Sunday, September 06, 2026
BREAKING
ਦਿੱਲੀ : ਤਾਸ਼ ਦੇ ਪੱਤਿਆਂ ਵਾਂਗ ਢੇਰੀ ਹੋ ਗਈ ਬਿਲਡਿੰਗ, ਮਲਬੇ ਹੇਠ ਦੱਬੇ ਕਈ ਲੋਕ, ਰੈਸਕਿਊ ਆਪ੍ਰੇਸ਼ਨ ਜਾਰੀ 15 ਸਤੰਬਰ ਨੂੰ ਬੰਦ ਰਹਿਣਗੇ ਪੰਜਾਬ ਦੇ ਸਾਰੇ ਸੇਵਾ ਕੇਂਦਰ! ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ ਕੈਨੇਡਾ ਤੇ ਅਮਰੀਕਾ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਰਕਾਰਾਂ: ਐਡਵੋਕੇਟ ਧਾਮੀ ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ BSNL ਮਾਮਲੇ ’ਚ ਈ. ਡੀ. ਦੀ ਵੱਡੀ ਕਾਰਵਾਈ! 1.50 ਕਰੋੜ ਦੀਆਂ 7 ਜਾਇਦਾਦਾਂ ਕੁਰਕ ਮਲਿਕ ਨੇ ਰੇਲ ਮੰਤਰੀ ਤੋਂ ਪੰਜਾਬ ਲਈ ਅੰਮ੍ਰਿਤਸਰ-ਮੁੰਬਈ ਵੰਦੇ ਭਾਰਤ ਸਲੀਪਰ ਟ੍ਰੇਨ ਚਲਾਉਣ ਦੀ ਕੀਤੀ ਮੰਗ ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ ਇਤਿਹਾਸ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ ਦਿੱਲੀ ਦੇ ਸਕੂਲ 12ਵੀਂ IPU ਕਾਨਫਰੰਸ 'ਚ ਸ਼ਾਮਲ ਹੋਣ ਉਜ਼ਬੇਕਿਸਤਾਨ ਪਹੁੰਚੇ MP ਰਾਘਵ ਚੱਢਾ ! ਪੇਸ਼ ਕੀਤਾ ਭਾਰਤ ਦਾ ਪੱਖ

ਬਾਜ਼ਾਰ

ਨਵੇਂ ਨਿਯਮਾਂ ਦਾ ਡਰਾਫਟ ਜਾਰੀ : ਇਨਕਮ ਟੈਕਸ ਹੁਣ 333 ਨਿਯਮਾਂ ’ਚ ਸਿਮਟਿਆ, 1 ਅਪ੍ਰੈਲ ਤੋਂ ਹੋਵੇਗਾ ਲਾਗੂ

09 ਫ਼ਰਵਰੀ, 2026 06:05 PM

ਭਾਰਤ ਦੀ ਟੈਕਸ ਪ੍ਰਣਾਲੀ ਇਕ ਵੱਡੇ ਸੁਧਾਰ ਦੇ ਦੌਰ ’ਚ ਪ੍ਰਵੇਸ਼ ਕਰਨ ਜਾ ਰਹੀ ਹੈ। ਇਨਕਮ ਟੈਕਸ ਵਿਭਾਗ ਨੇ ਸ਼ਨੀਵਾਰ ਨੂੰ ‘ਇਨਕਮ ਟੈਕਸ ਰੂਲਜ਼, 2026’ ਦਾ ਨਵਾਂ ਡਰਾਫਟ ਜਾਰੀ ਕਰ ਦਿੱਤਾ ਹੈ, ਜੋ ਅਗਲੇ ਵਿੱਤੀ ਸਾਲ ਭਾਵ 1 ਅਪ੍ਰੈਲ 2026 ਤੋਂ ਲਾਗੂ ਹੋਵੇਗਾ। ਇਹ ਨਵੇਂ ਨਿਯਮ ‘ਇਨਕਮ ਟੈਕਸ ਐਕਟ 2025’ ’ਤੇ ਆਧਾਰਿਤ ਹੋਣਗੇ। ਸਰਕਾਰ ਦਾ ਮੁੱਖ ਮਕਸਦ ਟੈਕਸ ਫਾਈਲਿੰਗ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਾ, ਪਾਰਦਰਸ਼ਤਾ ਵਧਾਉਣਾ ਅਤੇ ਟੈਕਸ ਚੋਰੀ ’ਤੇ ਸਖਤੀ ਨਾਲ ਰੋਕ ਲਾਉਣਾ ਹੈ।

