Thursday, October 01, 2026
BREAKING
• ''ਮੇਰੇ ਲਈ ਇਹੀ ਬਹੁਤ ਐ..!'', 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਨੇ ਦਿੱਤਾ ਪਹਿਲਾ ਬਿਆਨ • ਰਾਜਾ ਵੜਿੰਗ ਦੇ ਅਸਤੀਫੇ 'ਤੇ ਰਵਨੀਤ ਬਿੱਟੂ ਦਾ ਤੰਜ • ਪੰਜਾਬ ਬੋਰਡ ਦਾ ਸਰਟੀਫਿਕੇਟਾਂ 'ਚ ਸੋਧ ਲਈ ਨਵਾਂ ਫਾਰਮੂਲਾ, ਬਿਨੈਕਾਰਾਂ ਨੂੰ ਮਿਲੇਗੀ ਵੱਡੀ ਰਾਹਤ • ਪੰਜਾਬ ਵਿਚ ਅਮਿਤ ਸ਼ਾਹ ਦੀ ਰੈਲੀ ਮਗਰੋਂ ਭਾਜਪਾ ਨੇ ਸੱਦ ਲਈ ਹਾਈ ਲੈਵਲ ਮੀਟਿੰਗ • LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ ਨਾਲ ਜੁੜੇ ਤਾਰ • ਤਾਲਮੇਲ ਕਮੇਟੀ ਨੇ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026' ਸਬੰਧੀ ਮੀਟਿੰਗ ਸੱਦੀ • ਯੂਏਈ 'ਚ ਭਾਰਤੀ ਰਾਜਦੂਤ ਨੇ ਦੁਬਈ 'ਚ 'ਹੀਰੋ' ਪਾਇਲਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ • ਗੁਰਦਾਸਪੁਰ: 4 ਅਸਲਾ ਤਸਕਰ 7 ਪਿਸਤੌਲਾਂ ਸਮੇਤ ਗ੍ਰਿਫ਼ਤਾਰ, ਦੁਬਈ-ਅਮਰੀਕਾ ਨਾਲ ਜੁੜੇ ਤਾਰ • ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਟਰੱਕ 'ਚ ਵੱਜੀ ਸਕਾਰਪੀਓ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਵਿਅਕਤੀ • 180 ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਾਛਰ ਨੂੰ ਇਜ਼ਰਾਈਲ ਕਰੇਗਾ 'ਸਨਮਾਨਿਤ'

ਹਿਮਾਚਲ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦਾ ਕਹਿਰ : ਮੀਂਹ ਨਾਲ ਸਬੰਧਤ ਘਟਨਾਵਾਂ 'ਚ ਹੋਈ 150 ਤੋਂ ਵੱਧ ਲੋਕਾਂ ਦੀ ਮੌਤ

30 ਸਤੰਬਰ, 2026 07:19 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੀ ਸ਼ੁਰੂਆਤ 30 ਜੂਨ ਤੋਂ ਹੋਈ, ਜੋ 29 ਸਤੰਬਰ ਤੱਕ ਜਾਰੀ ਰਿਹਾ। ਮਾਨਸੂਨ ਦੇ ਸੀਜ਼ਨ ਦੌਰਾਨ ਮੀਂਹ ਨਾਲ ਸਬੰਧਿਤ ਵੱਖ-ਵੱਖ ਘਟਨਾਵਾਂ ਵਿਚ 152 ਲੋਕਾਂ ਦੀ ਮੌਤ ਹੋ ਗਈ ਅਤੇ ਸੂਬੇ ਨੂੰ ਕਰੀਬ 3220 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਦੇ ਅਨੁਸਾਰ ਹਿਮਾਲਿਆਈ ਰਾਜ ਵਿੱਚ 1 ਜੂਨ ਤੋਂ 29 ਸਤੰਬਰ ਤੱਕ ਮਾਨਸੂਨ ਸੀਜ਼ਨ ਦੌਰਾਨ 652.6 ਮਿਲੀਮੀਟਰ (ਮਿ.ਮੀ) ਬਾਰਿਸ਼ ਦਰਜ ਕੀਤੀ, ਜਦਕਿ ਇਸ ਦੌਰਾਨ 733.4 ਮਿਲੀਮੀਟਰ ਮੀਂਹ ਪੈਂਦਾ ਹੈ।

