Wednesday, November 04, 2026
BREAKING
• ਸੁਨਾਮ ਦੇ ਐਮ ਡੀ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਹਰੀ ਦਿਵਾਲੀ ਮਨਾਉਣ ਦਾ ਦਿੱਤਾ ਸੁਨੇਹਾ • ਤਾਜ ਕਲੋਨੀ ਦੀਆਂ ਸੜਕਾਂ ਦੇ ਨਿਰਮਾਣ ਲਈ ਕਲੋਨੀ ਵਾਸੀਆਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕੀਤਾ ਧੰਨਵਾਦ • ਮਰੀਜ਼ਾਂ ਨੂੰ ਸਮੇਂ ਸਿਰ ਅਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ : ਡਾ ਹਰੀਸ਼ ਕਿਰਪਾਲ  • ਈ.ਵੀ.ਐਮ. ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ 12 ਨਵੰਬਰ ਤੋਂ ਹੋਵੇਗੀ ਸ਼ੁਰੂ: ਡਿਪਟੀ ਕਮਿਸ਼ਨਰ • ਬੀ.ਐੱਲ.ਐੱਮ. ਗਰਲਜ਼ ਕਾਲਜ ਦੀ ਹੈਂਡਬਾਲ ਟੀਮ ਨੇ ਜਿੱਤਿਆ ਸਿਲਵਰ ਮੈਡਲ • ਮਠਿਆਈਆਂ ਵਿੱਚ ਮਨਮਰਜ਼ੀ ਦੇ ਰੰਗ ਪਾਉਣ ਵਾਲੇ ਹੋ ਜਾਣ ਸਾਵਧਾਨ : ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ • 'ਅਗਨੀਵੀਰਾਂ' ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ • ਟਰੰਪ ਦੀ ਹਾਰ ਮਗਰੋਂ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ ! ਲਗਾਤਾਰ 5ਵੇਂ ਦਿਨ ਵਾਧਾ ਲੈ ਕੇ ਹੋਇਆ ਬੰਦ • IND vs NZ: ਆਕਲੈਂਡ 'ਚ ਕੋਹਲੀ ਦਾ ਵਿਰਾਟ ਧਮਾਕਾ, ਸਚਿਨ ਨੂੰ ਪਛਾੜਿਆ, ਬਣਾਏ ਤਿੰਨ ਕੀਰਤੀਮਾਨ • ਸੰਗਰੂਰ ਵਿਖੇ ਇਨਸਾਫ਼ ਰੈਲੀ 'ਚ ਗਰਜੇ ਚਰਨਜੀਤ ਚੰਨੀ, ਬੋਲੇ-ਲੋਕਾਂ ਦਾ ਭਾਰੀ ਇਕੱਠ ਹੋਇਆ

ਰਾਸ਼ਟਰੀ

ਸੁਪਰੀਮ ਕੋਰਟ ਦਾ ਅਹਿਮ ਫੈਸਲਾ, 2 ਤੋਂ ਵੱਧ ਬੱਚੇ ਹੋਣ ’ਤੇ ਚੋਣ ਲੜਨ ਤੋਂ ਰੋਕਣਾ ਗਲਤ

04 ਨਵੰਬਰ, 2026 07:21 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਹੈ ਕਿ 2 ਤੋਂ ਵੱਧ ਬੱਚੇ ਹੋਣ 'ਤੇ ਚੋਣ ਲੜਨ ਤੋਂ ਰੋਕਣ ਵਾਲੇ ਕਾਨੂੰਨ ਹੁਣ ਪ੍ਰਾਸੰਗਿਕ ਨਹੀਂ ਰਹਿ ਗਏ ਹਨ। ਕੋਰਟ ਨੇ ਦੱਸਿਆ ਕਿ ਭਾਰਤ ਦੀ ਕੁੱਲ ਪ੍ਰਜਨਨ ਦਰ 2003 'ਚ 3 ਸੀ, ਜੋ ਹੁਣ ਘੱਟ ਕੇ 1.9 ਰਹਿ ਗਈ ਹੈ। 2.1 ਦੀ ਪ੍ਰਜਨਨ ਦਰ ਨੂੰ ਰਿਪਲੇਸਮੈਂਟ ਰੇਟ ਮੰਨਿਆ ਜਾਂਦਾ ਹੈ। ਕੋਰਟ ਨੇ ਕਿਹਾ ਕਿ ਪ੍ਰਜਨਨ ਦਰ 'ਚ ਗਿਰਾਵਟ ਨਾਲ ਬਜ਼ੁਰਗਾਂ ਦੀ ਆਬਾਦੀ ਵਧ ਸਕਦੀ ਹੈ ਅਤੇ ਕੰਮਕਾਜੀ ਲੋਕਾਂ ਦੀ ਗਿਣਤੀ ਘੱਟ ਸਕਦੀ ਹੈ। ਇਨ੍ਹਾਂ ਤਬਦੀਲੀਆਂ ਨੂੰ ਨਜ਼ਰਅੰਦਾਜ ਕਰਨ ਦੇ ਗੰਭੀਰ ਨਤੀਜੇ ਹੋ ਸਕਦੇ ਹਨ।


