Wednesday, November 25, 2026
BREAKING
• ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 'ਚ ਭਾਰਤੀ ਟੀਮ ਕਦੋਂ ਤੇ ਕਿੰਨੇ ਵਜੇ ਖੇਡੇਗੀ ਆਪਣਾ ਅਗਲਾ ਮੈਚ • ਫੀਫਾ ਨੇ 2031 ਤੇ 2035 ਮਹਿਲਾ ਵਿਸ਼ਵ ਕੱਪ ਦੇ ਸਾਂਝੇ ਮੇਜ਼ਬਾਨਾਂ ਦਾ ਕੀਤਾ ਐਲਾਨ • IPL ਨਿਲਾਮੀ : 1,220 ਖਿਡਾਰੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ, 17 ਦੇਸ਼ਾਂ ਦੇ ਖਿਡਾਰੀ ਸ਼ਾਮਲ • IPO ਦੇ ਗ੍ਰੇਅ ਮਾਰਕੀਟ ਪ੍ਰੀਮੀਅਮ ਦਾ ਪ੍ਰਚਾਰ ਬੰਦ ਕਰਨ ਦੀ ਸਲਾਹ, ਸੇਬੀ ਨੇ ਨਿਵੇਸ਼ਕਾਂ ਨੂੰ ਕੀਤਾ ਚੌਕਸ • ਵੇਦਾਂਤਾ ਰੋਜ਼ਾਨਾ 18 ਲੱਖ ਘਣ ਮੀਟਰ ਗੈਸ ਵੇਚੇਗੀ, 14 ਦਸੰਬਰ ਨੂੰ ਹੋਵੇਗੀ ਈ-ਨਿਲਾਮੀ • ਸ਼੍ਰੀ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਸ਼ੋਭਾ ਯਾਤਰਾਵਾਂ 3 ਦਸੰਬਰ ਨੂੰ ਐਸ.ਬੀ.ਐਸ ਨਗਰ ਜ਼ਿਲ੍ਹੇ ਵਿੱਚ ਪਹੁੰਚਣਗੀਆਂ: ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ • 30 ਨਵੰਬਰ ਤੱਕ ਆਪਣੀ ਆਨਲਾਈਨ ਸਵੈ-ਗਣਨਾ ਜ਼ਰੂਰ ਮੁਕੰਮਲ ਕਰਨ ਜ਼ਿਲ੍ਹਾ ਵਾਸੀ - ਡੀ.ਸੀ ਗੁਲਪ੍ਰੀਤ ਸਿੰਘ ਔਲਖ • ਮਾਇਆ ਗਾਰਡਨ ਕਾਲੋਨੀ ਵਿੱਚ ਸ੍ਰੀਮਦ ਭਾਗਵਤ ਮਹਾਪੁਰਾਣ ਸਪਤਾਹ ਗਿਆਨ ਯੱਗ ਦੀ ਸੰਪਨ • ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, 6 ਸਾਲ ਬਾਅਦ ਅਕਾਲੀ-ਭਾਜਪਾ ਗਠਜੋੜ, ਵੱਡਾ ਭਰਾ ਅਕਾਲੀ ਦਲ • ਅਕਾਲੀ-ਭਾਜਪਾ ਗੱਠਜੋੜ 'ਤੇ PM ਮੋਦੀ ਦਾ ਵੱਡਾ ਬਿਆਨ

ਬਾਜ਼ਾਰ

ਵੇਦਾਂਤਾ ਰੋਜ਼ਾਨਾ 18 ਲੱਖ ਘਣ ਮੀਟਰ ਗੈਸ ਵੇਚੇਗੀ, 14 ਦਸੰਬਰ ਨੂੰ ਹੋਵੇਗੀ ਈ-ਨਿਲਾਮੀ

25 ਨਵੰਬਰ, 2026 04:43 PM

ਵੇਦਾਂਤਾ ਆਇਲ ਐਂਡ ਗੈਸ ਲਿਮਟਿਡ ਆਪਣੇ ਰਾਜਸਥਾਨ ਬਲਾਕ ਤੋਂ ਨਿਕਲਣ ਵਾਲੀ ਕੁਦਰਤੀ ਗੈਸ ਦੀ ਵਿਕਰੀ ਦਰਾਮਦ ਕੀਤੀ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਦੀ ਕੀਮਤ ਤੋਂ ਵੱਧ ਦਰ ’ਤੇ ਕਰਨ ਦੀ ਤਿਆਰੀ ਕਰ ਰਹੀ ਹੈ।

ਕੰਪਨੀ ਨੇ ਰੋਜ਼ਾਨਾ 18 ਲੱਖ ਮਿਆਰੀ ਘਣ ਮੀਟਰ ਗੈਸ ਦੀ ਵਿਕਰੀ ਲਈ ਈ-ਨਿਲਾਮੀ ਦਾ ਐਲਾਨ ਕੀਤਾ ਹੈ। ਇਸ ਤਹਿਤ ਖਰੀਦਦਾਰਾਂ ਨੂੰ ਕੌਮਾਂਤਰੀ ਐੱਲ. ਐੱਨ. ਜੀ. ਕੀਮਤ ਤੋਂ ਉੱਪਰ ਪ੍ਰੀਮੀਅਮ ਦੀ ਬੋਲੀ ਲਾਉਣੀ ਪਵੇਗੀ।

ਟੈਂਡਰ ਦਸਤਾਵੇਜ਼ਾਂ ਅਨੁਸਾਰ, ਗੈਸ ਸਪਲਾਈ ਦਾ ਇਕਰਾਰਨਾਮਾ 1 ਜਨਵਰੀ ਤੋਂ 1 ਅਪ੍ਰੈਲ 2027 ਤੱਕ ਤਿੰਨ ਮਹੀਨਿਆਂ ਲਈ ਹੋਵੇਗਾ। ਇਸ ਲਈ 14 ਦਸੰਬਰ ਨੂੰ ਨਿਲਾਮੀ ਕਰਵਾਈ ਜਾਵੇਗੀ। ਬੋਲੀਕਾਰਾਂ ਨੂੰ ਪਲੈਟਸ ਵੈਸਟ ਇੰਡੀਆ ਦੀ ਹਾਜ਼ਰ ਐੱਲ. ਐੱਨ. ਜੀ. ਕੀਮਤ ਦੇ ਮਹੀਨਾਵਾਰ ਔਸਤ ਤੋਂ ਉੱਪਰ ਦਿੱਤੇ ਜਾਣ ਵਾਲੇ ਪ੍ਰੀਮੀਅਮ ਦੀ ਪੇਸ਼ਕਸ਼ ਕਰਨੀ ਪਵੇਗੀ। ਸਭ ਤੋਂ ਉੱਚੀ ਬੋਲੀ ਲਾਉਣ ਵਾਲਿਆਂ ਨੂੰ ਗੈਸ ਦੀ ਵੰਡ ’ਚ ਤਰਜੀਹ ਮਿਲੇਗੀ।

ਜ਼ੀਰੋ ਡਾਲਰ ਤੋਂ ਸ਼ੁਰੂ ਹੋਵੇਗੀ ਬੋਲੀ : ਕੰਪਨੀ ਨੇ ਸ਼ੁਰੂਆਤੀ ਪ੍ਰੀਮੀਅਮ ਜ਼ੀਰੋ ਰੱਖਿਆ ਹੈ। ਹਾਲਾਂਕਿ, ਬੋਲੀ ’ਚ ਹਰੇਕ ਵਾਧਾ ਘੱਟੋ-ਘੱਟ 0.05 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ (ਐੱਮ. ਐੱਮ. ਬੀ. ਟੀ. ਯੂ.) ਦੇ ਗੁਣਕ ’ਚ ਕਰਨਾ ਪਵੇਗਾ। ਨਿਲਾਮੀ ਲਈ ਉਪਲਬਧ ਗੈਸ ਦੀ ਮਾਤਰਾ ਰੋਜ਼ਾਨਾ ਲੱਗਭਗ 75,600 ਐੱਮ. ਐੱਮ. ਬੀ. ਟੀ. ਯੂ. ਹੋਵੇਗੀ। 90 ਦਿਨਾਂ ਦੀ ਪੂਰੀ ਇਕਰਾਰਨਾਮਾ ਮਿਆਦ ਦੌਰਾਨ ਕੁੱਲ ਸਪਲਾਈ ਲੱਗਭਗ 68 ਲੱਖ ਐੱਮ. ਐੱਮ. ਬੀ. ਟੀ. ਯੂ. ਰਹਿਣ ਦਾ ਅੰਦਾਜ਼ਾ ਹੈ।

