Sunday, September 06, 2026
BREAKING
'ਨਵੇਂ ਨਕਸ਼ੇ 'ਚ ਕਸ਼ਮੀਰ ਤੇ ਲੱਦਾਖ ਨੂੰ ਦਿਖਾਇਆ ਜਾਵੇ ਭਾਰਤ ਦਾ ਹਿੱਸਾ..!' ਵਿਦੇਸ਼ ਮੰਤਰਾਲੇ ਨੇ UN ਨੂੰ ਨੂੰ ਕੀਤੀ ਅਪੀਲ ਧੌਲਪੁਰ ਨੇੜੇ ਤਲਾਅ ’ਚ ਡਿੱਗੀ ਵੈਨ, 3 ਬੱਚਿਆਂ ਸਮੇਤ 4 ਦੀ ਮੌਤ ਹਿਮਾਚਲ 'ਚ ਨਸ਼ੇ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ! 34.31 ਗ੍ਰਾਮ ਚਿੱਟਾ ਬਰਾਮਦ, 4 ਸਮੱਗਲਰ ਕਾਬੂ CM ਸੈਣੀ ਨੇ ਰੇਵਾੜੀ 'ਚ ਮੈਰਾਥਨ ਨੂੰ ਦਿਖਾਈ ਹਰੀ ਝੰਡੀ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਦੇਹਰਾਦੂਨ ’ਚ ਨਦੀਆਂ ’ਚ ਕੂੜਾ ਸੁੱਟਣ ’ਤੇ ਹੋਵੇਗੀ FIR, ਡੀਐੱਮ ਨੇ ਜਾਰੀ ਕੀਤੇ ਆਦੇਸ਼ ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ ਚੁਣੌਤੀ ‘ਮਹਾਤਮਾ ਗਾਂਧੀ’ ਦੇ ਕਿਰਦਾਰ ’ਚ ਮਨੋਜ ਬਾਜਪੇਈ ਦਾ ਫਸਟ ਲੁੱਕ ਹੋਇਆ ਲੀਕ ਮੋਹਨਲਾਲ ਦੀ ਫਿਲਮ ‘ਆਪ੍ਰੇਸ਼ਨ ਗੰਗਾ’ ਨੂੰ ਲੈ ਕੇ ਫੈਨਜ਼ 'ਚ ਜ਼ਬਰਦਸਤ ਉਤਸ਼ਾਹ ਤਮੰਨਾ-ਸਿਧਾਰਥ ਮਲਹੋਤਰਾ ਨੇ ਕੀਤੀ ਫਿਲਮ ‘ਦਿ ਵਨ : ਫੋਰਸ ਆਫ ਫਾਰੈਸਟ’ ਦੀ ਪ੍ਰਮੋਸ਼ਨ, ਈਵੈਂਟ ’ਚ ਪੁੱਜੀ ਤਾਰਾ

ਬਾਜ਼ਾਰ

ਮੂਧੇ ਮੂੰਹ ਡਿੱਗਣਗੀਆਂ ਕੱਚੇ ਤੇਲ ਦੀਆਂ ਕੀਮਤਾਂ, 40 ਡਾਲਰ ਤੱਕ ਆ ਸਕਦੀ ਹੈ ਕੀਮਤ!

06 ਸਤੰਬਰ, 2026 04:09 PM

ਨਵੀਂ ਦਿੱਲੀ : ਦੁਨੀਆ ਭਰ ਦੀਆਂ ਨਜ਼ਰਾਂ ਫਿਲਹਾਲ ਈਰਾਨ ਵਿਵਾਦ ’ਤੇ ਟਿਕੀਆਂ ਹਨ। ਇਸ ਭੂ-ਸਿਆਸੀ ਸੰਕਟ ਨੇ ਊਰਜਾ ਬਾਜ਼ਾਰ ’ਚ ਉਥਲ-ਪੁਥਲ ਮਚਾ ਦਿੱਤੀ ਹੈ, ਜਿਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਪਰ ਅਮਰੀਕੀ ਟ੍ਰੇਜ਼ਰੀ ਸਕੱਤਰ ਸਕੌਟ ਬੇਸੈਂਟ ਨੇ ਇਕ ਅਜਿਹਾ ਦਾਅਵਾ ਕੀਤਾ ਹੈ ਜਿਸ ਨੇ ਗਲੋਬਲ ਬਾਜ਼ਾਰ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਵੇਂ ਹੀ ਈਰਾਨ ਨਾਲ ਫੌਜ ਦਾ ਟਕਰਾਅ ਖਤਮ ਹੋਵੇਗਾ, ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਜਾਵੇਗੀ।

ਬੇਸੈਂਟ ਮੁਤਾਬਕ ਤੇਲ ਦੀਆਂ ਕੀਮਤਾਂ 40 ਡਾਲਰ ਪ੍ਰਤੀ ਬੈਰਲ ਤੱਕ ਹੇਠਾਂ ਆ ਸਕਦੀਆਂ ਹਨ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ ਜਦੋਂ ਊਰਜਾ ਦੀਆਂ ਵਧਦੀਆਂ ਕੀਮਤਾਂ ਨੇ ਦੁਨੀਆ ਭਰ ’ਚ ਮਹਿੰਗਾਈ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

