Friday, October 16, 2026
BREAKING
• ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਪਿੰਡ ਮੱਕੜਾ, ਪੋਪਨਾ ਅਤੇ ਪੰਨੂਆਂ ਵਿਖੇ ਦਿਖਾਈ ਗਈ • ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ. ਜੀ. ਦਾ ਵੱਡਾ ਬਿਆਨ • ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ • ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ ਮੌਤ 'ਤੇ ਨਾ ਰੋਇਓ... • 'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ • LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ • ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ ਲੋੜ: ਡਾ. ਜਿਤੇਂਦਰ ਸਿੰਘ • CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ • ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ • ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ

ਖੇਡ

ਪ੍ਰਣਯ ਤੇ ਉੱਨਤੀ ਤਾਈਪੇ ਓਪਨ ਦੇ ਦੂਜੇ ਦੌਰ ’ਚ ਪੁੱਜੇ

30 ਜੁਲਾਈ, 2026 03:18 PM

ਤਾਈਪੇ ਸਿਟੀ : ਤਜ਼ਰੇਬਕਾਰ ਸ਼ਟਲਰ ਐੱਚ. ਐੱਸ. ਪ੍ਰਣਯ ਅਤੇ ਉੱਨਤੀ ਹੁੱਡਾ ਨੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਬੁੱਧਵਾਰ ਨੂੰ ਇੱਥੇ ਤਾਈਪੇ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਸਿੰਗਲਜ਼ ਵਰਗ ਦੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ। 7ਵਾਂ ਦਰਜਾ ਪ੍ਰਾਪਤ ਪ੍ਰਣਯ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ’ਚ ਜਪਾਨ ਦੇ ਮਿਨੋਰੂ ਕੋਗਾ ਨੂੰ 21-11, 21-14 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਹਾਂਗਕਾਂਗ ਦੇ ਜੈਸਨ ਗੁਨਾਵਨ ਨਾਲ ਹੋਵੇਗਾ, ਜਿਸ ਨੇ ਇਕ ਹੋਰ ਭਾਰਤੀ ਖਿਡਾਰੀ ਮਿਥੁਨ ਮੰਜੂਨਾਥ ਨੂੰ 21-18 21-4 ਨਾਲ ਹਰਾਇਆ।

ਪੁਰਸ਼ ਸਿੰਗਲਜ਼ ’ਚ ਕਿਰਨ ਜਾਰਜ ਅਤੇ ਥਾਰੁਨ ਮੰਨੇਪੱਲੀ ਵੀ ਦੂਜੇ ਦੌਰ ’ਚ ਪਹੁੰਚ ਗਏ ਹਨ। ਜਾਰਜ ਨੇ ਚੀਨੀ ਤਾਈਪੇ ਦੇ ਵਾਂਗ ਪੋ-ਵੇਈ ਨੂੰ 21-10, 21-18 ਨਾਲ ਜਦਕਿ ਮੰਨੇਪੱਲੀ ਨੇ ਕੋਰੀਆ ਦੇ 8ਵਾਂ ਦਰਜਾ ਪ੍ਰਾਪਤ ਜਿਓਨ ਹਿਓਕ ਜਿਨ ਨੂੰ 21-12, 21-15 ਨਾਲ ਹਰਾਇਆ। ਜਾਰਜ ਤੇ ਮੰਨੇਪੱਲੀ ਅਗਲੇ ਦੌਰ ’ਚ ਇਕ-ਦੂਜੇ ਦਾ ਸਾਹਮਣਾ ਕਰਨਗੇ। ਪਰ ਪੁਰਸ਼ ਸਿੰਗਲਜ਼ ਕੁਆਲੀਫਾਇਰ ਤੋਂ ਮੁੱਖ ਡਰਾਅ ’ਚ ਜਗ੍ਹਾ ਬਣਾਉਣ ਵਾਲਾ ਰੌਣਕ ਚੌਹਾਨ ਇੰਡੋਨੇਸ਼ੀਆ ਦੇ ਰਿਚੀ ਦੁਤਾ ਰਿਚਾਰਡੋ ਤੋਂ 14-21 16-21 ਨਾਲ ਹਾਰ ਗਿਆ। 

