Thursday, November 19, 2026
BREAKING
• ਬ੍ਰਹਮੋਸ ਮਗਰੋਂ ਭਾਰਤ ਤੋਂ 'ਆਕਾਸ਼' ਤੇ ਪਿਨਾਕਾ 'ਮਿਜ਼ਾਈਲ' ਖਰੀਦਣਾ ਚਾਹੁੰਦੈ ਫਿਲੀਪੀਨਜ਼ • ਖੜਗੇ, ਪ੍ਰਿਯੰਕਾ ਗਾਂਧੀ ਨੇ ਸਾਬਕਾ PM ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਭੇਂਟ ਕੀਤੀ ਸ਼ਰਧਾਂਜਲੀ • ਮੰਤਰੀ ਮੰਡਲ ਦੀ ਬੈਠਕ ’ਚ ਭਾਵੁਕ ਹੋਏ PM ਮੋਦੀ, ਬੋਲੇ-ਨਕਸਲਵਾਦ ਖ਼ਤਮ ਹੋ ਸਕਦਾ ਤਾਂ ਡਰੱਗਜ਼... • ਭਾਰਤ ਦਾ ਘਰੇਲੂ ਰੱਖਿਆ ਉਤਪਾਦਨ 1.80 ਲੱਖ ਕਰੋੜ ਤੋਂ ਪਾਰ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤੀ ਜਾਣਕਾਰੀ • ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਸਾਡੀ ਸਵੈ-ਰੱਖਿਆ ਦੀ ਕਾਰਵਾਈ : ਈਰਾਨ • ਵੱਡੇ ਪਰਦੇ ’ਤੇ ਸਲਮਾਨ ਖਾਨ ਦਾ ਵੱਡਾ ਧਮਾਕਾ! ‘ਮਾਤ੍ਰਭੂਮੀ’ ਪਹਿਲੇ ਦਿਨ ਕਰ ਸਕਦੀ ਹੈ 25-30 ਕਰੋੜ ਰੁਪਏ ਦਾ ਕਾਰੋਬਾਰ! • ਫੁਲੇਰਾ ’ਚ ਬਦਲੇਗੀ ਸੱਤਾ ਦੀ ਖੇਡ, 3 ਦਸੰਬਰ ਨੂੰ ਹੋਵੇਗਾ ‘ਪੰਚਾਇਤ-5’ ਦਾ ਪ੍ਰੀਮੀਅਰ • 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਦਿਖਾਈ ਦੇਣਗੇ ਕੇਂਦਰੀ ਮੰਤਰੀ ਨਿਤਿਨ ਗਡਕਰੀ ! • ਖੇਡਾਂ ਮੈਦਾਨ ਤੋਂ ਬਾਹਰ ਵੀ ਦੋਹਾਂ ਦੇਸ਼ਾਂ ਲਈ ਨਵੇਂ ਮੌਕੇ ਪੈਦਾ ਕਰਦੀਆਂ ਹਨ: ਰਹਾਨੇ • IND vs NZ, 1st Test Day 1 Stumps: ਨਿਊਜ਼ੀਲੈਂਡ ਨੇ ਬਣਾਈਆਂ 243 ਦੌੜਾਂ, ਨਿਕੋਲਸ ਦਾ ਸੈਂਕੜਾ

