Wednesday, May 27, 2026
BREAKING
ਭਾਰਤ ਲਈ ਰਾਹਤ ਭਰੀ ਖ਼ਬਰ ! Isolate ਕੀਤੀ ਗਈ ਸ਼ੱਕੀ ਔਰਤ ਦੀ Ebola ਰਿਪੋਰਟ ਆਈ Negative ਪਾਣੀ ਦੇ ਇਕ ਟੈਂਕਰ ਦੀ ਕੀਮਤ 8 ਹਜ਼ਾਰ ! ਈਦ ਮੌਕੇ ਕਰਾਚੀ 'ਚ ਬੂੰਦ-ਬੂੰਦ ਨੂੰ ਤਰਸ ਰਹੇ ਲੋਕ ਸਾਬਕਾ CM ਘਰ ਛਾਪੇਮਾਰੀ ਕਰਨ ਪਹੁੰਚੀ ED, ਭੜਕੇ ਸਮਰਥਕਾਂ ਨੇ ਕੀਤੀ ਪੱਥਰਬਾਜ਼ੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ ਵਿਖੇ ਫਿਰ ਵਾਪਰਿਆ ਵੱਡਾ ਹਾਦਸਾ ਅੰਮ੍ਰਿਤਸਰ 'ਚ ਹਥਿਆਰਾਂ ਸਮੇਤ ਫੜਿਆ ਗਿਆ ਵੱਡਾ ਗਿਰੋਹ! DGP ਨੇ ਖ਼ੁਦ ਦਿੱਤੀ ਜਾਣਕਾਰੀ ਗਰਮੀ ਦੇ ਕਹਿਰ ਦੇਖ PM ਮੋਦੀ ਨੇ ਖੁਦ ਸੰਭਾਲਿਆ ਮੋਰਚਾ, ਦੇਸ਼ ਨੂੰ ਜਾਰੀ ਕੀਤੇ ਇਹ ਸਖ਼ਤ ਨਿਰਦੇਸ਼ ਕੈਪਟਨ ਅਮਰਿੰਦਰ ਸਿੰਘ ਨੂੰ ਸਦਮਾ, ਮਸ਼ਹੂਰ ਓਲੰਪੀਅਨ ਭਰਾ ਰਾਜਾ ਰਣਧੀਰ ਸਿੰਘ ਦਾ ਹੋਇਆ ਦਿਹਾਂਤ ਜਲੰਧਰ ਵਿਖੇ ਲੱਕੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ ਹਰਕਤ 'ਚ ਆਇਆ ਫੂਡ ਸੇਫਟੀ ਵਿਭਾਗ, ਕੈਮੀਕਲ ਨਾਲ ਫ਼ਲ ਪਕਾਉਣ ਵਾਲਿਆਂ ਤੇ ਮਿਲਾਵਟਖੋਰਾਂ ਖ਼ਿਲਾਫ਼ ਐਕਸ਼ਨ ਦਲਿਤਾਂ ਬਾਰੇ ਵਰਤੀ ਸ਼ਬਦਾਵਲੀ ਲਈ ਜਨਤਕ ਮੁਆਫ਼ੀ ਮੰਗੇ ਰਾਜਾ ਵੜਿੰਗ: ਆਰ. ਪੀ. ਸਿੰਘ

ਬਾਜ਼ਾਰ

'ਪੈਟਰੋਲ-ਡੀਜ਼ਲ ਤੇ ਸੋਨੇ ਦੇ ਭਾਅ ਵਧਣ ਦਾ ਅਸਰ, ਜੂਨ 'ਚ...

27 ਮਈ, 2026 06:43 PM

ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਅਤੇ ਸੋਨੇ-ਚਾਂਦੀ ਉੱਤੇ ਕਸਟਮ ਡਿਊਟੀ ਵਧਾਏ ਜਾਣ ਤੋਂ ਬਾਅਦ ਜੂਨ ’ਚ ਪ੍ਰਚੂਨ ਮਹਿੰਗਾਈ ਕਰੀਬ 5 ਫੀਸਦੀ ਤੱਕ ਪਹੁੰਚ ਸਕਦੀ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਵਧਦੀ ਲਾਗਤ ਦਾ ਅਸਰ ਟਰਾਂਸਪੋਰਟ, ਸਟੋਰੇਜ਼ ਅਤੇ ਬਿਜਲੀ ਵਰਗੇ ਖੇਤਰਾਂ ਉੱਤੇ ਪਵੇਗਾ, ਜਿਸ ਨਾਲ ਆਮ ਖਪਤਕਾਰਾਂ ਉੱਤੇ ਮਹਿੰਗਾਈ ਦਾ ਦਬਾਅ ਵਧੇਗਾ।

