Saturday, October 17, 2026
BREAKING
• ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਪਿੰਡ ਮੱਕੜਾ, ਪੋਪਨਾ ਅਤੇ ਪੰਨੂਆਂ ਵਿਖੇ ਦਿਖਾਈ ਗਈ • ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ. ਜੀ. ਦਾ ਵੱਡਾ ਬਿਆਨ • ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ • ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ ਮੌਤ 'ਤੇ ਨਾ ਰੋਇਓ... • 'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ • LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ • ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ ਲੋੜ: ਡਾ. ਜਿਤੇਂਦਰ ਸਿੰਘ • CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ • ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ • ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ

ਖੇਡ

GT vs KKR: ਅੱਜ ਦੇ ਮੈਚ 'ਚ ਕੌਣ ਪਵੇਗਾ ਕਿਸ 'ਤੇ ਭਾਰੀ? ਜਾਣੋ ਹੈੱਡ-ਟੂ-ਹੈੱਡ ਰਿਕਾਰਡ

17 ਅਪ੍ਰੈਲ, 2026 04:58 PM

ਲਗਾਤਾਰ ਖਰਾਬ ਪ੍ਰਦਰਸ਼ਨ ਦੇ ਕਾਰਨ ਦਬਾਅ ’ਚ ਚੱਲ ਰਹੀ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੀ ਟੀਮ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਸ਼ਾਨਦਾਰ ਫਾਰਮ ’ਚ ਚੱਲ ਰਹੀ ਗੁਜਰਾਤ ਟਾਈਟਨਜ਼ ਵਿਰੁੱਧ ਆਪਣੀ ਲੈਅ ’ਚ ਪਰਤ ਕੇ ਪਹਿਲੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਕਪਤਾਨ ਅਜਿੰਕਯ ਰਹਾਨੇ ਤੇ ਕੋਚ ਅਭਿਸ਼ੇਕ ਨਾਇਰ ਦੀ ਅਗਵਾਈ ’ਚ ਕੇ. ਕੇ. ਆਰ. ਦੀ ਸਪੱਸ਼ਟ ਰਣਨੀਤੀ ਨਜ਼ਰ ਨਹੀਂ ਆ ਰਹੀ ਹੈ। ਉਸ ਨੂੰ ਹੁਣ ਤੱਕ 5 ਮੈਚਾਂ ’ਚੋਂ 4 ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਰਸ਼ਿਤ ਰਾਣਾ ਤੇ ਆਕਾਸ਼ ਦੀਪ ਦੇ ਜ਼ਖ਼ਮੀ ਹੋਣ ਅਤੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਨਿਰਦੇਸ਼ਾਂ ’ਤੇ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ’ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਟੂਰਨਾਮੈਂਟ ਤੋਂ ਪਹਿਲਾਂ ਉਸ ਦੀ ਗੇਂਦਬਾਜ਼ੀ ਕਾਫੀ ਕਮਜ਼ੋਰ ਹੋ ਗਈ ਸੀ।

ਉਸ ਦੇ ਲਈ ਹਾਲਾਂਕਿ ਸਭ ਤੋਂ ਵੱਡੀ ਚਿੰਤਾ ਸੁਨੀਲ ਨਾਰਾਇਣ ਤੇ ਵਰੁਣ ਚੱਕਰਵਰਤੀ ਵਰਗੇ ਸਪਿੰਨ ਗੇਂਦਬਾਜ਼ਾਂ ਦੀ ਖਰਾਬ ਫਾਰਮ ਹੈ। ਚੱਕਰਵਰਤੀ ਇਸ ਟੂਰਨਾਮੈਂਟ ’ਚ ਅਜੇ ਤੱਕ ਇਕ ਵੀ ਵਿਕਟ ਨਹੀਂ ਲੈ ਸਕਿਅਾ ਹੈ। ਕੇ. ਕੇ. ਆਰ. ਦੀਆਂ ਮੁਸ਼ਕਿਲਾਂ ਮੈਦਾਨ ਦੇ ਅੰਦਰ ਤੇ ਬਾਹਰ ਦੇ ਕੁਝ ਫੈਸਲਿਆਂ ਕਾਰਨ ਵੱਧ ਗਈਆਂ ਹਨ। ਟਿਮ ਸੀਫਰਟ ਤੇ ਰਚਿਨ ਰਵਿੰਦਰਾ ਵਰਗੇ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਰੱਖਣ ’ਤੇ ਸਵਾਲ ਉੱਠ ਰਹੇ ਹਨ, ਜਦਕਿ ਟਾਸ ਜਿੱਤਣ ਤੋਂ ਬਾਅਦ ਉਸ ਦੇ ਫੈਸਲੇ ਵੀ ਸਮਝ ਤੋਂ ਪਰੇ ਹਨ।

ਪੰਜਾਬ ਕਿੰਗਜ਼ ਵਿਰੁੱਧ ਮੀਂਹ ਕਾਰਨ ਰੱਦ ਕਰ ਦਿੱਤੇ ਗਏ ਮੈਚ ’ਚ ਰਹਾਨੇ ਨੇ ਬੱਲੇਬਾਜ਼ੀ ਦਾ ਫੈਸਲਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਜਦਕਿ ਚੇਨਈ ਸੁਪਰ ਕਿੰਗਜ਼ ਵਿਰੁੱਧ ਉਸ ਨੇ ਅਜਿਹੀ ਪਿੱਚ ’ਤੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਜਿਹੜੀ ਗੇਂਦਬਾਜ਼ਾਂ ਦੇ ਅਨੁਕੂਲ ਸੀ। ਮੁੰਬਈ ਇੰਡੀਅਨਜ਼ ਵਿਰੁੱਧ ਉਹ 220 ਦੌੜਾਂ ਦੇ ਸਕੋਰ ਦਾ ਬਚਾਅ ਨਹੀਂ ਕਰ ਸਕੀ ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ 65 ਦੌੜਾਂ ਦੀ ਹਾਰ ਨੇ ਉਸ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ।

ਇਸ ਤਰ੍ਹਾਂ ਕੇ. ਕੇ. ਆਰ. ਦਿਸ਼ਾਹੀਣ ਟੀਮ ਨਜ਼ਰ ਆ ਰਹੀ ਹੈ। ਅਜੇ ਤੱਕ ਸਾਰਾ ਧਿਆਨ ਕੈਮਰਨ ਗ੍ਰੀਨ ’ਤੇ ਰਿਹਾ ਹੈ ਜਿਸ ਨੂੰ ਆਂਦ੍ਰੇ ਰਸੇਲ ਦੀ ਜਗ੍ਹਾ ਭਰਨ ਲਈ ਰਿਕਾਰਡ 25.20 ਕਰੋੜ ਰੁਪਏ ’ਚ ਖਰੀਦਿਆ ਗਿਆ ਸੀ। ਆਸਟ੍ਰੇਲੀਆ ਦਾ ਇਹ ਆਲਰਾਊਂਡਰ ਉਸ ਕੀਮਤ ਨੂੰ ਸਹੀ ਠਹਿਰਾਉਣ ਲਈ ਸੰਘਰਸ਼ ਕਰ ਰਿਹਾ ਹੈ ਪਰ ਉਹ 5 ਪਾਰੀਆਂ ’ਚ ਸਿਰਫ 56 ਦੌੜਾਂ ਹੀ ਬਣਾ ਸਕਿਆ ਹੈ ਤੇ ਗੇਂਦਬਾਜ਼ੀ ’ਚ ਵੀ ਖਾਸ ਪ੍ਰਭਾਵ ਨਹੀਂ ਛੱਡ ਸਕਿਆ। ਕੇ. ਕੇ. ਆਰ. ਦੇ ਬੱਲੇਬਾਜ਼ੀ ਕ੍ਰਮ ’ਚ ਵੀ ਸਪੱਸ਼ਟਤਾ ਨਜ਼ਰ ਨਹੀਂ ਆਉਂਦੀ। ਪਿਛਲੇ ਮੈਚ ’ਚ ਸੁਨੀਲ ਨਾਰਾਇਣ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਿਆ ਗਿਆ ਜਦਕਿ ਰਹਾਨੇ ਤੀਜੇ ਨੰਬਰ ’ਤੇ ਬੱਲੇਬਾਜ਼ੀ ਲਈ ਉਤਰਿਆ ਪਰ ਇਹ ਦੋਵੇਂ ਹੀ ਬਦਲਾਅ ਕਾਰਗਰ ਸਾਬਤ ਨਹੀਂ ਹੋਏ। ਮਨੀਸ਼ ਪਾਂਡੇ, ਰਾਹੁਲ ਤ੍ਰਿਪਾਠੀ ਤੇ ਸਾਰਥਕ ਰੰਜਨ ਵਰਗੇ ਭਾਰਤੀ ਬੱਲੇਬਾਜ਼ਾਂ ਨੂੰ ਅਜੇ ਤੱਕ ਮੌਕਾ ਨਹੀਂ ਮਿਲਿਆ ਹੈ। ਕੇ. ਕੇ. ਆਰ. ਨੂੰ ਜਿੱਤ ਹਾਸਲ ਕਰਨ ਲਈ ਆਪਣੀ ਰਣਨੀਤੀ ਨੂੰ ਬਦਲਣਾ ਹੋਵੇਗਾ ਤੇ ਤਿੰਨੋਂ ਵਿਭਾਗਾਂ ’ਚ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ।

