Saturday, December 13, 2025
BREAKING
41 ਸਾਲ ਬਾਅਦ ਇਨਸਾਫ਼! '84 ਸਿੱਖ ਵਿਰੋਧੀ ਦੰਗਿਆਂ ਦੇ 36 ਪੀੜਤ ਪਰਿਵਾਰਕ ਮੈਂਬਰਾਂ ਨੂੰ ਮਿਲੀ ਨੌਕਰੀ ਕੇਂਦਰੀ ਕੈਬਨਿਟ ਦੇ ਇਤਿਹਾਸਕ ਫੈਸਲਾ ! 2027 ਦੀ ਮਰਦਮਸ਼ੁਮਾਰੀ ਲਈ 11,718 ਕਰੋੜ ਮਨਜ਼ੂਰ, ਜਾਣੋ ਹੋਰ ਫੈਸਲੇ ਕੰਬੋਡੀਆ ਨਾਲ ਸਰਹੱਦੀ ਟਕਰਾਅ ਵਿਚਾਲੇ ਥਾਈਲੈਂਡ ਦੀ ਸੰਸਦ ਭੰਗ, ਅਗਲੇ ਸਾਲ ਹੋਣਗੀਆਂ ਚੋਣਾਂ ਬ੍ਰਿਟੇਨ ਦੇ ਮਿਊਜ਼ੀਅਮ 'ਚੋਂ ਭਾਰਤੀ ਕਲਾਕ੍ਰਿਤੀਆਂ ਚੋਰੀ, ਹੋਰ 600 ਤੋਂ ਵਧੇਰੇ ਕੀਮਤੀ ਚੀਜ਼ਾਂ ਗਾਇਬ ਅਮਰੀਕਾ ਨੂੰ ਨਵਾਂ ਸ਼ਾਂਤੀ ਪ੍ਰਸਤਾਵ ਭੇਜੇਗਾ ਯੂਕ੍ਰੇਨ : ਜ਼ੈਲੇਂਸਕੀ ਪ੍ਰਚੂਨ ਮਹਿੰਗਾਈ 'ਚ ਹੋਇਆ ਵਾਧਾ, 0.25 ਫ਼ੀਸਦੀ ਤੋਂ ਵਧ ਕੇ ਹੋਈ 0.71 ਫ਼ੀਸਦੀ ਭਾਰਤੀ ਕਰੰਸੀ ਦਾ ਹੋਇਆ ਬੁਰਾ ਹਾਲ, ਡਾਲਰ ਮੁਕਾਬਲੇ ਰਿਕਾਰਡ Low Zone 'ਚ ਪਹੁੰਚਿਆ ਰੁਪਿਆ ਬਿਹਾਰ 'ਚ ਏਡਜ਼ ਦਾ ਧਮਾਕਾ! 7000 ਤੋਂ ਵੱਧ HIV ਮਰੀਜ਼, 400 ਬੱਚੇ ਵੀ ਪਾਜ਼ੀਟਿਵ ਛਾਲਾਂ ਮਾਰਦੀ ਚਾਂਦੀ ਹੋਈ 2 ਲੱਖ ਦੇ ਪਾਰ, ਸੋਨੇ ਦੀ ਵੀ ਚਮਕ ਵਧੀ ਭਾਰਤ 'ਚ ਭਾਰ ਘਟਾਉਣ ਵਾਲੀ 'ਓਜ਼ੈਂਪਿਕ' ਦਵਾਈ ਲਾਂਚ, ਕੀਮਤ ਸਿਰਫ਼...

ਹਰਿਆਣਾ

ਕਾਇਰਤਾਪੂਰਨ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: CM ਸੈਣੀ

23 ਅਪ੍ਰੈਲ, 2025 05:16 PM

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਸੈਲਾਨੀਆਂ 'ਤੇ ਹੋਏ 'ਕਾਇਰਾਨਾ' ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੰਗਲਵਾਰ ਨੂੰ ਕਸ਼ਮੀਰ ਦੇ ਪਹਿਲਗਾਮ 'ਚ ਇਕ ਪ੍ਰਮੁੱਖ ਸੈਲਾਨੀ ਸਥਾਨ 'ਤੇ ਅੱਤਵਾਦੀਆਂ ਦੇ ਹਮਲੇ ਵਿਚ ਘੱਟੋ-ਘੱਟ 28 ਲੋਕ ਮਾਰੇ ਗਏ। ਮਰਨ ਵਾਲਿਆਂ ਵਿਚ ਜ਼ਿਆਦਾਤਰ ਸੈਲਾਨੀ ਸਨ। ਇਸ ਹਮਲੇ 'ਚ ਕਈ ਹੋਰ ਜ਼ਖਮੀ ਹੋ ਗਏ। ਇਹ ਹਮਲਾ ਪਿਛਲੇ ਕਈ ਸਾਲਾਂ 'ਚ ਕਸ਼ਮੀਰ ਵਿਚ ਆਮ ਨਾਗਰਿਕਾਂ 'ਤੇ ਹੋਏ ਸਭ ਤੋਂ ਘਾਤਕ ਅੱਤਵਾਦੀ ਹਮਲਿਆਂ 'ਚੋਂ ਇਕ ਸੀ।