15 ਮਈ ਤੋਂ ਸ਼ੁਰੂ ਹੋਈ 11 ਦਿਨਾਂ ਦੀ ਮਿਆਦ ’ਚ ਪੈਟਰੋਲ 7.38 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 7.48 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਵਿਸ਼ਲੇਸ਼ਕਾਂ ਦੇ ਅਨੁਸਾਰ ਈਂਧਨ ਦੀਆਂ ਕੀਮਤਾਂ ’ਚ ਇਹ ਉਛਾਲ ਵਸਤੂਆਂ ਅਤੇ ਸੇਵਾਵਾਂ ਦੀ ਲਾਗਤ ਵਧਾ ਕੇ ਪ੍ਰਚੂਨ ਮਹਿੰਗਾਈ ਨੂੰ ਪ੍ਰਭਾਵਿਤ ਕਰੇਗਾ। ਸਰਕਾਰ ਨੇ 13 ਮਈ ਨੂੰ ਸੋਨੇ ਅਤੇ ਚਾਂਦੀ ਉੱਤੇ ਕਸਟਮ ਡਿਊਟੀ ਵਧਾ ਕੇ 15 ਫੀਸਦੀ ਕਰ ਦਿੱਤੀ ਸੀ।

ਈਵਾਈ ਇੰਡੀਆ ਦੇ ਮੁੱਖ ਨੀਤੀ ਸਲਾਹਕਾਰ ਡੀ. ਕੇ. ਸ਼੍ਰੀਵਾਸਤਵ ਨੇ ਕਿਹਾ ਕਿ ਈਂਧਨ ਕੀਮਤਾਂ ’ਚ ਔਸਤਨ 7.5 ਰੁਪਇਆ ਪ੍ਰਤੀ ਲੀਟਰ ਦੇ ਵਾਧੇ ਨਾਲ ਪ੍ਰਚੂਨ ਮਹਿੰਗਾਈ ’ਚ ਲੱਗਭਗ 0.75 ਫੀਸਦੀ ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਅਨੁਮਾਨ ਜਤਾਇਆ ਕਿ ਮਈ ’ਚ ਮੁਦਰਾਸਫੀਤੀ 4-4.5 ਫੀਸਦੀ ਅਤੇ ਜੂਨ ’ਚ 4.5-5 ਫੀਸਦੀ ਦੇ ਦਾਇਰੇ ’ਚ ਰਹਿ ਸਕਦੀ ਹੈ।

5 ਜੂਨ ਦੀ ਐੱਮ. ਪੀ. ਸੀ. ਮੀਟਿੰਗ ’ਤੇ ਬਾਜ਼ਾਰ ਦੀ ਨਜ਼ਰ
ਅਰਥਸ਼ਾਸਤਰੀਆਂ ਦੇ ਅਨੁਸਾਰ, ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) 5 ਜੂਨ ਦੀ ਮੀਟਿੰਗ ’ਚ ਪ੍ਰਮੁੱਖ ਨੀਤੀਗਤ ਦਰਾਂ ਵਿਚ ਫਿਲਹਾਲ ਕੋਈ ਬਦਲਾਅ ਨਹੀਂ ਕਰੇਗੀ। ਹਾਲਾਂਕਿ, ਜੇਕਰ ਮਹਿੰਗਾਈ ਲਗਾਤਾਰ 5 ਫੀਸਦੀ ਤੋਂ ਉੱਪਰ ਬਣੀ ਰਹਿੰਦੀ ਹੈ, ਤਾਂ ਦੂਜੀ ਛਿਮਾਹੀ ’ਚ ਵਿਆਜ ਦਰਾਂ ’ਚ ਵਾਧਾ ਸੰਭਾਵੀ ਹੈ।

ਥੋਕ ਮਹਿੰਗਾਈ 42 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ
ਅਪ੍ਰੈਲ ’ਚ ਥੋਕ ਮੁੱਲ ਸੂਚਕ ਅੰਕ ਆਧਾਰਿਤ ਮੁਦਰਾਸਫੀਤੀ 8.3 ਫੀਸਦੀ ਉੱਤੇ ਪਹੁੰਚ ਗਈ, ਜੋ 42 ਮਹੀਨਿਆਂ ਦਾ ਉੱਚਤਮ ਪੱਧਰ ਹੈ। ਉੱਥੇ ਹੀ ਪ੍ਰਚੂਨ ਮੁਦਰਾਸਫੀਤੀ 3.48 ਫੀਸਦੀ ਦਰਜ ਕੀਤੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਲਾਗਤ ਅਤੇ ਕੱਚੇ ਮਾਲ ਦੀ ਮਹਿੰਗਾਈ ਆਉਣ ਵਾਲੇ ਮਹੀਨਿਆਂ ’ਚ ਆਰਥਿਕ ਦਬਾਅ ਹੋਰ ਵਧਾ ਸਕਦੀ ਹੈ।

ਕ੍ਰਿਸਿਲ ਦੀ ਮੁੱਖ ਅਰਥਸ਼ਾਸਤਰੀ ਦੀਪਤੀ ਦੇਸ਼ਪਾਂਡੇ ਨੇ ਕਿਹਾ ਕਿ ਚਾਲੂ ਮਾਲੀ ਸਾਲ ’ਚ ਔਸਤ ਮਹਿੰਗਾਈ 5.1 ਫੀਸਦੀ ਰਹਿਣ ਦਾ ਅਨੁਮਾਨ ਹੈ। ਇਕਰਾ ਰੇਟਿੰਗਸ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਜੂਨ ’ਚ ਮਹਿੰਗਾਈ ’ਤੇ ਈਂਧਨ ਮੁੱਲ ਵਾਧੇ ਦਾ ਵਿਆਪਕ ਅਸਰ ਦਿਖੇਗਾ ਅਤੇ ਦਰਾਂ ’ਚ ਸੰਭਾਵੀ ਵਾਧਾ ਮਾਲੀ ਸਾਲ ਦੀ ਦੂਜੀ ਛਿਮਾਹੀ ’ਚ ਹੋ ਸਕਦਾ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ 'ਚ ਆਇਆ ਉਛਾਲ, ਜਾਣੋ ਅੱਜ ਦੇ ਭਾਅ

ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ 'ਚ ਆਇਆ ਉਛਾਲ, ਜਾਣੋ ਅੱਜ ਦੇ ਭਾਅ

ਭਾਰਤੀ ਅੰਬਾਂ ਦਾ ਦੁਨੀਆ ਭਰ 'ਚ ਦਬਦਬਾ: ਐਕਸਪੋਰਟ ਤੋਂ ਹੋਈ ਰਿਕਾਰਡ ਕਮਾਈ, ਇਹ ਦੇਸ਼ ਬਣਿਆ ਵੱਡਾ ਖਰੀਦਦਾਰ

ਭਾਰਤੀ ਅੰਬਾਂ ਦਾ ਦੁਨੀਆ ਭਰ 'ਚ ਦਬਦਬਾ: ਐਕਸਪੋਰਟ ਤੋਂ ਹੋਈ ਰਿਕਾਰਡ ਕਮਾਈ, ਇਹ ਦੇਸ਼ ਬਣਿਆ ਵੱਡਾ ਖਰੀਦਦਾਰ

ਮਹਿੰਗਾਈ ਦੀ ਚੌਤਰਫੀ ਮਾਰ: 'ਕਮਾਈ ਅਠੰਨੀ ਤੇ ਖਰਚਾ ਰੁਪਈਆ', 12 ਦਿਨਾਂ 'ਚ ਹਿੱਲਿਆ ਆਮ ਆਦਮੀ ਦਾ ਬਜਟ

ਮਹਿੰਗਾਈ ਦੀ ਚੌਤਰਫੀ ਮਾਰ: 'ਕਮਾਈ ਅਠੰਨੀ ਤੇ ਖਰਚਾ ਰੁਪਈਆ', 12 ਦਿਨਾਂ 'ਚ ਹਿੱਲਿਆ ਆਮ ਆਦਮੀ ਦਾ ਬਜਟ