ਉੱਥੇ ਹੀ, ਗੁਜਰਾਤ ਦੀ ਟੀਮ ਵੀ ਅਜੇ ਤੱਕ ਆਪਣੇ ਘਰੇਲੂ ਮੈਦਾਨ ’ਚ ਜਿੱਤ ਹਾਸਲ ਨਹੀਂ ਕਰ ਸਕੀ ਹੈ। ਉਸ ਨੂੰ ਅਜੇ ਤੱਕ ਇੱਥੇ ਖੇਡੇ ਗਏ ਇਕਲੌਤੇ ਮੈਚ ’ਚ ਰਾਜਸਥਾਨ ਰਾਇਲਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਤੋਂ ਬਾਅਦ ਉਸ ਨੇ ਵਿਰੋਧੀ ਟੀਮ ਦੇ ਮੈਦਾਨਾਂ ’ਤੇ ਦੋ ਜਿੱਤਾਂ ਹਾਸਲ ਕੀਤੀਆਂ। ਉਸ ਦੀ ਗੇਂਦਬਾਜ਼ੀ ਮਜ਼ਬੂਤ ਨਜ਼ਰ ਆ ਰਹੀ ਹੈ ਜਿਸ ’ਚ ਪ੍ਰਸਿੱਧ ਕ੍ਰਿਸ਼ਣਾ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਤੇ ਰਾਸ਼ਿਦ ਖਾਨ ਨੇ ਆਪਣੀ ਲੈਅ ਵਾਪਸ ਹਾਸਲ ਕਰ ਲਈ ਹੈ। ਸ਼ੁਭਮਨ ਗਿੱਲ ਤੇ ਜੋਸ ਬਟਲਰ ਵਰਗੇ ਬੱਲੇਬਾਜ਼ਾਂ ਦੇ ਫਾਰਮ ’ਚ ਆਉਣ ਨਾਲ ਗੁਜਰਾਤ ਟਾਈਟਨਜ਼ ਮਜ਼ਬੂਤ ਨਜ਼ਰ ਆ ਰਹੀ ਹੈ।


