Saturday, October 17, 2026
BREAKING
• ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਪਿੰਡ ਮੱਕੜਾ, ਪੋਪਨਾ ਅਤੇ ਪੰਨੂਆਂ ਵਿਖੇ ਦਿਖਾਈ ਗਈ • ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ. ਜੀ. ਦਾ ਵੱਡਾ ਬਿਆਨ • ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ • ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ ਮੌਤ 'ਤੇ ਨਾ ਰੋਇਓ... • 'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ • LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ • ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ ਲੋੜ: ਡਾ. ਜਿਤੇਂਦਰ ਸਿੰਘ • CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ • ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ • ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ

ਖੇਡ

ਵਿਸ਼ਵ ਕੱਪ ’ਚ ਫਿਰ ਦਿਸਿਆ ਮੈਸੀ ‘ਮੈਜਿਕ’, ਕੇਨ ਵੀ ਹੋਇਆ ਫਿਦਾ ; ਇੰਗਲੈਂਡ ’ਤੇ 2-1 ਨਾਲ ਦਿਵਾਈ ਜਿੱਤ

17 ਜੁਲਾਈ, 2026 06:45 PM

ਅਟਲਾਂਟਾ : ਲਿਓਨਲ ਮੈਸੀ ਨੇ ਸਹੀ ਸਮੇਂ ’ਤੇ ਆਪਣੇ ਹੁਨਰ ਦਾ ਸ਼ਾਨਦਾਰ ਨਮੂਨਾ ਪੇਸ਼ ਕਰ ਕੇ ਅਰਜਨਟੀਨਾ ਨੂੰ ਵਿਸ਼ਵ ਕੱਪ ਫੁੱਟਬਾਲ ਦੇ ਸੈਮੀਫਾਈਨਲ ’ਚ ਇੰਗਲੈਂਡ ’ਤੇ 2-1 ਨਾਲ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ, ਜਿਸ ਤੋਂ ਬਾਅਦ ਵਿਰੋਧੀ ਟੀਮ ਦੇ ਸਟਾਰ ਖਿਡਾਰੀ ਹੈਰੀ ਕੇਨ ਨੇ ਵੀ ਉਸ ਦੀ ਜੰਮ ਕੇ ਸ਼ਲਾਘਾ ਕੀਤੀ। ਮੈਸੀ ਨੇ ਭਾਵੇਂ ਕੋਈ ਗੋਲ ਨਹੀਂ ਕੀਤਾ ਪਰ ਉਸ ਨੇ ਅਰਜਨਟੀਨਾ ਵੱਲੋਂ ਦੋਵੇਂ ਗੋਲ ਕਰਨ ’ਚ ਮਦਦ ਕੀਤੀ। ਇਸ ਨਾਲ ਉਸ ਦੀ ਟੀਮ ਨੇ ਫਿਰ ਤੋਂ ਵਾਪਸੀ ਕਰ ਕੇ ਲਗਾਤਾਰ ਦੂਜੀ ਵਾਰ ਫਾਈਨਲ ’ਚ ਜਗ੍ਹਾ ਬਣਾਈ।

ਰਾਊਂਡ ਆਫ 16 ’ਚ ਮਿਸਰ ਵਿਰੁੱਧ ਅਣਕਿਆਸੀ ਵਾਪਸੀ ਦੇ 8 ਦਿਨਾਂ ਬਾਅਦ ਮੈਸੀ ਅਟਲਾਂਟਾ ਪਰਤਿਆ ਅਤੇ ਉਸ ਨੇ ਆਪਣੇ ਕਰੀਅਰ ’ਚ ਇਕ ਹੋਰ ਸ਼ਾਨਦਾਰ ਇਕ ਹੋਰ ਪੰਨਾ ਜੋੜਿਆ। ਐਂਥਨੀ ਗਾਰਡਨ ਦੇ 55ਵੇਂ ਮਿੰਟ ’ਚ ਕੀਤੇ ਗਏ ਗੋਲ ਨਾਲ ਇੰਗਲੈਂਡ ਦੀ ਉਮੀਦ ਬੱਝੀ ਸੀ ਪਰ ਮੈਸੀ ਅਤੇ ਉਸ ਦੇ ਨੀਲੀ ਜਰਸੀ ਵਾਲੇ ਸਾਥੀਆਂ ਨੇ ਫਿਰ ਤੋਂ ਸਾਬਿਤ ਕੀਤਾ ਕਿ ਉਹ ਕਦੇ ਹਾਰ ਨਹੀਂ ਮੰਨਦਾ। ਖੇਡ ਦੇ 85ਵੇਂ ਮਿੰਟ ’ਚ ਮੈਸੀ ਨੇ ਇਕ ਸ਼ਾਰਟ ਕਾਰਨਰ ਕਿੱਕ ਮਾਰੀ। ਇਸ ਤੋਂ ਤੁਰੰਤ ਬਾਅਦ ਹੀ ਉਸ ਨੂੰ ਵਾਪਸ ਪਾਸ ਮਿਲਿਆ। ਉਸ ਨੇ ਦੇਖਿਆ ਕਿ ਐਂਜ਼ੋ ਫਰਨਾਂਡੀਜ਼ ਗੋਲ ਤੋਂ 25 ਗਜ਼ ਦੀ ਦੂਰੀ ’ਤੇ ਘਾਤ ਲਾਈ ਬੈਠਾ ਹੈ। ਉਸ ਨੇ ਗੇਂਦ ਫਰਨਾਂਡੀਜ਼ ਨੂੰ ਦਿੱਤੀ, ਜਿਸ ਨੇ ਗੋਲਕੀਪਰ ਜਾਰਡਨ ਪਿਕਫੋਰਡ ਨੂੰ ਚਕਮਾ ਦੇ ਕੇ ਸਕੋਰ ਬਰਾਬਰ ਕਰ ਦਿੱਤਾ। ਉਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਅਰਜਨਟੀਨਾ ਦੀ ਜਿੱਤ ਨਿਸ਼ਚਿਤ ਹੈ ਅਤੇ ਠੀਕ ਉਸੇ ਤਰ੍ਹਾਂ ਹੀ ਹੋਇਆ।

