Wednesday, June 24, 2026
BREAKING
ਦੇਖਭਾਲ ਤੋਂ ਕੈਰੀਅਰ ਤੱਕ: ਆਬਜ਼ਰਵੇਸ਼ਨ ਅਤੇ ਸਪੈਸ਼ਲ ਹੋਮਜ਼ ਦੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਰੀਦਕੋਟ ਹਲਕੇ ਵਿੱਚ ਬਹੁ-ਕਰੋੜੀ ਪੁਲਾਂ ਅਤੇ ਪੱਕੇ ਖਾਲਿਆਂ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਗਰ ਕੌਂਸਲ ਦੇ ਨਵੇਂ ਚੁਣੇ ਅਹੁਦੇਦਾਰਾਂ ਤੇ ਕੌਂਸਲਰਾਂ ਨਾਲ ਬਾਬਾ ਭਾਈ ਮੂਲ ਚੰਦ ਸਾਹਿਬ ਦੇ ਦਰਬਾਰ ਵਿਖੇ ਮੱਥਾ ਟੇਕਿਆ ਪੰਜਾਬ ਸਰਕਾਰ ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ: ਐਮ.ਪੀ. ਮਲਵਿੰਦਰ ਸਿੰਘ ਕੰਗ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ ਐਸ.ਆਈ.ਆਰ: ਸ਼ਹੀਦ ਭਗਤ ਸਿੰਘ ਨਗਰ ਵਿੱਚ 25 ਜੂਨ ਤੋਂ ਘਰ-ਘਰ ਸਰਵੇ ਸ਼ੁਰੂ ਹੋਵੇਗਾ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੌਰਾਨ ਜ਼ਿਲ੍ਹੇ ਦੇ 56,421 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਟੀ.ਬੀ. ਦੇ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, ਸਮੇਂ ਸਿਰ ਜਾਂਚ ਅਤੇ ਇਲਾਜ ਜ਼ਰੂਰੀ : ਡਾ. ਗੀਤਾਂਜਲੀ ਸਿੰਘ ਬੱਚਿਆਂ ਦੇ ਸਮਰ ਕੈਂਪ ਵਿੱਚ ਰਿਫਰੈਸ਼ਮੈਂਟ ਵੰਡੀ ਗਈ        ਤਾਂ ਬਚ ਜਾਂਦਾ ਕੇਤਨ...! ਪੁਣੇ 'ਚ ਮੰਗੇਤਰ ਕਤਲਕਾਂਡ ਮਾਮਲੇ 'ਚ ਵੱਡਾ ਖੁਲਾਸਾ

ਦੁਨੀਆਂ

ਹੁਣ ਗੈਰ ਕਾਨੂੰਨੀ ਪ੍ਰਵਾਸੀ ਧੜਾਧੜ ਹੋਣਗੇ ਡਿਪੋਰਟ! ਅਮਰੀਕਾ ਨੇ ਕਰ'ਤਾ ਐਲਾਨ

24 ਜੂਨ, 2026 05:27 PM

ਵਾਸ਼ਿੰਗਟਨ : ਅਮਰੀਕਾ ਵਿਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀ ਤੁਰੰਤ ਦੇਸ਼ ਵਿਚੋਂ ਕੱਢ ਦਿੱਤੇ ਜਾਣਗੇ। ਅਮਰੀਕਾ ਦੀ ਇਕ ਸੰਘੀ ਅਪੀਲ ਅਦਾਲਤ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਨਾ ਸਿਰਫ ਸਰਹੱਦੀ ਖੇਤਰਾਂ ਵਿੱਚ, ਸਗੋਂ ਦੇਸ਼ ਭਰ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਤੇਜ਼ੀ ਨਾਲ ਦੇਸ਼ ਨਿਕਾਲੇ ਨੂੰ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ। ਡਿਸਟ੍ਰਿਕਟ ਆਫ਼ ਕੋਲੰਬੀਆ ਸਰਕਟ ਲਈ ਅਪੀਲ ਅਦਾਲਤ ਦੇ ਤਿੰਨ ਜੱਜਾਂ ਦੇ ਪੈਨਲ ਨੇ ਹੇਠਲੀ ਅਦਾਲਤ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ, ਜਿਸ ਨੇ ਟਰੰਪ ਪ੍ਰਸ਼ਾਸਨ ਦੇ ਤੁਰੰਤ ਦੇਸ਼ ਨਿਕਾਲੇ ਦੇ ਵਿਸਥਾਰ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਸੀ।

