ਮਕਾਓ : ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਜੋੜੀ ਨੇ ਮੰਗਲਵਾਰ ਨੂੰ ਇੱਥੇ ਮਲੇਸ਼ੀਆ ਦੇ ਲੋ ਹੈਂਗ ਯੀ ਤੇ ਐੱਨ. ਜੀ. ਇੰਗ ਚਿਯੋਂਗ ’ਤੇ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰ ਕੇ ਮਕਾਊ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ। ਭਾਰਤੀ ਜੋੜੀ ਨੇ ਮਲੇਸ਼ੀਆਈ ਜੋੜੀ ਨੂੰ ਸਿਰਫ 36 ਮਿੰਟ ਵਿਚ 21-13, 21-15 ਨਾਲ ਹਰਾਇਆ।