ਕੌਮਾਂਤਰੀ ਕੀਮਤਾਂ ਨਾਲ ਜੁੜੀ ਹੋਵੇਗੀ ਦਰ : ਇਸ ਨਿਲਾਮੀ ਤੋਂ ਪਤਾ ਲੱਗੇਗਾ ਕਿ ਘਰੇਲੂ ਗੈਸ ਖਰੀਦਦਾਰ ਪਾਈਪਲਾਈਨ ਰਾਹੀਂ ਮਿਲਣ ਵਾਲੀ ਗੈਸ ਲਈ ਦਰਾਮਦ ਕੀਤੀ ਐੱਲ. ਐੱਨ. ਜੀ. ਦੀ ਕੀਮਤ ਤੋਂ ਕਿੰਨਾ ਵਾਧੂ ਭੁਗਤਾਨ ਕਰਨ ਲਈ ਤਿਆਰ ਹਨ। ਹਾਲਾਂਕਿ, ਇਸ ਵਿਵਸਥਾ ’ਚ ਖਰੀਦਦਾਰਾਂ ਨੂੰ ਕੌਮਾਂਤਰੀ ਹਾਜ਼ਰ ਗੈਸ ਕੀਮਤਾਂ ’ਚ ਹੋਣ ਵਾਲੇ ਉਤਰਾਅ-ਚੜ੍ਹਾਅ ਦਾ ਵੀ ਸਾਹਮਣਾ ਕਰਨਾ ਪਵੇਗਾ। ਇਸ ਤਰ੍ਹਾਂ ਗੈਸ ਦੀ ਅੰਤਿਮ ਕੀਮਤ ਗਲੋਬਲ ਬਾਜ਼ਾਰ ਦੇ ਰੁਖ ਤੋਂ ਪ੍ਰਭਾਵਿਤ ਹੋਵੇਗੀ।

 

Have something to say? Post your comment

ਅਤੇ ਬਾਜ਼ਾਰ ਖਬਰਾਂ

IPO ਦੇ ਗ੍ਰੇਅ ਮਾਰਕੀਟ ਪ੍ਰੀਮੀਅਮ ਦਾ ਪ੍ਰਚਾਰ ਬੰਦ ਕਰਨ ਦੀ ਸਲਾਹ, ਸੇਬੀ ਨੇ ਨਿਵੇਸ਼ਕਾਂ ਨੂੰ ਕੀਤਾ ਚੌਕਸ

IPO ਦੇ ਗ੍ਰੇਅ ਮਾਰਕੀਟ ਪ੍ਰੀਮੀਅਮ ਦਾ ਪ੍ਰਚਾਰ ਬੰਦ ਕਰਨ ਦੀ ਸਲਾਹ, ਸੇਬੀ ਨੇ ਨਿਵੇਸ਼ਕਾਂ ਨੂੰ ਕੀਤਾ ਚੌਕਸ

ਦੇਸ਼ ਦੀ ਆਰਥਿਕ ਵਿਕਾਸ ਦਰ 2026-27 ’ਚ 7 ਫੀਸਦੀ ਰਹਿਣ ਦਾ ਅੰਦਾਜ਼ਾ : ਐੱਸ. ਐਂਡ ਪੀ.

ਦੇਸ਼ ਦੀ ਆਰਥਿਕ ਵਿਕਾਸ ਦਰ 2026-27 ’ਚ 7 ਫੀਸਦੀ ਰਹਿਣ ਦਾ ਅੰਦਾਜ਼ਾ : ਐੱਸ. ਐਂਡ ਪੀ.

