Tuesday, July 14, 2026
BREAKING
ਸੁਨਾਮ ਵਿੱਚ ਵਿਦਿਆਰਥੀਆਂ ਲਈ ਪਹਿਲੀ ਅਧਿਐਨ ਲਾਇਬ੍ਰੇਰੀ ਬਣਾਉਣ ਦਾ ਫ਼ੈਸਲਾ, ਜੈਨ ਸਭਾ ਦਾ ਵੱਡਾ ਕਦਮ ਭੂਪੇਸ਼ ਬਘੇਲ ਨਾਲ ਰਾਜਾ ਬੀਰਕਲਾਂ ਦੀ ਮੁਲਾਕਾਤ, ਸੁਨਾਮ ਹਲਕੇ ਅਤੇ ਪੰਜਾਬ ਦੀ ਸਿਆਸੀ ਸਥਿਤੀ 'ਤੇ ਹੋਈ ਚਰਚਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਬਹਾਦਰਪੁਰ ਸਮੇਤ ਵੱਖ-ਵੱਖ ਪਿੰਡਾਂ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਨਵੇਂ ਕਰੋੜਪਤੀ ਜਸਵੰਤ ਸਿੰਘ ਖਾਲੜਾ ਅਤੇ 'ਸਤਲੁਜ' ਫ਼ਿਲਮ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ ਵੱਡੀ ਖ਼ਬਰ: ਸ੍ਰੀ ਅਨੰਦਪੁਰ ਸਾਹਿਬ ਦੀ ਟੈਂਟ ਸਿਟੀ 'ਚ ਹੋਇਆ ਧਮਾਕਾ! ਲੱਗੀ ਭਿਆਨਕ ਅੱਗ ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਸ਼ਰਾਬ ਦੀ ਹਰ ਬੋਤਲ 'ਤੇ ਲੱਗੇਗਾ QR ਕੋਡ, ਕਾਲਾਬਾਜ਼ਾਰੀ ਨੂੰ ਲੈ ਕੇ ਸੈਣੀ ਸਰਕਾਰ ਨੇ ਖਿੱਚੀ ਤਿਆਰੀ ਭੂਪੇਸ਼ ਬਘੇਲ ਨੂੰ ਮਿਲ ਕੇ ਬੋਲੇ ਡਾ. ਗਾਂਧੀ, ਨਿੱਜ ਦੀ ਬਜਾਏ ਦੇਸ਼, ਕਾਂਗਰਸ ਲਈ ਇਕਜੁੱਟ ਹੋਣ ਦੀ ਲੋੜ High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਖੇਡ

ਅੱਜ ਆਹਮੋ-ਸਾਹਮਣੇ ਹੋਣਗੇ 5-5 ਵਾਰ ਦੇ ਚੈਂਪੀਅਨ MI ਤੇ CSK ! ਇਨ੍ਹਾਂ 2 ਦਿੱਗਜਾਂ 'ਤੇ ਰਹਿਣਗੀਆਂ ਨਜ਼ਰਾਂ

23 ਅਪ੍ਰੈਲ, 2026 01:33 PM

ਮੁੰਬਈ : ਹੁਣ ਤੱਕ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਾ ਕਰ ਸਕਣ ਵਾਲੀ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੀ ਟੀਮ ਵੀਰਵਾਰ ਨੂੰ ਇੱਥੇ ਜਦੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਹ ਆਪਣੇ ਸਾਬਕਾ ਕਪਤਾਨਾਂ ਰੋਹਿਤ ਸ਼ਰਮਾ ਤੇ ਮਹਿੰਦਰ ਸਿੰਘ ਧੋਨੀ ਦੀ ਸੰਭਾਵਿਤ ਵਾਪਸੀ ’ਤੇ ਨਜ਼ਰਾਂ ਰੱਖ ਕੇ ਆਪਣੀ ਖੇਡ ’ਚ ਨਿਰੰਤਰਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰਨਗੀਆਂ।