ਇਕ ਵਾਰ ਫਿਰ ਮੈਸੀ ਨੇ ਹੀ ਕਮਾਲ ਦਿਖਾਇਆ। ਸਟਾਪੇਜ ਟਾਈਮ ਦੇ ਦੂਜੇ ਮਿੰਟ ’ਚ ਉਸ ਨੇ ਅਚਾਨਕ ਆਪਣੀ ਗਤੀ ਵਧਾ ਦਿੱਤੀ ਅਤੇ ਗੋਲਪੋਸਟ ਵੱਲ ਦੌੜਦਿਅਾਂ ਲੋੜੀਂਦੀ ਜਗ੍ਹਾ ਬਣਾ ਲਈ, ਜਿਸ ਨਾਲ ਉਸ ਨੂੰ ਪਿੱਛੇ ਵਾਲੀ ਪੋਸਟ ’ਤੇ ਸਟੀਕ ਕਰਾਸ ਭੇਜਣ ਦਾ ਮੌਕਾ ਮਿਲ ਗਿਆ। ਗੇਂਦ ਲੋਟਾਰੋ ਮਾਰਟੀਨੇਜ ਕੋਲ ਪਹੁੰਚੀ, ਜਿਸ ਨੇ 2 ਡਿਫੈਂਡਰਾਂ ਦੇ ਵਿਚਾਲਿਓਂ ਨਿਕਲ ਕੇ ਬੜੀ ਆਸਾਨੀ ਨਾਲ ਹੈੱਡਰ ਨਾਲ ਜੇਤੂ ਗੋਲ ਦਾਗ ਦਿੱਤਾ। ਇਹ ਮਾਰਟੀਨੇਜ ਲਈ ਇਕ ਭਾਵੁਕ ਪਲ ਸੀ ਅਤੇ ਇਹ ਸਭ ਉਸ ਦੇ ਕਪਤਾਨ ਦੀ ਬਦੌਲਤ ਹੀ ਸੰਭਵ ਹੋ ਸਕਿਆ। ਜਦੋਂ ਆਖਰੀ ਸੀਟੀ ਵੱਜੀ ਤਾਂ ਮੈਸੀ ਮੈਦਾਨ ਵਿਚਾਲੇ ਗੋਡਿਆਂ ਦੇ ਭਾਰ ਬੈਠ ਗਿਆ ਅਤੇ ਆਪਣੀਆਂ ਮੁੱਠੀਆਂ ਹਵਾ ’ਚ ਲਹਿਰਾਉਣ ਲੱਗਾ। ਮੈਸੀ ਨੇ ਮੌਜੂਦਾ ਟੂਰਨਾਮੈਂਟ ’ਚ ਅਜੇ ਤੱਕ 8 ਗੋਲ ਕੀਤੇ ਹਨ ਅਤੇ ਉਹ ਫਰਾਂਸ ਦੇ ਕਿਲੀਅਨ ਐਮਬਾਪੇ ਦੀ ਬਰਾਬਰੀ ’ਤੇ ਹੈ।

‘‘ਲਿਓ ਹੁਣ ਵੀ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਮੈਨੂੰ ਲੱਗਾ ਕਿ ਮੈਚ ਦੇ ਵੱਡੇ ਹਿੱਸੇ ’ਚ ਅਸੀਂ ਉਸ ਦਾ ਬਾਖੂਬੀ ਸਾਹਮਣਾ ਕੀਤਾ ਪਰ ਦੁਨੀਆ ਦੇ ਸਭ ਤੋਂ ਖ਼ਤਰਨਾਕ ਖਿਡਾਰੀਆਂ ਵਾਂਗ ਜਦੋਂ ਗੇਂਦ ਆਖਰੀ ਛੋਰ ’ਤੇ ਉਸ ਕੋਲ ਹੁੰਦੀ ਹੈ ਤਾਂ ਉਹ ਸ਼ਾਨਦਾਰ ਖੇਡ ਦਿਖਾਉਂਦਾ ਹੈ। ਅੱਜ ਉਸ ਨੇ ਫਿਰ ਇਹੀ ਕੀਤਾ। ਉਹ ਸਰਵਸ਼੍ਰੇਸ਼ਠ ਖਿਡਾਰੀਆਂ ’ਚੋਂ ਇਕ ਹੈ।’’
– ਹੈਰੀ ਕੇਨ, ਇੰਗਲੈਂਡ ਕਪਤਾਨ

Have something to say? Post your comment

ਅਤੇ ਖੇਡ ਖਬਰਾਂ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ:  ਸ਼ੈਫਾਲੀ ਵਰਮਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ: ਸ਼ੈਫਾਲੀ ਵਰਮਾ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