ਓਵਰ ਸਪਲਾਈ ਨਾਲ ਡਿੱਗਣਗੇ ਤੇਲ ਦੇ ਭਾਅ
ਕੱਚੇ ਤੇਲ ਦਾ ਬਾਜ਼ਾਰ ਫਿਲਹਾਲ ਦਬਾਅ ’ਚ ਹੈ, ਪਰ ਬੇਸੈਂਟ ਨੂੰ ਭਵਿੱਖ ’ਚ ਇਕ ਵੱਖਰੀ ਹੀ ਤਸਵੀਰ ਨਜ਼ਰ ਆ ਰਹੀ ਹੈ। ਇਕ ਇੰਟਰਵਿਊ ’ਚ ਉਨ੍ਹਾਂ ਸਪੱਸ਼ਟ ਕੀਤਾ ਕਿ ਈਰਾਨ ਸੰਕਟ ਤੋਂ ਬਾਅਦ ਬਾਜ਼ਾਰ ’ਚ ਕੱਚੇ ਤੇਲ ਦੀ ਭਾਰੀ ਓਵਰ ਸਪਲਾਈ ਹੋਵੇਗੀ। ਬਹੁਤ ਸਾਰਾ ਤੇਲ ਉਤਪਾਦਨ ਲਾਈਨ ’ਚ ਆਉਣ ਵਾਲਾ ਹੈ, ਜਿਸ ਨਾਲ ਕੀਮਤਾਂ 40 ਤੋਂ 50 ਡਾਲਰ ਤੱਕ ਡਿੱਗ ਸਕਦੀਆਂ ਹਨ। ਫਿਲਹਾਲ ਬ੍ਰੇਂਟ ਕਰੂਡ 95 ਡਾਲਰ ਪ੍ਰਤੀ ਬੈਰਲ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ।

ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ. ਟੀ. ਆਈ.) ਵੀ 91 ਡਾਲਰ ਦੇ ਆਸ-ਪਾਸ ਹੈ। ਇਹ ਪੱਧਰ ਜੁਲਾਈ ਤੋਂ ਬਾਅਦ ਸਭ ਤੋਂ ਉੱਚੇ ਹਨ। ਅਮਰੀਕਾ ਅਤੇ ਈਰਾਨ ਵਿਚਾਲੇ ਹਾਲੀਆ ਹਮਲਿਆਂ ਨੇ ਊਰਜਾ ਕੀਮਤਾਂ ’ਚ ਇਹ ਤੇਜ਼ੀ ਲਿਆ ਦਿੱਤੀ ਹੈ।

ਵਿਆਜ ਦਰਾਂ ’ਚ ਕਟੌਤੀ ਦੀ ਜਾਗੀ ਉਮੀਦ
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਮਹਿੰਗਾਈ ’ਤੇ ਪੈਂਦਾ ਹੈ। ਬੇਸੈਂਟ ਨੇ ਦੱਸਿਆ ਕਿ ਵਿਆਜ ਦਰਾਂ ਦਾ ਤੇਲ ਦੀਆਂ ਕੀਮਤਾਂ ਨਾਲ ਇੰਨਾ ਗੂੜ੍ਹਾ ਸਬੰਧ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਮੌਜੂਦਾ ਸਮੇਂ ’ਚ 10 ਸਾਲਾਂ ਦੇ ਅਮਰੀਕੀ ਬਾਂਡ ਦੀ ਯੀਲਡ 2023 ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਈਰਾਨ ਵਿਵਾਦ ਖਤਮ ਹੋਣ ਤੋਂ ਬਾਅਦ ਜਦੋਂ ਤੇਲ ਸਸਤਾ ਹੋਵੇਗਾ, ਤਾਂ ਮਹਿੰਗਾਈ ’ਚ ਵੀ ਭਾਰੀ ਕਮੀ ਆਵੇਗੀ। ਇਸ ਨਾਲ ਗਲੋਬਲ ਪੱਧਰ ’ਤੇ ਵਿਆਜ ਦਰਾਂ ’ਚ ਵੀ ਗਿਰਾਵਟ ਆਉਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ, ਜੰਗ ਕਦੋਂ ਖਤਮ ਹੋਵੇਗੀ, ਇਸ ’ਤੇ ਉਨ੍ਹਾਂ ਕੋਈ ਸਮਾਂ-ਹੱਦ ਨਹੀਂ ਦਿੱਤੀ। ਅਮਰੀਕੀ ਸੰਸਦ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਇਕ ਰਿਪਬਲਿਕਨ ਸੰਸਦ ਮੈਂਬਰ ਨੇ ਸਥਿਤੀ ਨੂੰ ਫਿਲਹਾਲ ‘ਠਹਿਰਿਆ ਹੋਇਆ’ ਦੱਸਿਆ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਪਿਆਜ਼ ’ਤੇ ਮਹਿੰਗਾਈ ਦੀ ਮਾਰ, 60 ਰੁਪਏ ਕਿਲੋ ਤੱਕ ਪਹੁੰਚੀ ਕੀਮਤ

ਪਿਆਜ਼ ’ਤੇ ਮਹਿੰਗਾਈ ਦੀ ਮਾਰ, 60 ਰੁਪਏ ਕਿਲੋ ਤੱਕ ਪਹੁੰਚੀ ਕੀਮਤ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