Friday, April 24, 2026
BREAKING
ਪੰਜਾਬ ਨੇ ਲਗਾਤਾਰ ਚੌਥੇ ਸਫਲ ਸੀਜ਼ਨ 'ਚ ਨਾਲੋ-ਨਾਲ ਖ਼ਰੀਦ ਤੇ ਅਦਾਇਗੀ ਯਕੀਨੀ ਬਣਾਈ - ਲਾਲ ਚੰਦ ਕਟਾਰੂਚੱਕ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਲਈ 351 ਆਈ.ਟੀ.ਆਈ. ਸਿੱਖਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ : ਡਾ. ਬਲਜੀਤ ਕੌਰ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਮੰਡੀ ਬੋਰਡ ਵਿੱਚ ਅੱਠ ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਸੌਂਪੇ ਪੰਜਾਬ ਪੁਲਿਸ ਦਾ ‘ਸੰਪਰਕ ਅਭਿਆਨ’ ਨੌਜਵਾਨਾਂ ਨੂੰ ਗੈਂਗਸਟਰਾਂ ਦੀ ਹਨ੍ਹੇਰੀ ਦੁਨੀਆਂ ’ਚ ਸ਼ਾਮਲ ਹੋਣ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਵਾ ਰਿਹੈ; ਲੋਕਾਂ ਵੱਲੋਂ ਕਮਿਊਨਿਟੀ ਪੁਲਿਸਿੰਗ ਪਹਿਲ ਦੀ ਸ਼ਲਾਘਾ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ ਜਨਗਣਨਾ-2027 : ਡਾ. ਨਵਜੋਤ ਖੋਸਾ ਆਈ.ਏ.ਐਸ. ਡਾਇਰੈਕਟਰ ਜਨਗਣਨਾ ਜੇਲ੍ਹ ਮੰਤਰੀ ਵੱਲੋਂ ਪਟਿਆਲਾ ਸੈਂਟਰਲ ਜੇਲ੍ਹ ਵਿਖੇ “ਉਜਾਲਾ ਨਰਸਰੀ” ਅਤੇ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕਦ-ਰਹਿਤ ਇਲਾਜ, ਨਿਊਰੋਲੋਜੀਕਲ ਐਮਰਜੈਂਸੀ ਦੌਰਾਨ ਤੁਰੰਤ ਸਿਹਤ ਸਹੂਲਤਾਂ ਬਣਾ ਰਿਹੈ ਯਕੀਨੀ; ਜਿੱਥੇ ਜੀਵਨ ਬਚਾਉਣ ਲਈ ਮਿੰਟ-ਮਿੰਟ ਹੁੰਦੈ ਸਹਾਈ ਪੰਜਾਬ ਸਰਕਾਰ ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਹੀਨੇ ਵਿੱਚ ਦੋ ਮਿਲਣੀਆਂ ਕਰੇਗੀ: ਡਾ. ਰਵਜੋਤ ਸਿੰਘ ਸੁਨਾਮ ਦੇ ਐਮ. ਡੀ. ਪਬਲਿਕ ਹਾਈ ਸਕੂਲ ਵਿੱਚ ਗ੍ਰਾਮ ਪੰਚਾਇਤ ਰਾਜ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਭਰਿਆ ਨਾਟਕ ਪੇਸ਼ ਜਿਲ੍ਹਾ ਰੋਜ਼ਗਾਰ ਅਤੇ ਵਿਊਰੋ ਕਾਰੋਬਾਰ ਵੱਲੋਂ  ਪਲੇਸਮੈਂਟ ਕੈਂਪ  ਦਾ ਆਯੋਜਨ ਕੀਤਾ ਗਿਆ

ਦੁਨੀਆਂ

ਅਮਰੀਕਾ ਦਾ ਵੱਡਾ ਕਦਮ, ਇਰਾਕੀ ਅੱਤਵਾਦੀ ਸਰਗਨਾ 'ਤੇ ਰੱਖਿਆ 10 ਮਿਲੀਅਨ ਡਾਲਰ ਦਾ ਇਨਾਮ

24 ਅਪ੍ਰੈਲ, 2026 06:13 PM

ਵਾਸ਼ਿੰਗਟਨ ਡੀ.ਸੀ. : ਅਮਰੀਕਾ ਨੇ ਇਕ ਵੱਡਾ ਕਦਮ ਚੁੱਕਦਿਆਂ ਇਕ ਬਦਨਾਮ ਅੱਤਵਾਦੀ ਬਾਰੇ ਜਾਣਕਾਰੀ ਦੀ ਮੰਗ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਈਰਾਨ ਗਠਜੋੜ ਵਾਲੇ ਇਰਾਕੀ ਅੱਤਵਾਦੀ ਸਮੂਹ 'ਕਤਾਇਬ ਸੱਯਦ ਅਲ-ਸ਼ੁਹਾਦਾ' (Kataib Sayyid ul-Shuhada, KSS) ਦੇ ਆਗੂ ਅਬੂ ਆਲਾ ਅਲ-ਵਾਲਾਈ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਮਿਲੀਅਨ ਅਮਰੀਕੀ ਡਾਲਰ (ਲਗਭਗ 94 ਕਰੋੜ ਰੁਪਏ) ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।। ਅਮਰੀਕਾ ਨੇ ਇਸ ਸੰਗਠਨ ਨੂੰ ਪਹਿਲਾਂ ਹੀ ਇੱਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕੀਤਾ ਹੋਇਆ ਹੈ।

ਅਮਰੀਕੀ ਵਿਦੇਸ਼ ਵਿਭਾਗ ਦੇ ਰਿਵਾਰਡਜ਼ ਫਾਰ ਜਸਟਿਸ ਪ੍ਰੋਗਰਾਮ ਨੇ 23 ਅਪ੍ਰੈਲ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਹਾਸ਼ਿਮ ਫਿਨਯਾਨ ਰਹੀਮ ਅਲ-ਸਾਰਜੀ, ਜਿਸਨੂੰ ਅਲ-ਵਲਾਈ ਵੀ ਕਿਹਾ ਜਾਂਦਾ ਹੈ, ਬਾਰੇ ਜਾਣਕਾਰੀ ਮੰਗ ਰਹੇ ਸਨ। ਅਮਰੀਕੀ ਅਧਿਕਾਰੀਆਂ ਅਨੁਸਾਰ ਅਲ-ਵਾਲਾਈ ਦਾ ਸੰਗਠਨ ਇਰਾਕ ਵਿੱਚ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਕਰਨ ਅਤੇ ਇਰਾਕ ਤੇ ਸੀਰੀਆ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਡਿਪਲੋਮੈਟਿਕ ਸਹੂਲਤਾਂ 'ਤੇ ਹਮਲੇ ਕਰਨ ਦਾ ਦੋਸ਼ੀ ਹੈ। ਅਮਰੀਕਾ ਨੇ ਨਵੰਬਰ 2023 ਵਿੱਚ ਇਸ ਨੂੰ 'ਵਿਸ਼ੇਸ਼ ਤੌਰ 'ਤੇ ਨਾਮਜ਼ਦ ਗਲੋਬਲ ਅੱਤਵਾਦੀ' (SDGT) ਐਲਾਨਿਆ ਸੀ ਅਤੇ ਸਤੰਬਰ 2025 ਵਿੱਚ ਇਸ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (FTO) ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਨਾਲ ਇਸ ਦੇ ਵਿਰੁੱਧ ਕਾਨੂੰਨੀ ਅਤੇ ਵਿੱਤੀ ਕਾਰਵਾਈਆਂ ਤੇਜ਼ ਹੋ ਗਈਆਂ ਹਨ।

ਸਰੋਤਾਂ ਅਨੁਸਾਰ ਇਸ ਸੰਗਠਨ ਨੂੰ ਈਰਾਨ ਦੀ 'ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ' (IRGC) ਤੋਂ ਸਮਰਥਨ ਪ੍ਰਾਪਤ ਹੈ ਅਤੇ ਇਹ ਉਨ੍ਹਾਂ ਦੀ ਵਿਚਾਰਧਾਰਾ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਅਲ-ਵਾਲਾਈ ਦੇ ਕਮਾਂਡਰਾਂ ਦੇ ਸਬੰਧ ਈਰਾਨ ਦੇ ਮਰਹੂਮ ਕਮਾਂਡਰ ਕਾਸਿਮ ਸੁਲੇਮਾਨੀ ਨਾਲ ਵੀ ਰਹੇ ਹਨ। ਇਸ ਤੋਂ ਇਲਾਵਾ ਇਹ ਸਮੂਹ ਯਮਨ ਦੇ ਹੂਤੀ ਵਿਦਰੋਹੀਆਂ ਦਾ ਵੀ ਸਮਰਥਨ ਕਰਦਾ ਹੈ।

ਅਮਰੀਕਾ ਦੇ 'ਰਿਵਾਰਡਜ਼ ਫਾਰ ਜਸਟਿਸ' ਪ੍ਰੋਗਰਾਮ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਜੋ ਅਲ-ਸਰਾਜੀ ਦੀ ਪਛਾਣ ਜਾਂ ਟਿਕਾਣੇ ਬਾਰੇ ਜਾਣਕਾਰੀ ਦੇਵੇਗਾ, ਉਹ ਇਨਾਮ ਦਾ ਹੱਕਦਾਰ ਹੋਵੇਗਾ। ਸੂਚਨਾ ਦੇਣ ਵਾਲੇ ਵਿਅਕਤੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸ ਨੂੰ ਮੁੜ ਵਸੇਬੇ (relocation) ਦੀ ਸਹੂਲਤ ਵੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ 'ਤੇ ਸਿਗਨਲ (Signal) ਜਾਂ ਟੋਰ ਟਿਪਲਾਈਨ (Tor tipline) ਵਰਗੇ ਸੁਰੱਖਿਅਤ ਪਲੇਟਫਾਰਮਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਬੱਸ ਅਮਰੀਕਾ ਦੀ ਹਾਂ ਤੇ ਫਿਰ ਘਾਤਕ ਜੰਗ ਸ਼ੁਰੂ! ਇਜ਼ਰਾਇਲੀ ਮੰਤਰੀ ਦਾ ਵੱਡਾ ਬਿਆਨ

ਬੱਸ ਅਮਰੀਕਾ ਦੀ ਹਾਂ ਤੇ ਫਿਰ ਘਾਤਕ ਜੰਗ ਸ਼ੁਰੂ! ਇਜ਼ਰਾਇਲੀ ਮੰਤਰੀ ਦਾ ਵੱਡਾ ਬਿਆਨ

ਈਰਾਨ ਦਾ ਵੱਡਾ ਫੈਸਲਾ, ਰੂਸ ਅਤੇ ਕਈ ਹੋਰ ਦੇਸ਼ਾਂ ਨੂੰ 'ਹੋਰਮੁਜ਼' ਦੀ ਟ੍ਰਾਂਜ਼ਿਟ ਫੀਸ 'ਚ ਦਿੱਤੀ ਛੋਟ

ਈਰਾਨ ਦਾ ਵੱਡਾ ਫੈਸਲਾ, ਰੂਸ ਅਤੇ ਕਈ ਹੋਰ ਦੇਸ਼ਾਂ ਨੂੰ 'ਹੋਰਮੁਜ਼' ਦੀ ਟ੍ਰਾਂਜ਼ਿਟ ਫੀਸ 'ਚ ਦਿੱਤੀ ਛੋਟ