ਮਨੋਰੰਜਨ

ਫੁਲੇਰਾ ’ਚ ਬਦਲੇਗੀ ਸੱਤਾ ਦੀ ਖੇਡ, 3 ਦਸੰਬਰ ਨੂੰ ਹੋਵੇਗਾ ‘ਪੰਚਾਇਤ-5’ ਦਾ ਪ੍ਰੀਮੀਅਰ

19 ਨਵੰਬਰ, 2026 05:57 PM

ਦਰਸ਼ਕਾਂ ਦੀ ਪਸੰਦੀਦਾ ਵੈੱਬ ਸੀਰੀਜ਼ ‘ਪੰਚਾਇਤ’ ਆਪਣੇ ਪੰਜਵੇਂ ਸੀਜ਼ਨ ਨਾਲ ਵਾਪਸੀ ਕਰ ਰਹੀ ਹੈ। ਦਿ ਵਾਇਰਲ ਫੀਵਰ (ਟੀ.ਵੀ.ਐੱਫ.) ਵੱਲੋਂ ਨਿਰਮਿਤ ‘ਪੰਚਾਇਤ-5’ ਦਾ ਪ੍ਰੀਮੀਅਰ 3 ਦਸੰਬਰ, 2026 ਨੂੰ ਪ੍ਰਾਈਮ ਵੀਡੀਓ ’ਤੇ ਹੋਵੇਗਾ। ਇਸ ਵਾਰ ਫੁਲੇਰਾ ਪਿੰਡ ’ਚ ਸੱਤਾ ਤਬਦੀਲੀ ਤੋਂ ਬਾਅਦ ਨਵੀਂ ਸਿਆਸੀ ਖਿੱਚੋਤਾਣ ਅਤੇ ਦਿਲਚਸਪ ਘਟਨਾਕ੍ਰਮ ਦੇਖਣ ਨੂੰ ਮਿਲਣਗੇ। ਨਵੇਂ ਸੀਜ਼ਨ ’ਚ ਫੁਲੇਰਾ ਨੂੰ ਨਵਾਂ ਮੁਖੀਆ ਮਿਲ ਗਿਆ ਹੈ ਅਤੇ ਬਨਰਾਕਸ ਨਵੇਂ ਪ੍ਰਧਾਨਪਤੀ ਦੇ ਰੂਪ ’ਚ ਨਜ਼ਰ ਆਉਣਗੇ। ਹੁਣ ਸਵਾਲ ਇਹ ਹੈ ਕਿ ਕੀ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰ ਕੇ ਪਿੰਡ ਦੀ ਤਸਵੀਰ ਬਦਲ ਸਕਣਗੇ ਜਾਂ ਉਨ੍ਹਾਂ ਦੀਆਂ ਯੋਜਨਾਵਾਂ ਵੀ ਸਿਰਫ਼ ਦਿਖਾਵਾ ਸਾਬਤ ਹੋਣਗੀਆਂ? ਸੱਤਾ ਦੇ ਨਵੇਂ ਸਮੀਕਰਨਾਂ ਵਿਚਕਾਰ ਪਿੰਡ ’ਚ ਵਿਰੋਧ, ਹਾਸਾ-ਮਜ਼ਾਕ ਅਤੇ ਭਾਵੁਕ ਘਟਨਾਵਾਂ ਦਾ ਸਿਲਸਿਲਾ ਜਾਰੀ ਰਹੇਗਾ।


