Friday, October 16, 2026
BREAKING
• ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਪਿੰਡ ਮੱਕੜਾ, ਪੋਪਨਾ ਅਤੇ ਪੰਨੂਆਂ ਵਿਖੇ ਦਿਖਾਈ ਗਈ • ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ. ਜੀ. ਦਾ ਵੱਡਾ ਬਿਆਨ • ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ • ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ ਮੌਤ 'ਤੇ ਨਾ ਰੋਇਓ... • 'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ • LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ • ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ ਲੋੜ: ਡਾ. ਜਿਤੇਂਦਰ ਸਿੰਘ • CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ • ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ • ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ

ਖੇਡ

ਵੈਭਵ ਸੂਰਿਆਵੰਸ਼ੀ ਨੇ ਰਚਿਆ ਇਕ ਹੋਰ ਇਤਿਹਾਸ ! ਅਜਿਹਾ ਕਰਨ ਵਾਲਾ ਬਣਿਆ ਪਹਿਲਾਂ International ਖਿਡਾਰੀ

24 ਜੁਲਾਈ, 2026 05:15 PM

ਭਾਰਤੀ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਧੱਕ ਪਾਉਂਦੇ ਹੋਏ ਇੱਕ ਵੱਡਾ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਜ਼ਿੰਬਾਬਵੇ ਖਿਲਾਫ ਹਰਾਰੇ ਵਿੱਚ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਮਹਿਜ਼ 18 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਕੇ ਇਤਿਹਾਸ ਰਚ ਦਿੱਤਾ। ਸੂਰਿਆਵੰਸ਼ੀ ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਘੱਟ ਉਮਰ ਵਿੱਚ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ।

ਵੈਭਵ ਸੂਰਿਆਵੰਸ਼ੀ ਨੇ ਆਪਣੀ ਇਸ ਧਮਾਕੇਦਾਰ ਪਾਰੀ ਦੌਰਾਨ ਭਾਰਤ ਦੇ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਸਚਿਨ ਨੇ 16 ਸਾਲ 213 ਦਿਨਾਂ ਦੀ ਉਮਰ ਵਿੱਚ ਪਾਕਿਸਤਾਨ ਖਿਲਾਫ ਅਰਧ ਸੈਂਕੜਾ ਜੜਿਆ ਸੀ, ਜਦਕਿ ਵੈਭਵ ਨੇ ਇਹ ਕਾਰਨਾਮਾ ਸਿਰਫ਼ 15 ਸਾਲ 118 ਦਿਨਾਂ ਦੀ ਉਮਰ ਵਿੱਚ ਕਰ ਦਿਖਾਇਆ ਹੈ। ਵੈਭਵ ਨੇ ਆਪਣੀ ਪਾਰੀ ਵਿੱਚ ਕੁੱਲ 19 ਗੇਂਦਾਂ ਖੇਡ ਕੇ 50 ਦੌੜਾਂ ਬਣਾਈਆਂ, ਜਿਸ ਵਿੱਚ 4 ਸ਼ਾਨਦਾਰ ਛੱਕੇ ਅਤੇ 4 ਚੌਕੇ ਸ਼ਾਮਲ ਸਨ।

ਮੈਚ ਦੀ ਸ਼ੁਰੂਆਤ ਤੋਂ ਹੀ ਵੈਭਵ ਕਾਫੀ ਹਮਲਾਵਰ ਨਜ਼ਰ ਆਏ। ਉਨ੍ਹਾਂ ਨੇ ਜ਼ਿੰਬਾਬਵੇ ਦੇ ਫਾਰਮ ਵਿੱਚ ਚੱਲ ਰਹੇ ਗੇਂਦਬਾਜ਼ ਰਿਚਰਡ ਐਨਗਾਰਵਾ ਦੇ ਇੱਕ ਓਵਰ ਵਿੱਚ ਦੋ ਛੱਕੇ ਅਤੇ ਇੱਕ ਚੌਕਾ ਲਗਾ ਕੇ 20 ਦੌੜਾਂ ਬਟੋਰੀਆਂ, ਜਿਸ ਵਿੱਚ ਇੱਕ ਛੱਕਾ 99 ਮੀਟਰ ਲੰਬਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁਜ਼ਰਬਾਨੀ ਦੀਆਂ ਗੇਂਦਾਂ 'ਤੇ ਵੀ ਕਈ ਹਮਲਾਵਰ ਸ਼ਾਟ ਲਗਾਏ। ਇੰਗਲੈਂਡ ਦੇ ਦੌਰੇ ਦੌਰਾਨ ਲਗਾਤਾਰ ਤਿੰਨ ਮੈਚਾਂ ਵਿੱਚ ਅਸਫਲ ਰਹਿਣ ਦੇ ਬਾਵਜੂਦ ਵੈਭਵ ਨੇ ਆਪਣੀ ਕੁਦਰਤੀ ਹਮਲਾਵਰ ਖੇਡ ਨੂੰ ਜਾਰੀ ਰੱਖਿਆ ਅਤੇ ਇਤਿਹਾਸਿਕ ਸਫਲਤਾ ਹਾਸਲ ਕੀਤੀ। ਹਾਲਾਂਕਿ, ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਤੁਰੰਤ ਬਾਅਦ ਉਹ ਆਊਟ ਹੋ ਗਏ।

Have something to say? Post your comment

ਅਤੇ ਖੇਡ ਖਬਰਾਂ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ:  ਸ਼ੈਫਾਲੀ ਵਰਮਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ: ਸ਼ੈਫਾਲੀ ਵਰਮਾ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