Wednesday, July 30, 2025
BREAKING
ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ ਉਦਘਾਟਨ ਮੋਰਾਂਵਾਲੀ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੋਰੰਜਕ ਪ੍ਰੋਗ੍ਰਾਮ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੌਕਸੋ ਐਕਟ ਬਾਰੇ ਕੀਤਾ ਜਾਗਰੂਕ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਸ਼ਾਖਾ ਨਵਾਂਸ਼ਹਿਰ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ ਲੈਡ ਪੂਲਿੰਗ  ਸਕੀਮ ਦੇ ਵਿਰੋਧ ਵਿੱਚ ਕਿਸਾਨਾ ਨੇ ਕੱਢਿਆ ਟਰੈਕਟਰ ਮਾਰਚ ਐਸ ਡੀ ਐਮ ਦਿਵਿਆ ਪੀ ਨੇ ਮਿਡ-ਡੇਅ ਮੀਲ ਸਕੀਮ ਦਾ ਨਿਰੀਖਣ ਕਰਨ ਲਈ ਸਰਕਾਰੀ ਸਕੂਲ ਸਹੌੜਾਂ ਦਾ ਦੌਰਾ ਕੀਤਾ ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਵਿੱਤ ਮੰਤਰੀ ਹਰਪਾਲ ਲੰਘ ਚੀਮਾ ਰੂਸ 'ਚ 8.8 ਤੀਬਰਤਾ ਦੇ ਭੂਚਾਲ ਮਗਰੋਂ ਅਮਰੀਕਾ ਤੱਕ ਪੁੱਜੀਆਂ ਸੁਨਾਮੀ ਦੀਆਂ ਲਹਿਰਾਂ! ਐਡਵਾਈਜ਼ਰੀ ਜਾਰੀ ਆਸਟ੍ਰੇਲੀਆ ਦਾ ਪਹਿਲਾ ਰਾਕੇਟ ਉਡਾਣ ਭਰਨ ਤੋਂ 14 ਸਕਿੰਟਾਂ ਬਾਅਦ ਕਰੈਸ਼

ਖੇਡ

ਦਿੱਲੀ ਪ੍ਰੀਮੀਅਰ ਲੀਗ ਓਪਨਿੰਗ ਸੈਰੇਮਨੀ 'ਚ ਰਫ਼ਤਾਰ ਤੇ ਸੁਨੰਦਾ ਸ਼ਰਮਾ ਦੇਣਗੇ ਪੇਸ਼ਕਾਰੀ

29 ਜੁਲਾਈ, 2025 05:17 PM

ਨਵੀਂ ਦਿੱਲੀ : ਦਿੱਲੀ ਪ੍ਰੀਮੀਅਰ ਲੀਗ (DPL) ਦੇ ਦੂਜੇ ਸੰਸਕਰਣ ਦੀ ਸ਼ੁਰੂਆਤ 2 ਅਗਸਤ ਨੂੰ ਦਿੱਲੀ ਦੇ ਪ੍ਰਸਿੱਧ ਅਰੁਣ ਜੇਤਲੀ ਸਟੇਡੀਅਮ ਵਿਚ ਹੋਣ ਜਾ ਰਹੀ ਹੈ। ਲੀਗ ਦੀ ਇਹ ਸ਼ੁਰੂਆਤ ਇਕ ਲਾਈੲ ਉਦਘਾਟਨੀ ਸਮਾਰੋਹ ਨਾਲ ਹੋਏਗੀ, ਜਿਸ ਵਿਚ ਸੰਗੀਤ ਤੇ ਖੇਡ ਦਾ ਰੰਗੀਨ ਮਿਲਾਪ ਦਿਖਣ ਨੂੰ ਮਿਲੇਗਾ।

