Friday, August 14, 2026
BREAKING
ਭਾਰਤ ਆਉਣਗੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ! ਬ੍ਰਿਕਸ ਸੰਮੇਲਨ 'ਚ ਹੋਣਗੇ ਸ਼ਾਮਲ ਰਾਸ਼ਨ ਲੈਣ ਦਾ ਤਰੀਕਾ ਅੱਜ ਤੋਂ ਬਦਲਿਆ, ਕਾਰਡ ਧਾਰਕਾਂ ਲਈ ਆਇਆ ਨਵਾਂ ਡਿਜੀਟਲ ਸਿਸਟਮ, ਚੰਡੀਗੜ੍ਹ 'ਚ ਹੁਣ... ਅੰਬਾਲਾ 'ਚ ਸਿੱਖਾਂ 'ਤੇ ਲਾਠੀਚਾਰਜ ਦੀ ਜਥੇਦਾਰ ਗੜਗੱਜ ਨੇ ਕੀਤੀ ਸਖ਼ਤ ਨਿੰਦਾ JP ਨੱਢਾ ਦੀ ਵਿਗੜੀ ਸਿਹਤ, ਏਮਜ਼ ਹਸਪਤਾਲ 'ਚ ਦਾਖ਼ਲ ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ, ਹਸਪਤਾਲ 'ਤੋਂ ਮਿਲੀ ਛੁੱਟੀ ਪੰਜਾਬ 'ਚ 20.66 ਲੱਖ ਵੋਟਰਾਂ ਦੇ ਨਾਂ ਕੱਟੇ, ਜਾਣੋ ਕਿਉਂ ਲਿਆ ਗਿਆ ਵੱਡਾ ਐਕਸ਼ਨ ਹਿਮਾਚਲ ਪ੍ਰਦੇਸ਼ ਦੇ ਪੁਲਸ ਥਾਣੇ 'ਚ IED ਧਮਾਕੇ 'ਚ ਸ਼ਾਮਲ ਤਿੰਨ ਦੋਸ਼ੀਆਂ ਨੂੰ NIA ਨੇ ਕੀਤਾ ਗ੍ਰਿਫ਼ਤਾਰ ਸਾਬਕਾ ਜਥੇਦਾਰ ਦੇ ਘਰ ਹੋਈ ਫਾਇਰਿੰਗ 'ਤੇ RP ਸਿੰਘ ਨੇ ਚੁੱਕੇ ਸਵਾਲ ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਫੋਨ ਕਰਕੇ ਪੁੱਛਿਆ ਸੁਖਬੀਰ ਬਾਦਲ ਦਾ ਹਾਲ-ਚਾਲ ਪਿਆਜ਼ ਦੀਆਂ ਕੀਮਤਾਂ 'ਚ 25% ਵਾਧਾ, ਸਤੰਬਰ ਦੀ ਬਾਰਿਸ਼ 'ਤੇ ਟਿਕੀ ਅੱਗੇ ਦੀ ਕੀਮਤ

ਹਿਮਾਚਲ

200 ਸਾਲ ਪੁਰਾਣੇ ਬੋਹੜ ਦੇ ਦਰੱਖਤ ਦੇ ਚਾਰੇ ਪਾਸੇ ਨਿਰਮਾਣ 'ਤੇ NGT ਸਖਤ, HP ਸਰਕਾਰ ਤੋਂ ਮੰਗਿਆ ਜਵਾਬ

14 ਅਗਸਤ, 2026 05:40 PM

ਸ਼ਿਮਲਾ : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹਿਮਾਚਲ ਪ੍ਰਦੇਸ਼ ਜੰਗਲਾਤ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਇਕ ਸੁਰੱਖਿਅਤ ਜੰਗਲਾਤ ਖੇਤਰ 'ਚ ਲੱਗੇ ਕਰੀਬ 200 ਸਾਲ ਪੁਰਾਣੇ ਬੋਹੜ ਦੇ ਦਰੱਖਤ ਚਾਰੇ ਪਾਸੇ ਸੁਰੱਖਿਆ ਪਲੇਟਫਾਰਮ ਨੂੰ ਕਿਹੜੇ ਆਧਾਰ 'ਤੇ ਬਣਾਇਆ ਗਿਆ ਅਤੇ ਕੀ ਇਸ ਲਈ ਜ਼ਰੂਰੀ ਮਨਜ਼ੂਰੀ ਲਈ ਗਈ ਸੀ। ਇਹ ਨਿਰਦੇਸ਼ ਐੱਨਜੀਟੀ ਦੀ ਮੁੱਖ ਬੈਂਚ ਨੇ 11 ਅਗਸਤ ਨੂੰ "ਪਰਮਜੀਤ ਮਨਕੋਟੀਆ ਬਨਾਮ ਹਿਮਾਚਲ ਪ੍ਰਦੇਸ਼ ਰਾਜ ਅਤੇ ਹੋਰ" ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਪਾਸ ਕੀਤਾ।

