Thursday, May 28, 2026
BREAKING
ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਸੂਬਾ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ ਜ਼ੀਰਕਪੁਰ ਵਿੱਚ ਟਿਕਾਊ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਬਿਲਡਰਾਂ ਨਾਲ ਕੀਤੀ ਵਿਚਾਰ-ਵਟਾਂਦਰਾ ਮੀਟਿੰਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਰਦੂ ਦੇ ਮਕਬੂਲ ਸ਼ਾਇਰ ਡਾ. ਬਸ਼ੀਰ ਬਦਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ ਡੇਰਾ ਬਾਬਾ ਮਲੂਕ ਦਾਸ ਜੀ ਪਿੰਡ ਜੰਡਪੁਰ ਵਿਖੇ ਸਲਾਨਾ ਬਰਸੀ ਸਮਾਗਮ ਆਰੰਭ ਚੰਨਦੀਪ ਸਿੰਘ ਨੇ ਏਸ਼ੀਆਈ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਰਚਿਆ ਇਤਿਹਾਸ, ਜਿੱਤਿਆ ਗੋਲਡ ਕੌਣ ਹਨ ਕੇਵਲ ਸਿੰਘ ਢਿੱਲੋਂ, ਜਿਨ੍ਹਾਂ ਉਪਰ ਭਾਜਪਾ ਨੇ ਖੇਡਿਆ ਵੱਡਾ ਦਾਅ ਅਗਲੇ 5 ਸਾਲਾਂ 'ਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ; ਮਚੇਗੀ ਤ੍ਰਾਹੀ-ਤ੍ਰਾਹੀ ! ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ 700 ਤੋਂ ਵੱਧ ਜੰਗਲੀ ਜੀਵਾਂ ਤੇ ਪੰਛੀਆਂ ਦੀ ਮੌਤ! ਮਾਹਰਾਂ ਨੇ ਐਲਾਨੀ Ecological Emergency ਧੜੰਮ ਡਿੱਗੀਆਂ Gold ਦੀਆਂ ਕੀਮਤਾਂ, ਦੋ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੇ ਭਾਅ

ਦੁਨੀਆਂ

ਅਮਰੀਕਾ : ਕੈਮੀਕਲ ਟੈਂਕ 'ਚ ਜ਼ਬਰਦਸਤ ਧਮਾਕਾ! 2 ਦੀ ਮੌਤ, 9 ਲਾਪਤਾ

28 ਮਈ, 2026 05:24 PM

ਵਾਸ਼ਿੰਗਟਨ : ਅਮਰੀਕਾ ਦੇ ਵਾਸ਼ਿੰਗਟਨ ਰਾਜ ਵਿੱਚ ਇੱਕ ਪੇਪਰ ਮਿੱਲ ਵਿੱਚ ਵਾਪਰੇ ਰੂਹ ਕੰਬਾਊ ਹਾਦਸੇ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਲੌਂਗਵਿਊ ਸ਼ਹਿਰ ਵਿੱਚ ਸਥਿਤ ਇੱਕ ਮਿੱਲ ਵਿੱਚ ਕੈਮੀਕਲ ਟੈਂਕ ਫਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ , ਜਦਕਿ ਨੌਂ ਹੋਰ ਕਰਮਚਾਰੀ ਲਾਪਤਾ ਹਨ, ਜਿਨ੍ਹਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਜਾਪਾਨ ਦੇ 'ਨਿਪੋਨ ਪੇਪਰ ਗਰੁੱਪ' ਦੀ ਸਹਾਇਕ ਕੰਪਨੀ 'ਨਿਪੋਨ ਡਾਇਨਾਵੇਵ ਪੈਕੇਜਿੰਗ' ਦੇ ਪਲਾਂਟ ਵਿੱਚ ਵਾਪਰਿਆ। ਜਿਸ ਟੈਂਕ ਵਿੱਚ ਧਮਾਕਾ ਹੋਇਆ, ਉਸ ਵਿੱਚ ਲਗਭਗ 9 ਲੱਖ ਗੈਲਨ 'ਵਾਈਟ ਲਿਕਰ' (white liquor) ਭਰਿਆ ਹੋਇਆ ਸੀ। ਇਹ ਇੱਕ ਬਹੁਤ ਹੀ ਖ਼ਤਰਨਾਕ ਅਤੇ ਖ਼ੋਰਨ ਵਾਲਾ ਕੈਮੀਕਲ ਘੋਲ ਹੈ, ਜੋ ਕਾਗਜ਼ ਬਣਾਉਣ ਲਈ ਲੱਕੜ ਦੀ ਲੁਗਦੀ ਤਿਆਰ ਕਰਨ ਵੇਲੇ ਵਰਤਿਆ ਜਾਂਦਾ ਹੈ।ਵਾਸ਼ਿੰਗਟਨ ਦੇ ਗਵਰਨਰ ਬੌਬ ਫਰਗੂਸਨ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਧਿਕਾਰੀ ਇਸ ਸੰਭਾਵਨਾ ਲਈ ਤਿਆਰ ਹਨ ਕਿ ਇਹ "ਆਧੁਨਿਕ ਵਾਸ਼ਿੰਗਟਨ ਰਾਜ ਦੇ ਇਤਿਹਾਸ ਦਾ ਸਭ ਤੋਂ ਘਾਤਕ ਉਦਯੋਗਿਕ ਦੁਖਾਂਤ" ਬਣ ਸਕਦਾ ਹੈ। ਅਮਰੀਕੀ ਕੈਮੀਕਲ ਸੇਫਟੀ ਅਤੇ ਹਜ਼ਾਰਡ ਇਨਵੈਸਟੀਗੇਸ਼ਨ ਬੋਰਡ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ-ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਥਾਨਕ ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਟੈਂਕ ਫਟਣ ਨਾਲ ਭਾਰੀ ਮਾਤਰਾ ਵਿੱਚ ਖ਼ਤਰਨਾਕ ਕੈਮੀਕਲ ਫੈਲ ਗਿਆ ਹੈ, ਜਿਸ ਕਾਰਨ ਬਚਾਅ ਕਾਰਜ ਬਹੁਤ ਹੌਲੀ ਅਤੇ ਖ਼ਤਰਨਾਕ ਹੋ ਗਏ ਹਨ। ਟੈਂਕ ਦੇ ਨੁਕਸਾਨੇ ਗਏ ਢਾਂਚੇ ਦੇ ਡਿੱਗਣ ਦਾ ਡਰ ਹੈ ਅਤੇ ਕੈਮੀਕਲ ਦੇ ਸੰਪਰਕ ਵਿੱਚ ਆਉਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਅਧਿਕਾਰੀਆਂ ਅਨੁਸਾਰ ਮਿਲੇ ਪੀੜਤਾਂ ਨੂੰ ਪਛਾਣ ਲਈ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ 'ਡੀਕੰਟੈਮੀਨੇਸ਼ਨ' (ਜ਼ਹਿਰੀਲੇ ਪਦਾਰਥਾਂ ਤੋਂ ਸਫ਼ਾਈ) ਕਰਨਾ ਜ਼ਰੂਰੀ ਹੈ।

