Sunday, June 28, 2026
BREAKING
ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਮਈ 2026 ਦਰਮਿਆਨ 1055 ਦਰਜ ਮਾਮਲਿਆਂ ਵਿੱਚ 1111 ਮੁਲਜ਼ਮ ਗ੍ਰਿਫ਼ਤਾਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸੰਤ ਕਬੀਰ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾ ਦੇ ਫੁੱਲ ਭੇਟ ਪੂਰਾ ਯੂਰਪ ਬਣਿਆ 'ਭੱਠੀ', ਇਕੱਲੇ ਫਰਾਂਸ 'ਚ 1000 ਤੋਂ ਵੱਧ ਲੋਕਾਂ ਦੀ ਮੌਤ CM ਸੈਣੀ ਨੇ ਲੁਧਿਆਣਵੀਆਂ ਨਾਲ ਸੁਣੀ PM ਮੋਦੀ ਦੀ 'ਮਨ ਕੀ ਬਾਤ', ਜੂਨ ਮਹੀਨੇ 'ਚ ਤੀਜਾ ਦੌਰਾ ਆਇਰਲੈਂਡ ਖ਼ਿਲਾਫ਼ 'ਕਰੋ ਜਾਂ ਮਰੋ' ਮੁਕਾਬਲੇ 'ਚ ਉਤਰੇਗੀ ਟੀਮ ਇੰਡੀਆ ; ਕੀ ਅੱਜ ਵੈਭਵ ਨੂੰ ਮਿਲੇਗਾ ਮੌਕਾ ? ਸੇਸ਼ੇਲਸ ਦੇ ਰਾਸ਼ਟਰਪਤੀ ਨੇ PM ਮੋਦੀ ਨੂੰ ਸਰਵਉੱਚ ਸਨਮਾਨ ਨਾਲ ਕੀਤਾ 'ਸਨਮਾਨਿਤ' ਛਾ ਗਏ ਭਾਰਤੀ ਅੰਬ ! ਸੁਆਦ ਦਾ ਆਨੰਦ ਲੈਣ ਲਈ ਹਜ਼ਾਰਾਂ ਲੋਕ ਪਹੁੰਚੇ ਵਾਸ਼ਿੰਗਟਨ 'ਮਿੱਟੀ ਤੋਂ ਬਣੀ ਗਣੇਸ਼ ਜੀ ਦੀ ਮੂਰਤੀ ਘਰਾਂ 'ਚ ਕਰੋ ਸਥਾਪਿਤ', ਮਨ ਕੀ ਬਾਤ 'ਚ PM ਮੋਦੀ ਦੀ ਅਪੀਲ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਜੱਥੇਦਾਰ ਦੀ ਮੌਜੂਦਗੀ 'ਚ ਹੰਗਾਮਾ, ਤਣਾਅਪੂਰਨ ਬਣਿਆ ਮਾਹੌਲ

ਖੇਡ

ਆਇਰਲੈਂਡ ਖ਼ਿਲਾਫ਼ 'ਕਰੋ ਜਾਂ ਮਰੋ' ਮੁਕਾਬਲੇ 'ਚ ਉਤਰੇਗੀ ਟੀਮ ਇੰਡੀਆ ; ਕੀ ਅੱਜ ਵੈਭਵ ਨੂੰ ਮਿਲੇਗਾ ਮੌਕਾ ?

28 ਜੂਨ, 2026 05:44 PM

ਆਇਰਲੈਂਡ ਖ਼ਿਲਾਫ਼ 2 ਟੀ-20 ਮੈਚਾਂ ਦੀ ਲੜੀ ਦੇ ਸ਼ੁਰੂਆਤੀ ਮੁਕਾਬਲੇ ’ਚ ਭਾਰਤ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੁਕਾਬਲੇ 'ਚ ਭਾਰਤ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਬੁਰੀ ਤਰ੍ਹਾਂ ਫਲਾਪ ਰਹੀ, ਜਿਸ ਕਾਰਨ ਟੀਮ ਨੂੰ ਪਹਿਲੀ ਵਾਰ ਆਇਰਲੈਂਡ ਹੱਥੋਂ ਇੰਟਰਨੈਸ਼ਨਲ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲੜੀ ਦਾ ਦੂਜਾ ਮੁਕਾਬਲਾ ਅੱਜ ਖੇਡਿਆ ਜਾਵੇਗਾ, ਜਿਸ 'ਚ ਭਾਰਤ ਦੇ ਸਟਾਰ ਖਿਡਾਰੀਆਂ ਨਾਲ ਸਜੇ ਟਾਪ ਆਰਡਰ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ।