ਬੈਂਚ 'ਚ ਚੇਅਰਮੈਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਅਤੇ ਮਾਹਰ ਮੈਂਬਰ ਡਾ. ਅਫਰੋਜ਼ ਅਹਿਮਦ ਸ਼ਾਮਲ ਸਨ। ਪਟੀਸ਼ਨਕਰਤਾ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਸੁਰੱਖਿਅਤ ਜੰਗਲਾਤ ਖੇਤਰ 'ਚ ਪ੍ਰਾਚੀਨ ਬੋਹੜ ਦੇ ਦਰੱਖਤ ਦੇ ਚਾਰੇ ਪਾਸੇ ਜ਼ਰੂਰੀ ਮਨਜ਼ੂਰੀ ਦੇ ਬਿਨਾਂ ਹੀ ਇਕ ਪਲੇਟਫਾਰਮ ਬਣਾਇਆ ਜਾ ਰਿਹਾ ਹੈ। ਇਸ ਦੇ ਜਵਾਬ 'ਚ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਇਹ ਕੰਮ ਬੋਹੜ ਦੇ ਦਰੱਖਤ ਦੇ ਚਾਰੇ ਪਾਸੇ ਇਕ ਛੋਟਾ ਪਲੇਟਫਾਰਮ ਬਣਾਉਣ ਤੱਕ ਹੀ ਸੀਮਿਤ ਸੀ। ਇਸ ਦਾ ਉਦੇਸ਼ ਲਗਭਗ 200 ਸਾਲ ਪੁਰਾਣੇ ਦਰੱਖਤ ਦੀ ਰੱਖਿਆ ਕਰਨਾ, ਉਸ ਦੀਆਂ ਜੜ੍ਹਾਂ ਦੇ ਨੇੜੇ ਮਿੱਟੀ ਦੇ ਕਟੌਤੀ ਨੂੰ ਰੋਕਣਾ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਕਰਨਾ ਸੀ।

ਅਧਿਕਾਰੀਆਂ ਨੇ ਕਿਹਾ ਕਿ ਦਰੱਖਤ ਦੀ ਜ਼ਿਆਦਾ ਉਮਰ, ਉੱਥੇ ਲੋਕਾਂ ਦੀ ਭਾਰੀ ਆਵਾਜਾਈ, ਕੋਲ ਸਥਿਤ ਇਕ ਸਰਕਾਰੀ ਸਕੂਲ ਅਤੇ ਖੇਤਰ 'ਚ ਲਗਾਤਾਰ ਹੋਣ ਵਾਲੀ ਭਾਰੀ ਬਾਰਿਸ਼ ਅਤੇ ਕੁਦਰਤੀ ਆਫ਼ਤਾਵਾਂ ਨੂੰ ਦੇਖਦੇ ਹੋਏ ਇਕ ਸੁਰੱਖਿਆ ਉਪਾਅ ਲਈ ਇਹ ਨਿਰਮਾਣ ਸ਼ੁਰੂ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਨਿਰਮਾਣ ਕੰਮ ਨੂੰ ਪਹਿਲੇ ਹੀ ਰੋਕ ਦਿੱਤਾ ਗਿਆ ਹੈ। 

ਐੱਨਜੀਟੀ ਨੇ ਜ਼ਿਕਰ ਕੀਤਾ ਕਿ ਸੁਣਵਾਈ ਦੌਰਾਨ ਇਸ ਗੱਲ 'ਤੇ ਕੋਈ ਵਿਵਾਦ ਨਹੀਂ ਸੀ ਇਹ ਬੋਹੜ ਦਾ ਦਰੱਖਤ ਇਕ ਸੁਰੱਖਿਅਤ ਜੰਗਲਾਤ ਖੇਤਰ 'ਚ ਸਥਿਤ ਹੈ, ਇਸ ਲਈ ਜਵਾਬਦੇਹ ਧਿਰਾਂ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਦਰੱਖਤ ਨੂੰ ਘੇਰਨ ਵਾਲੇ ਪਲੇਟਫਾਰਮ ਦਾ ਨਿਰਮਾਣ ਕਿਵੇਂ ਕੀਤਾ ਗਿਆ ਅਤੇ ਇਹ ਢਾਂਚਾ ਬਣਾਉਣ ਲਈ ਕਿਸ ਦੀ ਮਨਜ਼ੂਰੀ ਲਈ ਗਈ ਸੀ। ਐੱਨਜੀਟੀ ਨੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਪ੍ਰਧਾਨ ਸਕੱਤਰ (ਜੰਗਲਾਤ) ਨੂੰ 6 ਹਫ਼ਤਿਆਂ ਦੇ ਅੰਦਰ ਹਲਫਨਾਮਾ ਕਰ ਕੇ ਸਥਿਤੀ ਸਪੱਸ਼ਟ ਕਰਨ ਦਾ ਨਿਰਦੇਸ਼ ਦਿੱਤਾ ਹੈ। ਮਾਮਲੇ ਨੂੰ ਅਗਲੀ ਸੁਣਵਾਈ ਲਈ 30 ਅਕਤੂਬਰ ਨੂੰ ਸੂਚੀਬੱਧ ਕੀਤਾ ਗਿਆ ਹੈ।

