Wednesday, November 18, 2026
BREAKING
• Toll ਪਾਰ ਕਰਦੇ ਹੀ ਆਵੇਗਾ SMS, ਕੀਤੀ ਇਹ ਗਲਤੀ ਤਾਂ ਲੱਗੇਗਾ ਦਾ 10 ਹਜ਼ਾਰ ਦਾ ਜੁਰਮਾਨਾ • ਮਨੀਲਾ ਦੌਰਾ : PM ਮੋਦੀ ਨੇ ਵਿਸ਼ਵ ਨੇਤਾਵਾਂ ਨੂੰ ਭੇਟ ਕੀਤੇ ਭਾਰਤੀ ਹਸਤਕਲਾ ਦੇ ਨਾਯਾਬ ਤੋਹਫ਼ੇ • ਇਟਲੀ ਨੇ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਸਬੰਧੀ ਦਿੱਤੀ ਕਾਨੂੰਨੀ ਪ੍ਰਵਾਨਗੀ • ਗਣੇਸ਼ ਆਚਾਰੀਆ ਦੀ ਫਿਲਮ "ਗਣੇਸ਼: ਡਸਟ ਟੂ ਸਟਾਰਡਸਟ" ਨੂੰ ਮਿਲਿਆ 'ਯੂ' ਸਰਟੀਫਿਕੇਟ • ਤੱਬੂ YRF ਐਂਟਰਟੇਨਮੈਂਟ ਦੀ ਨੈੱਟਫਲਿਕਸ ਸੀਰੀਜ਼ "ਟਨਲ ਮੈਨ" 'ਚ ਆਵੇਗੀ ਨਜ਼ਰ • ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਕੋਚ ਗੌਤਮ ਗੰਭੀਰ ਦੀਆਂ ਨਜ਼ਰਾਂ 2009 ਦਾ ਇਤਿਹਾਸ ਦੁਹਰਾਉਣ 'ਤੇ • ਅਸ਼ਮਿਤਾ ਚਾਲਿਹਾ ਨੇ ਇਸ਼ਾਰਾਨੀ ਬਰੂਆ ਨੂੰ ਹਰਾ ਕੇ ਅਗਲੇ ਦੌਰ ਵਿੱਚ ਬਣਾਈ ਜਗ੍ਹਾ • ਕੈਮਰਨ ਬੈਨਕ੍ਰਾਫ਼ਟ ਦਾ ਵੱਡਾ ਖ਼ੁਲਾਸਾ; ਕਿਹਾ- 'ਸੈਂਡਪੇਪਰ ਗੇਟ' ਸਾਜ਼ਿਸ਼ ਬਾਰੇ ਪੂਰੀ AUS ਟੀਮ ਨੂੰ ਸੀ ਜਾਣਕਾਰੀ • OPEN AI ਭਾਰਤ ’ਚ ਖੋਜਕਾਰਾਂ ਨੂੰ 12 ਮਹੀਨਿਆਂ ਲਈ ਮੁਫਤ ਦੇਵੇਗੀ ਚੈਟ GPT ਪਲੱਸ • ਸਾਈਬਰ ਠੱਗੀ ਰੋਕਣ ਲਈ NPCI ਨੇ ਗੂਗਲ ਨਾਲ ਮਿਲਾਇਆ ਹੱਥ, ਐਂਡ੍ਰਾਇਡ ਫੋਨ ਦੀਆਂ ਖਾਮੀਆਂ ਹੋਣਗੀਆਂ ਦੂਰ

ਪੰਜਾਬ

ਸੁਨਾਮ ਦੇ ਸਟੇਡੀਅਮ ਵਿੱਚ ਲੰਮੀ ਛਾਲ ਲਈ ਮੈਦਾਨ ਦੇ ਇੱਕ ਪਾਸੇ ਬਣੇਗੀ ਪਿੱਟ - ਅਮਨ ਅਰੋੜਾ

18 ਨਵੰਬਰ, 2026 05:47 PM
ਸੁਨਾਮ (ਰਮੇਸ਼ ਗਰਗ) : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਦੇ ਸਟੇਡੀਅਮ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਸਥਾਨਕ ਖਿਡਾਰੀਆਂ, ਕੋਚਾਂ, ਖੇਡ ਪ੍ਰੇਮੀਆਂ ਅਤੇ ਵਾਰਡ ਕੌਂਸਲਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਖਿਡਾਰੀਆਂ ਦੀ ਮੰਗ ਮੌਕੇ ’ਤੇ ਹੀ ਪ੍ਰਵਾਨ ਕਰਦਿਆਂ ਕਿਹਾ ਕਿ ਸਟੇਡੀਅਮ ਦੇ ਮੈਦਾਨ ਵਿੱਚ ਲੰਮੀ ਛਾਲ ਲਈ ਰੇਤ ਵਾਲੀ ਪਿੱਟ ਮੈਦਾਨ ਦੇ ਇੱਕ ਪਾਸੇ ਬਣਾਈ ਜਾਵੇਗੀ।
 
