Saturday, October 17, 2026
BREAKING
• ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਪਿੰਡ ਮੱਕੜਾ, ਪੋਪਨਾ ਅਤੇ ਪੰਨੂਆਂ ਵਿਖੇ ਦਿਖਾਈ ਗਈ • ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ. ਜੀ. ਦਾ ਵੱਡਾ ਬਿਆਨ • ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ • ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ ਮੌਤ 'ਤੇ ਨਾ ਰੋਇਓ... • 'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ • LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ • ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ ਲੋੜ: ਡਾ. ਜਿਤੇਂਦਰ ਸਿੰਘ • CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ • ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ • ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ

ਖੇਡ

India Vs Australia: ਆਸਟ੍ਰੇਲੀਆ ਖਿਲਾਫ ‘ਕਰੋ ਜਾਂ ਮਰੋ’ ਦੇ ਮੈਚ ’ਚ ਉਤਰੇਗੀ ਭਾਰਤੀ ਮਹਿਲਾ ਟੀਮ

28 ਜੂਨ, 2026 04:37 PM

ਲੰਡਨ : ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਨਾ ਚੱਲ ਸਕਣ ਅਤੇ ਖਰਾਬ ਫੀਲਡਿੰਗ ਕਾਰਨ ਹੁਣ ਤੱਕ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਾ ਕਰ ਸਕਣ ਵਾਲੀ ਭਾਰਤੀ ਟੀਮ ਨੂੰ ਜੇਕਰ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਉਣੀ ਹੈ ਤਾਂ ਉਸ ਨੂੰ ਆਸਟ੍ਰੇਲੀਆ ਦੀ ਮਜ਼ਬੂਤ ਟੀਮ ਖਿਲਾਫ ਐਤਵਾਰ ਨੂੰ ਇੱਥੇ ਹੋਣ ਵਾਲੇ ਗਰੁੱਪ-ਏ ਦੇ ਆਪਣੇ ਆਖਰੀ ਮੈਚ ’ਚ ਖੇਡ ਦੇ ਹਰ ਵਿਭਾਗ ’ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤੀ ਟੀਮ ਲਈ ਇਹ ਮੈਚ ‘ਕਰੋ ਜਾਂ ਮਰੋ’ ਵਰਗਾ ਹੈ। ਇਸ ਗਰੁੱਪ ਦੇ ਆਖਰੀ ਦੋ ਮੈਚਾਂ ਤੋਂ ਸੈਮੀਫਾਈਨਲ ’ਚ ਪਹੁੰਚਣ ਵਾਲੀਆਂ ਟੀਮਾਂ ਦਾ ਫੈਸਲਾ ਹੋਵੇਗਾ। ਇਨ੍ਹਾਂ ਮੈਚਾਂ ’ਚ ਦੱਖਣੀ ਅਫਰੀਕਾ (6 ਅੰਕ) ਲਾਰਡਸ ’ਚ ਬੰਗਲਾਦੇਸ਼ (4) ਨਾਲ ਭਿੜੇਗਾ, ਜਿਸ ਤੋਂ ਬਾਅਦ ਭਾਰਤ (6) ਦਾ ਸਾਹਮਣਾ ਅਜੇਤੂ ਆਸਟ੍ਰੇਲੀਆ (8) ਨਾਲ ਹੋਵੇਗਾ।