ਜਸਟਿਸ ਪੀ.ਐੱਸ. ਨਰਸਿਮਹਾ ਅਤੇ ਜਸਟਿਸ ਅਲੋਕ ਅਰਾਧੇ ਦੇ ਬੈਂਚ ਨੇ ਮਹਾਰਾਸ਼ਟਰ ਦੇ ਸਾਬਕਾ ਸਰਪੰਚ ਮੰਗਲਾ ਭੀਮਰਾਓ ਨੂੰ ਰਾਹਤ ਦਿੱਤੀ, ਜਿਸ ਨੂੰ ਤੀਜਾ ਬੱਚਾ ਪੈਦਾ ਕਰਨ ਕਾਰਨ ਅਯੋਗ ਠਹਿਰਾਇਆ ਗਿਆ ਸੀ। ਬੈਂਚ ਨੇ 2003 ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਮਾਮਲੇ ਨੂੰ ਇਕ ਵੱਡੀ ਬੈਂਚ ਕੋਲ ਭੇਜ ਦਿੱਤਾ, ਜਿਸ 'ਚ 2 ਬੱਚਿਆਂ ਦੀ ਸ਼ਰਤ ਨੂੰ ਸਹੀ ਠਹਿਰਾਇਆ ਗਿਆ ਸੀ।


ਬੈਂਚ ਨੇ ਕਿਹਾ ਕਿ 2 ਤੋਂ ਵੱਧ ਬੱਚੇ ਹੋਣ ਕਾਰਨ ਚੋਣ ਲੜਨ ਤੋਂ ਰੋਕਣ ਵਾਲੇ ਕਾਨੂੰਨ ਨਾਗਰਿਕਾਂ ਦੇ ਇਕ ਪੂਰੇ ਵਰਗ ਨੂੰ ਰਾਜਨੀਤਿਕ ਪ੍ਰਤੀਨਿਧੀਤੱਵ ਤੋਂ ਬਾਹਰ ਕਰ ਦਿੰਦੇ ਹਨ। ਇਸ ਦਾ ਕਿਸੇ ਵਿਅਕਤੀ ਦੀ ਜਨਤਕ ਅਹੁਦੇ ਸੰਭਾਲਣ ਦੀ ਸਮਰੱਥਾ ਨਾਲ ਕੋਈ ਖ਼ਾਸ ਸੰਬੰਧ ਨਹੀਂ ਹੈ। ਅਦਾਲਤ ਦੇ ਅਨੁਸਾਰ, ਅਜਿਹੇ ਕਾਨੂੰਨ ਲੋਕਾਂ ਨੂੰ ਬੱਚੇ ਪੈਦਾ ਕਰਨ ਅਤੇ ਲੋਕਤੰਤਰੀ ਪ੍ਰਕਿਰਿਆ 'ਚ ਹਿੱਸਾ ਲੈਣ 'ਚੋਂ ਇਕ ਦੀ ਚੋਣ ਕਰਨ ਲਈ ਮਜਬੂਰ ਕਰਦੇ ਹਨ।


ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਰੁਕਮਣੀ ਬੋਬੜੇ ਨੂੰ ਅਦਾਲਤ ਦੀ ਸਹਾਇਤਾ ਲਈ ਐਮਿਕਸ ਕਿਊਰੀ ਨਿਯੁਕਤ ਕੀਤਾ ਸੀ। ਅਦਾਲਤ ਨੇ ਉਨ੍ਹਾਂ ਨੂੰ ਅਤੇ ਪਟੀਸ਼ਨਕਰਤਾ ਦੇ ਵਕੀਲ ਪ੍ਰਤੀਕ ਬੋਰੰਬੜੇ ਨੂੰ ਉਨ੍ਹਾਂ ਰਾਜਾਂ ਦੀ ਸੂਚੀ ਮੰਗੀ ਸੀ, ਜਿੱਥੇ 2 ਤੋਂ ਵੱਧ ਬੱਚੇ ਹੋਣ ਕਾਰਨ ਚੋਣਾਂ ਲੜਨ ਦੀ ਮਨਾਹੀ ਹੈ। ਰੁਕਮਣੀ ਬੋਬੜੇ ਦੁਆਰਾ ਦਿੱਤੀ ਗਈ ਸੂਚੀ ਦੇ ਅਨੁਸਾਰ, 7 ਰਾਜਾਂ ਨੇ 2 ਬੱਚਿਆਂ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਹੈ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਅਗਨੀਵੀਰਾਂ' ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

'ਅਗਨੀਵੀਰਾਂ' ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਏਸ਼ੀਆਈ ਪੈਰਾ ਖੇਡਾਂ ਦੇ ਤਗਮਾ ਜੇਤੂਆਂ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਏਸ਼ੀਆਈ ਪੈਰਾ ਖੇਡਾਂ ਦੇ ਤਗਮਾ ਜੇਤੂਆਂ ਨਾਲ ਕਰਨਗੇ ਮੁਲਾਕਾਤ