Maruti Suzuki ਨੇ ਖ਼ਰਚੇ ਘਟਾਉਣ ਲਈ ਯਾਤਰਾਵਾਂ 'ਤੇ ਰੋਕ ਸਮੇਤ ਕੀਤੇ ਕਈ ਵੱਡੇ ਬਦਲਾਅ

Maruti Suzuki ਨੇ ਖ਼ਰਚੇ ਘਟਾਉਣ ਲਈ ਯਾਤਰਾਵਾਂ 'ਤੇ ਰੋਕ ਸਮੇਤ ਕੀਤੇ ਕਈ ਵੱਡੇ ਬਦਲਾਅ

ਕਦੇ ਬੰਦ ਹੋਣ ਦੀ ਕਗਾਰ 'ਤੇ ਸੀ ਸਰਕਾਰੀ ਕੰਪਨੀ, ਹੁਣ 25,000 ਕਰੋੜ ਦੀ ਕਮਾਈ ਨਾਲ ਮਾਰੀ ਵੱਡੀ ਛਾਲ

ਕਦੇ ਬੰਦ ਹੋਣ ਦੀ ਕਗਾਰ 'ਤੇ ਸੀ ਸਰਕਾਰੀ ਕੰਪਨੀ, ਹੁਣ 25,000 ਕਰੋੜ ਦੀ ਕਮਾਈ ਨਾਲ ਮਾਰੀ ਵੱਡੀ ਛਾਲ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 1073 ਅੰਕਾਂ ਦੀ ਲੰਮੀ ਛਾਲ, ਨਿਫਟੀ 24,000 ਦੇ ਪਾਰ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 1073 ਅੰਕਾਂ ਦੀ ਲੰਮੀ ਛਾਲ, ਨਿਫਟੀ 24,000 ਦੇ ਪਾਰ

ਆਈ. ਆਰ. ਐੱਫ. ਸੀ. ਚਾਲੂ ਵਿੱਤੀ ਸਾਲ ’ਚ ਇਕੱਠਾ ਕਰੇਗੀ 2 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ

ਆਈ. ਆਰ. ਐੱਫ. ਸੀ. ਚਾਲੂ ਵਿੱਤੀ ਸਾਲ ’ਚ ਇਕੱਠਾ ਕਰੇਗੀ 2 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ

ਹੀਰੋ ਮੋਟੋਕਾਰਪ ਨੂੰ ਚਾਲੂ ਵਿੱਤੀ ਸਾਲ ’ਚ ਦੋਹਰੇ ਅੰਕ ਦੇ ਵਾਧੇ ਦੀ ਉਮੀਦ, 12 ਤੋਂ ਵੱਧ ਨਵੇਂ ਉਤਪਾਦ ਉਤਾਰੇਗੀ

ਹੀਰੋ ਮੋਟੋਕਾਰਪ ਨੂੰ ਚਾਲੂ ਵਿੱਤੀ ਸਾਲ ’ਚ ਦੋਹਰੇ ਅੰਕ ਦੇ ਵਾਧੇ ਦੀ ਉਮੀਦ, 12 ਤੋਂ ਵੱਧ ਨਵੇਂ ਉਤਪਾਦ ਉਤਾਰੇਗੀ

ਜੰਗ ਖ਼ਤਮ ਹੋਣ ਦੇ ਸੰਕੇਤ ਮਿਲਦਿਆਂ ਹੀ ਸਸਤਾ ਹੋਇਆ ਕੱਚਾ ਤੇਲ ! 8.5 ਫ਼ੀਸਦੀ ਤੱਕ ਡਿੱਗੀਆਂ ਕੀਮਤਾਂ

ਜੰਗ ਖ਼ਤਮ ਹੋਣ ਦੇ ਸੰਕੇਤ ਮਿਲਦਿਆਂ ਹੀ ਸਸਤਾ ਹੋਇਆ ਕੱਚਾ ਤੇਲ ! 8.5 ਫ਼ੀਸਦੀ ਤੱਕ ਡਿੱਗੀਆਂ ਕੀਮਤਾਂ

ਵਿਦੇਸ਼ੀ ਕਰੰਸੀ ਦੀਆਂ ਵਟਾਂਦਰਾ ਦਰਾਂ ’ਚ ਸਰਕਾਰ ਨਹੀਂ ਦਿੰਦੀ ਦਖਲ : ਗੋਇਲ

ਵਿਦੇਸ਼ੀ ਕਰੰਸੀ ਦੀਆਂ ਵਟਾਂਦਰਾ ਦਰਾਂ ’ਚ ਸਰਕਾਰ ਨਹੀਂ ਦਿੰਦੀ ਦਖਲ : ਗੋਇਲ