ਰੋਹਿਤ (ਹੈਮਸਟ੍ਰਿੰਗ) ਤੇ ਧੋਨੀ (ਪਿੰਡਲੀ ’ਚ ਖਿਚਾਅ) ਵਾਪਸੀ ਦੀ ਰਾਹ ’ਤੇ ਹਨ ਪਰ ਇਹ ਦੇਖਣਾ ਬਾਕੀ ਹੈ ਕਿ ਕੀ ਇਨ੍ਹਾਂ ’ਚੋਂ ਕੋਈ ਵੀ ਇਸ ਮਹੱਤਵਪੂਰਨ ਮੁਕਾਬਲੇ ਲਈ ਵਾਨਖੇੜੇ ਸਟੇਡੀਅਮ ’ਚ ਮੈਦਾਨ ’ਤੇ ਉਤਰੇਗਾ। ਰੋਹਿਤ ਨੇ ਮੰਗਲਵਾਰ ਨੂੰ ਬਦਲਵੇਂ ਅਭਿਆਸ ਸੈਸ਼ਨ ’ਚ ਹਿੱਸਾ ਨਹੀਂ ਲਿਆ ਪਰ ਵਰਤਮਾਨ ਟੂਰਨਾਮੈਂਟ ’ਚ ਅਜੇ ਤੱਕ ਇਕ ਵੀ ਮੈਚ ਨਾ ਖੇਡਣ ਵਾਲੇ ਧੋਨੀ ਨੇ ਜੰਮ ਕੇ ਅਭਿਆਸ ਕੀਤਾ। ਇਸ ਨਾਲ ਉਸ ਦੀ ਇੰਪੈਕਟ ਪਲੇਅਰ ਦੇ ਰੂਪ ’ਚ ਵਾਪਸੀ ਦੀ ਸੰਭਾਵਨਾ ਬਣ ਗਈ ਹੈ। ਇਨ੍ਹਾਂ ਦੋਵੇਂ ਧਾਕੜ ਖਿਡਾਰੀਆਂ ਦੀ ਵਾਪਸੀ ਇਸ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿ ਹੁਣ ਤੱਕ 5-5 ਖਿਤਾਬ ਜਿੱਤਣ ਵਾਲੀਆਂ ਇਹ ਦੋਵੇਂ ਟੀਮਾਂ ਕਈ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ।