ਅਨਿਲ ਅੰਬਾਨੀ ਗਰੁੱਪ ਦੀ 510 ਕਰੋੜ ਦੀ ਜਾਇਦਾਦ ਕੁਰਕ ! 2 ਜਹਾਜ਼ ਵੀ ਜ਼ਬਤ

ਅਨਿਲ ਅੰਬਾਨੀ ਗਰੁੱਪ ਦੀ 510 ਕਰੋੜ ਦੀ ਜਾਇਦਾਦ ਕੁਰਕ ! 2 ਜਹਾਜ਼ ਵੀ ਜ਼ਬਤ

PM ਮੋਦੀ ਨੇ ਆਂਧਰਾ ਪ੍ਰਦੇਸ਼ ਦੇ CM ਨਾਲ ਗੱਲਬਾਤ ਕਰ ਚੱਕਰਵਾਤ ਮਗਰੋਂ ਦੀ ਸਥਿਤੀ ਦੀ ਲਈ ਜਾਣਕਾਰੀ

PM ਮੋਦੀ ਨੇ ਆਂਧਰਾ ਪ੍ਰਦੇਸ਼ ਦੇ CM ਨਾਲ ਗੱਲਬਾਤ ਕਰ ਚੱਕਰਵਾਤ ਮਗਰੋਂ ਦੀ ਸਥਿਤੀ ਦੀ ਲਈ ਜਾਣਕਾਰੀ

ਰਾਹੁਲ ਨੇ ਨਕਸਲੀਆਂ ਦੀ ਗੈਰ-ਸੰਵਿਧਾਨਕ ਸਰਕਾਰ ਦੀ ਕੀਤੀ ਹਮਾਇਤ, ਸੰਸਦ ਦਾ ਮਜ਼ਾਕ ਉਡਾਇਆ : ਸ਼ਾਹ

ਰਾਹੁਲ ਨੇ ਨਕਸਲੀਆਂ ਦੀ ਗੈਰ-ਸੰਵਿਧਾਨਕ ਸਰਕਾਰ ਦੀ ਕੀਤੀ ਹਮਾਇਤ, ਸੰਸਦ ਦਾ ਮਜ਼ਾਕ ਉਡਾਇਆ : ਸ਼ਾਹ

ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਤੋਂ 20 ਈਰਾਨੀਆਂ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ

ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਤੋਂ 20 ਈਰਾਨੀਆਂ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ

12 ਸਾਲਾਂ 'ਚ 1200 KM ! PM ਮੋਦੀ ਨੇ ਪੁਣੇ ਮੈਟਰੋ ਪਿੰਕ ਲਾਈਨ ਦਾ ਕੀਤਾ ਉਦਘਾਟਨ

12 ਸਾਲਾਂ 'ਚ 1200 KM ! PM ਮੋਦੀ ਨੇ ਪੁਣੇ ਮੈਟਰੋ ਪਿੰਕ ਲਾਈਨ ਦਾ ਕੀਤਾ ਉਦਘਾਟਨ

INS ਵਿਕਰਾਂਤ 'ਤੇ ਰਾਫੇਲ-M ਦੀ ਸਫ਼ਲ ਲੈਂਡਿੰਗ ! 2029 ਤੋਂ ਸ਼ੁਰੂ ਹੋਵੇਗੀ ਡਿਲੀਵਰੀ

INS ਵਿਕਰਾਂਤ 'ਤੇ ਰਾਫੇਲ-M ਦੀ ਸਫ਼ਲ ਲੈਂਡਿੰਗ ! 2029 ਤੋਂ ਸ਼ੁਰੂ ਹੋਵੇਗੀ ਡਿਲੀਵਰੀ

ਭੂਟਾਨ ਦੇ ਰਾਜਾ ਦਾ ਵੱਡਾ ਕਦਮ ! PM ਮੋਦੀ ਨੂੰ ਸਮਰਪਿਤ ਕੀਤਾ ਬੁੱਧ ਸਤੂਪ

ਭੂਟਾਨ ਦੇ ਰਾਜਾ ਦਾ ਵੱਡਾ ਕਦਮ ! PM ਮੋਦੀ ਨੂੰ ਸਮਰਪਿਤ ਕੀਤਾ ਬੁੱਧ ਸਤੂਪ

ਕਰੰਟ ਦੀ ਲਪੇਟ 'ਚ ਆਉਣ ਨਾਲ 8 ਮਜ਼ਦੂਰਾਂ ਦੀ ਮੌਤ ! PM ਮੋਦੀ ਨੇ ਆਰਥਿਕ ਮਦਦ ਦਾ ਕੀਤਾ ਐਲਾਨ

ਕਰੰਟ ਦੀ ਲਪੇਟ 'ਚ ਆਉਣ ਨਾਲ 8 ਮਜ਼ਦੂਰਾਂ ਦੀ ਮੌਤ ! PM ਮੋਦੀ ਨੇ ਆਰਥਿਕ ਮਦਦ ਦਾ ਕੀਤਾ ਐਲਾਨ