ਸੀਰੀਜ਼ ’ਚ ਜਤਿੰਦਰ ਕੁਮਾਰ ਇਕ ਵਾਰ ਫਿਰ ਸਕੱਤਰ ਜੀ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਦੇ ਨਾਲ ਰਘੁਬੀਰ ਯਾਦਵ, ਨੀਨਾ ਗੁਪਤਾ, ਸੁਨੀਤਾ ਰਾਜਵਰ, ਫ਼ੈਸਲ ਮਲਿਕ, ਚੰਦਨ ਰਾਏ, ਸਾਨਵਿਕਾ, ਦੁਰਗੇਸ਼ ਕੁਮਾਰ ਅਤੇ ਅਸ਼ੋਕ ਪਾਠਕ ਵੀ ਆਪਣੇ ਹਰਮਨਪਿਆਰੇ ਕਿਰਦਾਰਾਂ ’ਚ ਨਜ਼ਰ ਆਉਣਗੇ।
ਸੀਰੀਜ਼ ਦਾ ਨਿਰਦੇਸ਼ਨ ਦੀਪਕ ਕੁਮਾਰ ਮਿਸ਼ਰਾ ਨੇ ਕੀਤਾ ਹੈ, ਜਦੋਂ ਕਿ ਇਸ ਦੀ ਸਿਰਜਣਾ ਦੀਪਕ ਕੁਮਾਰ ਮਿਸ਼ਰਾ, ਚੰਦਨ ਕੁਮਾਰ ਤੇ ਅਰੁਣਾਭ ਕੁਮਾਰ ਵੱਲੋਂ ਕੀਤੀ ਗਈ ਹੈ। ਇਸ ਦਾ ਪ੍ਰਸਾਰਣ ਭਾਰਤ ਸਣੇ ਦੁਨੀਆ ਦੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ’ਚ ਹੋਵੇਗਾ। ਪ੍ਰਾਈਮ ਵੀਡੀਓ ਦੇ ਮਨੀਸ਼ ਮੇਂਘਾਨੀ ਤੇ ਟੀ.ਵੀ.ਐੱਫ. ਦੇ ਪ੍ਰਧਾਨ ਵਿਜੇ ਕੋਸ਼ੀ ਨੇ ਨਵੇਂ ਸੀਜ਼ਨ ਨੂੰ ਲੈ ਕੇ ਆਪਣਾ ਉਤਸ਼ਾਹ ਜ਼ਾਹਿਰ ਕੀਤਾ ਹੈ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਵੱਡੇ ਪਰਦੇ ’ਤੇ ਸਲਮਾਨ ਖਾਨ ਦਾ ਵੱਡਾ ਧਮਾਕਾ! ‘ਮਾਤ੍ਰਭੂਮੀ’ ਪਹਿਲੇ ਦਿਨ ਕਰ ਸਕਦੀ ਹੈ 25-30 ਕਰੋੜ ਰੁਪਏ ਦਾ ਕਾਰੋਬਾਰ!

ਵੱਡੇ ਪਰਦੇ ’ਤੇ ਸਲਮਾਨ ਖਾਨ ਦਾ ਵੱਡਾ ਧਮਾਕਾ! ‘ਮਾਤ੍ਰਭੂਮੀ’ ਪਹਿਲੇ ਦਿਨ ਕਰ ਸਕਦੀ ਹੈ 25-30 ਕਰੋੜ ਰੁਪਏ ਦਾ ਕਾਰੋਬਾਰ!

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਦਿਖਾਈ ਦੇਣਗੇ ਕੇਂਦਰੀ ਮੰਤਰੀ ਨਿਤਿਨ ਗਡਕਰੀ !

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਦਿਖਾਈ ਦੇਣਗੇ ਕੇਂਦਰੀ ਮੰਤਰੀ ਨਿਤਿਨ ਗਡਕਰੀ !

'ਐਟੀਟਿਊਡ ਛੱਡੋ, ਕੰਮ 'ਚ ਕਮੀ ਕੱਢ ਕੇ ਦਿਖਾਓ..!' ਦੀਆ ਮਿਰਜ਼ਾ ਦੀ ਪੋਸਟ 'ਤੇ ਨਵਾਜ਼ੁੱਦੀਨ ਦਾ ਵੀ ਆ ਗਿਆ ਜਵਾਬ

'ਐਟੀਟਿਊਡ ਛੱਡੋ, ਕੰਮ 'ਚ ਕਮੀ ਕੱਢ ਕੇ ਦਿਖਾਓ..!' ਦੀਆ ਮਿਰਜ਼ਾ ਦੀ ਪੋਸਟ 'ਤੇ ਨਵਾਜ਼ੁੱਦੀਨ ਦਾ ਵੀ ਆ ਗਿਆ ਜਵਾਬ