ਮੀਟਿੰਗ ਦੌਰਾਨ ਖਿਡਾਰੀਆਂ ਅਤੇ ਵਾਰਡ ਨੁਮਾਇੰਦਿਆਂ ਨੇ ਦੱਸਿਆ ਕਿ ਇਲਾਕੇ ਦੇ ਸੈਂਕੜੇ ਬੱਚੇ ਅਤੇ ਨੌਜਵਾਨ ਰੋਜ਼ਾਨਾ ਇਸ ਸਟੇਡੀਅਮ ਵਿੱਚ ਅਭਿਆਸ ਕਰਨ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਹਰ ਸਾਲ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਂਦੇ ਹਨ ਅਤੇ ਇਸ ਮੈਦਾਨ ਤੋਂ ਆਪਣਾ ਖੇਡ ਸਫ਼ਰ ਸ਼ੁਰੂ ਕਰਨ ਵਾਲੇ ਕਈ ਖਿਡਾਰੀਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸੁਨਾਮ ਦਾ ਨਾਂ ਰੌਸ਼ਨ ਕੀਤਾ ਹੈ। ਖਿਡਾਰੀਆਂ ਨੇ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਸੌਂਪਣ ਦੇ ਨਾਲ-ਨਾਲ ਪਿੱਟ ਲਈ ਸੁਝਾਈ ਥਾਂ ਦਾ ਨਕਸ਼ਾ ਅਤੇ ਲੋੜੀਂਦੇ ਮਾਪ ਵੀ ਪੇਸ਼ ਕੀਤੇ।
 
ਅਮਨ ਅਰੋੜਾ ਨੇ ਕਿਹਾ ਕਿ ਖਿਡਾਰੀਆਂ ਵੱਲੋਂ ਪੇਸ਼ ਕੀਤੇ ਨਕਸ਼ੇ ਅਤੇ ਮਾਪਾਂ ਬਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਖੇਡ ਮਾਹਿਰਾਂ ਨਾਲ ਛੇਤੀ ਵਿਚਾਰ-ਵਟਾਂਦਰਾ ਕਰਕੇ ਪਿੱਟ ਲਈ ਢੁੱਕਵੀਂ ਥਾਂ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਟੇਡੀਅਮ ਦੇ ਆਧੁਨਿਕੀਕਰਨ ਦੌਰਾਨ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ, ਤਾਂ ਜੋ ਐਥਲੈਟਿਕਸ ਲਈ ਅਭਿਆਸ ਦੀ ਸਹੂਲਤ ਮਿਲੇ 
 
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਬੱਚਿਆਂ ਤੇ ਨੌਜਵਾਨਾਂ ਲਈ ਖੇਡ ਸਹੂਲਤਾਂ ਵਧਾਉਣ ਵਾਸਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ ’ਤੇ ਖੇਡ ਮੈਦਾਨ ਅਤੇ ਅਭਿਆਸ ਦੀਆਂ ਸਹੂਲਤਾਂ ਉਪਲਬਧ ਹੋਣ ਨਾਲ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜਾਅ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
 
ਖਿਡਾਰੀਆਂ ਅਤੇ ਵਾਰਡ ਨੁਮਾਇੰਦਿਆਂ ਨੇ ਉਨ੍ਹਾਂ ਦੀ ਮੰਗ ਪ੍ਰਵਾਨ ਕਰਨ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਵੀ ਕੀਤਾ।
 
ਇਸ ਮੌਕੇ ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਰਿਸ਼ੀਪਾਲ ਖੈਰਾ, ਅਹੁਦੇਦਾਰ ਨਰੇਸ਼ ਸ਼ਰਮਾ, ਯਸ਼ਪਾਲ ਮੰਗਲਾ, ਸੈਕਟਰੀ ਵਿਕਰਮ ਜੀ, ਅਨੁਰਿਧ ਵਸ਼ਿਸ਼ਟ, ਯਾਦਵਿੰਦਰ ਸਿੰਘ ਨਿਰਮਾਣ, ਭਾਨੂ ਪ੍ਰਤਾਪ, ਨੀਟੂ ਸਕਸੈਨਾ, ਰਜਿੰਦਰ ਕੁਮਾਰ,ਸਨੀ ਖਟਕ ਵੱਖ-ਵੱਖ ਵਾਰਡਾਂ ਦੇ ਕੌਂਸਲਰ, , ਕੋਚ, ਖੇਡ ਪ੍ਰੇਮੀ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਖਿਡਾਰੀ ਹਾਜ਼ਰ ਸਨ।
 
 
 

Have something to say? Post your comment

ਅਤੇ ਪੰਜਾਬ ਖਬਰਾਂ

ਠੋਸ ਕੂੜਾ ਪ੍ਰਬੰਧਨ ਨਿਯਮਾਂ-2026 ਦੀ ਪਾਲਣਾ ਲਈ ਬਲਕ ਵੇਸਟ ਜਨਰੇਟਰਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ: ਡਿਪਟੀ ਕਮਿਸ਼ਨਰ

ਠੋਸ ਕੂੜਾ ਪ੍ਰਬੰਧਨ ਨਿਯਮਾਂ-2026 ਦੀ ਪਾਲਣਾ ਲਈ ਬਲਕ ਵੇਸਟ ਜਨਰੇਟਰਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ: ਡਿਪਟੀ ਕਮਿਸ਼ਨਰ

