ ਕਮਜ਼ੋਰੀ ਨਾਲ ਬੱਚਿਆਂ ਦਾ ਪੜ੍ਹਾਈ ਤੋਂ ਧਿਆਨ ਭਟਕਦਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ  ਭਾਰਤ ਤੇ ਚੀਨ ਨੂੰ ਦੱਸਿਆ 'ਨਰਕ' ! ਟਰੰਪ ਨੇ India ਖਿਲਾਫ਼ ਪਾਈ ਪੋਸਟ

ਦੁਨੀਆਂ

ਭਾਰਤ ਤੇ ਚੀਨ ਨੂੰ ਦੱਸਿਆ 'ਨਰਕ' ! ਟਰੰਪ ਨੇ India ਖਿਲਾਫ਼ ਪਾਈ ਪੋਸਟ

23 ਅਪ੍ਰੈਲ, 2026 04:52 PM

ਅਮਰੀਕਾ-ਇਰਾਨ ਵਿਚਾਲੇ ਚੱਲ ਰਹੀ ਜੰਗ ਜਦੋਂ ਹੁਣ ਕੁਝ ਸਮੇਂ ਲਈ ਰੁਕੀ ਹੋਈ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਅਤੇ 'ਬਰਥਰਾਈਟ ਸਿਟੀਜ਼ਨਸ਼ਿਪ' ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਟਰੰਪ ਨੇ ਮਸ਼ਹੂਰ ਰੇਡੀਓ ਹੋਸਟ ਮਾਈਕਲ ਸੇਵੇਜ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਲਈ ਬੇਹੱਦ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ।

ਵੀਡੀਓ ਵਿੱਚ ਮਾਈਕਲ ਸੇਵੇਜ ਨੇ ਦਾਅਵਾ ਕੀਤਾ ਕਿ ਮੌਜੂਦਾ ਕਾਨੂੰਨ ਦਾ ਫਾਇਦਾ ਉਠਾਉਂਦੇ ਹੋਏ ਪ੍ਰਵਾਸੀ ਆਪਣੇ ਗਰਭ ਅਵਸਥਾ ਦੇ ਆਖਰੀ ਮਹੀਨੇ ਵਿੱਚ ਅਮਰੀਕਾ ਆਉਂਦੇ ਹਨ। ਉਨ੍ਹਾਂ ਕਿਹਾ, "ਇੱਥੇ ਪੈਦਾ ਹੋਇਆ ਬੱਚਾ ਤੁਰੰਤ ਅਮਰੀਕੀ ਨਾਗਰਿਕ ਬਣ ਜਾਂਦਾ ਹੈ ਅਤੇ ਫਿਰ ਉਹ ਆਪਣੇ ਪੂਰੇ ਪਰਿਵਾਰ ਨੂੰ ਚੀਨ, ਭਾਰਤ ਜਾਂ ਦੁਨੀਆ ਦੇ ਕਿਸੇ ਹੋਰ 'ਹੈਲਹੋਲ' (ਨਰਕ ਵਰਗੀ ਜਗ੍ਹਾ) ਤੋਂ ਇੱਥੇ ਲੈ ਆਉਂਦੇ ਹਨ।"

ਸੇਵੇਜ ਨੇ ਅਮਰੀਕੀ ਸੁਪਰੀਮ ਕੋਰਟ ਵਿੱਚ ਚੱਲ ਰਹੀ ਬਹਿਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਮਾਮਲਾ ਸਿਰਫ਼ ਕਾਨੂੰਨੀ ਨਹੀਂ, ਸਗੋਂ ਜਨਤਕ ਰਾਏ ਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਸਿਰਫ਼ ਪੈਸੇ ਕਮਾਉਣ ਦਾ ਜ਼ਰੀਆ ਰਹਿ ਗਿਆ ਹੈ। ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇਸ ਵੀਡੀਓ ਨੂੰ ਰੀਪੋਸਟ ਕਰਕੇ ਸੇਵੇਜ ਦੇ ਵਿਚਾਰਾਂ ਦਾ ਸਮਰਥਨ ਕੀਤਾ ਹੈ।

