Monday, August 31, 2026
BREAKING
Apple ਤੇ Nvidia ਵਿਚਾਲੇ ਛਿੜੀ ਬਾਦਸ਼ਾਹਤ ਦੀ ਜੰਗ, 381 ਲੱਖ ਕਰੋੜ ਤੋਂ 429 ਲੱਖ ਕਰੋੜ ਦੀ ਲੱਗੀ ਦੌੜ ਕੱਚੇ ਤੇਲ ਦੀਆਂ ਕੀਮਤਾਂ ਤੇ ਅਮਰੀਕੀ ਤਣਾਅ ਕਾਰਨ ਧੜੰਮ ਡਿੱਗੇ ਸੋਨੇ-ਚਾਂਦੀ ਦੇ ਭਾਅ PM ਮੋਦੀ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਅਮਰੀਕਾ ਨੇ ਨੇਪਾਲ ਲਈ 3.6 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਦਾ ਕਰ'ਤਾ ਐਲਾਨ ਸਮਰਾਲੇ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ, ਵਰਕਰਾਂ ਨਾਲ ਕੀਤਾ ਵਿਚਾਰ ਵਟਾਂਦਰਾ ਤਿੱਬਤ 'ਚ ਲਾਪਤਾ ਵਿਦੇਸ਼ੀ ਨਾਗਰਿਕਾਂ ਲਈ 24 ਘੰਟੇ ਦੀਆਂ ਹੌਟਲਾਈਨਾਂ ਸਥਾਪਤ ਤੇਲ ਦੀ ਕਿੱਲਤ ਨਾਲ ਜੂਝ ਰਹੇ ਰੂਸ ਦਾ ਭਾਰਤ ਨੇ ਫੜਿਆ ਹੱਥ ! ਭੇਜਿਆ 10,000,00 ਬੈਰਲ ਪੈਟਰੋਲ ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟਰੇਨ DIG ਪਟਿਆਲਾ ਰੇਂਜ ਦੇ ਦਫ਼ਤਰ ਤੇ ਰਿਹਾਇਸ਼ ਦੇ ਬਾਹਰ ਮਿਲਿਆ ਸ਼ੱਕੀ ਬੈਗ! ਤਲਾਸ਼ੀ ਲੈਣ 'ਤੇ ਪੁਲਸ ਦੇ ਉੱਡੇ ਹੋਸ਼

ਖੇਡ

ਮਾਸਪੇਸ਼ੀਆਂ 'ਚ ਸੱਟ ਕਾਰਨ ਲਾ ਲੀਗਾ ਦੇ ਬਾਕੀ ਸੀਜ਼ਨ ਤੋਂ ਬਾਹਰ ਹੋ ਸਕਦੇ ਹਨ ਐਮਬਾਪੇ

28 ਅਪ੍ਰੈਲ, 2026 05:40 PM

ਮੈਡ੍ਰਿਡ : ਰੀਅਲ ਮੈਡ੍ਰਿਡ ਦੇ ਸਟਾਰ ਫਾਰਵਰਡ ਕਿਲੀਅਨ ਐਮਬਾਪੇ ਮਾਸਪੇਸ਼ੀਆਂ ਵਿੱਚ ਸੱਟ ਲੱਗਣ ਕਾਰਨ ਲਾ ਲੀਗਾ ਸੀਜ਼ਨ ਦੇ ਬਾਕੀ ਬਚੇ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਕਲੱਬ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਰਾਤ ਨੂੰ ਰੀਅਲ ਬੈਟਿਸ ਵਿਰੁੱਧ ਖੇਡੇ ਗਏ ਮੈਚ ਦੌਰਾਨ, ਜੋ ਕਿ 1-1 ਨਾਲ ਡਰਾਅ ਰਿਹਾ, ਐਮਬਾਪੇ ਦੇ ਖੱਬੇ ਪੈਰ ਦੀ ਮਾਸਪੇਸ਼ੀ ਵਿੱਚ ਸੱਟ ਲੱਗੀ ਸੀ। ਇਸ ਸੱਟ ਕਾਰਨ ਉਨ੍ਹਾਂ ਨੂੰ ਮੈਚ ਖਤਮ ਹੋਣ ਤੋਂ 10 ਮਿੰਟ ਪਹਿਲਾਂ ਮੈਦਾਨ ਛੱਡਣਾ ਪਿਆ ਸੀ।

ਐਲ ਕਲਾਸਿਕੋ ਸਮੇਤ ਕਈ ਅਹਿਮ ਮੈਚਾਂ ਤੋਂ ਰਹਿਣਗੇ ਦੂਰ 
ਐਮਬਾਪੇ ਦੀ ਇਹ ਸੱਟ ਟੀਮ ਲਈ ਬਹੁਤ ਮਹਿੰਗੀ ਸਾਬਤ ਹੋ ਸਕਦੀ ਹੈ ਕਿਉਂਕਿ ਉਹ ਹੁਣ 10 ਮਈ ਨੂੰ ਐਫਸੀ ਬਾਰਸੀਲੋਨਾ ਵਿਰੁੱਧ ਹੋਣ ਵਾਲੇ ਵੱਡੇ ਮੁਕਾਬਲੇ ਸਮੇਤ ਸੀਜ਼ਨ ਦੇ ਆਖਰੀ ਪੰਜ ਮੈਚ ਨਹੀਂ ਖੇਡ ਸਕਣਗੇ। ਰੀਅਲ ਬੈਟਿਸ ਵਿਰੁੱਧ ਡਰਾਅ ਹੋਏ ਮੈਚ ਅਤੇ ਐਮਬਾਪੇ ਦੇ ਬਾਹਰ ਹੋਣ ਨਾਲ ਰੀਅਲ ਮੈਡ੍ਰਿਡ ਦੀ ਇਸ ਸੀਜ਼ਨ ਦਾ ਖਿਤਾਬ ਜਿੱਤਣ ਦੀ ਉਮੀਦ ਲਗਭਗ ਖਤਮ ਹੁੰਦੀ ਨਜ਼ਰ ਆ ਰਹੀ ਹੈ।

ਕਦੋਂ ਹੋਵੇਗੀ ਵਾਪਸੀ? 
ਰੀਅਲ ਮੈਡ੍ਰਿਡ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਐਮਬਾਪੇ ਦੇ ਖੱਬੇ ਪੈਰ ਦੀ 'ਸੇਮੀਟੈਂਡੀਨੋਸਸ' ਮਾਸਪੇਸ਼ੀ ਵਿੱਚ ਸੱਟ ਪਾਈ ਗਈ ਹੈ। ਹਾਲਾਂਕਿ ਕਲੱਬ ਨੇ ਉਨ੍ਹਾਂ ਦੀ ਵਾਪਸੀ ਦੀ ਕੋਈ ਨਿਸ਼ਚਿਤ ਤਾਰੀਖ ਨਹੀਂ ਦੱਸੀ ਹੈ ਅਤੇ ਕਿਹਾ ਹੈ ਕਿ ਉਹ ਖਿਡਾਰੀ ਦੀ ਸਿਹਤ ਵਿੱਚ ਹੋਣ ਵਾਲੇ ਸੁਧਾਰ ਦਾ ਇੰਤਜ਼ਾਰ ਕਰ ਰਹੇ ਹਨ। ਐਮਬਾਪੇ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਲਾ ਲੀਗਾ ਵਿੱਚ 24 ਗੋਲ ਕੀਤੇ ਹਨ।

ਵਿਸ਼ਵ ਕੱਪ ਲਈ ਵਧੀ ਚਿੰਤਾ 
ਇਸ ਸੱਟ ਨੇ ਨਾ ਸਿਰਫ਼ ਰੀਅਲ ਮੈਡ੍ਰਿਡ ਬਲਕਿ ਫਰਾਂਸ ਦੀ ਰਾਸ਼ਟਰੀ ਟੀਮ ਦੀ ਵੀ ਚਿੰਤਾ ਵਧਾ ਦਿੱਤੀ ਹੈ। ਇਸ ਸਾਲ 11 ਜੂਨ ਤੋਂ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਫਰਾਂਸ ਦੀ ਟੀਮ ਵਿੱਚ ਐਮਬਾਪੇ ਦੀ ਭੂਮਿਕਾ ਬੇਹੱਦ ਅਹਿਮ ਮੰਨੀ ਜਾਂਦੀ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਉਹ ਵਿਸ਼ਵ ਕੱਪ ਦੇ ਸ਼ੁਰੂ ਹੋਣ ਤੱਕ ਪੂਰੀ ਤਰ੍ਹਾਂ ਫਿੱਟ ਹੋ ਪਾਉਂਦੇ ਹਨ ਜਾਂ ਨਹੀਂ।

Have something to say? Post your comment

ਅਤੇ ਖੇਡ ਖਬਰਾਂ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ

ਅਸੀਂ ਓਲੰਪਿਕ ਦੀਆਂ ਕਈ ਖੇਡਾਂ 'ਚ ਭਾਗ ਨਹੀਂ ਲੈਂਦੇ, ਇਸ 'ਚ ਸੁਧਾਰ ਦੀ ਲੋੜ: ਪ੍ਰਧਾਨ ਮੰਤਰੀ ਮੋਦੀ

ਅਸੀਂ ਓਲੰਪਿਕ ਦੀਆਂ ਕਈ ਖੇਡਾਂ 'ਚ ਭਾਗ ਨਹੀਂ ਲੈਂਦੇ, ਇਸ 'ਚ ਸੁਧਾਰ ਦੀ ਲੋੜ: ਪ੍ਰਧਾਨ ਮੰਤਰੀ ਮੋਦੀ

ਮਯੰਕ ਅਤੇ ਪ੍ਰਤਿਤੀ ਨੇ ਏਸ਼ੀਅਨ ਜੂਨੀਅਰ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ

ਮਯੰਕ ਅਤੇ ਪ੍ਰਤਿਤੀ ਨੇ ਏਸ਼ੀਅਨ ਜੂਨੀਅਰ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ

ਪਾਸਿੰਦੂ ਦੀਆਂ ਅਜੇਤੂ 90 ਦੌੜਾਂ ਦੀ ਬਦੌਲਤ ਚਾਹ ਤਕ ਸ਼੍ਰੀਲੰਕਾ ਨੇ ਬਣਾਈਆਂ 3 ਵਿਕਟਾਂ 'ਤੇ 199 ਦੌੜਾਂ

ਪਾਸਿੰਦੂ ਦੀਆਂ ਅਜੇਤੂ 90 ਦੌੜਾਂ ਦੀ ਬਦੌਲਤ ਚਾਹ ਤਕ ਸ਼੍ਰੀਲੰਕਾ ਨੇ ਬਣਾਈਆਂ 3 ਵਿਕਟਾਂ 'ਤੇ 199 ਦੌੜਾਂ

ਬੁਮਰਾਹ ਨੂੰ ਪਛਾੜ 'ਨੰਬਰ ਵਨ' ਬਣੇ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ

ਬੁਮਰਾਹ ਨੂੰ ਪਛਾੜ 'ਨੰਬਰ ਵਨ' ਬਣੇ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ

ਇੰਗਲੈਂਡ ਨੇ ਕਾਰਸ ਨੂੰ ਪਾਕਿਸਤਾਨ ਵਿਰੁੱਧ ਦੂਜੇ ਟੈਸਟ ਤੋਂ ਕੀਤਾ ਬਾਹਰ

ਇੰਗਲੈਂਡ ਨੇ ਕਾਰਸ ਨੂੰ ਪਾਕਿਸਤਾਨ ਵਿਰੁੱਧ ਦੂਜੇ ਟੈਸਟ ਤੋਂ ਕੀਤਾ ਬਾਹਰ