ਇਸ ਤਰ੍ਹਾਂ, ਰਾਜ ਵਿੱਚ ਆਮ ਨਾਲੋਂ 11 ਪ੍ਰਤੀਸ਼ਤ ਘੱਟ ਬਾਰਿਸ਼ ਦਰਜ ਕੀਤੀ ਗਈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੇ ਅੰਕੜਿਆਂ ਅਨੁਸਾਰ, ਇਸ ਦੌਰਾਨ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹਾਂ ਕਾਰਨ 19 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ, ਬੱਦਲ ਫਟਣ ਦੀਆਂ ਘਟਨਾਵਾਂ ਨਾਲ ਕੋਈ ਮੌਤ ਨਹੀਂ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਦੌਰਾਨ ਪਹਾੜੀ ਖਿਸਕਣ ਅਤੇ ਹੋਰ ਹਾਦਸਿਆਂ ਕਾਰਨ ਸਭ ਤੋਂ ਵੱਧ 62 ਮੌਤਾਂ ਹੋਈਆਂ, ਜਿਨ੍ਹਾਂ ਵਿੱਚ ਉਚਾਈ ਤੋਂ ਡਿੱਗਣਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 17 ਲੋਕਾਂ ਦੀ ਡੁੱਬਣ, 16 ਦੀ ਸੱਪ ਦੇ ਕੱਟਣ, 10 ਦੀ ਬਿਜਲੀ ਦੇ ਕਰੰਟ ਅਤੇ 28 ਲੋਕਾਂ ਦੀ ਹੋਰ ਕਾਰਨਾਂ ਕਰਕੇ ਮੌਤ ਹੋ ਗਈ।

ਮੌਸਮ ਦੀ ਤਾਜ਼ਾ ਸਥਿਤੀ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਤੋਂ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ ਹੈ। ਇਸ ਦੌਰਾਨ ਰਾਮਪੁਰ ਵਿੱਚ 16.8 ਮਿਲੀਮੀਟਰ ਅਤੇ ਖਦਰਾਲਾ ਵਿੱਚ 7.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਬੁੱਧਵਾਰ ਸਵੇਰ ਤੱਕ ਰਾਜ ਵਿੱਚ 46 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਅਤੇ 127 ਪਾਵਰ ਟ੍ਰਾਂਸਫਾਰਮਰ ਖਰਾਬ ਸਨ। ਸੜਕਾਂ ਬੰਦ ਹੋਣ ਨਾਲ ਮੰਡੀ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਜਿਥੇ 28 ਸੜਕਾਂ ਬੰਦ ਸਨ। ਇਸ ਤੋਂ ਇਲਾਵਾ, ਕਾਂਗੜਾ ਵਿੱਚ 6, ਕੁੱਲੂ ਵਿੱਚ 5, ਲਾਹੌਲ ਅਤੇ ਸਪਿਤੀ, ਸਿਰਮੌਰ ਅਤੇ ਊਨਾ ਵਿੱਚ ਦੋ-ਦੋ ਅਤੇ ਸ਼ਿਮਲਾ ਜ਼ਿਲ੍ਹੇ ਵਿੱਚ ਇੱਕ ਸੜਕ ਬੰਦ ਕੀਤੀ ਗਈ।

Have something to say? Post your comment

ਅਤੇ ਹਿਮਾਚਲ ਖਬਰਾਂ

HP ਦੇ ਸਰਕਾਰੀ CBSE ਸਕੂਲਾਂ 'ਚ ਅਧਿਆਪਕਾਂ ਲਈ ਡਰੈੱਸ ਕੋਡ ਲਾਗੂ

HP ਦੇ ਸਰਕਾਰੀ CBSE ਸਕੂਲਾਂ 'ਚ ਅਧਿਆਪਕਾਂ ਲਈ ਡਰੈੱਸ ਕੋਡ ਲਾਗੂ

ਹਿਮਾਚਲ ਪੁਲਸ ਦਾ ਵੱਡਾ ਐਕਸ਼ਨ; ਨਸ਼ਾ ਤਸਕਰ ਦੇ ਪਰਿਵਾਰ ਦੀ ਕੋਠੀ ਸਣੇ 1 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਹਿਮਾਚਲ ਪੁਲਸ ਦਾ ਵੱਡਾ ਐਕਸ਼ਨ; ਨਸ਼ਾ ਤਸਕਰ ਦੇ ਪਰਿਵਾਰ ਦੀ ਕੋਠੀ ਸਣੇ 1 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਜ਼ਮੀਨ ਖਿਸਕਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟਿਆ, ਆਵਾਜਾਈ ਪ੍ਰਭਾਵਿਤ

ਜ਼ਮੀਨ ਖਿਸਕਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟਿਆ, ਆਵਾਜਾਈ ਪ੍ਰਭਾਵਿਤ

