ਭਾਰਤੀ ਪੁਰਸ਼ ਹਾਕੀ ਟੀਮ ਨੂੰ ਇੰਗਲੈਂਡ ਵਿਰੁੱਧ ਐੱਫ. ਆਈ. ਐੱਚ. ਪ੍ਰੋ ਲੀਗ ਮੈਚ ਦੇ ਨਿਯਮਿਤ ਸਮੇਂ ’ਚ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ’ਚ 1-4 ਨਾਲ ਹਾਰ ਝੱਲਣੀ ਪਈ। ਦੇਰ ਰਾਤ ਲੀ ਵੈਲੀ ਹਾਕੀ ਅਤੇ ਟੈਨਿਸ ਸੈਂਟਰ ’ਚ ਭਾਰਤ ਲਈ ਦਿਲਪ੍ਰੀਤ ਸਿੰਘ (10ਵੇਂ ਅਤੇ 58ਵੇਂ ਮਿੰਟ) ਨੇ ਦੋਵੇਂ ਗੋਲ ਕੀਤੇ ਜਦਕਿ ਇੰਗਲੈਂਡ ਲਈ ਡੇਵਿਡ ਗੁਡਫੀਲਡ (29ਵੇਂ ਮਿੰਟ) ਅਤੇ ਨਿਕੋਲਸ ਬਾਂਡੁਰਕ (56ਵੇਂ ਮਿੰਟ) ਨੇ ਗੋਲ ਕੀਤੇ। ਬਾਅਦ ’ਚ ਸ਼ੂਟਆਊਟ ’ਚ ਮੇਜ਼ਬਾਨ ਟੀਮ ਲਈ ਥਾਮਸ ਸੋਰਸਬੀ, ਜੇਮਸ ਅਲਬੇਰੀ ਅਤੇ ਕਪਤਾਨ ਜੈਕਰੀ ਵਾਲੇਸ ਨੇ ਆਪਣੇ ਮੌਕਿਆਂ ਨੂੰ ਗੋਲਾਂ ’ਚ ਬਦਲਿਆ। ਇਸ ਤੋਂ ਇਲਾਵਾ ਇਕ ਮੌਕੇ ’ਤੇ ਪੈਨਲਟੀ ਸਟ੍ਰੋਕ ਮਿਲਿਆ ਜਿਸ ਨੂੰ ਵੀ ਵਾਲੇਸ ਨੇ ਗੋਲ ’ਚ ਬਦਲਿਆ। ਸ਼ੂਟਆਊਟ ’ਚ ਭਾਰਤ ਲਈ ਇਕਲੌਤਾ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤਾ।