Saturday, October 17, 2026
BREAKING
• ਬਾਲ ਭਲਾਈ, ਬਜ਼ੁਰਗਾਂ, ਮਹਿਲਾਵਾਂ ਅਤੇ ਦਿਵਿਆਂਗਜਨਾਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ 20 ਅਕਤੂਬਰ ਤੱਕ ਕਰਵਾਉਣ ਆਨਲਾਈਨ ਰਜਿਸਟ੍ਰੇਸ਼ਨ • ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਧ ਪਦਾਰਥਾਂ ਦੀ ਗੁਣਵੱਤਾ ਨਾਲ ਨਾ ਕਰੋ ਸਮਝੌਤਾ: ਸਿਵਲ ਸਰਜਨ ਡਾ ਅਮਨ ਸੂਦ  • ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਪਿੰਡ ਮੱਕੜਾ, ਪੋਪਨਾ ਅਤੇ ਪੰਨੂਆਂ ਵਿਖੇ ਦਿਖਾਈ ਗਈ • ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ. ਜੀ. ਦਾ ਵੱਡਾ ਬਿਆਨ • ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ • ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ ਮੌਤ 'ਤੇ ਨਾ ਰੋਇਓ... • 'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ • LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ • ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ ਲੋੜ: ਡਾ. ਜਿਤੇਂਦਰ ਸਿੰਘ • CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ

ਖੇਡ

ਫੁੱਟਬਾਲ ਦੇ ਨਾਲ ਲੁਚਾ ਲਿਬਰੇ ਵੀ ਬਣਿਆ ਫੁੱਟਬਾਲ ਵਿਸ਼ਵ ਕੱਪ ਦਾ ਵੱਡਾ ਖਿੱਚ ਦਾ ਕੇਂਦਰ

03 ਜੁਲਾਈ, 2026 05:14 PM

ਮੈਕਸੀਕੋ ਸਿਟੀ : ਫੁੱਟਬਾਲ ਦੇ ਨਾਲ-ਨਾਲ ਮੈਕਸੀਕੋ ਦੀ ਵਿਸ਼ਵ ਪ੍ਰਸਿੱਧ ਲੁਚਾ ਲਿਬਰੇ (ਮੁਖੌਟਾ ਕੁਸ਼ਤੀ) ਵੀ ਵਿਸ਼ਵ ਕੱਪ ਦੇਖਣ ਪਹੁੰਚੇ ਸੈਲਾਨੀਆਂ ਲਈ ਸਭ ਤੋਂ ਵੱਡੇ ਆਕਰਸ਼ਣਾਂ ’ਚ ਸ਼ਾਮਿਲ ਹੋ ਗਈ ਹੈ। ਰੰਗ-ਬਿਰੰਗੇ ਮੁਖੌਟੇ ਪਹਿਨੇ ਪਹਿਲਵਾਨਾਂ ਨਾਲ ਸਜੀਆਂ ਸੜਕਾਂ ’ਤੇ ਖਚਾਖਚ ਭਰੇ ਅਖਾੜੇ ਇਸ ਰਵਾਇਤੀ ਖੇਡ ਦੀ ਲੋਕਪ੍ਰਿਯਤਾ ਦਾ ਸਬੂਤ ਹਨ। ਦੁਨੀਆ ਭਰ ਤੋਂ ਆਏ ਫੁੱਟਬਾਲ ਪ੍ਰਸ਼ੰਸਕ ਮੈਕਸੀਕੋ ਦੀ ਇਸ ਵਕਾਰੀ ਸੱਭਿਆਚਾਰਕ ਵਿਰਾਸਤ ਦੇ ਰੰਗ ’ਚ ਪੂਰੀ ਤਰ੍ਹਾਂ ਰੰਗੇ ਨਜ਼ਰ ਆ ਰਹੇ ਹਨ। ਫੁੱਟਬਾਲ ਦੇ ਨਾਲ-ਨਾਲ ਲੁਚਾ ਲਿਬਰੇ ਵੀ ਮੈਕਸੀਕੋ ਦੀ ਰਾਸ਼ਟਰੀ ਪਛਾਣ ਅਤੇ ਜਨੂੰਨ ਦਾ ਅਨਿੱਖੜਵਾਂ ਅੰਗ ਹੈ। ਕੁਸ਼ਤੀ ਦੇ ਅਖਾੜਿਆਂ ’ਚ ਪ੍ਰਵੇਸ਼ ਕਰਦੇ ਹੀ ਦਰਸ਼ਕ ਕੁਝ ਘੰਟਿਆਂ ਲਈ ਫੁੱਟਬਾਲ ਵਿਸ਼ਵ ਕੱਪ ਦਾ ਰੋਮਾਂਚ ਭੁੱਲ ਕੇ ਇਕ ਵੱਖਰੀ ਹੀ ਦੁਨੀਆ ’ਚ ਪਹੁੰਚ ਜਾਂਦੇ ਹਨ।

 

ਗੁਆਡਲਾਹਾਰਾ ’ਚ ਜਦੋਂ ਸਪੇਨ ਤੇ ਉਰੂਗਵੇ ਵਿਚਾਲੇ ਰੋਮਾਂਚਕ ਮੁਕਾਬਲਾ ਚੱਲ ਰਿਹਾ ਸੀ, ਉਸੇ ਸਮੇਂ ਹਜ਼ਾਰਾਂ ਦਰਸ਼ਕ ਵਕਾਰੀ ‘ਏਰੇਨਾ ਮੈਕਸੀਕੋ’ ਵਿਚ ਮਿਸਟਿਕੋ ਤੇ ਮਾਸਕਾਰਾ ਦੋਰਾਦਾ ਦੀ ਜੋੜੀ ਤਥਾ ‘ਦਿ ਬੀਸਟ ਮੋਰਟੋਸ’ ਤੇ ਸੈਮੀ ਗਵੇਰਾ ਵਿਚਾਲੇ ਹੋਏ ਸ਼ਾਨਦਾਰ ਮੁਕਾਬਲੇ ਦਾ ਆਨੰਦ ਲੈ ਰਹੇ ਸਨ। ਏਰੇਨਾ ਮੈਕਸੀਕੋ ਨੂੰ ਲੁਚਾ ਲਿਬਰੇ ਦਾ ‘ਕੈਥੇਡ੍ਰਲ’ ਵੀ ਕਿਹਾ ਜਾਂਦਾ ਹੈ। ਇੰਗਲੈਂਡ ਦਾ ਮੈਨਚੈਸਟਰ ਨਿਵਾਸੀ ਐਂਡੀ ਵਿੰਸਟਨ ਆਪਣੇ ਪਰਿਵਾਰ ਨਾਲ ਕੈਨੇਡਾ, ਅਮਰੀਕਾ ਅਤੇ ਹੁਣ ਮੈਕਸੀਕੋ ’ਚ ਵਿਸ਼ਵ ਕੱਪ ਦੇਖਣ ਪਹੁੰਚਿਆ ਹੈ। ਉਸ ਨੇ ਕਿਹਾ, ‘‘ਇਹ ਅਨੁਭਵ ਸ਼ਾਨਦਾਰ ਰਿਹਾ। ਮੈਕਸੀਕੋ ਆ ਕੇ ਲੁਚਾ ਲਿਬਰੇ ਦੇਖੇ ਬਿਨਾਂ ਯਾਤਰਾ ਅਧੂਰੀ ਰਹਿੰਦੀ। ਇਹ ਇਥੋਂ ਦੀ ਮਹਾਨ ਪ੍ਰੰਪਰਾ ਅਤੇ ਸੱਭਿਆਚਾਰਕ ਧ੍ਰੋਹਰ ਹੈ।’’ ਦਰਸ਼ਕ ਗੈਲਰੀ ’ਚ ਇੰਗਲੈਂਡ, ਜਾਪਾਨ, ਦੱਖਣੀ ਕੋਰੀਆ, ਬ੍ਰਾਜ਼ੀਲ, ਕੋਲੰਬੀਆ, ਸਪੇਨ ਅਤੇ ਮੈਕਸੀਕੋ ਸਮੇਤ ਕਈ ਦੇਸ਼ਾਂ ਦੀਆਂ ਟੀਮਾਂ ਦੀਆਂ ਜਰਸੀਆਂ ਪਹਿਨੇ ਪ੍ਰਸ਼ੰਸਕ ਆਪਣੇ ਮਨਪਸੰਦ ਪਹਿਲਵਾਨਾਂ ਦਾ ਉਤਸ਼ਾਹ ਵਧਾਉਂਦੇ ਦਿਖਾਈ ਦਿੱਤੇ।