ਦੱਖਣੀ ਅਫਰੀਕਾ ਦੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਰਿਕਾਰਡ (12 ਮੈਚਾਂ ’ਚ 9-2) ਨੂੰ ਦੇਖਦੇ ਹੋਏ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲਾ ਮੁਕਾਬਲਾ ਕੁਆਰਟਰ ਫਾਈਨਲ ਵਰਗਾ ਹੋਣ ਦੀ ਉਮੀਦ ਹੈ। ਜੇਕਰ ਪਿਛਲੀ ਵਾਰ ਫਾਈਨਲ ’ਚ ਪਹੁੰਚਣ ਵਾਲੀ ਦੱਖਣੀ ਅਫਰੀਕਾ ਦੀ ਟੀਮ ਉਮੀਦਾਂ ਮੁਤਾਬਕ ਜਿੱਤ ਜਾਂਦੀ ਹੈ ਤਾਂ ਭਾਰਤ ਨੂੰ ਕੁਆਲੀਫਾਈ ਕਰਨ ਲਈ ਆਸਟ੍ਰੇਲੀਆ ਨੂੰ ਹਰਾਉਣਾ ਪਵੇਗਾ। ਅਜਿਹੀ ਸਥਿਤੀ ’ਚ ਇਸ ਮੈਚ ’ਚ ਹਾਰ ਨਾਲ ਮੌਜੂਦਾ ਵਨ ਡੇ ਵਿਸ਼ਵ ਚੈਂਪੀਅਨ ਦੀਆਂ ਉਮੀਦਾਂ ਖਤਮ ਹੋ ਜਾਣਗੀਆਂ। ਦੂਜੇ ਪਾਸੇ ਆਸਟ੍ਰੇਲੀਆ 8 ਅੰਕਾਂ ਅਤੇ 4.724 ਦੀ ਬਿਹਤਰ ਨੈੱਟ ਰਨ ਰੇਟ ਦੀ ਬਦੌਲਤ ਹਾਰ ਦੇ ਬਾਵਜੂਦ ਵੀ ਅੱਗੇ ਵੱਧ ਸਕਦੀ ਹੈ। ਬੰਗਲਾਦੇਸ਼ ਜੇਕਰ ਦੱਖਣੀ ਅਫਰੀਕਾ ਨੂੰ ਹਰਾ ਦਿੰਦੀ ਹੈ ਤਾਂ ਭਾਰਤ ਤੋਂ ਦਬਾਅ ਘੱਟ ਹੋ ਜਾਵੇਗਾ ਕਿਉਂਕਿ ਹਾਰ ਦੇ ਬਾਵਜੂਦ ਵੀ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਅਾਖਰੀ-4 ’ਚ ਜਗ੍ਹਾ ਬਣਾ ਸਕਦੀ ਹੈ। ਜੇਕਰ ਉਸ ਦੀ ਨੈੱਟ ਰਨ ਰੇਟ 2.268 ਦੱਖਣੀ ਅਫਰੀਕਾ ਦੀ ਮੌਜੂਦਾ 0.734 ਤੋਂ ਬਿਹਤਰ ਬਣੀ ਰਹਿੰਦੀ ਹੈ।

ਇਸ ਮੈਚ ’ਚ ਭਾਰਤੀ ਟੀਮ ਦੇ ਜਜ਼ਬੇ ਦੀ ਪ੍ਰੀਖਿਆ ਵੀ ਹੋਵੇਗੀ ਜੋ ਅਜੇ ਤੱਕ ਹਰ ਵਿਭਾਗ ’ਚ ਕੁਝ ਨਾ ਕੁਝ ਸਮੱਸਿਆਵਾਂ ਨਾਲ ਜੂਝ ਰਹੀ ਹੈ। ਭਾਰਤ ਲਈ ਇਕ ਹੋਰ ਵੱਡੀ ਚਿੰਤਾ ਖਰਾਬ ਫੀਲਡਿੰਗ ਹੈ। ਪਿਛਲੇ 2 ਮੈਚਾਂ ’ਚ ਉਸ ਦੀਆਂ ਖਿਡਾਰਨਾਂ ਨੇ 6 ਕੈਚ ਛੱਡੇ ਹਨ। ਇਨ੍ਹਾਂ ’ਚੋਂ ਦੱਖਣੀ ਅਫਰੀਕਾ ਖਿਲਾਫ ਕੈਚ ਛੱਡਣਾ ਉਸ ਨੂੰ ਮਹਿੰਗਾ ਪਿਆ ਕਿਉਂਕਿ ਟੀਮ ਇਸ ਮੈਚ ’ਚ ਹਾਰ ਗਈ ਸੀ। ਮੁੱਖ ਕੋਚ ਅਮੋਲ ਮਜੂਮਦਾਰ ਅਤੇ ਕਪਤਾਨ ਹਰਮਨਪ੍ਰੀਤ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਆਸਟ੍ਰੇਲੀਆ ਖਿਲਾਫ ਇਸ ਤਰ੍ਹਾਂ ਦੀ ਗਲਤੀ ਉਸ ਨੂੰ ਭਾਰੀ ਪੈ ਸਕਦੀ ਹੈ। ਰਾਧਾ ਯਾਦਵ ਨੂੰ ਬਿਹਤਰੀਨ ਫੀਲਡਰ ਮੰਨਿਆ ਜਾਂਦਾ ਹੈ ਪਰ ਉਸ ਨੇ 3 ਕੈਚ ਛੱਡੇ ਹਨ। ਇਨ੍ਹਾਂ ’ਚੋਂ 2 ਕੈਚ ਉਸ ਨੇ ਦੱਖਣੀ ਅਫਰੀਕਾ ਖਿਲਾਫ ਛੱਡੇ ਸਨ।

