ਮੁੰਬਈ : ਸਲਮਾਨ ਖ਼ਾਨ ਦੀ ਫ਼ਿਲਮ ‘ਮਾਤ੍ਰਭੂਮੀ : ਮੇ ਵਾਰ ਰੈਸਟ ਇਨ ਪੀਸ’ ਦਾ ਨਵਾਂ ਗੀਤ ‘ਮਦਿਰਾਪਾਨ’ ਮੇਕਰਜ਼ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਗੀਤ ’ਚ ਸਲਮਾਨ ਖ਼ਾਨ ਦੇ ਡਾਂਸ ਅਤੇ ਸਵੈਗ ਦੇ ਤੜਕੇ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ। ‘ਮਦਿਰਾਪਾਨ’ ਨੂੰ ਹਿਮੇਸ਼ ਰੇਸ਼ਮੀਆ ਵੱਲੋਂ ਕੰਪੋਜ਼ ਅਤੇ ਮੁਦੱਸਰ ਖ਼ਾਨ ਵੱਲੋਂ ਕੋਰੀਓਗ੍ਰਾਫ਼ ਕੀਤਾ ਗਿਆ ਹੈ। ਇਸ ਟਰੈਕ ’ਚ ਸਲਮਾਨ ਖ਼ਾਨ ਨੇ ਆਪਣੇ ਸਿਗਨੇਚਰ ਡਾਂਸ ਸਟਾਈਲ ਅਤੇ ਬੇਮਿਸਾਲ ਸਵੈਗ ਨਾਲ ਜ਼ਬਰਦਸਤ ਵਾਪਸੀ ਕੀਤੀ ਹੈ। ਇਹ ਗੀਤ ਆਪਣੇ ਆਪ ਵਿਚ ਆਰਮੀ ਲਾਈਫ਼ ਦੀ ਮਸਤੀ ਅਤੇ ਭਾਈਚਾਰੇ ਨੂੰ ਸਮੇਟੀ ਬੈਠਾ ਹੈ।
ਸਲਮਾਨ ਖ਼ਾਨ ਅਤੇ ਚਿਤਰਾਂਗਦਾ ਸਿੰਘ ਦੀ ਕੈਮਿਸਟਰੀ ਇਸ ਦੀ ਵਿਜ਼ੂਅਲ ਅਪੀਲ ਨੂੰ ਹੋਰ ਵਧਾਉਂਦੀ ਹੈ। ਹਿਮੇਸ਼ ਰੇਸ਼ਮੀਆ ਦੇ ਆਕਰਸ਼ਕ ਸੰਗੀਤ, ਮੁਦੱਸਰ ਖ਼ਾਨ ਦੀ ਜ਼ਬਰਦਸਤ ਕੋਰੀਓਗ੍ਰਾਫ਼ੀ ਅਤੇ ਸਮੀਰ ਅੰਜਾਨ ਵੱਲੋਂ ਲਿਖੇ ਬੋਲਾਂ ਨਾਲ ਸਜਿਆ ‘ਮਦਿਰਾਪਾਨ’ ਅਜਿਹਾ ਗੀਤ ਹੈ, ਜੋ ਹਰ ਪਾਰਟੀ ’ਚ ਆਪਣੀ ਖ਼ਾਸ ਜਗ੍ਹਾ ਬਣਾਉਂਦੇ ਹੋਏ ਚਾਰਟਬਸਟਰ ਸਾਬਤ ਹੋਣ ਵਾਲਾ ਹੈ। ਅਪੂਰਵ ਲਾਖੀਆ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੂੰ ‘ਸਲਮਾਨ ਖ਼ਾਨ ਫ਼ਿਲਮਜ਼’ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ।