Tuesday, August 18, 2026
BREAKING
ਟਰੰਪ ਨੂੰ ਵੱਡਾ ਝਟਕਾ ! ਲੋਕਪ੍ਰਿਅਤਾ 'ਚ ਆਈ ਭਾਰੀ ਗਿਰਾਵਟ ਪਠਾਨਕੋਟ 'ਚ ਮਹਿਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ! ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲਿਆ SGPC ਦਾ ਵਫ਼ਦ, ਰੱਖੀਆਂ ਇਹ ਮੰਗਾਂ ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗੀਆਂ 5-5 ਕਿੱਲੋਮੀਟਰ ਤਕ ਲੰਮੀਆਂ ਲਾਈਨਾਂ ਪੱਛਮੀ ਏਸ਼ੀਆ 'ਚ ਵਧੇ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਸੈਂਸੈਕਸ 492 ਅੰਕ ਟੁੱਟਿਆ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰਿਆਵਲ ਧਰਤ ਮੁਹਿੰਮ ਦੀ ਕੀਤੀ ਆਰੰਭਤਾ ਜੇਲ੍ਹ 'ਚ ਬੰਦ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ 21 ਅਗਸਤ ਨੂੰ ਪੰਜਾਬ ਬੰਦ ! SGPC ਨੇ ਵੀ ਕੀਤਾ ਸਮਰਥਨ ਖੋਏ ਦੀ ਬਰਫ਼ੀ ਖ਼ਰੀਦਣ ਵਾਲੇ ਸਾਵਧਾਨ! ਤਿਉਹਾਰਾਂ ਤੋਂ ਪਹਿਲਾਂ ਪੰਜਾਬ 'ਚ ਹੋਈ ਵੱਡੀ ਕਾਰਵਾਈ ਮੋਹਾਲੀ ’ਚ ਤਿੰਨ ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਦਰਜ

ਦੁਨੀਆਂ

ਟਰੰਪ ਨੇ ਭਾਰਤੀ ਵੋਟਿੰਗ ਸਿਸਟਮ ਦੀ ਕੀਤੀ ