ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਵਿਖੇ ਖੇਡਿਆ ਗਿਆ ਦੂਜਾ ਟੈਸਟ ਮੈਚ ਡਰਾਅ ਖਤਮ ਹੋਇਆ। ਇਸ ਤੋਂ ਪਹਿਲਾਂ ਭਾਰਤ ਨੇ ਸੀਰੀਜ਼ ਦਾ ਪਹਿਲਾ ਮੈਚ 165 ਦੌੜਾਂ ਨਾਲ ਜਿੱਤਿਆ ਸੀ। ਸਿੱਟੇ ਵਜੋਂ ਭਾਰਤ ਨੇ ਸੀਰੀਜ਼ 1-0 ਨਾਲ ਆਪਣੇ ਨਾਂ ਕਰ ਲਈ।
ਦੂਜੇ ਟੈਸਟ ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਆਪਣੀ ਪਹਿਲਾ ਪਾਰੀ ਦੇਵਦੱਤ ਪੱਡਿਕਲ ਤੇ ਧਰੁਵ ਜੁਰੇਲ ਦੇ ਸੈਂਕੜਿਆਂ ਦੀ ਬਦੌਲਤ 503 ਦੌੜਾਂ 'ਤੇ ਐਲਾਨੀ। ਇਸ ਤੋਂ ਬਾਅਦ ਸ਼੍ਰੀਲੰਕਾ ਆਪਣੀ ਪਹਿਲੀ ਪਾਰੀ 'ਚ 290 ਦੌੜਾਂ ਬਣਾਈਆਂ ਤੇ ਭਾਰਤ ਤੋਂ 213 ਦੌੜਾਂ ਪੱਛੜ ਗਿਆ। ਇਸ ਤੋਂ ਬਾਅਦ ਭਾਰਤ ਨੇ ਸ਼੍ਰੀਲੰਕਾ ਨੂੰ ਫਾਲੋਆਨ ਦਿੱਤਾ। ਸ਼੍ਰੀਲੰਕਾ ਨੇ ਆਪਣੀ ਦੂਜੀ ਪਾਰੀ 'ਚ 429 ਦੌੜਾਂ ਬਣਾਈਆ ਤੇ ਮੈਚ ਡਰਾਅ ਕਰਾ ਲਿਆ।
ਪੰਜਵੇਂ ਦਿਨ ਭਾਰਤ ਨੂੰ ਸ਼੍ਰੀਲੰਕਾ ਨੂੰ ਆਊਟ ਕਰਨ ਲਈ ਚਾਰ ਵਿਕਟਾਂ ਦੀ ਲੋੜ ਸੀ, ਜੋ ਪੰਜਵੇਂ ਦਿਨ 16 ਦੌੜਾਂ ਦੀ ਬੜ੍ਹਤ ਨਾਲ ਮੈਚ ਵਿੱਚ ਆਏ ਸਨ, ਪਰ ਸੋਨਲ ਦਿਨੁਸ਼ਾ ਨੇ ਸੈਂਕੜਾ ਲਗਾ ਕੇ ਡਰਾਅ ਯਕੀਨੀ ਬਣਾਇਆ।