ਆਇਰਲੈਂਡ ਨੇ ਨਵੇਂ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਵਿਸ਼ਵ ਚੈਂਪੀਅਨ ਟੀਮ ਨੂੰ ਸ਼ੁੱਕਰਵਾਰ ਨੂੰ ਪਹਿਲੇ ਟੀ-20 ਅੰਤਰਰਾਸ਼ਟਰੀ ’ਚ ਹਰਾ ਕੇ ਇਤਿਹਾਸ ਰਚ ਦਿੱਤਾ ਸੀ। ਭਾਰਤੀ ਟੀਮ ਟੀ-20 ਵਿਸ਼ਵ ਕੱਪ ਜਿੱਤ ਤੋਂ ਬਾਅਦ ਆਪਣੇ ਪਹਿਲੇ ਮੈਚ ’ਚ 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 148 ਦੌੜਾਂ ’ਤੇ ਸਿਮਟ ਗਈ। ਇਹ ਕਿਸੇ ਵੀ ਫਾਰਮੈੱਟ ’ਚ ਆਇਰਲੈਂਡ ਦੀ ਭਾਰਤ ’ਤੇ ਪਹਿਲੀ ਜਿੱਤ ਰਹੀ। ਅਈਅਰ ਦੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ 963 ਦਿਨਾਂ ਬਾਅਦ ਵਾਪਸੀ ਅਤੇ ਰਾਸ਼ਟਰੀ ਟੀਮ ਦੀ ਕਪਤਾਨੀ ਦੀ ਸ਼ੁਰੂਆਤ ਉਮੀਦ ਮੁਤਾਬਕ ਬਿਲਕੁਲ ਨਹੀਂ ਰਹੀ। ਉਹ ਬੁੱਧਵਾਰ ਤੋਂ ਚੈਸਟਰ-ਲੇ-ਸਟ੍ਰੀਟ ’ਚ ਇੰਗਲੈਂਡ ਖਿਲਾਫ 5 ਮੈਚਾਂ ਦੀ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਆਇਰਲੈਂਡ ਦੌਰੇ ਦੀ ਸਮਾਪਤੀ ਜਿੱਤ ਨਾਲ ਕਰਨਾ ਚਾਹੇਗਾ।


ਪਹਿਲੇ ਮੁਕਾਬਲੇ 'ਚ ਮਿਲੀ ਹਾਰ ਦਾ ਸਭ ਤੋਂ ਵੱਡਾ ਕਾਰਨ ਬੱਲੇਬਾਜ਼ੀ ਦਾ ਬਿਖਰ ਜਾਣਾ ਰਿਹਾ। 3 ਮਹੀਨੇ ਪਹਿਲਾਂ ਵਿਸ਼ਵ ਕੱਪ ’ਚ ਹੀਰੋ ਰਿਹਾ ਸੰਜੂ ਸੈਮਸਨ ਸਿਰਫ 4 ਗੇਂਦਾਂ ਖੇਡ ਕੇ ਆਊਟ ਹੋ ਗਿਆ। ਈਸ਼ਾਨ ਕਿਸ਼ਨ ਅਤੇ ਅਈਅਰ ਵੀ ਬੱਲੇ ਨਾਲ ਕੋਈ ਖਾਸ ਯੋਗਦਾਨ ਨਹੀਂ ਦੇ ਸਕੇ। ਅਭਿਸ਼ੇਕ ਸ਼ਰਮਾ ਨੇ ਹਮਲਾਵਰ ਖੇਡ ਜਾਰੀ ਰੱਖੀ ਅਤੇ ਚੰਗੀ ਸ਼ੁਰੂਆਤ ਦਿੱਤੀ ਪਰ ਉਸ ਨੂੰ ਦੂਜੇ ਪਾਸੇ ਤੋਂ ਸਹਿਯੋਗ ਨਹੀਂ ਮਿਲਿਆ। ਪਾਵਰਪਲੇਅ ਤੋਂ ਬਾਅਦ ਉਸ ਦਾ ਆਊਟ ਹੋਣਾ ਭਾਰਤ ਦੀ ਪਾਰੀ ਲਈ ਵੱਡਾ ਝਟਕਾ ਸਾਬਤ ਹੋਇਆ।


ਆਇਰਲੈਂਡ ਦੇ ਡੈਬਿਊ ਕਰਨ ਵਾਲੇ ਜੈ ਮੂੰਦਰਾ ਅਤੇ ਮੈਟ ਹੋਲਾਰਡ ਨੇ ਭਾਰਤੀ ਚੋਟੀ ਕ੍ਰਮ ਨੂੰ ਝਟਕਾ ਦਿੱਤਾ। ਮੂੰਦਰਾ ਨੇ ਆਪਣੀ ਪਹਿਲੀ ਹੀ ਗੇਂਦ ’ਤੇ ਸੈਮਸਨ ਨੂੰ ਆਊਟ ਕੀਤਾ ਜਦਕਿ ਹੋਲਾਰਡ ਨੇ ਕਿਸ਼ਨ ਅਤੇ ਅਈਅਰ ਨੂੰ ਪੈਵੇਲੀਅਨ ਭੇਜਿਆ ਅਤੇ ਬਾਅਦ ’ਚ ਵਾਸ਼ਿੰਗਟਨ ਸੁੰਦਰ ਨੂੰ ਵੀ ਆਊਟ ਕੀਤਾ। ਲੋੜੀਂਦੀ ਰਨ ਰੇਟ ਦਾ ਦਬਾਅ ਵਧਣ ਕਾਰਨ ਤਿਲਕ ਵਰਮਾ, ਵਾਸ਼ਿੰਗਟਨ ਸੁੰਦਰ ਅਤੇ ਸ਼ਿਵਮ ਦੂਬੇ ਵੀ ਪਾਰੀ ਨੂੰ ਸੰਭਾਲ ਨਹੀਂ ਸਕੇ, ਜਿਸ ਕਾਰਨ ਭਾਰਤ ਨੂੰ ਮੁਕਾਬਲਾ 34 ਦੌੜਾਂ ਨਾਲ ਗੁਆਉਣਾ ਪਿਆ।


ਹੁਣ ਦੂਜੇ ਮੈਚ ਦਾ ਨਤੀਜਾ ਕਾਫੀ ਹੱਦ ਤੱਕ ਇਸ ’ਤੇ ਨਿਰਭਰ ਕਰੇਗਾ ਕਿ ਭਾਰਤੀ ਬੱਲੇਬਾਜ਼ ਇਸ ਨੌਜਵਾਨ ਪਰ ਆਤਮਵਿਸ਼ਵਾਸ ਨਾਲ ਲਬਰੇਜ਼ ਆਇਰਲੈਂਡ ਦੀ ਤੇਜ਼ ਗੇਂਦਬਾਜ਼ੀ ਦਾ ਸਾਹਮਣਾ ਕਿਵੇਂ ਕਰਦੇ ਹਨ। ਟੀਮ ਮੈਨੇਜਮੈਂਟ ਇਕ ਹਾਰ ਤੋਂ ਬਾਅਦ ਜ਼ਿਆਦਾ ਘਬਰਾਹਟ ’ਚ ਨਹੀਂ ਹੈ। ਨੌਜਵਾਨ ਖਿਡਾਰੀ ਵੈਭਵ ਸੂਰਯਵੰਸ਼ੀ ਨੂੰ ਆਪਣੇ ਮੌਕੇ ਲਈ ਅਜੇ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਕ ਹਾਰ ਤੋਂ ਬਾਅਦ ਚੋਟੀਕ੍ਰਮ ’ਚ ਬਦਲਾਅ ਦੀ ਸੰਭਾਵਨਾ ਘੱਟ ਹੀ ਹੈ।


ਉੱਥੇ ਹੀ ਲੜੀ ਦਾ ਸ਼ੁਰੂਆਤੀ ਮੈਚ ਜਿੱਤ ਕੇ ਇਤਿਹਾਸ ਰਚਣ ਤੋਂ ਬਾਅਦ ਆਇਰਲੈਂਡ ਦਾ ਮਨੋਬਲ ਸਿਖਰ 'ਤੇ ਹੈ, ਜਦਕਿ ਭਾਰਤੀ ਟੀਮ ਲੜੀ ਗੁਆਉਣ ਦੀ ਸ਼ਰਮਨਾਕ ਸਥਿਤੀ ਤੋਂ ਬਚਣ ਦੇ ਨਾਲ-ਨਾਲ ਇੰਗਲੈਂਡ ਦੌਰੇ ਲਈ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨਾ ਚਾਹੇਗੀ।


ਟੀਮਾਂ
ਭਾਰਤ : ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ ਕਪਤਾਨ), ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਸੂਰਯਾਂਸ਼ ਸ਼ੇਡਗੇ, ਪ੍ਰਸਿੱਧ ਕ੍ਰਿਸ਼ਣਾ, ਸੰਜੂ ਸੈਮਸਨ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੁਬੇ, ਪ੍ਰਿੰਸ ਯਾਦਵ, ਵੈਭਵ ਸੂਰਯਾਵੰਸ਼ੀ।

ਆਇਰਲੈਂਡ : ਲੋਰਕਾਨ ਟੱਕਰ (ਕਪਤਾਨ ਅਤੇ ਵਿਕਟਕੀਪਰ), ਰੌਸ ਐਡੇਅਰ, ਬੇਨ ਕਾਲਿਟਜ਼, ਗੈਰੇਥ ਡੇਲਾਨੀ, ਜਾਰਜ ਡੌਕਰੇਲ, ਸਟੀਫਨ ਡੋਹਨੀ, ਮੈਥਿਊ ਹੰਫਰੇਜ, ਗੇਵਿਨ ਹੋਈ, ਮੈਥਿਊ ਹੋਲਾਰਡ, ਲਿਆਮ ਮੈਕਾਰਥੀ, ਜੈ ਮੂੰਦਰਾ, ਹੈਰੀ ਟੈਕਟਰ, ਟਿਮ ਟੈਕਟਰ, ਰੂਬੇਨ ਵਿਲਸਨ।

 

Have something to say? Post your comment

ਅਤੇ ਖੇਡ ਖਬਰਾਂ

ਸੇਨੇਗਲ ਨੇ ਇਰਾਕ ’ਤੇ ਵੱਡੀ ਜਿੱਤ ਨਾਲ ਉਮੀਦ ਰੱਖੀ ਕਾਇਮ, 5-0 ਦੀ ਸ਼ਾਨਦਾਰ ਜਿੱਤ ਕੀਤੀ ਹਾਸਲ

ਸੇਨੇਗਲ ਨੇ ਇਰਾਕ ’ਤੇ ਵੱਡੀ ਜਿੱਤ ਨਾਲ ਉਮੀਦ ਰੱਖੀ ਕਾਇਮ, 5-0 ਦੀ ਸ਼ਾਨਦਾਰ ਜਿੱਤ ਕੀਤੀ ਹਾਸਲ

India Vs Australia: ਆਸਟ੍ਰੇਲੀਆ ਖਿਲਾਫ ‘ਕਰੋ ਜਾਂ ਮਰੋ’ ਦੇ ਮੈਚ ’ਚ ਉਤਰੇਗੀ ਭਾਰਤੀ ਮਹਿਲਾ ਟੀਮ

India Vs Australia: ਆਸਟ੍ਰੇਲੀਆ ਖਿਲਾਫ ‘ਕਰੋ ਜਾਂ ਮਰੋ’ ਦੇ ਮੈਚ ’ਚ ਉਤਰੇਗੀ ਭਾਰਤੀ ਮਹਿਲਾ ਟੀਮ

ਮਿਸਰ ਨੇ ਈਰਾਨ ਨਾਲ ਖੇਡਿਆ ਡਰਾਅ, ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ’ਚ

ਮਿਸਰ ਨੇ ਈਰਾਨ ਨਾਲ ਖੇਡਿਆ ਡਰਾਅ, ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ’ਚ