ਇਸ ਹਾਦਸੇ ਦਾ ਅਸਰ ਵਾਤਾਵਰਣ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸ਼ਹਿਰ ਦੀ ਹਵਾ ਅਤੇ ਪੀਣ ਵਾਲੇ ਪਾਣੀ ਨੂੰ ਸੁਰੱਖਿਅਤ ਦੱਸਿਆ ਗਿਆ ਹੈ, ਪਰ ਕੁਝ ਕੈਮੀਕਲ ਪ੍ਰਦੂਸ਼ਣ ਕੋਲੰਬੀਆ ਨਦੀ ਤੱਕ ਪਹੁੰਚ ਗਿਆ ਹੈ, ਜਿਸ ਦੀ ਲਗਾਤਾਰ ਟੈਸਟਿੰਗ ਕੀਤੀ ਜਾ ਰਹੀ ਹੈ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਸਾਰਾ ਧਿਆਨ ਇਸ ਸਮੇਂ ਲਾਪਤਾ ਲੋਕਾਂ ਦੀ ਭਾਲ ਅਤੇ ਪੀੜਤ ਪਰਿਵਾਰਾਂ ਦੀ ਮਦਦ 'ਤੇ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਅਗਲੇ 5 ਸਾਲਾਂ 'ਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ; ਮਚੇਗੀ ਤ੍ਰਾਹੀ-ਤ੍ਰਾਹੀ ! ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ

ਅਗਲੇ 5 ਸਾਲਾਂ 'ਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ; ਮਚੇਗੀ ਤ੍ਰਾਹੀ-ਤ੍ਰਾਹੀ ! ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ

PM ਮੋਦੀ ਦੀ ਦੁਬਾਰਾ ਮੇਜ਼ਬਾਨੀ ਲਈ ਉਤਸੁਕ ਹਾਂ : ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਲਬਾਨੀਜ਼

PM ਮੋਦੀ ਦੀ ਦੁਬਾਰਾ ਮੇਜ਼ਬਾਨੀ ਲਈ ਉਤਸੁਕ ਹਾਂ : ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਲਬਾਨੀਜ਼

ਮੁੜ ਸ਼ੁਰੂ ਹੋਈ ਜੰਗ ! ਕੁਵੈਤ 'ਤੇ ਹੋ ਗਿਆ ਹਮਲਾ, ਵੱਜ ਗਏ ਸਾਇਰਨ

ਮੁੜ ਸ਼ੁਰੂ ਹੋਈ ਜੰਗ ! ਕੁਵੈਤ 'ਤੇ ਹੋ ਗਿਆ ਹਮਲਾ, ਵੱਜ ਗਏ ਸਾਇਰਨ

ਕੁੜੀਆਂ ਦੇ ਸਕੂਲ 'ਚ ਲੱਗੀ ਅੱਗ, 16 ਵਿਦਿਆਰਥਣਾਂ ਦੀ ਮੌਤ! ਕੀਨੀਆ 'ਚ ਸੋਗ ਦੀ ਲਹਿਰ

ਕੁੜੀਆਂ ਦੇ ਸਕੂਲ 'ਚ ਲੱਗੀ ਅੱਗ, 16 ਵਿਦਿਆਰਥਣਾਂ ਦੀ ਮੌਤ! ਕੀਨੀਆ 'ਚ ਸੋਗ ਦੀ ਲਹਿਰ

ਪਾਣੀ ਦੇ ਇਕ ਟੈਂਕਰ ਦੀ ਕੀਮਤ 8 ਹਜ਼ਾਰ ! ਈਦ ਮੌਕੇ ਕਰਾਚੀ 'ਚ ਬੂੰਦ-ਬੂੰਦ ਨੂੰ ਤਰਸ ਰਹੇ ਲੋਕ

ਪਾਣੀ ਦੇ ਇਕ ਟੈਂਕਰ ਦੀ ਕੀਮਤ 8 ਹਜ਼ਾਰ ! ਈਦ ਮੌਕੇ ਕਰਾਚੀ 'ਚ ਬੂੰਦ-ਬੂੰਦ ਨੂੰ ਤਰਸ ਰਹੇ ਲੋਕ

ਅਮਰੀਕਾ 'ਚ ਟਰੰਪ ਦੀ ਆਲੋਚਨਾ ਤੇਜ਼, ਸੀਨੇਟਰ ਵਾਰਨਰ ਨੇ ਲਾਇਆ 'ਅੰਤਹੀਣ ਜੰਗ' ਛੇੜਨ ਦਾ ਦੋਸ਼

ਅਮਰੀਕਾ 'ਚ ਟਰੰਪ ਦੀ ਆਲੋਚਨਾ ਤੇਜ਼, ਸੀਨੇਟਰ ਵਾਰਨਰ ਨੇ ਲਾਇਆ 'ਅੰਤਹੀਣ ਜੰਗ' ਛੇੜਨ ਦਾ ਦੋਸ਼

ਇਕ ਦਿਨ 'ਚ 1800 ਤੋਂ ਵੱਧ ਲੋਕ ਡਿਪੋਰਟ! ਤਾਲਿਬਾਨ ਨੇ ਜਾਰੀ ਕੀਤੇ ਅੰਕੜੇ

ਇਕ ਦਿਨ 'ਚ 1800 ਤੋਂ ਵੱਧ ਲੋਕ ਡਿਪੋਰਟ! ਤਾਲਿਬਾਨ ਨੇ ਜਾਰੀ ਕੀਤੇ ਅੰਕੜੇ

ਅਮਰੀਕਾ-ਈਰਾਨ ਵਿਚਾਲੇ ਪਾਕਿਸਤਾਨ ਦੀ 'ਸਰਗਰਮ ਵਿਚੋਲਗੀ' ਦਾ ਚੀਨ ਨੇ ਕੀਤਾ ਸਮਰਥਨ

ਅਮਰੀਕਾ-ਈਰਾਨ ਵਿਚਾਲੇ ਪਾਕਿਸਤਾਨ ਦੀ 'ਸਰਗਰਮ ਵਿਚੋਲਗੀ' ਦਾ ਚੀਨ ਨੇ ਕੀਤਾ ਸਮਰਥਨ

ਰੂਬੀਓ ਨੇ ਰੂਸੀ ਵਿਦੇਸ਼ ਮੰਤਰੀ ਲਾਵਰੋਵ ਨਾਲ ਕੀਤੀ ਗੱਲਬਾਤ, ਯੂਕਰੇਨ ਅਤੇ ਈਰਾਨ 'ਤੇ ਹੋਈ ਚਰਚਾ

ਰੂਬੀਓ ਨੇ ਰੂਸੀ ਵਿਦੇਸ਼ ਮੰਤਰੀ ਲਾਵਰੋਵ ਨਾਲ ਕੀਤੀ ਗੱਲਬਾਤ, ਯੂਕਰੇਨ ਅਤੇ ਈਰਾਨ 'ਤੇ ਹੋਈ ਚਰਚਾ

ਅਮਰੀਕਾ ‘ਸ਼ੈਤਾਨ’ ਤੇ ਇਜ਼ਰਾਈਲ ‘ਟ੍ਰੇਨਡ ਜਾਨਵਰ’! ਈਰਾਨ ਦੇ ਸੁਪਰੀਮ ਲੀਡਰ ਦੀ ਖਾੜੀ ਦੇਸ਼ਾਂ ਨੂੰ ਚਿਤਾਵਨੀ

ਅਮਰੀਕਾ ‘ਸ਼ੈਤਾਨ’ ਤੇ ਇਜ਼ਰਾਈਲ ‘ਟ੍ਰੇਨਡ ਜਾਨਵਰ’! ਈਰਾਨ ਦੇ ਸੁਪਰੀਮ ਲੀਡਰ ਦੀ ਖਾੜੀ ਦੇਸ਼ਾਂ ਨੂੰ ਚਿਤਾਵਨੀ