ਵੀਡੀਓ ਵਿੱਚ ਸੇਵੇਜ ਨੇ ਭਾਰਤੀ ਅਤੇ ਚੀਨੀ ਪ੍ਰਵਾਸੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਪੁਰਾਣੇ ਯੂਰਪੀਅਨ ਪ੍ਰਵਾਸੀਆਂ (ਆਇਰਿਸ਼, ਇਟਾਲੀਅਨ, ਪੋਲਿਸ਼) ਵਾਂਗ ਅਮਰੀਕੀ ਸਮਾਜ ਵਿੱਚ ਘੁਲਦੇ-ਮਿਲਦੇ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਪ੍ਰਵਾਸੀਆਂ ਕਾਰਨ ਅਮਰੀਕਾ ਵਿੱਚ ਅੰਗਰੇਜ਼ੀ ਭਾਸ਼ਾ ਅਤੇ ਰਾਸ਼ਟਰੀ ਪਛਾਣ ਵੀ ਖ਼ਤਮ ਹੋ ਰਹੀ ਹੈ।

ਟਰੰਪ ਦੇ ਇਸ ਕਦਮ ਦੀ ਦੁਨੀਆ ਭਰ 'ਚ ਆਲੋਚਨਾ ਹੋ ਰਹੀ ਹੈ। ਖਾਸ ਕਰਕੇ ਭਾਰਤੀ-ਅਮਰੀਕੀ ਭਾਈਚਾਰੇ ਨੇ 'ਹੈੱਲਹੋਲ' ਸ਼ਬਦ ਦੀ ਵਰਤੋਂ 'ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਨੇੜੇ ਅਜਿਹੀ ਬਿਆਨਬਾਜ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ ਦਾ ਹਿੱਸਾ ਹੋ ਸਕਦੀ ਹੈ ਤੇ ਇਹ ਭਾਰਤ ਤੇ ਚੀਨ ਵਰਗੇ ਦੇਸ਼ਾਂ ਦੇ ਲੋਕਾਂ ਲਈ ਕਾਫ਼ੀ ਅਪਮਾਨਜਨਕ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਅਮਰੀਕਾ 'ਚ ਜੰਗਲੀ ਅੱਗ ਦਾ ਤਾਂਡਵ, 50 ਤੋਂ ਵੱਧ ਘਰ ਸੜ ਕੇ ਸੁਆਹ

ਅਮਰੀਕਾ 'ਚ ਜੰਗਲੀ ਅੱਗ ਦਾ ਤਾਂਡਵ, 50 ਤੋਂ ਵੱਧ ਘਰ ਸੜ ਕੇ ਸੁਆਹ

ਬ੍ਰਿਟੇਨ ਨੇ ਸੱਦ ਲਈ 30 ਦੇਸ਼ਾਂ ਦੀ ਮੀਟਿੰਗ ! ਹੋਰਮੁਜ਼ ਖੋਲ੍ਹਣ ਬਾਰੇ ਹੋਵੇਗੀ ਚਰਚਾ

ਬ੍ਰਿਟੇਨ ਨੇ ਸੱਦ ਲਈ 30 ਦੇਸ਼ਾਂ ਦੀ ਮੀਟਿੰਗ ! ਹੋਰਮੁਜ਼ ਖੋਲ੍ਹਣ ਬਾਰੇ ਹੋਵੇਗੀ ਚਰਚਾ

ਸ਼ਾਂਤੀ ਦੀ ਨੀਤੀ ਖ਼ਤਮ ! ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਗਲੋਬਲ ਮਾਰਕੀਟ 'ਚ ਹਥਿਆਰ ਵੇਚੇਗਾ ਜਾਪਾਨ

ਸ਼ਾਂਤੀ ਦੀ ਨੀਤੀ ਖ਼ਤਮ ! ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਗਲੋਬਲ ਮਾਰਕੀਟ 'ਚ ਹਥਿਆਰ ਵੇਚੇਗਾ ਜਾਪਾਨ

ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਕੂਲਾਂ ਨੂੰ ਵੱਡੀ ਰਾਹਤ! ਨਿਊਜ਼ੀਲੈਂਡ ਸਰਕਾਰ ਨੇ ਕਰ'ਤਾ ਐਲਾਨ

ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਕੂਲਾਂ ਨੂੰ ਵੱਡੀ ਰਾਹਤ! ਨਿਊਜ਼ੀਲੈਂਡ ਸਰਕਾਰ ਨੇ ਕਰ'ਤਾ ਐਲਾਨ

ਕੈਨੇਡਾ ਬਦਲਣ ਜਾ ਰਿਹੈ PR ਦੇ ਨਿਯਮ ! ਵੱਡੇ ਪੱਧਰ 'ਤੇ ਭਾਰਤੀ ਹੋਣਗੇ ਪ੍ਰਭਾਵਿਤ

ਕੈਨੇਡਾ ਬਦਲਣ ਜਾ ਰਿਹੈ PR ਦੇ ਨਿਯਮ ! ਵੱਡੇ ਪੱਧਰ 'ਤੇ ਭਾਰਤੀ ਹੋਣਗੇ ਪ੍ਰਭਾਵਿਤ

ਬੰਦੂਕ ਚੁੱਕੀ ਤੇ ਭੁੰਨ੍ਹ'ਤੇ 8 ਜਵਾਕ ! ਅਮਰੀਕਾ 'ਚ ਬੰਦੇ ਨੇ ਕੀਤਾ ਖ਼ੌਫ਼ਨਾਕ ਕਾਰਾ

ਬੰਦੂਕ ਚੁੱਕੀ ਤੇ ਭੁੰਨ੍ਹ'ਤੇ 8 ਜਵਾਕ ! ਅਮਰੀਕਾ 'ਚ ਬੰਦੇ ਨੇ ਕੀਤਾ ਖ਼ੌਫ਼ਨਾਕ ਕਾਰਾ

'ਧਮਕੀਆਂ ਦੇ ਡਰ ਹੇਠ ਨਹੀਂ ਕਰਾਂਗੇ ਕੋਈ ਗੱਲਬਾਤ', Peace Talk ਬਾਰੇ ਇਰਾਨੀ ਸੰਸਦ ਸਪੀਕਰ ਦਾ ਵੱਡਾ ਬਿਆਨ

'ਧਮਕੀਆਂ ਦੇ ਡਰ ਹੇਠ ਨਹੀਂ ਕਰਾਂਗੇ ਕੋਈ ਗੱਲਬਾਤ', Peace Talk ਬਾਰੇ ਇਰਾਨੀ ਸੰਸਦ ਸਪੀਕਰ ਦਾ ਵੱਡਾ ਬਿਆਨ

ਸ਼੍ਰੀਲੰਕਾ ਤੋਂ 19 ਭਾਰਤੀ ਮਛੇਰਿਆਂ ਨੂੰ ਭੇਜਿਆ ਦੇਸ਼ ਵਾਪਸ

ਸ਼੍ਰੀਲੰਕਾ ਤੋਂ 19 ਭਾਰਤੀ ਮਛੇਰਿਆਂ ਨੂੰ ਭੇਜਿਆ ਦੇਸ਼ ਵਾਪਸ

'ਟਰੰਪ ਜੋ ਜੰਗ 'ਚ ਨਾ ਜਿੱਤ ਸਕੇ, ਉਸ ਨੂੰ ਮੇਜ਼ 'ਤੇ ਵੀ..... ' ; ਈਰਾਨੀ ਰਾਜਦੂਤ ਦਾ ਵੱਡਾ ਦਾਅਵਾ

'ਟਰੰਪ ਜੋ ਜੰਗ 'ਚ ਨਾ ਜਿੱਤ ਸਕੇ, ਉਸ ਨੂੰ ਮੇਜ਼ 'ਤੇ ਵੀ..... ' ; ਈਰਾਨੀ ਰਾਜਦੂਤ ਦਾ ਵੱਡਾ ਦਾਅਵਾ

'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ

'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