ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਖੇਤਰ ਦੀ ਕੰਪਨੀ ਓਪਨ ਏ. ਆਈ. ਨੇ ਮੰਗਲਵਾਰ ਨੂੰ ਭਾਰਤ ’ਚ ‘ਚੈਟ ਜੀ. ਪੀ. ਟੀ. ਫਾਰ ਅਕੈਡਮਿਕ ਰਿਸਰਚਰਜ਼’ ਪਹਿਲਕਦਮੀ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤਹਿਤ ਚੋਣਵੇਂ ਅਦਾਰਿਆਂ ਦੇ ਯੋਗ ਖੋਜ ਫੈਕਲਟੀ ਮੈਂਬਰਾਂ ਅਤੇ ਪੋਸਟ-ਡਾਕਟੋਰਲ ਖੋਜਕਾਰਾਂ ਨੂੰ ਵਿਗਿਆਨ, ਗਣਿਤ ਅਤੇ ਇੰਜੀਨੀਅਰਿੰਗ ਦੇ ਖੇਤਰ ’ਚ 12 ਮਹੀਨਿਆਂ ਲਈ ‘ਚੈਟ ਜੀ. ਪੀ. ਟੀ. ਪਲੱਸ’ ਦੀ ਸਹੂਲਤ ਮੁਫਤ ਮਿਲੇਗੀ।
ਅਮਰੀਕੀ ਕੰਪਨੀ ਨੇ ਬਿਆਨ ’ਚ ਕਿਹਾ ਕਿ ਇਸ ਪਹਿਲਕਦਮੀ ਤਹਿਤ ਆਲਮੀ ਪੱਧਰ ’ਤੇ 50,000 ਨਵੀਆਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਇਸ ਲਈ ਅਰਜ਼ੀਆਂ 30 ਨਵੰਬਰ ਤੋਂ ਸ਼ੁਰੂ ਹੋਣਗੀਆਂ ਅਤੇ ਚੋਣ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ’ਤੇ ਹੋਵੇਗੀ। ਹਰੇਕ ਗ੍ਰਾਂਟ ਤਹਿਤ ਖੋਜ ਕਾਰਜ ਲਈ ਬਣਾਏ ਇਕ ਕਾਰਜ ਖੇਤਰ (ਵਰਕਸਪੇਸ) ’ਚ ਚੈਟ ਜੀ. ਪੀ. ਟੀ. ਪਲੱਸ ਦੇ 3 ਯੂਜ਼ਰਜ਼ ਨੂੰ ਸਹੂਲਤ ਮਿਲੇਗੀ। ਇਸ ’ਚ ਗ੍ਰਾਂਟ ਹਾਸਲ ਕਰਨ ਵਾਲੇ ਖੋਜਕਾਰ ਤੋਂ ਇਲਾਵਾ ਉਨ੍ਹਾਂ ਦੇ 2 ਸਹਿਯੋਗੀ ਵੀ ਸ਼ਾਮਲ ਹੋ ਸਕਣਗੇ।