ਸੋਨਾ ਦਰਾਮਦ ਅਪ੍ਰੈਲ-ਅਕਤੂਬਰ ’ਚ 40 ਫੀਸਦੀ ਘਟੀ : ਸੀ. ਟੀ. ਆਈ.

ਸੋਨਾ ਦਰਾਮਦ ਅਪ੍ਰੈਲ-ਅਕਤੂਬਰ ’ਚ 40 ਫੀਸਦੀ ਘਟੀ : ਸੀ. ਟੀ. ਆਈ.

Nvidia ਦੇ ਬਾਜ਼ਾਰ ਮੁੱਲ ’ਚ 905 ਅਰਬ ਡਾਲਰ ਦੀ ਗਿਰਾਵਟ, ਜਾਣੋ ਟਾਪ-100 ’ਚ ਭਾਰਤੀ ਕੰਪਨੀਆਂ ਦੀ ਸਥਿਤੀ

Nvidia ਦੇ ਬਾਜ਼ਾਰ ਮੁੱਲ ’ਚ 905 ਅਰਬ ਡਾਲਰ ਦੀ ਗਿਰਾਵਟ, ਜਾਣੋ ਟਾਪ-100 ’ਚ ਭਾਰਤੀ ਕੰਪਨੀਆਂ ਦੀ ਸਥਿਤੀ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ , 23 ਪੈਸੇ ਡਿੱਗਾ ਰੁਪਿਆ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ , 23 ਪੈਸੇ ਡਿੱਗਾ ਰੁਪਿਆ

Airtel ਨੇ ਸ਼ੁਰੂ ਕੀਤਾ ਟ੍ਰੈਵਲ ਵੀਕ, ਇੰਟਰਨੈਸ਼ਨਲ ਰੋਮਿੰਗ ’ਤੇ ਮਿਲੇਗੀ 10 ਫੀਸਦੀ ਛੋਟ

Airtel ਨੇ ਸ਼ੁਰੂ ਕੀਤਾ ਟ੍ਰੈਵਲ ਵੀਕ, ਇੰਟਰਨੈਸ਼ਨਲ ਰੋਮਿੰਗ ’ਤੇ ਮਿਲੇਗੀ 10 ਫੀਸਦੀ ਛੋਟ

ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ ਹੋਏ ਮਾਲਾਮਾਲ ; ਜਾਣੋ ਅਚਾਨਕ ਵਾਧੇ ਦੇ ਕਾਰਨ

ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ ਹੋਏ ਮਾਲਾਮਾਲ ; ਜਾਣੋ ਅਚਾਨਕ ਵਾਧੇ ਦੇ ਕਾਰਨ

ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ

ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ

OPEN AI ਭਾਰਤ ’ਚ ਖੋਜਕਾਰਾਂ ਨੂੰ 12 ਮਹੀਨਿਆਂ ਲਈ ਮੁਫਤ ਦੇਵੇਗੀ ਚੈਟ GPT ਪਲੱਸ

OPEN AI ਭਾਰਤ ’ਚ ਖੋਜਕਾਰਾਂ ਨੂੰ 12 ਮਹੀਨਿਆਂ ਲਈ ਮੁਫਤ ਦੇਵੇਗੀ ਚੈਟ GPT ਪਲੱਸ

ਸਾਈਬਰ ਠੱਗੀ ਰੋਕਣ ਲਈ NPCI ਨੇ ਗੂਗਲ ਨਾਲ ਮਿਲਾਇਆ ਹੱਥ, ਐਂਡ੍ਰਾਇਡ ਫੋਨ ਦੀਆਂ ਖਾਮੀਆਂ ਹੋਣਗੀਆਂ ਦੂਰ

ਸਾਈਬਰ ਠੱਗੀ ਰੋਕਣ ਲਈ NPCI ਨੇ ਗੂਗਲ ਨਾਲ ਮਿਲਾਇਆ ਹੱਥ, ਐਂਡ੍ਰਾਇਡ ਫੋਨ ਦੀਆਂ ਖਾਮੀਆਂ ਹੋਣਗੀਆਂ ਦੂਰ