ਜੀਟੀ ਬਨਾਮ ਕੇਕੇਆਰ ਮੈਚ ਲਈ ਦੋਵਾਂ ਟੀਮਾਂ ਲਈ ਟੀਮਾਂ
ਗੁਜਰਾਤ ਟਾਈਟਨਜ਼: ਸ਼ੁਭਮਨ ਗਿੱਲ (ਕਪਤਾਨ), ਅਨੁਜ ਰਾਵਤ, ਜੋਸ ਬਟਲਰ, ਕੁਮਾਰ ਕੁਸ਼ਾਗਰਾ, ਗਲੇਨ ਫਿਲਿਪਸ, ਰਾਸ਼ਿਦ ਖਾਨ, ਮਾਨਵ ਸੁਥਾਰ, ਨਿਸ਼ਾਂਤ ਸਿੰਧੂ, ਰਾਹੁਲ ਤਿਵਾਤੀਆ, ਵਾਸ਼ਿੰਗਟਨ ਸੁੰਦਰ, ਗੁਰਨੂਰ ਬਰਾੜ, ਅਰਸ਼ਦ ਖਾਨ, ਮੁਹੰਮਦ ਸਿਰਾਜ, ਪ੍ਰਸੀਦ ਕ੍ਰਿਸ਼ਨ, ਕਾਗਿਸੋ ਸ਼ਰਮਾ, ਰਬਾਦਾ, ਅਸ਼ੋਕ ਸ਼ਰਮਾ, ਅਸ਼ੋਕ ਸ਼ਰਮਾ, ਰਾਸ਼ਿਦ, ਰਬਾਦਾ, ਆਈ. ਹੋਲਡਰ, ਟੌਮ ਬੈਂਟਨ, ਲਿਊਕ ਵੁੱਡ, ਸਾਈ ਸੁਦਰਸ਼ਨ, ਐੱਮ ਸ਼ਾਹਰੁਖ ਖਾਨ, ਜਯੰਤ ਯਾਦਵ, ਕੁਲਵੰਤ ਖੇਜਰੋਲੀਆ।

ਕੋਲਕਾਤਾ ਨਾਈਟ ਰਾਈਡਰਜ਼: ਅਜਿੰਕਿਆ ਰਹਾਣੇ (ਕਪਤਾਨ), ਮਨੀਸ਼ ਪਾਂਡੇ, ਰੋਵਮੈਨ ਪਾਵੇਲ, ਅੰਗਕ੍ਰਿਸ਼ ਰਘੂਵੰਸ਼ੀ, ਰਮਨਦੀਪ ਸਿੰਘ, ਰਿੰਕੂ ਸਿੰਘ, ਸੁਨੀਲ ਨਾਰਾਇਣ, ਅਨੁਕੁਲ ਰਾਏ, ਵੈਭਵ ਅਰੋੜਾ, ਉਮਰਾਨ ਮਲਿਕ, ਵਰੁਣ ਚੱਕਰਵਰਤੀ, ਕੈਮਰਨ ਗ੍ਰੀਨ, ਮਤਿਸ਼ਾ ਪਥੀਰਾਣਾ, ਰਾਹੁਲ ਤ੍ਰਿਪਾਠੀ, ਟੀ ਰਾਚਿੰਜਾ ਦੈਵੀ, ਟੀ. ਰਵਿੰਦਰ, ਆਕਾਸ਼ ਦੀਪ, ਬਲੇਸਿੰਗ ਮੁਜ਼ਰਬਾਨੀ, ਨਵਦੀਪ ਸੈਣੀ, ਪ੍ਰਸ਼ਾਂਤ ਸੋਲੰਕੀ, ਫਿਨ ਐਲਨ, ਦਕਸ਼ ਕਾਮਰਾ, ਕਾਰਤਿਕ ਤਿਆਗੀ, ਸਾਰਥਕ ਰੰਜਨ, ਸੌਰਭ ਦੂਬੇ।

 

Have something to say? Post your comment

ਅਤੇ ਖੇਡ ਖਬਰਾਂ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ:  ਸ਼ੈਫਾਲੀ ਵਰਮਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ: ਸ਼ੈਫਾਲੀ ਵਰਮਾ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