Saturday, October 17, 2026
BREAKING
• ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਪਿੰਡ ਮੱਕੜਾ, ਪੋਪਨਾ ਅਤੇ ਪੰਨੂਆਂ ਵਿਖੇ ਦਿਖਾਈ ਗਈ • ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ. ਜੀ. ਦਾ ਵੱਡਾ ਬਿਆਨ • ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ • ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ ਮੌਤ 'ਤੇ ਨਾ ਰੋਇਓ... • 'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ • LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ • ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ ਲੋੜ: ਡਾ. ਜਿਤੇਂਦਰ ਸਿੰਘ • CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ • ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ • ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ

ਖੇਡ

IPL: ਮਨੀਸ਼ ਪਾਂਡੇ ਦੇ ਮੁਰੀਦ ਹੋਏ ਕੋਚ ਸ਼ੇਨ ਵਾਟਸਨ; ਕਿਹਾ- 'ਸਾਡੀ ਟੀਮ ਲਈ ਉਨ੍ਹਾਂ ਦਾ ਹੋਣਾ ਬੇਹੱਦ ਖਾਸ'

21 ਮਈ, 2026 06:18 PM

ਕੋਲਕਾਤਾ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਮੁੰਬਈ ਇੰਡੀਅਨਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਪਲੇਆਫ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਈਡਨ ਗਾਰਡਨਜ਼ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਤਜ਼ਰਬੇਕਾਰ ਬੱਲੇਬਾਜ਼ ਮਨੀਸ਼ ਪਾਂਡੇ ਨੇ ਸ਼ਾਨਦਾਰ ਪਾਰੀ ਖੇਡ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਤੋਂ ਕੇਕੇਆਰ ਦੇ ਸਹਾਇਕ ਕੋਚ ਸ਼ੇਨ ਵਾਟਸਨ ਕਾਫ਼ੀ ਪ੍ਰਭਾਵਿਤ ਨਜ਼ਰ ਆਏ।

ਮੁਸ਼ਕਲ ਪਿੱਚ 'ਤੇ ਜ਼ਿੰਮੇਵਾਰਾਨਾ ਪਾਰੀ 
148 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮਨੀਸ਼ ਪਾਂਡੇ ਨੰਬਰ-3 'ਤੇ ਬੱਲੇਬਾਜ਼ੀ ਕਰਨ ਉਤਰੇ ਅਤੇ 33 ਗੇਂਦਾਂ ਵਿੱਚ 45 ਦੌੜਾਂ ਬਣਾਈਆਂ, ਜਿਸ ਵਿੱਚ 6 ਚੌਕੇ ਸ਼ਾਮਲ ਸਨ। ਬੱਲੇਬਾਜ਼ਾਂ ਲਈ ਮੁਸ਼ਕਲ ਮੰਨੀ ਜਾ ਰਹੀ ਪਿੱਚ 'ਤੇ ਪਾਂਡੇ ਨੇ ਸੰਜਮ ਦਿਖਾਇਆ ਅਤੇ ਟੀਮ ਨੂੰ ਜਿੱਤ ਦੇ ਕਰੀਬ ਪਹੁੰਚਾਇਆ। ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਕੇਕੇਆਰ ਨੇ 18.5 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ ਅਤੇ ਟੀਮ ਅੰਕ ਸੂਚੀ ਵਿੱਚ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ।

ਸ਼ੇਨ ਵਾਟਸਨ ਨੇ ਕੀਤੀ ਰੱਜ ਕੇ ਸ਼ਲਾਘਾ 
ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਸ਼ੇਨ ਵਾਟਸਨ ਨੇ ਕਿਹਾ, "ਮਨੀਸ਼ ਪਾਂਡੇ ਦਾ ਸਾਡੇ ਨਾਲ ਹੋਣਾ ਬੇਹੱਦ ਖਾਸ ਹੈ। ਪਿਛਲੇ ਕਈ ਸਾਲਾਂ ਵਿੱਚ ਮੈਂ ਉਨ੍ਹਾਂ ਨੂੰ ਇੰਨੀ ਸ਼ਾਨਦਾਰ ਬੱਲੇਬਾਜ਼ੀ ਕਰਦੇ ਨਹੀਂ ਦੇਖਿਆ"। ਵਾਟਸਨ ਨੇ ਅੱਗੇ ਕਿਹਾ ਕਿ ਪਾਂਡੇ ਇਸ ਸਮੇਂ ਬਿਹਤਰੀਨ ਲੈਅ ਵਿੱਚ ਹਨ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਆਤਮ-ਵਿਸ਼ਵਾਸ ਸਾਫ਼ ਦਿਖਾਈ ਦਿੰਦਾ ਹੈ।

36 ਦੀ ਉਮਰ ਵਿੱਚ ਸ਼ਾਨਦਾਰ ਫਿਟਨੈਸ 
ਵਾਟਸਨ ਨੇ ਪਾਂਡੇ ਦੀ ਫਿਟਨੈਸ ਅਤੇ ਫੀਲਡਿੰਗ ਦੀ ਵੀ ਖੂਬ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ 36 ਸਾਲ ਦੀ ਉਮਰ ਵਿੱਚ ਵੀ ਪਾਂਡੇ ਮੈਦਾਨ 'ਤੇ ਬਹੁਤ ਤੇਜ਼ੀ ਨਾਲ ਮੂਵ ਕਰਦੇ ਹਨ ਅਤੇ ਉਹ ਅਜੇ ਵੀ ਟੀਮ ਦੇ ਸਭ ਤੋਂ ਫਿੱਟ ਖਿਡਾਰੀਆਂ ਵਿੱਚੋਂ ਇੱਕ ਹਨ। ਵਾਟਸਨ ਨੇ ਆਰਸੀਬੀ (RCB) ਵਿਰੁੱਧ ਟਿਮ ਡੇਵਿਡ ਅਤੇ ਮੁੰਬਈ ਵਿਰੁੱਧ ਰਾਇਨ ਰਿਕੇਲਟਨ ਦੇ ਫੜੇ ਮੁਸ਼ਕਲ ਕੈਚਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ।

ਮੈਚ ਦਾ ਸਾਰ ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 147/8 ਦਾ ਸਕੋਰ ਬਣਾਇਆ ਸੀ, ਜਿਸ ਵਿੱਚ ਕਾਰਬਿਨ ਬੌਸ਼ ਨੇ ਅਜੇਤੂ 32 ਦੌੜਾਂ ਦਾ ਯੋਗਦਾਨ ਪਾਇਆ। ਕੇਕੇਆਰ ਲਈ ਸੌਰਭ ਦੂਬੇ, ਕਾਰਤਿਕ ਤਿਆਗੀ ਅਤੇ ਕੈਮਰੂਨ ਗ੍ਰੀਨ ਨੇ 2-2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਪਾਂਡੇ ਤੋਂ ਇਲਾਵਾ ਰੋਵਮੈਨ ਪਾਵੇਲ ਨੇ ਵੀ 30 ਗੇਂਦਾਂ ਵਿੱਚ 40 ਦੌੜਾਂ ਦੀ ਅਹਿਮ ਪਾਰੀ ਖੇਡੀ।

Have something to say? Post your comment

ਅਤੇ ਖੇਡ ਖਬਰਾਂ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ:  ਸ਼ੈਫਾਲੀ ਵਰਮਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ: ਸ਼ੈਫਾਲੀ ਵਰਮਾ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