ਪਾਕਿਸਤਾਨੀ ਫੌਜ ਦਾ ਵੱਡਾ ਐਕਸ਼ਨ; ਖੈਬਰ 'ਚ 22 ਅੱਤਵਾਦੀ ਢੇਰ

ਪਾਕਿਸਤਾਨੀ ਫੌਜ ਦਾ ਵੱਡਾ ਐਕਸ਼ਨ; ਖੈਬਰ 'ਚ 22 ਅੱਤਵਾਦੀ ਢੇਰ

1 ਮਈ ਦੀ ਡੈੱਡਲਾਈਨ ਨੇ ਵਧਾਈ ਟਰੰਪ ਦੀ ਟੈਨਸ਼ਨ! ਈਰਾਨ ਤੋਂ ਵਾਪਸ ਬੁਲਾਉਣੀ ਪਵੇਗੀ ਫੌਜ

1 ਮਈ ਦੀ ਡੈੱਡਲਾਈਨ ਨੇ ਵਧਾਈ ਟਰੰਪ ਦੀ ਟੈਨਸ਼ਨ! ਈਰਾਨ ਤੋਂ ਵਾਪਸ ਬੁਲਾਉਣੀ ਪਵੇਗੀ ਫੌਜ

ਭਾਰਤ ਤੇ ਚੀਨ ਨੂੰ ਦੱਸਿਆ 'ਨਰਕ' ! ਟਰੰਪ ਨੇ India ਖਿਲਾਫ਼ ਪਾਈ ਪੋਸਟ

ਭਾਰਤ ਤੇ ਚੀਨ ਨੂੰ ਦੱਸਿਆ 'ਨਰਕ' ! ਟਰੰਪ ਨੇ India ਖਿਲਾਫ਼ ਪਾਈ ਪੋਸਟ

ਅਮਰੀਕਾ 'ਚ ਜੰਗਲੀ ਅੱਗ ਦਾ ਤਾਂਡਵ, 50 ਤੋਂ ਵੱਧ ਘਰ ਸੜ ਕੇ ਸੁਆਹ

ਅਮਰੀਕਾ 'ਚ ਜੰਗਲੀ ਅੱਗ ਦਾ ਤਾਂਡਵ, 50 ਤੋਂ ਵੱਧ ਘਰ ਸੜ ਕੇ ਸੁਆਹ

ਬ੍ਰਿਟੇਨ ਨੇ ਸੱਦ ਲਈ 30 ਦੇਸ਼ਾਂ ਦੀ ਮੀਟਿੰਗ ! ਹੋਰਮੁਜ਼ ਖੋਲ੍ਹਣ ਬਾਰੇ ਹੋਵੇਗੀ ਚਰਚਾ

ਬ੍ਰਿਟੇਨ ਨੇ ਸੱਦ ਲਈ 30 ਦੇਸ਼ਾਂ ਦੀ ਮੀਟਿੰਗ ! ਹੋਰਮੁਜ਼ ਖੋਲ੍ਹਣ ਬਾਰੇ ਹੋਵੇਗੀ ਚਰਚਾ

ਸ਼ਾਂਤੀ ਦੀ ਨੀਤੀ ਖ਼ਤਮ ! ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਗਲੋਬਲ ਮਾਰਕੀਟ 'ਚ ਹਥਿਆਰ ਵੇਚੇਗਾ ਜਾਪਾਨ

ਸ਼ਾਂਤੀ ਦੀ ਨੀਤੀ ਖ਼ਤਮ ! ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਗਲੋਬਲ ਮਾਰਕੀਟ 'ਚ ਹਥਿਆਰ ਵੇਚੇਗਾ ਜਾਪਾਨ

ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਕੂਲਾਂ ਨੂੰ ਵੱਡੀ ਰਾਹਤ! ਨਿਊਜ਼ੀਲੈਂਡ ਸਰਕਾਰ ਨੇ ਕਰ'ਤਾ ਐਲਾਨ

ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਕੂਲਾਂ ਨੂੰ ਵੱਡੀ ਰਾਹਤ! ਨਿਊਜ਼ੀਲੈਂਡ ਸਰਕਾਰ ਨੇ ਕਰ'ਤਾ ਐਲਾਨ

ਕੈਨੇਡਾ ਬਦਲਣ ਜਾ ਰਿਹੈ PR ਦੇ ਨਿਯਮ ! ਵੱਡੇ ਪੱਧਰ 'ਤੇ ਭਾਰਤੀ ਹੋਣਗੇ ਪ੍ਰਭਾਵਿਤ

ਕੈਨੇਡਾ ਬਦਲਣ ਜਾ ਰਿਹੈ PR ਦੇ ਨਿਯਮ ! ਵੱਡੇ ਪੱਧਰ 'ਤੇ ਭਾਰਤੀ ਹੋਣਗੇ ਪ੍ਰਭਾਵਿਤ