ਨਵੇਂ ਪ੍ਰਸਤਾਵਿਤ ਡਰਾਫਟ ’ਚ ਨਿਯਮਾਂ ਅਤੇ ਫਾਰਮਾਂ ਦੀ ਗਿਣਤੀ ’ਚ ਵੱਡੀ ਕਟੌਤੀ ਕੀਤੀ ਗਈ ਹੈ। 1962 ਤੋਂ ਲਾਗੂ ਪੁਰਾਣੇ ਨਿਯਮਾਂ ’ਚ ਕੁੱਲ 511 ਨਿਯਮ ਅਤੇ 399 ਫਾਰਮ ਸਨ, ਜਿਨ੍ਹਾਂ ਨੂੰ ਹੁਣ ਘਟਾ ਕੇ ਕ੍ਰਮਵਾਰ 333 ਨਿਯਮ ਅਤੇ 190 ਫਾਰਮ ਕਰ ਦਿੱਤਾ ਗਿਆ ਹੈ। ਫਾਰਮਾਂ ਦੀ ਭਾਸ਼ਾ ਨੂੰ ਬੇਹੱਦ ‘ਯੂਜ਼ਰ-ਫ੍ਰੈਂਡਲੀ’ ਬਣਾਇਆ ਗਿਆ ਹੈ ਤਾਂਕਿ ਜੋ ਆਮ ਨਾਗਰਿਕ ਬਿਨਾਂ ਕਿਸੇ ਕਾਨੂੰਨੀ ਉਲਝਣ ਦੇ ਆਪਣੀ ਰਿਟਰਨ ਖੁਦ ਭਰ ਸਕਣ। ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਇਸ ਡਰਾਫਟ ’ਤੇ 22 ਫਰਵਰੀ 2026 ਤੱਕ ਜਨਤਾ ਤੋਂ ਸੁਝਾਅ ਮੰਗੇ ਹਨ।

ਨਵੀਂ ਟੈਕਸ ਪ੍ਰਣਾਲੀ ਦੀਆਂ 5 ਮੁੱਖ ਗੱਲਾਂ
ਸਰਲਤਾ : ਨਿਯਮ 511 ਤੋਂ ਘਟ ਕੇ 333 ਅਤੇ ਫਾਰਮ 399 ਤੋਂ ਘਟ ਕੇ 190 ਰਹਿ ਗਏ ਹਨ।

ਟੈਕਸਪੇਅਰ ਚਾਰਟਰ : ਬਿੱਲ ’ਚ ਕਰਦਾਤਿਆਂ ਦੇ ਅਧਿਕਾਰਾਂ ਦੀ ਰਾਖੀ ਲਈ ‘ਟੈਕਸਪੇਅਰ ਚਾਰਟਰ’ ਸ਼ਾਮਲ ਕੀਤਾ ਗਿਆ ਹੈ।

ਡਿਜੀਟਲ ਨਿਗਰਾਨੀ : ਹਰ ਆਮਦਨ ਅਤੇ ਖਰਚ ਦਾ ਡਿਜੀਟਲ ਰਿਕਾਰਡ ਹੋਵੇਗਾ, ਸਟਾਕ ਐਕਸਚੇਂਜਾਂ ਨੂੰ 7 ਸਾਲ ਦਾ ਡਾਟਾ ਰੱਖਣਾ ਹੋਵੇਗਾ।

ਵਿਦੇਸ਼ੀ ਕੰਪਨੀਆਂ ’ਤੇ ਸ਼ਿਕੰਜਾ : ਭਾਰਤ ਤੋਂ ਕਮਾਈ ਕਰਨ ਵਾਲੀਆਂ ਵਿਦੇਸ਼ੀ ਸੰਸਥਾਵਾਂ ਅਤੇ ਡਿਜੀਟਲ ਪਲੇਟਫਾਰਮਾਂ ਲਈ ਨਿਯਮ ਹੋਰ ਸਖਤ ਕੀਤੇ ਗਏ ਹਨ।

ਸ਼ਬਦਾਵਲੀ ’ਚ ਬਦਲਾਅ : ‘ਅਸੈੱਸਮੈਂਟ ਈਅਰ’ ਦੀ ਥਾਂ ਹੁਣ ਸਿਰਫ ‘ਟੈਕਸ ਈਅਰ’ ਸ਼ਬਦ ਦੀ ਵਰਤੋਂ ਹੋਵੇਗੀ।

