Friday, January 09, 2026
BREAKING
ਆਈ-ਪੀਏਸੀ ਦਫ਼ਤਰ 'ਤੇ ਈਡੀ ਦੇ ਛਾਪੇ ਵਿਰੁੱਧ ਸੜਕਾਂ 'ਤੇ ਉਤਰੇਗੀ ਮਮਤਾ ਬੈਨਰਜੀ ਕਸਟਮ ਡਿਊਟੀ ਸਲੈਬਾਂ ਦੀ ਗਿਣਤੀ 'ਚ ਬਦਲਾਅ ਦੀ ਤਿਆਰੀ, ਬਜਟ 'ਚ ਹੋ ਸਕਦੈ ਵੱਡਾ ਐਲਾਨ ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਨੇ ਰਚਿਆ ਇਤਿਹਾਸ, 5,000 ਰੁਪਏ ਦੀ ਮਾਰੀ ਛਾਲ ਪੁੱਤ ਦੀ ਆਖਰੀ ਇੱਛਾ ਪੂਰੀ ਕਰਨਗੇ ਵੇਦਾਂਤਾ ਦੇ ਚੇਅਰਮੈਨ, 75 ਫੀਸਦੀ ਦੌਲਤ ਕਰਨਗੇ ਦਾਨ ਸਾਵਧਾਨ! ਤੇਜ਼ੀ ਨਾਲ ਫੈਲ ਰਹੀ ਇਹ ਘਾਤਕ ਬੀਮਾਰੀ, ਹੁਣ ਤੱਕ 82 ਲੋਕਾਂ ਦੀ ਮੌਤ ਕੈਸ਼ ਕਾਂਡ: ਜਸਟਿਸ ਯਸ਼ਵੰਤ ਵਰਮਾ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਕਮੇਟੀ ਸਾਹਮਣੇ ਹੋਣਾ ਪਵੇਗਾ ਪੇਸ਼ ਸੰਭਲ ਮੰਦਰ-ਮਸਜਿਦ ਵਿਵਾਦ: 24 ਫਰਵਰੀ ਨੂੰ ਕੇਸ ਦੀ ਸੁਣਵਾਈ ਕਰੇਗੀ ਅਦਾਲਤ Vedanta Group ਦੇ ਚੇਅਰਮੈਨ ਦੇ ਪੁੱਤਰ ਦਾ ਦੇਹਾਂਤ, PM ਨੇ ਪ੍ਰਗਟਾਇਆ ਸੋਗ ਕਸ਼ਮੀਰ 'ਚ ਦਰਜ ਹੋਈ ਸੀਜ਼ਨ ਦੀ ਸਭ ਤੋਂ ਠੰਡੀ ਰਾਤ ! ਜੰਮਣ ਲੱਗਾ ਝੀਲਾਂ ਦਾ ਪਾਣੀ ਆਤਿਸ਼ੀ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਹੋਵੇ ਰੱਦ : ਸੁਖਬੀਰ ਸਿੰਘ ਬਾਦਲ

ਹਰਿਆਣਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ 'ਚ ਪੱਗ ਬੰਨ੍ਹ ਪੁੱਜੇ CM ਸੈਣੀ, ਕਰ'ਤੇ ਵੱਡੇ ਐਲਾਨ

18 ਨਵੰਬਰ, 2025 05:21 PM

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਇੱਕ ਵਿਸ਼ਾਲ 'ਸ਼ਹੀਦੀ ਯਾਤਰਾ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਗੁਰੂ ਤੇਗ ਬਹਾਦਰ ਜੀ ਨੂੰ ਬਲਿਦਾਨ, ਸ਼ਾਂਤੀ ਅਤੇ ਮਾਨਵਤਾ ਦੇ ਪ੍ਰਤੀਕ ਵਜੋਂ ਸਮਰਪਿਤ ਹੈ। ਇਹ ਸਮਾਗਮ ਗੁਰਦੁਆਰਾ ਬੰਦਾ ਸਿੰਘ ਬਹਾਦਰ, ਸਢੌਰਾ, ਯਮੁਨਾਨਗਰ 'ਚ ਚੱਲ ਰਿਹਾ ਹੈ, ਜਿਸ 'ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੱਗ ਬੰਨ੍ਹ ਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਨ।

ਇਸ ਦੌਰਾਨ ਸੀ.ਐੱਮ. ਸੈਣੀ ਨੇ ਸਮਾਗਮ 'ਚ ਪੁੱਜੀ ਸਾਰੀ ਸੰਗਤ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ 17ਵੀਂ ਸਦੀ ਵਿੱਚ ਗੁਰੂ ਸਾਹਿਬ ਨੇ ਅਨਿਆਂ, ਅੱਤਿਆਚਾਰ ਅਤੇ ਜ਼ੁਲਮ ਦੇ ਵਿਰੁੱਧ ਜੋ ਬਲੀਦਾਨ ਅਤੇ ਤਿਆਗ ਕੀਤਾ, ਉਸ ਕਾਰਨ ਉਹ ਸਿਰਫ਼ ਸਿੱਖ ਇਤਿਹਾਸ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਸਭ ਤੋਂ ਉੱਚੇ ਆਦਰਸ਼ ਹਨ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 4 ਯਾਤਰਾਵਾਂ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਤੇ ਅੱਜ ਇਹ ਚੌਥੀ ਯਾਤਰਾ ਹੈ, ਜਿਸ ਦੀ ਸ਼ੁਰੂਆਤ ਕਰਨ ਦਾ ਮੌਕਾ ਮੈਨੂੰ ਮਿਲਿਆ। ਇਸ ਤੋਂ ਬਾਅਦ 25 ਨਵੰਬਰ ਨੂੰ ਕੁਰਕੂਸ਼ੇਤਰ 'ਚ ਵੱਡਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ।

ਸੈਣੀ ਨੇ ਕੀਤੇ ਵੱਡੇ ਐਲਾਨ
ਇਸ ਦੌਰਾਨ ਸੈਣੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਪੰਚਕੂਲਾ, ਨਾਢਾ ਸਾਹਿਬ ਤੋਂ ਪਾਊਂਟਾ ਸਾਹਿਬ ਤੱਕ ਰੋਡ ਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਕੁਰਕੂਸ਼ੇਤਰ ਤੋਂ ਲੋਹਗੜ੍ਹ ਸਾਹਿਬ ਰੋਡ ਦਾ ਨਾਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਚਿੱਲਾ ਸਾਹਿਬ ਦੀ 70 ਕਨਾਲ ਜ਼ਮੀਨ, ਜੋ ਸਰਕਾਰ ਦੇ ਨਾਂ ਸੀ, ਨੂੰ ਵੀ ਸੈਣੀ ਨੇ ਚਿੱਲਾ ਸਾਹਿਬ ਗੁਰਦੁਆਰਾ ਦੇ ਨਾਂ ਕਰਨ ਦਾ ਵੱਡਾ ਐਲਾਨ ਕੀਤਾ ਸੀ। ਇਸ ਦੌਰਾਨ ਮੁੱਖ ਮੰਤਰੀ ਸੈਣੀ ਨੇ ਗੁਰਦੁਆਰਾ ਸਾਹਿਬ ਨੂੰ ਸੀ.ਐੱਮ ਫੰਡ 'ਚੋਂ 21 ਲੱਖ ਰੁਪਏ ਦੇਣ ਦਾ ਵੱਡਾ ਐਲਾਨ ਵੀ ਕੀਤਾ।

Have something to say? Post your comment

ਅਤੇ ਹਰਿਆਣਾ ਖਬਰਾਂ

11 ਜਨਵਰੀ ਨੂੰ ਪੰਜਾਬ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ

11 ਜਨਵਰੀ ਨੂੰ ਪੰਜਾਬ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ

ਹਰਿਆਣਾ 'ਚ ਸ਼ੁਰੂ ਹੋਵੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ

ਹਰਿਆਣਾ 'ਚ ਸ਼ੁਰੂ ਹੋਵੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ

ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਆਵੇਗਾ ਜੇਲ੍ਹ ’ਚੋਂ ਬਾਹਰ

ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਆਵੇਗਾ ਜੇਲ੍ਹ ’ਚੋਂ ਬਾਹਰ

ਵਿਧਾਨ ਸਭਾ 'ਚ ਮਨਰੇਗਾ ਖ਼ਿਲਾਫ਼ ਬੋਲੇ ਧਾਲੀਵਾਲ-ਪ੍ਰਧਾਨ ਮੰਤਰੀ ਦੇ ਬੂਹੇ ਤੱਕ ਜਾਵਾਂਗੇ, ਜੇਲ੍ਹਾਂ 'ਚ ਵੀ...

ਵਿਧਾਨ ਸਭਾ 'ਚ ਮਨਰੇਗਾ ਖ਼ਿਲਾਫ਼ ਬੋਲੇ ਧਾਲੀਵਾਲ-ਪ੍ਰਧਾਨ ਮੰਤਰੀ ਦੇ ਬੂਹੇ ਤੱਕ ਜਾਵਾਂਗੇ, ਜੇਲ੍ਹਾਂ 'ਚ ਵੀ...

ਗੋਲਡਨ ਬੁਆਏ ਨੀਰਜ ਚੋਪੜਾ ਦੇ ਵਿਆਹ ਦੀ ਰਿਸੈਪਸ਼ਨ 'ਚ ਸ਼ਾਮਲ ਹੋਏ CM ਨਾਇਬ ਸੈਣੀ

ਗੋਲਡਨ ਬੁਆਏ ਨੀਰਜ ਚੋਪੜਾ ਦੇ ਵਿਆਹ ਦੀ ਰਿਸੈਪਸ਼ਨ 'ਚ ਸ਼ਾਮਲ ਹੋਏ CM ਨਾਇਬ ਸੈਣੀ

ਰਾਮ ਰਹੀਮ ਨੂੰ ਵੱਡਾ ਝਟਕਾ ! ਅਮਰੀਕਾ ਤੋਂ ਹੀ ਆਨਲਾਈਨ ਪੇਸ਼ ਹੋਵੇਗਾ ਮੁੱਖ ਗਵਾਹ

ਰਾਮ ਰਹੀਮ ਨੂੰ ਵੱਡਾ ਝਟਕਾ ! ਅਮਰੀਕਾ ਤੋਂ ਹੀ ਆਨਲਾਈਨ ਪੇਸ਼ ਹੋਵੇਗਾ ਮੁੱਖ ਗਵਾਹ

ਹਰਿਆਣਾ ਦਾ 23ਵਾਂ ਨਵਾਂ ਜ਼ਿਲ੍ਹਾ ਬਣਿਆ ਹਾਂਸੀ, ਸਰਕਾਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ

ਹਰਿਆਣਾ ਦਾ 23ਵਾਂ ਨਵਾਂ ਜ਼ਿਲ੍ਹਾ ਬਣਿਆ ਹਾਂਸੀ, ਸਰਕਾਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ

ਹਰਿਆਣਾ 'ਚ ਲੱਗੇ ਭੂਚਾਲ ਦੇ ਝਟਕੇ! ​​ਝੱਜਰ 'ਚ ਰਿਹਾ ਕੇਂਦਰ

ਹਰਿਆਣਾ 'ਚ ਲੱਗੇ ਭੂਚਾਲ ਦੇ ਝਟਕੇ! ​​ਝੱਜਰ 'ਚ ਰਿਹਾ ਕੇਂਦਰ

ਹਰਿਆਣਾ ਵਿਧਾਨ ਸਭਾ 'ਚ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਮੌਕੇ ਚਰਚਾ ਦੌਰਾਨ ਹੋਈ ਤਿੱਖੀ ਬਹਿਸ

ਹਰਿਆਣਾ ਵਿਧਾਨ ਸਭਾ 'ਚ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਮੌਕੇ ਚਰਚਾ ਦੌਰਾਨ ਹੋਈ ਤਿੱਖੀ ਬਹਿਸ

ਹਰਿਆਣਾ ਵਿਧਾਨ ਸਭਾ 'ਚ CM ਸੈਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੀਤਾ ਨਮਨ

ਹਰਿਆਣਾ ਵਿਧਾਨ ਸਭਾ 'ਚ CM ਸੈਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੀਤਾ ਨਮਨ