Have something to say? Post your comment

ਅਤੇ ਹਿਮਾਚਲ ਖਬਰਾਂ

ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ 134 ਸੜਕਾਂ ਬੰਦ, 4 ਜ਼ਿਲ੍ਹਿਆਂ 'ਚ 28 ਜੁਲਾਈ ਤੋਂ ਓਰੇਂਜ ਅਲਰਟ

ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ 134 ਸੜਕਾਂ ਬੰਦ, 4 ਜ਼ਿਲ੍ਹਿਆਂ 'ਚ 28 ਜੁਲਾਈ ਤੋਂ ਓਰੇਂਜ ਅਲਰਟ

ਵੱਡੀ ਖਬਰ : ਚੱਲਦੀ ਗੱਡੀ 'ਤੇ ਆਸਮਾਨੋਂ ਆ ਡਿੱਗੀ 'ਮੌ*ਤ', 13 ਸਵਾਰਾਂ ਦੀ ਗਈ ਜਾਨ

ਵੱਡੀ ਖਬਰ : ਚੱਲਦੀ ਗੱਡੀ 'ਤੇ ਆਸਮਾਨੋਂ ਆ ਡਿੱਗੀ 'ਮੌ*ਤ', 13 ਸਵਾਰਾਂ ਦੀ ਗਈ ਜਾਨ

ਹਿਮਾਚਲ 'ਚ ਫਿਰ ਫਟਿਆ ਬੱਦਲ, 18 ਘਰ ਰੁੜ੍ਹੇ, ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ

ਹਿਮਾਚਲ 'ਚ ਫਿਰ ਫਟਿਆ ਬੱਦਲ, 18 ਘਰ ਰੁੜ੍ਹੇ, ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ

ਹਿਮਾਚਲ ਪ੍ਰਦੇਸ਼ : ਹਮੀਰਪੁਰ 'ਚ 236 ਰਵਾਇਤੀ ਜਲ ਸਰੋਤਾਂ ਦੀ ਕੀਤੀ ਗਈ ਸਫ਼ਾਈ

ਹਿਮਾਚਲ ਪ੍ਰਦੇਸ਼ : ਹਮੀਰਪੁਰ 'ਚ 236 ਰਵਾਇਤੀ ਜਲ ਸਰੋਤਾਂ ਦੀ ਕੀਤੀ ਗਈ ਸਫ਼ਾਈ

HPSSC ਦੀਆਂ ਰੱਦ ਕੀਤੀਆਂ ਭਰਤੀ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਅਰਜ਼ੀ ਫੀਸ ਵਾਪਸ ਕਰੇਗੀ ਹਿਮਾਚਲ ਸਰਕਾਰ

HPSSC ਦੀਆਂ ਰੱਦ ਕੀਤੀਆਂ ਭਰਤੀ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਅਰਜ਼ੀ ਫੀਸ ਵਾਪਸ ਕਰੇਗੀ ਹਿਮਾਚਲ ਸਰਕਾਰ

ਕੇਂਦਰ ਵੱਲੋਂ ਹਿਮਾਚਲ ਨੂੰ ਵੱਡਾ ਹੁਲਾਰਾ

ਕੇਂਦਰ ਵੱਲੋਂ ਹਿਮਾਚਲ ਨੂੰ ਵੱਡਾ ਹੁਲਾਰਾ

ਹਿਮਾਚਲ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ 91ਵਾਂ ਜਨਮਦਿਨ

ਹਿਮਾਚਲ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ 91ਵਾਂ ਜਨਮਦਿਨ

ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਦਾ ਕਹਿਰ, ਦੋ ਜ਼ਿਲ੍ਹਿਆਂ 'ਚ ਮੁੱਖ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਦਾ ਕਹਿਰ, ਦੋ ਜ਼ਿਲ੍ਹਿਆਂ 'ਚ ਮੁੱਖ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਮੀਂਹ ਨੇ ਵਧਾਇਆ ਨਦੀਆਂ ਦੇ ਪਾਣੀ ਦਾ ਪੱਧਰ, ਕਈ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਮੀਂਹ ਨੇ ਵਧਾਇਆ ਨਦੀਆਂ ਦੇ ਪਾਣੀ ਦਾ ਪੱਧਰ, ਕਈ ਸੜਕਾਂ ਬੰਦ

ਲੈਂਡਸਲਾਈਡ ਦਾ ਖ਼ਤਰਾ ! ਕਿੰਨਰ ਕੈਲਾਸ਼ ਯਾਤਰਾ ਹੋਈ ਮੁਲਤਵੀ

ਲੈਂਡਸਲਾਈਡ ਦਾ ਖ਼ਤਰਾ ! ਕਿੰਨਰ ਕੈਲਾਸ਼ ਯਾਤਰਾ ਹੋਈ ਮੁਲਤਵੀ