ਉਦਘਾਟਨੀ ਸਮਾਰੋਹ ਦੌਰਾਨ ਪੰਜਾਬੀ ਪੌਪ ਗਾਇਕਾ ਸੁਨੰਦਾ ਸ਼ਰਮਾ, ਪ੍ਰਸਿੱਧ ਰੈਪਰ ਰਾਫ਼ਤਾਰ, ਗੀਤਕਾਰ ਕ੍ਰਿਸ਼ਣਾ, ਅਤੇ ਧਮਾਕੇਦਾਰ ਹਿਪ-ਹੌਪ ਜੋੜੀ ਸੀਧੇ ਮੌਤ ਦੀਆਂ ਜਬਰਦਸਤ ਪ੍ਰਸਤੁਤੀਆਂ ਦਰਸ਼ਕਾਂ ਨੂੰ ਝੁਮਣ 'ਤੇ ਮਜਬੂਰ ਕਰ ਦੇਣਗੀਆਂ।

ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (DDCA) ਦੇ ਪ੍ਰਧਾਨ ਰੋਹਨ ਜੇਤਲੀ ਨੇ ਕਿਹਾ, “ਸਾਡੀ ਕੋਸ਼ਿਸ਼ ਹੈ ਕਿ DPL ਦਾ ਇਹ ਦੂਜਾ ਸੰਸਕਰਣ ਦਿੱਲੀ ਲਈ ਨਵੇਂ ਉਤਸ਼ਾਹ, ਮੌਕਿਆਂ ਅਤੇ ਉੱਚ ਮਿਆਰੀ ਕ੍ਰਿਕਟ ਦੀ ਨਵੀਂ ਲਹਿਰ ਲੈ ਕੇ ਆਵੇ। ਅਸੀਂ ਪੁਰਸ਼ਾਂ ਦੇ ਨਾਲ-ਨਾਲ ਮਹਿਲਾ ਕ੍ਰਿਕਟ ਨੂੰ ਵੀ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ।”

2 ਅਗਸਤ ਦੀ ਰਾਤ ਸਾਊਥ ਦਿੱਲੀ ਸੂਪਰਸਟਾਰਜ਼ ਅਤੇ ਪਿਛਲੇ ਸਾਲ ਦੀ ਵਿਜੇਤਾ ਟੀਮ ਈਸਟ ਦਿੱਲੀ ਰਾਈਡਰਜ਼ ਵਿਚਾਲੇ ਮੁਕਾਬਲੇ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ। ਨਵਦੀਪ ਸੈਣੀ, ਅਨੁਜ ਰਾਵਤ, ਆਯੁਸ਼ ਬਦੋਨੀ ਅਤੇ ਦਿਗਵੇਸ਼ ਰਾਠੀ ਵਰਗੇ ਖਿਡਾਰੀ ਰਾਤ ਦੇ ਸਿਤਾਰੇ ਬਣਨਗੇ।

ਇਸ ਵਾਰ ਲੀਗ ਵਿੱਚ 8 ਪੁਰਸ਼ ਟੀਮਾਂ ਅਤੇ 4 ਮਹਿਲਾ ਟੀਮਾਂ ਖੇਡਣਗੀਆਂ। ਮਹਿਲਾ ਮੈਚ 17 ਅਗਸਤ ਤੋਂ 24 ਅਗਸਤ ਤੱਕ ਚੱਲਣਗੇ, ਜਦਕਿ ਪੁਰਸ਼ਾਂ ਦਾ ਫਾਈਨਲ 31 ਅਗਸਤ ਨੂੰ ਹੋਵੇਗਾ। ਮੌਸਮ ਦੀ ਕੋਈ ਰੁਕਾਵਟ ਆਉਣ 'ਤੇ 1 ਸਤੰਬਰ ਨੂੰ ਰਾਖਵਾਂ ਦਿਨ ਵਜੋਂ ਰੱਖਿਆ ਗਿਆ ਹੈ।

DPL 2025 ਸਿਰਫ਼ ਇੱਕ ਟੂਰਨਾਮੈਂਟ ਨਹੀਂ, ਬਲਕਿ ਦਿੱਲੀ ਦੀ ਰੰਗੀਨ ਰੂਹ, ਨਵੀਂ ਪੀੜ੍ਹੀ ਦੀ ਉਮੀਦਾਂ ਅਤੇ ਖੇਡ-ਸਭਿਆਚਾਰ ਦੀ ਸੰਝ ਦੀ ਪੇਸ਼ਕਸ਼ ਹੈ।

Have something to say? Post your comment