ਮਹਿਲਾ ਸਿੰਗਲਜ਼ ’ਚ ਤੀਜਾ ਦਰਜਾ ਪ੍ਰਾਪਤ ਉੱਨਤੀ ਨੇ ਆਪਣੀ ਮੁਹਿੰਮ ਦੀ ਹਾਂ-ਪੱਖੀ ਸ਼ੁਰੂਆਤ ਕਰਦੇ ਹੋਏ ਤਾਈਪੇ ਦੀ ਪੇਈ ਯੂ ਵਾਂਗ ਨੂੰ 21-12, 21-18 ਨਾਲ ਹਰਾਇਆ। ਹੁਣ ਉਸਦਾ ਮੁਕਾਬਲਾ ਹਮਵਤਨ ਤਾਨਿਆ ਹੇਮੰਤ ਨਾਲ ਹੋਵੇਗਾ, ਜਿਸ ਨੇ ਤਾਈਪੇ ਦੀ ਹੀ ਵੇਨ ਚੀ ਸੂ ਨੂੰ ਸਖਤ ਮੁਕਾਬਲੇ ’ਚ 21-16, 14-21, 21-16 ਨਾਲ ਪਛਾੜਿਆ। ਭਾਰਤ ਦੀਆਂ ਹੋਰ ਖਿਡਾਰਨਾਂ ’ਚ 8ਵੀਂ ਦਰਜਾ ਪ੍ਰਾਪਤ ਦੇਵਿਕਾ ਸਿਹਾਗ, ਤਨਵੀ ਸ਼ਰਮਾ ਅਤੇ ਅਨਮੋਲ ਖਰਬ ਵੀ ਮਹਿਲਾ ਸਿੰਗਲਜ਼ ਦੇ ਅਗਲੇ ਦੌਰ ’ਚ ਪਹੁੰਚ ਗਈਆਂ। ਦੇਵਿਕਾ ਨੇ ਕੋਰੀਆ ਦੀ ਗਾ ਯੂਨ ਪਾਰਕ ਨੂੰ 14-21, 21-7, 21-15 ਨਾਲ, ਤਨਵੀ ਨੇ ਹਮਵਤਨ ਤਸਨੀਮ ਮੀਰ ਨੂੰ 21-16 22-20 ਨਾਲ ਅਤੇ ਅਨਮੋਲ ਨੇ ਅਮਰੀਕਾ ਦੀ ਇਸ਼ਿਕਾ ਜਾਇਸਵਾਲ ਨੂੰ 21-15, 11-21, 21-19 ਨਾਲ ਹਰਾਇਆ। ਦੇਵਿਕਾ ਦਾ ਅਗਲਾ ਮੁਕਾਬਲਾ ਇੰਡੋਨੇਸ਼ੀਆ ਦੀ ਕਡੇਕ ਢਿੰਡਾ ਅਮਰਤਿਆ ਪ੍ਰਤੀਵੀ ਨਾਲ ਹੋਵੇਗਾ, ਜਿਸ ਨੇ ਭਾਰਤ ਦੀ ਰਕਸ਼ਿਤਾ ਸ਼੍ਰੀ ਸੰਤੋਸ਼ ਰਾਮਰਾਜ ਨੂੰ 21-10, 20-22, 21-14 ਨਾਲ ਹਰਾਇਆ। ਤਨਵੀ ਦਾ ਮੁਕਾਬਲਾ ਹੁਣ ਇੰਡੋਨੇਸ਼ੀਆ ਦੀ ਥਾਲਿਤਾ ਰਾਮਧਾਨੀ ਵਿਰੀਆਵਾਨ ਨਾਲ ਹੋਵੇਗਾ, ਜਦਕਿ ਅਨਮੋਲ ਦਾ ਸਾਹਮਣਾ ਚੀਨੀ ਤਾਈਪੇ ਦੀ ਦੂਜਾ ਦਰਜਾ ਪ੍ਰਾਪਤ ਹਸਿਆਂਗ ਟੀ. ਲਿਨ ਨਾਲ ਹੋਵੇਗਾ। ਲਿਨ ਨੇ ਭਾਰਤ ਦੀ ਅਸ਼ਮਿਤਾ ਚਾਲਿਹਾ ਨੂੰ 16-21, 21-14, 21-15 ਨਾਲ ਹਰਾਇਆ ਸੀ।

Have something to say? Post your comment

ਅਤੇ ਖੇਡ ਖਬਰਾਂ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ:  ਸ਼ੈਫਾਲੀ ਵਰਮਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ: ਸ਼ੈਫਾਲੀ ਵਰਮਾ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