ਭਾਰਤ ਦੇ ਘਰੇਲੂ ਈ-ਕਾਮਰਸ ਮਾਰਕੀਟਪਲੇਸ ਫਲਿਪਕਾਰਟ ਨੇ ਦੱਸਿਆ ਕਿ ਇਸ ਦੀ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ ਸਾਲਾਨਾ ਆਧਾਰ ’ਤੇ 50 ਫੀਸਦੀ ਦਾ ਵਾਧਾ ਹੋਇਆ ਹੈ। ਕੁੱਲ ਮੰਗ ’ਚ ਫਲਿਪਕਾਰਟ ਮਿਨਟਸ ਦੀ 25 ਫੀਸਦੀ ਦੀ ਭਾਈਵਾਲੀ ਨਾਲ ‘ਕੁਇਕ ਕਾਮਰਸ’ ਇਸ ਵਿਕਾਸ ਦਾ ਪ੍ਰਮੁੱਖ ਕੰਟਰੀਬਿਊਟਰ ਬਣਿਆ ਹੋਇਆ ਹੈ। ਇਸ ਮੰਗ ਨੂੰ ਸਭ ਤੋਂ ਜ਼ਿਆਦਾ ਤੇਜ਼ੀ ਅਜਿਹੇ ਨੌਜਵਾਨ ਗਾਹਕ ਦੇ ਰਹੇ ਹਨ, ਜੋ ਕਿਤੇ ਰੈਸਿਪੀ ਦੇਖ ਕੇ, ਕ੍ਰਿਏਟਰਸ ਦੀ ਰਿਕਮੈਂਡੇਸ਼ਨ ’ਤੇ ਜਾਂ ਵੈੱਲਨੈੱਸ ਟ੍ਰੈਂਡਸ ਦੇ ਆਧਾਰ ’ਤੇ ਪ੍ਰੋਡਕਟਸ ਲੱਭਦੇ ਹਨ।
ਇਸ ਵਿਕਾਸ ਦੀ ਝਲਕ ‘ਫਲਿਪਕਾਰਟ ਫੂਡ ਫੈਸਟ 2026’ ਦੇ ਤੀਜੇ ਐਡੀਸ਼ਨ ’ਚ ਨਜ਼ਰ ਆਈ, ਜਿਸ ’ਚ 50 ਤੋਂ ਵੱਧ ਮੋਹਰੀ ਬ੍ਰਾਂਡਸ, 1000 ਤੋਂ ਵੱਧ ਕ੍ਰਿਏਟਰਸ ਅਤੇ ਸੈਲੀਬ੍ਰਿਟੀ ਸ਼ੈੱਫ ਇਕੱਠੇ ਆਏ। ਇਨ੍ਹਾਂ ’ਚ ਫਰਾਹ ਖਾਨ, ਸ਼ੈੱਫ ਕੁਨਾਲ ਕਪੂਰ ਅਤੇ ਸ਼ੈੱਫ ਰਣਵੀਰ ਬਰਾਰ ਦੇ ਨਾਮ ਜ਼ਿਕਰਯੋਗ ਹਨ।