ਹਿਮਾਚਲ ’ਚ ਮੀਂਹ ਪੈਣ ਮਗਰੋਂ ਹੋਈ ਬਰਫ਼ਬਾਰੀ, ਯੈਲੋ ਅਲਰਟ ਜਾਰੀ

ਹਿਮਾਚਲ ’ਚ ਮੀਂਹ ਪੈਣ ਮਗਰੋਂ ਹੋਈ ਬਰਫ਼ਬਾਰੀ, ਯੈਲੋ ਅਲਰਟ ਜਾਰੀ

6 ਅਕਤੂਬਰ ਨੂੰ ਹਿਮਾਚਲ ਦੌਰੇ 'ਤੇ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, DC ਨੇ ਤਿਆਰੀਆਂ ਦਾ ਲਿਆ ਜਾਇਜ਼ਾ

6 ਅਕਤੂਬਰ ਨੂੰ ਹਿਮਾਚਲ ਦੌਰੇ 'ਤੇ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, DC ਨੇ ਤਿਆਰੀਆਂ ਦਾ ਲਿਆ ਜਾਇਜ਼ਾ

NH 305 'ਤੇ ਵਾਪਰਿਆ ਭਿਆਨਕ ਹਾਦਸਾ ! 4 ਲੋਕਾਂ ਦੀ ਮੌਤ, ਇਕ ਹੋਰ ਜ਼ਖ਼ਮੀ

NH 305 'ਤੇ ਵਾਪਰਿਆ ਭਿਆਨਕ ਹਾਦਸਾ ! 4 ਲੋਕਾਂ ਦੀ ਮੌਤ, ਇਕ ਹੋਰ ਜ਼ਖ਼ਮੀ

'ਨਸ਼ਾ-ਮੁਕਤ ਭਾਰਤ 2029' ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੀਆਈਬੀ (PIB) ਸ਼ਿਮਲਾ ਨੇ ਅੱਜ ਐੱਨਸੀਬੀ (NCB) ਅਤੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਸ਼ਿਮਲਾ ਵਿਖੇ ਇੱਕ 'ਵਾਰਤਾਲਾਪ' ਦਾ ਆਯੋਜਨ ਕੀਤਾ

'ਨਸ਼ਾ-ਮੁਕਤ ਭਾਰਤ 2029' ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੀਆਈਬੀ (PIB) ਸ਼ਿਮਲਾ ਨੇ ਅੱਜ ਐੱਨਸੀਬੀ (NCB) ਅਤੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਸ਼ਿਮਲਾ ਵਿਖੇ ਇੱਕ 'ਵਾਰਤਾਲਾਪ' ਦਾ ਆਯੋਜਨ ਕੀਤਾ

ਹਿਮਾਚਲ ਦੇ ਜੰਗਲ 'ਚ 7 ​​ਸੈਲਾਨੀ ਹੋਏ ਲਾਪਤਾ, ਮਸ਼ਹੂਰ ਚੂਰਧਰ ਮੰਦਰ ਦੇ ਕਰਨ ਗਏ ਸੀ ਦਰਸ਼ਨ

ਹਿਮਾਚਲ ਦੇ ਜੰਗਲ 'ਚ 7 ​​ਸੈਲਾਨੀ ਹੋਏ ਲਾਪਤਾ, ਮਸ਼ਹੂਰ ਚੂਰਧਰ ਮੰਦਰ ਦੇ ਕਰਨ ਗਏ ਸੀ ਦਰਸ਼ਨ

ਨੂਰਪੁਰ ਪੁਲਸ ਦੀ ਵੱਡੀ ਕਾਰਵਾਈ; ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਿਤ 3.32 ਕਰੋੜ ਦੀ ਜਾਇਦਾਦ ਜ਼ਬਤ

ਨੂਰਪੁਰ ਪੁਲਸ ਦੀ ਵੱਡੀ ਕਾਰਵਾਈ; ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਿਤ 3.32 ਕਰੋੜ ਦੀ ਜਾਇਦਾਦ ਜ਼ਬਤ

ਹਿਮਾਚਲ 'ਚ ਨਸ਼ੇ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ! 34.31 ਗ੍ਰਾਮ ਚਿੱਟਾ ਬਰਾਮਦ, 4 ਸਮੱਗਲਰ ਕਾਬੂ

ਹਿਮਾਚਲ 'ਚ ਨਸ਼ੇ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ! 34.31 ਗ੍ਰਾਮ ਚਿੱਟਾ ਬਰਾਮਦ, 4 ਸਮੱਗਲਰ ਕਾਬੂ