ਗਣੇਸ਼ ਆਚਾਰੀਆ ਦੀ ਫਿਲਮ

ਗਣੇਸ਼ ਆਚਾਰੀਆ ਦੀ ਫਿਲਮ "ਗਣੇਸ਼: ਡਸਟ ਟੂ ਸਟਾਰਡਸਟ" ਨੂੰ ਮਿਲਿਆ 'ਯੂ' ਸਰਟੀਫਿਕੇਟ

ਤੱਬੂ YRF ਐਂਟਰਟੇਨਮੈਂਟ ਦੀ ਨੈੱਟਫਲਿਕਸ ਸੀਰੀਜ਼

ਤੱਬੂ YRF ਐਂਟਰਟੇਨਮੈਂਟ ਦੀ ਨੈੱਟਫਲਿਕਸ ਸੀਰੀਜ਼ "ਟਨਲ ਮੈਨ" 'ਚ ਆਵੇਗੀ ਨਜ਼ਰ

ਗੀਰ ਨੈਸ਼ਨਲ ਪਾਰਕ ਪਹੁੰਚੇ ਦਿਲਜੀਤ ਦੋਸਾਂਝ ! ਸ਼ਾਨਦਾਰ ਵਾਈਲਡਲਾਈਫ਼ ਸਫ਼ਾਰੀ ਦਾ ਲਿਆ ਮਜ਼ਾ

ਗੀਰ ਨੈਸ਼ਨਲ ਪਾਰਕ ਪਹੁੰਚੇ ਦਿਲਜੀਤ ਦੋਸਾਂਝ ! ਸ਼ਾਨਦਾਰ ਵਾਈਲਡਲਾਈਫ਼ ਸਫ਼ਾਰੀ ਦਾ ਲਿਆ ਮਜ਼ਾ

ਨਵੇਂ James Bond ਦਾ ਹੋ ਗਿਆ ਐਲਾਨ ! ਰਾਬਰਟ ਪੈਟਿਨਸਨ ਬਣਨਗੇ 007 ਦੇ ਨਵੇਂ ਚਿਹਰੇ

ਨਵੇਂ James Bond ਦਾ ਹੋ ਗਿਆ ਐਲਾਨ ! ਰਾਬਰਟ ਪੈਟਿਨਸਨ ਬਣਨਗੇ 007 ਦੇ ਨਵੇਂ ਚਿਹਰੇ

ਭਾਰਤੀ ਸਿਨੇਮਾ ਨੇ ਤੋੜ 'ਤੇ ਸਾਰੇ ਰਿਕਾਰਡ ! ਪਹਿਲੀ ਵਾਰ ਕਮਾਈ 13,775,00,00,000 ਰੁਪਏ ਤੋਂ ਪਾਰ

ਭਾਰਤੀ ਸਿਨੇਮਾ ਨੇ ਤੋੜ 'ਤੇ ਸਾਰੇ ਰਿਕਾਰਡ ! ਪਹਿਲੀ ਵਾਰ ਕਮਾਈ 13,775,00,00,000 ਰੁਪਏ ਤੋਂ ਪਾਰ

ਇੰਦੌਰ ’ਚ ਦਿਲਜੀਤ ਦੋਸਾਂਝ ਵੱਲੋਂ ‘ਪਟਿਆਲਾ ਪੈੱਗ’ ਗੀਤ ਗਾਉਣ ’ਤੇ ਵਿਵਾਦ

ਇੰਦੌਰ ’ਚ ਦਿਲਜੀਤ ਦੋਸਾਂਝ ਵੱਲੋਂ ‘ਪਟਿਆਲਾ ਪੈੱਗ’ ਗੀਤ ਗਾਉਣ ’ਤੇ ਵਿਵਾਦ

ਅਨਿਲ ਕਪੂਰ ਨੇ ਸ਼ਤਰੂਘਨ ਸਿਨਹਾ ਨੂੰ ਦੱਸਿਆ

ਅਨਿਲ ਕਪੂਰ ਨੇ ਸ਼ਤਰੂਘਨ ਸਿਨਹਾ ਨੂੰ ਦੱਸਿਆ "ਦੋਸਤਾਂ ਦੇ ਦੋਸਤ", ਕਿਹਾ- "ਮੈਨੂੰ ਮਾਣ ਹੈ ਕਿ ਉਹ ਮੇਰੇ ਗੁਆਂਢੀ ਹਨ"