ਸੰਸਥਾ ਏਸੀਐਲਯੂ ਦੇ ਇਮੀਗ੍ਰੈਂਟ ਰਾਈਟਸ ਪ੍ਰੋਜੈਕਟ ਦੇ ਸੀਨੀਅਰ ਸਟਾਫ ਅਟਾਰਨੀ ਆਨੰਦ ਬਾਲਕ੍ਰਿਸ਼ਨਨ ਨੇ ਇੱਕ ਬਿਆਨ ਵਿੱਚ ਕਿਹਾ, "ਟਰੰਪ ਪ੍ਰਸ਼ਾਸਨ ਦੇ ਤੁਰੰਤ ਦੇਸ਼ ਨਿਕਾਲੇ 'ਤੇ ਜ਼ੋਰ ਦੇਣ ਨਾਲ ਲੋਕ ਇੱਕ ਪੱਖਪਾਤੀ ਅਤੇ ਨੁਕਸਦਾਰ ਪ੍ਰਣਾਲੀ ਦੇ ਸ਼ਿਕਾਰ ਬਣਨਗੇ।" ਪੈਨਲ ਦੇ ਮੈਂਬਰ ਜੱਜ ਜਸਟਿਨ ਆਰ. ਵਾਕਰ ਨੇ ਕਿਹਾ ਕਿ ਮੁਦਈ ਇਹ ਸਾਬਤ ਕਰਨ ਵਿੱਚ ਅਸਫਲ ਰਹੇ ਕਿ ਤੁਰੰਤ ਦੇਸ਼ ਨਿਕਾਲੇ ਦੇ ਦਾਇਰੇ ਦਾ ਵਿਸਥਾਰ ਕਰਨ ਨਾਲ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਉਨ੍ਹਾਂ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਸਬੰਧੀ ਕਾਰਵਾਈ ਬਾਰੇ ਸੂਚਿਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਜੱਜ ਵਾਕਰ ਨੇ ਕਿਹਾ ਕਿ ਪ੍ਰਸ਼ਾਸਨ 'ਤੇ ਇਹ ਜਾਣਕਾਰੀ ਪ੍ਰਦਾਨ ਕਰਨ ਦੀ ਕੋਈ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਸੰਯੁਕਤ ਰਾਜ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਤੇਜ਼ੀ ਨਾਲ ਦੇਸ਼ ਨਿਕਾਲੇ ਤੋਂ ਰਾਹਤ ਮਿਲ ਸਕਦੀ ਹੈ।

