ਸੰਜੋਲੀ (ਸ਼ਿਮਲਾ) (ਪ੍ਰੀਤ ਪੱਤੀ) : ਸੰਜੋਲੀ (ਸ਼ਿਮਲਾ) ਹਿਮਾਚਲ ਪ੍ਰਦੇਸ਼ ਫੁਟਬਾਲ ਕਲੱਬ ਵੱਲੋਂ ਫੁਟਬਾਲ ਦਾ ਵੱਡਾ ਟੂਰਨਾਮੈਂਟ ਸੰਜੋਲੀ (ਸ਼ਿਮਲਾ) ਵਿਖੇ ਕਰਵਾਇਆ ਗਿਆ । ਇਸ ਟੂਰਨਾਮੈਂਟ ਵਿੱਚ ਭਾਰਤ ਦੇ ਅਲੱਗ ਅਲੱਗ ਪ੍ਰਾਂਤਾਂ ਦੀਆਂ ਟੀਮਾਂ ਨੇ ਵੱਧ ਚੜ ਕੇ ਹਿੱਸਾ ਲਿਆ।
ਇਸ ਪੂਰੇ ਟੁਰਨਾਮੈਂਟ ਵਿੱਚ ਖਾਲਸਾ ਕਲੱਬ ਖਰੜ ਵੱਲੋਂ ਸਾਰੇ ਸੰਘਰਸ਼ ਪੂਰਨ ਮੈਚਾਂ ਵਿੱਚੋਂ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਖਰੜ ਦੀ ਫੁਟਬਾਲ ਟੀਮ ਖਾਲਸਾ ਫੁਟਬਾਲ ਕਲੱਬ ਨੇ ਪਹਿਲੇ ਨੰਬਰ ਤੇ ਆ ਕੇ ਜਿੱਤ ਹਾਸਲ ਕਰ ਕੇ ਨੰਬਰ ਵਨ ਦੀ ਟਰਾਫੀ ਤੇ ਕਬਜ਼ਾ ਕੀਤਾ ।
ਖਾਲਸਾ ਫੁਟਬਾਲ ਕਲੱਬ ਦੇ ਸੀਨੀਅਰ ਸਪੋਰਟਸ ਮੈਂਬਰ ਅਤੇ (ਐਨ.ਆਰ.ਆਈ.) ਕਮਲਜੀਤ ਸਿੰਘ ਲੌਂਗੀਆਂ ਵੱਲੋਂ ਬਹੁਤ ਹੀ ਖੁਸ਼ੀ ਪ੍ਰਗਟ ਕੀਤੀ ਗਈ ਕਿ ਉਨਾਂ ਨੇ ਕਿਹਾ ਸਾਡੇ ਸ਼ਹਿਰ ਖਰੜ ਦੀ ਖਾਲਸਾ ਫੁਟਬਾਲ ਕਲੱਬ ਟੀਮ ਪਹਿਲੇ ਨੰਬਰ ਤੇ ਆ ਕੇ ਸਾਰੇ ਹੀ ਖੇਡ ਪ੍ਰੇਮੀ ਨੂੰ ਬੜਾ ਮਾਨ ਅਤੇ ਫ਼ਖ਼ਰ ਮਹਿਸੂਸ ਕਰਵਾਇਆ ਹੈ।
ਕਲੱਬ ਦੇ ਮੈਂਬਰ ਜਗਜੀਤ ਸਿੰਘ ਲਵਲੀ( ਸਾਬਕਾ ਐਮ.ਸੀ ਤੇ ਸੀਨੀਅਰ ਸਪੋਰਟਸ ਪਲੇਅਰ ) ਵੱਲੋਂ ਟੀਮ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਜਗਜੀਤ ਸਿੰਘ ਲਵਲੀ ਵੱਲੋਂ ਕਿਹਾ ਗਿਆ ਕਿ ਸਾਡੀ ਖਰੜ ਦੀ ਟੀਮ ਪਹਿਲਾਂ ਵੀ ਕਈ ਇਨਾਮ ਜਿੱਤ ਕੇ ਲੈ ਕੇ ਆਈ ਹੈ ਇਸ ਵਾਰ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿੱਚ ਜਾ ਕੇ ਪਹਿਲੇ ਨੰਬਰ ਆਉਣਾ ਬੜੇ ਮਾਨ ਦੀ ਗੱਲ ਹੈ । ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਖਰੜ ਸ਼ਹਿਰ ਸਾਰੇ ਫੁੱਟਬਾਲ ਕਲੱਬ ਮੈਂਬਰਾਂ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਅੱਗੇ ਤੋਂ ਵੀ ਸਾਡੇ ਖਰੜ ਸ਼ਹਿਰ ਦਾ ਨਾਮ ਹੋਰ ਰੋਸ਼ਨ ਕਰਦੇ ਰਹਿਣਗੇ।
ਟੀਮ ਦੇ ਕਪਤਾਨ ਅਜੇ ਸ਼ਰਮਾ (ਐਪਲ ) ਸਾਹਿਲ ਥਾਪਾ , ਹਰਮਨ ਜੱਟ ਨੈਸ਼ਨਲ ਫੁਟਬਾਲ ਦੇ ਪਲੇਅਰ ਹਨ।
ਟੀਮ ਦੇ ਕੋਚ ਤਲਵਿੰਦਰ ਸਿੰਘ ਬੁੱਧਾ ਨੇ ਕਿਹਾ ਮੈਂ ਪੂਰੀ ਫੁਟਬਾਲ ਟੀਮ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੇ ਖਰੜ ਸ਼ਹਿਰ ਦੇ ਲਈ ਬੜੇ ਫ਼ਕਰ ਦੀ ਗੱਲ ਹੈ ਕਿ ਸਾਡੀ ਫੁੱਟਬਾਲ ਟੀਮ ਨੇ ਸ਼ਿਮਲਾ ( ਹਿਮਾਚਲ ਪ੍ਰਦੇਸ਼ ) ਵਿੱਚ ਜਾ ਕੇ ਚੰਗਾ ਪ੍ਰਦਰਸ਼ਨ ਕੀਤਾ ਤੇ ਸਾਡੇ ਖਰੜ ਸ਼ਹਿਰ ਦਾ 'ਤੇ ਸਾਡੇ ਖ਼ਾਲਸਾ ਕਲੱਬ ਦਾ , ਪੂਰੇ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ।
ਜਗਜੀਤ ਸਿੰਘ ਲਵਲੀ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਤੁਸੀ ਸਾਰੇ ਸਪੋਰਟਸ ਅਤੇ ਲੋਕ ਖੇਡਾਂ ਨਾਲ ਜੁੜੋ। ਖੇਡਾਂ ਵੱਲ ਆਓ ਤੇ ਨਸ਼ਿਆਂ ਤੋਂ ਪਰਹੇਜ ਕਰੋ।