ਐੱਫ. ਆਈ. ਐੱਚ. ਪ੍ਰੋ ਲੀਗ ਮੈਚ ’ਚ ਪੈਨਲਟੀ ਸ਼ੂਟਆਊਟ ’ਚ ਇੰਗਲੈਂਡ ਹੱਥੋਂ ਹਾਰਿਆ ਭਾਰਤ

ਐੱਫ. ਆਈ. ਐੱਚ. ਪ੍ਰੋ ਲੀਗ ਮੈਚ ’ਚ ਪੈਨਲਟੀ ਸ਼ੂਟਆਊਟ ’ਚ ਇੰਗਲੈਂਡ ਹੱਥੋਂ ਹਾਰਿਆ ਭਾਰਤ

ਆਸਟ੍ਰੇਲੀਆ ਨੇ ਗੋਲ ਰਹਿਤ ਡਰਾਅ ਖੇਡ ਕੇ ਨਾਕਆਊਟ ’ਚ ਜਗ੍ਹਾ ਬਣਾਈ, ਪੈਰਾਗਵੇ ਦੇ ਵੀ ਅੱਗੇ ਵਧਣ ਦੀ ਉਮੀਦ

ਆਸਟ੍ਰੇਲੀਆ ਨੇ ਗੋਲ ਰਹਿਤ ਡਰਾਅ ਖੇਡ ਕੇ ਨਾਕਆਊਟ ’ਚ ਜਗ੍ਹਾ ਬਣਾਈ, ਪੈਰਾਗਵੇ ਦੇ ਵੀ ਅੱਗੇ ਵਧਣ ਦੀ ਉਮੀਦ

ਪਹਿਲੇ ਹੀ ਮੈਚ 'ਚ 'ਸਰਪੰਚ ਸਾਬ੍ਹ' ਦੇ ਨਾਂ ਹੋਇਆ ਸ਼ਰਮਨਾਕ ਰਿਕਾਰਡ !

ਪਹਿਲੇ ਹੀ ਮੈਚ 'ਚ 'ਸਰਪੰਚ ਸਾਬ੍ਹ' ਦੇ ਨਾਂ ਹੋਇਆ ਸ਼ਰਮਨਾਕ ਰਿਕਾਰਡ !

IND vs IRE 1st T20I: ਭਾਰਤ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਵੈਭਵ ਬਾਰੇ ਵੀ ਆਈ ਵੱਡੀ ਅਪਡੇਟ

IND vs IRE 1st T20I: ਭਾਰਤ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਵੈਭਵ ਬਾਰੇ ਵੀ ਆਈ ਵੱਡੀ ਅਪਡੇਟ

ਟੀ-20 'ਚ ਕੌਣ ਰਿਹਾ ਭਾਰਤ ਦਾ ਸਭ ਤੋਂ ਸਫਲ ਕਪਤਾਨ? ਜਾਣੋ ਕੌਣ ਹੈ ਨੰਬਰ ਇੱਕ 'ਤੇ

ਟੀ-20 'ਚ ਕੌਣ ਰਿਹਾ ਭਾਰਤ ਦਾ ਸਭ ਤੋਂ ਸਫਲ ਕਪਤਾਨ? ਜਾਣੋ ਕੌਣ ਹੈ ਨੰਬਰ ਇੱਕ 'ਤੇ

ਵੈਭਵ ਸੂਰਿਆਵੰਸ਼ੀ ਨਾਲ 29 ਸਾਲ ਦਾ ਇਹ ਖਿਡਾਰੀ ਵੀ ਕਰ ਸਕਦਾ ਹੈ ਟੀ-20 'ਚ ਡੈਬਿਊ

ਵੈਭਵ ਸੂਰਿਆਵੰਸ਼ੀ ਨਾਲ 29 ਸਾਲ ਦਾ ਇਹ ਖਿਡਾਰੀ ਵੀ ਕਰ ਸਕਦਾ ਹੈ ਟੀ-20 'ਚ ਡੈਬਿਊ

Women T20 WC: ਕਰੋ ਜਾਂ ਮਰੋ ਦੇ ਮੈਚ 'ਚ ਭਾਰਤ ਦਾ ਸਾਹਮਣਾ ਅੱਜ ਬੰਗਲਾਦੇਸ਼ ਨਾਲ

Women T20 WC: ਕਰੋ ਜਾਂ ਮਰੋ ਦੇ ਮੈਚ 'ਚ ਭਾਰਤ ਦਾ ਸਾਹਮਣਾ ਅੱਜ ਬੰਗਲਾਦੇਸ਼ ਨਾਲ