ਮੁੱਖ ਮੰਤਰੀ ਸੈਣੀ ਨੇ ਗੁਰੂਗ੍ਰਾਮ 'ਚ ਪੱਤਰਕਾਰਾਂ ਨੂੰ ਕਿਹਾ ਅਸੀਂ ਸੈਲਾਨੀਆਂ 'ਤੇ ਹੋਏ ਕਾਇਰਤਾਪੂਰਨ ਅਤੇ ਯੋਜਨਾਬੱਧ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਤਵਾਦ ਖਿਲਾਫ਼ ਲੜਨ ਦਾ ਕੇਂਦਰ ਸਰਕਾਰ ਦਾ ਇਰਾਦਾ ਦ੍ਰਿੜ ਹੈ। ਇਸ ਹਮਲੇ ਵਿਚ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ 26 ਸਾਲਾ ਭਾਰਤੀ ਜਲ ਸੈਨਾ ਅਧਿਕਾਰੀ ਲੈਫਟੀਨੈਂਟ ਵਿਨੈ ਨਰਵਾਲ ਦੀ ਵੀ ਮੌਤ ਹੋ ਗਈ, ਜੋ ਕੁਝ ਦਿਨ ਪਹਿਲਾਂ ਵਿਆਹ ਕਰਵਾਉਣ ਤੋਂ ਬਾਅਦ ਆਪਣੀ ਪਤਨੀ ਨਾਲ ਪਹਿਲਗਾਮ ਵਿਚ ਛੁੱਟੀਆਂ ਮਨਾ ਰਹੇ ਸਨ।

ਮੁੱਖ ਮੰਤਰੀ ਸੈਣੀ ਨੇ ਬੁੱਧਵਾਰ ਨੂੰ ਨਰਵਾਲ ਦੇ ਦਾਦਾ ਜੀ ਨੂੰ 'ਵੀਡੀਓ ਕਾਲ' ਕੀਤੀ, ਜਿਸ 'ਚ ਉਨ੍ਹਾਂ ਦੇ ਦਾਦਾ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪਰਾਧੀਆਂ ਨੂੰ ਸਜ਼ਾ ਦੇਣ ਅਤੇ ਅੱਤਵਾਦ ਦੇ ਖਾਤਮੇ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ  ਸੈਣੀ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਮੈਂ ਆਪਣਾ ਪੋਤਾ ਗੁਆ ਦਿੱਤਾ ਹੈ, ਅਜਿਹਾ ਹੀ ਕੱਲ ਕਿਸੇ ਹੋਰ 'ਤੇ ਵੀ ਸਭ ਬੀਤ ਸਕਦਾ ਹੈ। 

Have something to say? Post your comment

ਅਤੇ ਹਰਿਆਣਾ ਖਬਰਾਂ

HR 88 B 8888 ਨੰਬਰ ਪਲੇਟ ਦੀ ਮੁੜ ਹੋਵੇਗੀ ਨਿਲਾਮੀ ! 1.17 ਕਰੋੜ ਰੁਪਏ 'ਚ ਵਿਕਿਆ ਸੀ ਇਹ ਨੰਬਰ ਪਰ...

HR 88 B 8888 ਨੰਬਰ ਪਲੇਟ ਦੀ ਮੁੜ ਹੋਵੇਗੀ ਨਿਲਾਮੀ ! 1.17 ਕਰੋੜ ਰੁਪਏ 'ਚ ਵਿਕਿਆ ਸੀ ਇਹ ਨੰਬਰ ਪਰ...

ਗੀਤਾ ਦਾ ਸੰਦੇਸ਼ ਧਰਮਕਸ਼ੇਤਰ-ਕੁਰੂਕਸ਼ੇਤਰ 'ਚ ਗੂੰਜਿਆ, CM ਸੈਣੀ ਨੇ ਪ੍ਰੋਗਰਾਮ 'ਚ ਲਿਆ ਹਿੱਸਾ

ਗੀਤਾ ਦਾ ਸੰਦੇਸ਼ ਧਰਮਕਸ਼ੇਤਰ-ਕੁਰੂਕਸ਼ੇਤਰ 'ਚ ਗੂੰਜਿਆ, CM ਸੈਣੀ ਨੇ ਪ੍ਰੋਗਰਾਮ 'ਚ ਲਿਆ ਹਿੱਸਾ

ਹਰਿਆਣਾ ਨੂੰ ਵੱਡਾ ਝਟਕਾ ! ਕੇਂਦਰ ਨੇ ਚੰਡੀਗੜ੍ਹ 'ਚ ਵੱਖਰੀ ਹਰਿਆਣਾ ਵਿਧਾਨ ਸਭਾ ਦੇ ਪ੍ਰਸਤਾਵ 'ਤੇ ਲਾਈ ਰੋਕ

ਹਰਿਆਣਾ ਨੂੰ ਵੱਡਾ ਝਟਕਾ ! ਕੇਂਦਰ ਨੇ ਚੰਡੀਗੜ੍ਹ 'ਚ ਵੱਖਰੀ ਹਰਿਆਣਾ ਵਿਧਾਨ ਸਭਾ ਦੇ ਪ੍ਰਸਤਾਵ 'ਤੇ ਲਾਈ ਰੋਕ

ਹਰਿਆਣੇ 'ਚ VIP ਨੰਬਰ ਲਈ ਤੋੜੇ ਸਾਰੇ ਰਿਕਾਰਡ, ਲੱਕੀ ਨੰਬਰ ਲਈ ਲੱਗੀ ਕਰੋੜਾਂ ਦੀ ਬੋਲੀ

ਹਰਿਆਣੇ 'ਚ VIP ਨੰਬਰ ਲਈ ਤੋੜੇ ਸਾਰੇ ਰਿਕਾਰਡ, ਲੱਕੀ ਨੰਬਰ ਲਈ ਲੱਗੀ ਕਰੋੜਾਂ ਦੀ ਬੋਲੀ

ਸਰਕਾਰੀ ਅਧਿਆਪਕ ਹੁਣ ਨਹੀਂ ਕਰਨਗੇ ਹੋਰ ਵਿਭਾਗਾਂ ਦੀ ਡਿਊਟੀ, ਸਰਕਾਰ ਨੇ ਜਾਰੀ ਕਰ 'ਤੇ ਹੁਕਮ

ਸਰਕਾਰੀ ਅਧਿਆਪਕ ਹੁਣ ਨਹੀਂ ਕਰਨਗੇ ਹੋਰ ਵਿਭਾਗਾਂ ਦੀ ਡਿਊਟੀ, ਸਰਕਾਰ ਨੇ ਜਾਰੀ ਕਰ 'ਤੇ ਹੁਕਮ

350ਵਾਂ ਸ਼ਹੀਦੀ ਦਿਹਾੜਾ: '27,000 ਯੂਨਿਟ ਖੂਨ ਇਕੱਠਾ ਹੋਇਆ', ਕੁਰੂਕਸ਼ੇਤਰ ਸਮਾਗਮ 'ਚ ਬੋਲੇ CM ਸੈਣੀ

350ਵਾਂ ਸ਼ਹੀਦੀ ਦਿਹਾੜਾ: '27,000 ਯੂਨਿਟ ਖੂਨ ਇਕੱਠਾ ਹੋਇਆ', ਕੁਰੂਕਸ਼ੇਤਰ ਸਮਾਗਮ 'ਚ ਬੋਲੇ CM ਸੈਣੀ

ਹਰਿਆਣਾ ਪ੍ਰਮਾਣੂ ਪਲਾਂਟ ’ਚ ਮਿੱਟੀ ਦੀ ਸਮੱਸਿਆ ਕਾਰਨ ਹੋਈ ਦੇਰੀ

ਹਰਿਆਣਾ ਪ੍ਰਮਾਣੂ ਪਲਾਂਟ ’ਚ ਮਿੱਟੀ ਦੀ ਸਮੱਸਿਆ ਕਾਰਨ ਹੋਈ ਦੇਰੀ

ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਤੇ ਧਰਮ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦਿੱਤੀ: ਪੰਵਾਰ

ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਤੇ ਧਰਮ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦਿੱਤੀ: ਪੰਵਾਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ 'ਚ ਪੱਗ ਬੰਨ੍ਹ ਪੁੱਜੇ CM ਸੈਣੀ, ਕਰ'ਤੇ ਵੱਡੇ ਐਲਾਨ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ 'ਚ ਪੱਗ ਬੰਨ੍ਹ ਪੁੱਜੇ CM ਸੈਣੀ, ਕਰ'ਤੇ ਵੱਡੇ ਐਲਾਨ

ਹਰਿਆਣਾ ਦੀ ਵਿਸ਼ਵ ਚੈਂਪੀਅਨ ਕ੍ਰਿਕਟਰ ਧੀ ਸ਼ੈਫਾਲੀ ਵਰਮਾ ਨੂੰ CM ਨਾਇਬ ਸਿੰਘ ਨੇ ਇਨਾਮੀ ਰਾਸ਼ੀ ਕੇ ਕੀਤਾ ਸਨਮਾਨਿਤ

ਹਰਿਆਣਾ ਦੀ ਵਿਸ਼ਵ ਚੈਂਪੀਅਨ ਕ੍ਰਿਕਟਰ ਧੀ ਸ਼ੈਫਾਲੀ ਵਰਮਾ ਨੂੰ CM ਨਾਇਬ ਸਿੰਘ ਨੇ ਇਨਾਮੀ ਰਾਸ਼ੀ ਕੇ ਕੀਤਾ ਸਨਮਾਨਿਤ