ਭਾਰਤ ਨੂੰ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਆਸਟ੍ਰੇਲੀਆ ’ਤੇ ਮਿਲੀ ਜਿੱਤ ਤੋਂ ਨਿਸ਼ਚਿਤ ਰੂਪ ’ਚ ਪ੍ਰੇਰਣਾ ਮਿਲੇਗੀ, ਜਿਸ ’ਚ ਜੇਮਿਮਾ ਦੀ ਸ਼ਾਨਦਾਰ ਪਾਰੀ ਨੇ ਉਸ ਨੂੰ ਅਾਖਰੀ ਅੜਿੱਕੇ ਨੂੰ ਪਾਰ ਕਰਨ ਅਤੇ ਆਪਣੇ ਪਹਿਲੇ ਵਿਸ਼ਵ ਪੱਧਰੀ ਖਿਤਾਬ ਦੀ ਜਿੱਤ ਦੀ ਰਾਹ ’ਤੇ ਅੱਗੇ ਵਧਣ ’ਚ ਮਦਦ ਕੀਤੀ ਸੀ। ਦੂਜੇ ਪਾਸੇ ਆਸਟ੍ਰੇਲੀਆ ਨੂੰ ਆਪਣੀ ਕਲਾ ’ਤੇ ਪੂਰਾ ਭਰੋਸਾ ਹੋਵੇਗਾ ਅਤੇ ਭਾਰਤ ਖਿਲਾਫ ਮੈਦਾਨ ’ਚ ਉਤਰਦੇ ਸਮੇਂ ਉਸ ਦੀਅਾਂ ਨਜ਼ਰਾਂ ਸੈਮੀਫਾਈਨਲ ’ਤੇ ਹੋਣਗੀਆਂ।

ਟੀਮਾਂ ਇਸ ਤਰ੍ਹਾਂ ਹਨ
ਭਾਰਤ-ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਯਾਸਤਿਕਾ ਭਾਟੀਆ (ਵਿਕਟਕੀਪਰ), ਰਿਚਾ ਘੋਸ਼ (ਵਿਕਟਕੀਪਰ), ਜੇਮਿਮਾ ਰੋਡ੍ਰਿਗਜ਼, ਭਾਰਤੀ ਫੁਲਮਾਲੀ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਕ੍ਰਾਂਤੀ ਗੌੜ, ਰੇਣੁੂਕਾ ਸਿੰਘ ਠਾਕੁਰ, ਪ੍ਰੇਮਾ ਰਾਵਤ, ਅਰੁੰਧਤੀ ਰੈੱਡੀ, ਨੰਦਨੀ ਸ਼ਰਮਾ, ਸ਼੍ਰੀ ਚਰਣੀ, ਰਾਧਾ ਯਾਦਵ।

ਆਸਟ੍ਰੇਲੀਆ : ਸੋਫੀ ਮੋਲਿਨਿਊ (ਕਪਤਾਨ), ਫੀਬੀ ਲਿਚਿਫੀਲਡ, ਬੈਥ ਮੂਨੀ (ਵਿਕਟਕੀਪਰ), ਜਾਰਜੀਆ ਵੋਲ, ਤਾਹਿਲਿਆ ਮੈਕਗ੍ਰਾ (ਉਪ ਕਪਤਾਨ), ਐਸ਼ਲੇ ਗਾਰਡਨਰ, ਕਿਮ ਗਾਰਥ, ਲੂਸੀ ਹੈਮਿਲਟਨ, ਗ੍ਰੇਸ ਹੈਰਿਸ, ਅਲਾਨਾ ਕਿੰਗ, ਐਲਿਸ ਪੇਰੀ, ਐਨਾਬੈਲ ਸਦਰਲੈਂਡ, ਨਿਕੋਲਾ ਕੈਰੀ, ਮੇਗਨ ਸ਼ਟ, ਜਾਰਜੀਆ ਵੇਅਰਹੈਮ।

 

Have something to say? Post your comment

ਅਤੇ ਖੇਡ ਖਬਰਾਂ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ:  ਸ਼ੈਫਾਲੀ ਵਰਮਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ: ਸ਼ੈਫਾਲੀ ਵਰਮਾ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