ਉਨ੍ਹਾਂ ਨੇ ਹੁਕਮ ਵਿਚ ਕਿਹਾ,"ਸੰਵਿਧਾਨ ਦੇ ਤਹਿਤ ਜ਼ਰੂਰੀ ਹੈ ਕਿ ਸਰਕਾਰ ਜਿਸ ਕਾਰਵਾਈ ਨੂੰ ਅੰਜਾਮ ਦੇ ਰਹੀ ਹੈ, ਇਸਦੇ ਆਧਾਰਾਂ ਦਾ ਸਪੱਸ਼ਟ ਨੋਟਿਸ ਦੇਵੇ ਅਤੇ ਸਬੰਧਤ ਵਿਅਕਤੀ ਨੂੰ ਜਵਾਬ ਦੇਣ ਦਾ ਮੌਕਾ ਦਿੱਤਾ ਜਾਵੇ।" ਇਸ ਫੈਸਲੇ ਨੂੰ ਰਿਪਬਲਿਕਨ ਪ੍ਰਸ਼ਾਸਨ ਲਈ ਇੱਕ ਵੱਡੀ ਜਿੱਤ ਮੰਨਿਆ ਜਾਂਦਾ ਹੈ, ਜੋ ਤੁਰੰਤ ਦੇਸ਼ ਨਿਕਾਲੇ ਦੀ ਵਿਵਸਥਾ ਦੇ ਵਿਸਥਾਰ ਨੂੰ ਆਪਣੀ ਵਿਆਪਕ ਡਿਪੋਰਟੇਸ਼ਨ ਨੀਤੀ ਨੂੰ ਲਾਗੂ ਕਰਨ ਦੇ ਮੁੱਖ ਸਾਧਨ ਵਜੋਂ ਦੇਖਦਾ ਹੈ। ਤੇਜ਼ੀ ਨਾਲ ਦੇਸ਼ ਨਿਕਾਲਾ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਤਹਿਤ ਇੱਕ ਪ੍ਰਵਾਸੀ ਨੂੰ ਅਦਾਲਤ ਵਿੱਚ ਜੱਜ ਦੇ ਸਾਹਮਣੇ ਆਪਣਾ ਕੇਸ ਪੇਸ਼ ਕਰਨ ਦਾ ਮੌਕਾ ਦਿੱਤੇ ਬਿਨਾਂ ਦੇਸ਼ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਹੁਣ ਤੱਕ ਇਹ ਪ੍ਰਣਾਲੀ ਮੁੱਖ ਤੌਰ 'ਤੇ ਸਮੁੰਦਰ ਰਾਹੀਂ ਪਹੁੰਚਣ ਵਾਲੇ ਪ੍ਰਵਾਸੀਆਂ ਜਾਂ ਸਰਹੱਦ ਪਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਜਾਂ ਨੇੜੇ ਫੜੇ ਗਏ ਪ੍ਰਵਾਸੀਆਂ 'ਤੇ ਲਾਗੂ ਕੀਤੀ ਜਾਂਦੀ ਰਹੀ ਹੈ। ਜਨਵਰੀ ਵਿੱਚ ਟਰੰਪ ਪ੍ਰਸ਼ਾਸਨ ਨੇ ਇਸ ਪ੍ਰਣਾਲੀ ਦਾ ਵਿਸਥਾਰ ਪੂਰੇ ਸੰਯੁਕਤ ਰਾਜ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਲਾਗੂ ਕਰ ਦਿੱਤਾ ਸੀ।

Have something to say? Post your comment

ਅਤੇ ਦੁਨੀਆਂ ਖਬਰਾਂ

ਉੱਤਰੀ ਕੋਰੀਆ ਦੀ ਵਧੀ ਤਾਕਤ, ਜਲ ਸੈਨਾ 'ਚ ਪ੍ਰਮਾਣੂ ਸੰਪੰਨ 5,000 ਟਨ ਦਾ ਨਵਾਂ ਜੰਗੀ ਬੇੜਾ ਸ਼ਾਮਲ

ਉੱਤਰੀ ਕੋਰੀਆ ਦੀ ਵਧੀ ਤਾਕਤ, ਜਲ ਸੈਨਾ 'ਚ ਪ੍ਰਮਾਣੂ ਸੰਪੰਨ 5,000 ਟਨ ਦਾ ਨਵਾਂ ਜੰਗੀ ਬੇੜਾ ਸ਼ਾਮਲ

30 ਜੂਨ ਤੋਂ ਮੁੜ ਸ਼ੁਰੂ ਹੋਵੇਗੀ ਈਰਾਨ-ਅਮਰੀਕਾ ਗੱਲਬਾਤ : ਪਾਕਿਸਤਾਨ

30 ਜੂਨ ਤੋਂ ਮੁੜ ਸ਼ੁਰੂ ਹੋਵੇਗੀ ਈਰਾਨ-ਅਮਰੀਕਾ ਗੱਲਬਾਤ : ਪਾਕਿਸਤਾਨ

ਅਮਰੀਕਾ ਨੇ ਵੈਨੇਜ਼ੁਏਲਾ ਦੇ ਤੇਲ ਤੋਂ ਜੰਗ ਦੀ ਕੀਮਤ '28 ਗੁਣਾ' ਵਸੂਲੀ :  ਟਰੰਪ ਦਾ ਵੱਡਾ ਦਾਅਵਾ