ਸ਼ੇਅਰ ਬਾਜ਼ਾਰ ਅਤੇ ਕ੍ਰਿਪਟੋ ’ਤੇ ਸਖਤ ਨਜ਼ਰ
ਨਵੇਂ ਨਿਯਮਾਂ ਤਹਿਤ ਸ਼ੇਅਰ ਬਾਜ਼ਾਰ ਦੇ ਸਾਰੇ ਲੈਣ-ਦੇਣ ਦਾ ਆਡਿਟ ਟ੍ਰੇਲ 7 ਸਾਲ ਤੱਕ ਸੁਰੱਖਿਅਤ ਰੱਖਣਾ ਲਾਜ਼ਮੀ ਹੋਵੇਗਾ। ਕੈਸ਼ ਮਾਰਕੀਟ ਤੋਂ ਲੈ ਕੇ ਡੈਰੀਵੇਟਿਵਜ਼ ਤੱਕ ਹਰ ਗਤੀਵਿਧੀ ’ਤੇ ਨਿਗਰਾਨੀ ਰੱਖੀ ਜਾਵੇਗੀ।

ਕ੍ਰਿਪਟੋ ਐਸੈੱਟਸ ਨੂੰ ਹੁਣ ‘ਅਣਦੱਸੀ ਆਮਦਨ’ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ, ਜਿਵੇਂ ਨਕਦ ਜਾਂ ਗਹਿਣਿਆਂ ਨੂੰ ਟੈਕਸ ਦੇ ਘੇਰੇ ’ਚ ਰੱਖਿਆ ਜਾਂਦਾ ਹੈ।

ਨੌਕਰੀਪੇਸ਼ਾ ਲੋਕਾਂ ਲਈ ਬਦਲਾਅ
ਸੈਲਰੀ ਕਲਾਸ ਲਈ ਰੈਂਟ ਫ੍ਰੀ ਘਰ, ਕਾਰ, ਬੱਚਿਆਂ ਦੀ ਪੜ੍ਹਾਈ, ਕਲੱਬ ਮੈਂਬਰਸ਼ਿਪ ਵਰਗੀਆਂ ਸਹੂਲਤਾਂ ’ਤੇ ਟੈਕਸ ਫਿਕਸ ਫਾਰਮੂਲੇ ਨਾਲ ਲੱਗੇਗਾ। ਇਸ ਨਾਲ ਕਰਮਚਾਰੀ ਅਤੇ ਮਾਲਕ ਵਿਚਾਲੇ ਟੈਕਸ ਵਿਵਾਦ ਖਤਮ ਹੋਣਗੇ। ਸਟੈਂਡਰਡ ਡਿਡਕਸ਼ਨ ਅਤੇ ਗ੍ਰੈਚੁਟੀ ਵਰਗੀਆਂ ਕਟੌਤੀਆਂ ਨੂੰ ਵੀ ਸੰਗਠਿਤ ਅਤੇ ਸਪੱਸ਼ਟ ਤਰੀਕੇ ਨਾਲ ਸੂਚੀਬੱਧ ਕੀਤਾ ਗਿਆ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਪਿਆਜ਼ ’ਤੇ ਮਹਿੰਗਾਈ ਦੀ ਮਾਰ, 60 ਰੁਪਏ ਕਿਲੋ ਤੱਕ ਪਹੁੰਚੀ ਕੀਮਤ

ਪਿਆਜ਼ ’ਤੇ ਮਹਿੰਗਾਈ ਦੀ ਮਾਰ, 60 ਰੁਪਏ ਕਿਲੋ ਤੱਕ ਪਹੁੰਚੀ ਕੀਮਤ

ਮੂਧੇ ਮੂੰਹ ਡਿੱਗਣਗੀਆਂ ਕੱਚੇ ਤੇਲ ਦੀਆਂ ਕੀਮਤਾਂ, 40 ਡਾਲਰ ਤੱਕ ਆ ਸਕਦੀ ਹੈ ਕੀਮਤ!

ਮੂਧੇ ਮੂੰਹ ਡਿੱਗਣਗੀਆਂ ਕੱਚੇ ਤੇਲ ਦੀਆਂ ਕੀਮਤਾਂ, 40 ਡਾਲਰ ਤੱਕ ਆ ਸਕਦੀ ਹੈ ਕੀਮਤ!

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