ਮਾਤਾ ਦਇਆ ਵੰਤੀ ਇੰਸਾਂ ਅਮਰ ਰਹੇ ਦੇ ਨਾਰਿਆ ਨਾਲ ਗੂੰਜਿਆ ਸੁਨਾਮ

ਮਾਤਾ ਦਇਆ ਵੰਤੀ ਇੰਸਾਂ ਅਮਰ ਰਹੇ ਦੇ ਨਾਰਿਆ ਨਾਲ ਗੂੰਜਿਆ ਸੁਨਾਮ

ਪੰਜਾਬ 'ਚ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਖੇਡਿਆ ਵੱਡਾ ਦਾਅ, ਇਸ ਆਗੂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਪੰਜਾਬ 'ਚ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਖੇਡਿਆ ਵੱਡਾ ਦਾਅ, ਇਸ ਆਗੂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

'ਪ੍ਰਦੂਸ਼ਣ ਲਈ ਕਿਸਾਨ ਨਹੀਂ ਕਸੂਰਵਾਰ', ਪੰਜਾਬ ਦੌਰੇ 'ਤੇ ਆਏ ਕੇਂਦਰੀ ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਬਿਆਨ

'ਪ੍ਰਦੂਸ਼ਣ ਲਈ ਕਿਸਾਨ ਨਹੀਂ ਕਸੂਰਵਾਰ', ਪੰਜਾਬ ਦੌਰੇ 'ਤੇ ਆਏ ਕੇਂਦਰੀ ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਬਿਆਨ

ਸੁਖਬੀਰ ਬਾਦਲ ਨੇ ਦੂਜੀ ਵਾਰ ਰੱਦ ਕੀਤੀ 'ਬੱਸ ਯਾਤਰਾ', PM ਮੋਦੀ ਦੇ ਪੰਜਾਬ ਆਉਣ ਦੀ ਚਰਚਾ

ਸੁਖਬੀਰ ਬਾਦਲ ਨੇ ਦੂਜੀ ਵਾਰ ਰੱਦ ਕੀਤੀ 'ਬੱਸ ਯਾਤਰਾ', PM ਮੋਦੀ ਦੇ ਪੰਜਾਬ ਆਉਣ ਦੀ ਚਰਚਾ

ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸੀ ਉਮੀਦਵਾਰਾਂ ਦੇ ਐਲਾਨ ਬਾਰੇ ਵੱਡੀ ਖ਼ਬਰ! ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸੀ ਉਮੀਦਵਾਰਾਂ ਦੇ ਐਲਾਨ ਬਾਰੇ ਵੱਡੀ ਖ਼ਬਰ! ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਪਹਿਲਾਂ ਦਿੱਤੀ ਲਿਫ਼ਟ, ਫ਼ਿਰ ਮਾਰ'ਤੀ ਗੋਲ਼ੀ ! CCTV ਫੁਟੇਜ ਨੇ ਖੋਲ੍ਹੇ ਵੱਡੇ ਰਾਜ਼

ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਪਹਿਲਾਂ ਦਿੱਤੀ ਲਿਫ਼ਟ, ਫ਼ਿਰ ਮਾਰ'ਤੀ ਗੋਲ਼ੀ ! CCTV ਫੁਟੇਜ ਨੇ ਖੋਲ੍ਹੇ ਵੱਡੇ ਰਾਜ਼

ਪੰਜਾਬ 'ਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ, ਠੰਡ ਬਾਰੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਪੰਜਾਬ 'ਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ, ਠੰਡ ਬਾਰੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਪੰਜਾਬ ’ਚ ਨਸ਼ੇ ਨੂੰ ਹੱਲਾਸ਼ੇਰੀ ਦੇਣ ਲਈ ਕਾਂਗਰਸ ਤੇ ‘ਆਪ’ ਦੋਵੇਂ ਜ਼ਿੰਮੇਵਾਰ : ਹਰਸਿਮਰਤ ਬਾਦਲ

ਪੰਜਾਬ ’ਚ ਨਸ਼ੇ ਨੂੰ ਹੱਲਾਸ਼ੇਰੀ ਦੇਣ ਲਈ ਕਾਂਗਰਸ ਤੇ ‘ਆਪ’ ਦੋਵੇਂ ਜ਼ਿੰਮੇਵਾਰ : ਹਰਸਿਮਰਤ ਬਾਦਲ

ਰਾਹੁਲ ਗਾਂਧੀ ਵਿਦੇਸ਼ੀ ਮੰਚਾਂ ਤੋਂ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ ਨੂੰ ਬਦਨਾਮ ਕਰ ਰਹੇ ਹਨ : ਚੁੱਘ

ਰਾਹੁਲ ਗਾਂਧੀ ਵਿਦੇਸ਼ੀ ਮੰਚਾਂ ਤੋਂ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ ਨੂੰ ਬਦਨਾਮ ਕਰ ਰਹੇ ਹਨ : ਚੁੱਘ