ਸੀ. ਐੱਸ. ਕੇ. ਨੇ ਹਰੇਕ ਟੀਮ ਦੀ ਤਰ੍ਹਾਂ ਟੂਰਨਾਮੈਂਟ ਦੀ ਸ਼ੁਰੂਆਤ ਫਾਰਮ ਤੇ ਸਹੀ ਸੁਮੇਲ ਦੀ ਭਾਲ ’ਚ ਕੀਤੀ ਪਰ ਜਿਵੇਂ ਹੀ ਉਹ ਲੈਅ ’ਚ ਆਉਣ ਲੱਗੇ, ਉਸ ਦਾ ਨੌਜਵਾਨ ਬੱਲੇਬਾਜ਼ ਆਯੂਸ਼ ਮਹਾਤ੍ਰੇ ਹੈਮਸਟ੍ਰਿੰਗ ’ਚ ਖਿਚਾਅ ਦੇ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਜਿਹੜਾ ਸੀ. ਐੱਸ. ਕੇ. ਲਈ ਵੱਡਾ ਝਟਕਾ ਹੈ। ਇਸ ਨਾਲ ਸੀ. ਐੱਸ. ਕੇ. ਨੂੰ ਬੱਲੇਬਾਜ਼ੀ ’ਚ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਪੈ ਰਹੀ ਹੈ। ਗੁਜਰਾਤ ਦੇ ਵਿਕਟਕੀਪਰ-ਬੱਲੇਬਾਜ਼ ਉਰਵਿਲ ਪਟੇਲ ਨੂੰ ਮਹਾਤ੍ਰੇ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਸੀ. ਐੱਸ. ਕੇ. ਆਪਣੇ ਸਾਰੇ ਬੱਲੇਬਾਜ਼ਾਂ ਤੋਂ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਕਰੇਗੀ। ਪਿਛਲੇ ਮੈਚ ’ਚ ਉਸ ਦੇ ਮੱਧਕ੍ਰਮ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਏ ਸਨ। ਸਰਫਰਾਜ਼ ਖਾਨ ਨੇ ਹੁਣ ਤੱਕ 147 ਦੌੜਾਂ ਬਣਾਈਆਂ ਹਨ ਪਰ ਉਹ ਅਜੇ ਤੱਕ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ’ਚ ਨਹੀਂ ਬਦਲ ਸਕਿਅਾ ਹੈ, ਵਿਸ਼ੇਸ਼ ਕਰਕੇ ਤਦ ਜਦੋਂ ਕਪਤਾਨ ਰਿਤੂਰਾਜ ਗਾਇਕਵਾੜ ਨੇ ਸਿਰਫ 82 ਦੌੜਾਂ ਬਣਾ ਕੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਇਸੇ ਤਰ੍ਹਾਂ ਸੰਜੂ ਸੈਮਸਨ (192 ਦੌੜਾਂ) ’ਤੇ ਵੀ ਕਾਫੀ ਕੁਝ ਨਿਰਭਰ ਕਰੇਗਾ। ਉਸ ਨੇ ਇਸੇ ਮੈਦਾਨ ’ਤੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸੀ. ਐੱਸ. ਕੇ. ਲਗਾਤਾਰ ਦੋ ਮੈਚਾਂ ’ਚ ਹਾਰ ਦੇ ਸਿਲਸਿਲੇ ਨੂੰ ਤੋੜਨ ਲਈ ਬੇਤਾਬ ਹੋਵੇਗੀ। ਉਹ ਮੁੰਬਈ ਵਿਰੁੱਧ ਹਾਲ ਹੀ ਦੇ ਆਪਣੇ ਰਿਕਾਰਡ ਤੋਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰੇਗੀ। ਉਸ ਨੇ ਇਨ੍ਹਾਂ ਦੋਵੇਂ ਟੀਮਾਂ ਵਿਚਾਲੇ ਪਿਛਲੇ 5 ਮੁਕਾਬਲਿਆਂ ’ਚੋਂ 4 ’ਚ ਜਿੱਤ ਹਾਸਲ ਕੀਤੀ ਹੈ। ਦੋਵੇਂ ਟੀਮਾਂ ਦੇ ਅਜੇ 4-4 ਅੰਕ ਹਨ। ਮੁੰਬਈ ਬਿਹਤਰ ਨੈੱਟ ਰਨ ਰੇਟ ਦੇ ਕਾਰਨ ਸੀ. ਐੱਸ. ਕੇ. ਤੋਂ ਅੱਗੇ ਹੈ।


ਅਹਿਮਦਾਬਾਦ ’ਚ ਤਿਲਕ ਵਰਮਾ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਮੁੰਬਈ ਇੰਡੀਅਨਜ਼ ਨੂੰ ਲਗਾਤਾਰ 4 ਮੈਚਾਂ ਦੀ ਹਾਰ ਦਾ ਸਿਲਸਿਲਾ ਤੋੜਨ ’ਚ ਮਦਦ ਕੀਤੀ ਪਰ ਉਸ ਦੇ ਲਈ ਅਜੇ ਵੀ ਰਾਹ ਆਸਾਨ ਨਹੀਂ ਹੈ। ਮੁੰਬਈ ਲਈ ਸਭ ਤੋਂ ਵੱਡੀ ਚਿੰਤਾ ਭਾਰਤ ਦੇ ਟੀ-20 ਕਪਤਾਨ ਸੂਰਯਕੁਮਾਰ ਯਾਦਵ ਤੇ ਇਸ ਫ੍ਰੈਂਚਾਈਜ਼ੀ ਟੀਮ ਦੇ ਕਪਤਾਨ ਹਾਰਦਿਕ ਪੰਡਯਾ ਦੀ ਫਾਰਮ ਨੂੰ ਲੈ ਕੇ ਬਣੀ ਹੋਈ ਹੈ। ਸੂਰਯਕੁਮਾਰ ਅਜੇ ਤੱਕ ਸਿਰਫ ਇਕ ਅਰਧ ਸੈਂਕੜਾ ਹੀ ਬਣਾ ਸਕਿਆ ਹੈ ਜਦਕਿ ਹਾਰਦਿਕ ਲੋੜ ਪੈਣ ’ਤੇ ਪਾਰੀ ਨੂੰ ਸੰਭਾਲਣ ਜਾਂ ਆਖਿਰ ’ਚ ਤਾਬੜਤੋੜ ਬੱਲੇਬਾਜ਼ੀ ਕਰਨ ’ਚ ਅਸਫਲ ਰਿਹਾ ਹੈ। ਟੀਮ ਨੇ ਨਮਨ ਧੀਰ ’ਤੇ ਭਰੋਸਾ ਜਤਾਇਆ ਹੈ ਤੇ ਉਹ ਹੁਣ ਤੱਕ ਇਸ ’ਤੇ ਖਰਾ ਉਤਰਿਆ ਹੈ। ਜਸਪ੍ਰੀਤ ਬੁਮਰਾਹ ਆਖਿਰਕਾਰ ਪਿਛਲੇ ਮੈਚ ’ਚ ਵਿਕਟ ਲੈਣ ’ਚ ਸਫਲ ਰਿਹਾ ਜਦਕਿ ਅਸ਼ਵਨੀ ਕੁਮਾਰ ਦੀਆਂ 4 ਵਿਕਟਾਂ ਨੇ ਟੀਮ ਦੀਆਂ ਚਿੰਤਾਵਾਂ ਨੂੰ ਘੱਟ ਕੀਤਾ ਕਿਉਂਕਿ ਟ੍ਰੈਂਟ ਬੋਲਟ, ਦੀਪਕ ਚਾਹਰ ਤੇ ਹਾਰਦਿਕ ’ਚੋਂ ਕੋਈ ਵੀ ਸ਼ੁਰੂ ’ਚ ਲਗਾਤਾਰ ਸਫਲਤਾ ਨਹੀਂ ਦਿਵਾ ਸਕਿਅਾ ਸੀ। ਮੁੰਬਈ ਇੰਡੀਅਨਜ਼ ਦਾ ਇੰਗਲੈਂਡ ਦਾ ਆਲਰਾਊਂਡਰ ਵਿਲ ਜੈਕਸ ਟੀਮ ’ਚ ਸ਼ਾਮਲ ਹੋ ਗਿਆ ਹੈ ਤੇ ਉਸ ਦੀ ਵਾਪਸੀ ਨਾਲ ਟੀਮ ਨੂੰ ਮਜ਼ਬੂਤੀ ਮਿਲੇਗੀ।

 

Have something to say? Post your comment

ਅਤੇ ਖੇਡ ਖਬਰਾਂ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

"ਹਮੇਸ਼ਾ ਸੰਜੂ ਸੈਮਸਨ ਨੂੰ ਕਿਉਂ ਰੱਖਿਆ ਜਾਂਦਾ ਹੈ ਬਾਹਰ ?": ਸਾਬਕਾ ਖਿਡਾਰੀ ਨੇ ਕੱਢੀ ਭੜਾਸ

"ਅਸੀਂ ਗਲਤੀਆਂ ਕਰਾਂਗੇ," ਸ਼੍ਰੇਅਸ ਅਈਅਰ ਨੇ ਇੰਗਲੈਂਡ ਤੋਂ ਸੀਰੀਜ਼ ਹਾਰ ਮਗਰੋ ਦਿੱਤਾ ਵੱਡਾ ਬਿਆਨ

ENG vs IND: ਤਿਲਕ ਵਰਮਾ ਦੀ ਜਗ੍ਹਾ ਸੰਜੂ ਸੈਮਸਨ ਨੂੰ ਵਾਪਸ ਲਿਆਂਦਾ ਜਾਵੇ ? ਸਾਬਕਾ ਕੋਚ ਨੇ ਦਿੱਤੀ ਚੇਤਾਵਨੀ

ENG vs IND: ਤਿਲਕ ਵਰਮਾ ਦੀ ਜਗ੍ਹਾ ਸੰਜੂ ਸੈਮਸਨ ਨੂੰ ਵਾਪਸ ਲਿਆਂਦਾ ਜਾਵੇ ? ਸਾਬਕਾ ਕੋਚ ਨੇ ਦਿੱਤੀ ਚੇਤਾਵਨੀ