 

ਮੈਕਸੀਕਨ ਲੁਚਾ ਲਿਬਰੇ ਦੀ ਸ਼ੁਰੂਆਤ 20ਵੀਂ ਸਦੀ ਦੇ ਸ਼ੁਰੂ ’ਚ ਹੋਈ ਸੀ। ਇਸ ਦੀ ਸ਼ੈਲੀ ’ਚ ਅਮਰੀਕੀ ਕੁਸ਼ਤੀ ਤੇ ਗ੍ਰੀਕੋ-ਰੋਮਨ ਕੁਸ਼ਤੀ ਦੀਆਂ ਤਕਨੀਕਾਂ ਨਾਲ ਹਵਾਈ ਕਰਤਬਾਂ ਅਤੇ ਨਾਟਕੀ ਪੇਸ਼ਕਾਰੀ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਦਾ ਹੈ। ਸਮੇਂ ਦੇ ਨਾਲ ਇਸ ਨੇ ਆਪਣੀ ਵਿਸ਼ੇਸ਼ ਪਛਾਣ ਬਣਾਈ ਅਤੇ ਮੈਕਸੀਕੋ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਬਣ ਗਈ। ਸਾਲ 2018 ’ਚ ਇਸ ਨੂੰ ਮੈਕਸੀਕੋ ਸਿਟੀ ਦੀ ਸੱਭਿਆਚਾਰਕ ਧਰੋਹਰ ਐਲਾਨਿਆ ਗਿਆ ਸੀ। ਮੁਖੌਟੇ ਦੀ ਆੜ ’ਚ ਪਹਿਲਵਾਨ ਆਪਣੀ ਅਸਲ ਪਛਾਣ ਗੁਪਤ ਰੱਖਦੇ ਹਨ ਅਤੇ ਰਾਸ਼ਟਰੀ ਪ੍ਰਤੀਕ ਦਾ ਰੂਪ ਲੈ ਲੈਂਦੇ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਪਹਿਲਵਾਨ ਆਪਣੇ ਅਸਲੀ ਨਾਂ ਜਨਤਕ ਨਹੀਂ ਕਰਦੇ। ਉਂਝ ਤਾਂ ਲੁਚਾ ਲਿਬਰੇ ਪਹਿਲਾਂ ਹੀ ਮੈਕਸੀਕੋ ਆਉਣ ਵਾਲੇ ਸੈਲਾਨੀਆਂ ਵਿਚਾਲੇ ਲੋਕਪ੍ਰਿਯ ਸੀ ਪਰ ਵਿਸ਼ਵ ਕੱਪ ਦੇ ਆਯੋਜਨ ਨੇ ਇਸ ਦੀ ਲੋਕਪ੍ਰਿਯਤਾ ਨੂੰ ਨਵੀਆਂ ਉੱਚਾਈਆਂ ’ਤੇ ਪਹੁੰਚਾ ਦਿੱਤਾ ਹੈ। ਹੁਣ ਮੁਖੌਟੇ ਤੇ ਕੁਸ਼ਤੀ ਦੀ ਝਲਕ ਸਿਰਫ਼ ਅਖਾੜਿਆਂ ਤੱਕ ਸੀਮਤ ਨਹੀਂ ਰਹੀ, ਸਗੋਂ ਸੜਕਾਂ ਅਤੇ ਸਟੇਡੀਅਮਾਂ ਦੇ ਆਲੇ-ਦੁਆਲੇ ਵੀ ਦਿਖਾਈ ਦੇਣ ਲੱਗੀ ਹੈ।

Have something to say? Post your comment

ਅਤੇ ਖੇਡ ਖਬਰਾਂ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ:  ਸ਼ੈਫਾਲੀ ਵਰਮਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ: ਸ਼ੈਫਾਲੀ ਵਰਮਾ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