ਅਮਰੀਕਾ ਨੇ ਵੈਨੇਜ਼ੁਏਲਾ ਦੇ ਤੇਲ ਤੋਂ ਜੰਗ ਦੀ ਕੀਮਤ '28 ਗੁਣਾ' ਵਸੂਲੀ : ਟਰੰਪ ਦਾ ਵੱਡਾ ਦਾਅਵਾ

ਈਰਾਨ ਯਾਤਰਾ ਬਾਰੇ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ

ਈਰਾਨ ਯਾਤਰਾ ਬਾਰੇ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ

ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ 'ਕੰਪਿਊਟਰ' ਨਾਲ ਅਮਰੀਕਾ ਨੂੰ ਪਛਾੜਿਆ

ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ 'ਕੰਪਿਊਟਰ' ਨਾਲ ਅਮਰੀਕਾ ਨੂੰ ਪਛਾੜਿਆ

...ਤਾਂ ਹੁਣ ਇਜ਼ਰਾਈਲ ਨੂੰ ਦੇਵਾਂਗੇ ਕਰਾਰਾ ਜਵਾਬ! ਈਰਾਨ ਨੇ ਦੇ'ਤੀ ਚੇਤਾਵਨੀ

...ਤਾਂ ਹੁਣ ਇਜ਼ਰਾਈਲ ਨੂੰ ਦੇਵਾਂਗੇ ਕਰਾਰਾ ਜਵਾਬ! ਈਰਾਨ ਨੇ ਦੇ'ਤੀ ਚੇਤਾਵਨੀ

''ਅਸੀਂ ਇੰਸਟਾਗ੍ਰਾਮ 'ਤੇ ਸਭ ਤੋਂ ਮਸ਼ਹੂਰ..!'' PM ਮੋਦੀ ਨਾਲ ਮੁਲਾਕਾਤ ਦੌਰਾਨ ਜੌਰਜੀਆ ਮੈਲੋਨੀ ਦੀ ਵੀਡੀਓ ਵਾਇਰਲ

''ਅਸੀਂ ਇੰਸਟਾਗ੍ਰਾਮ 'ਤੇ ਸਭ ਤੋਂ ਮਸ਼ਹੂਰ..!'' PM ਮੋਦੀ ਨਾਲ ਮੁਲਾਕਾਤ ਦੌਰਾਨ ਜੌਰਜੀਆ ਮੈਲੋਨੀ ਦੀ ਵੀਡੀਓ ਵਾਇਰਲ

ਨਾ ਵਧਾਈ ਜਾਵੇ ਛੋਟ, ਰੂਸੀ ਤੇਲ 'ਤੇ ਪਾਬੰਦੀਆਂ ਨੂੰ ਲੈ ਟਰੰਪ ਨੂੰ ਅਪੀਲ

ਨਾ ਵਧਾਈ ਜਾਵੇ ਛੋਟ, ਰੂਸੀ ਤੇਲ 'ਤੇ ਪਾਬੰਦੀਆਂ ਨੂੰ ਲੈ ਟਰੰਪ ਨੂੰ ਅਪੀਲ

ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ ਬਾਹਰ ਕੱਢਣ ਦੀ ਤਿਆਰੀ

ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ ਬਾਹਰ ਕੱਢਣ ਦੀ ਤਿਆਰੀ

ਸਮਝੌਤਾ ਈਰਾਨ ਲਈ ਅਮਰੀਕਾ ਨਾਲ ਖ਼ਰਾਬ ਹੋ ਚੁੱਕੇ ਰਿਸ਼ਤਿਆਂ ਨੂੰ ਸੁਧਾਰਨ ਦਾ ਮੌਕਾ : ਜੇ.ਡੀ. ਵੇਂਸ

ਸਮਝੌਤਾ ਈਰਾਨ ਲਈ ਅਮਰੀਕਾ ਨਾਲ ਖ਼ਰਾਬ ਹੋ ਚੁੱਕੇ ਰਿਸ਼ਤਿਆਂ ਨੂੰ ਸੁਧਾਰਨ ਦਾ ਮੌਕਾ : ਜੇ.ਡੀ. ਵੇਂਸ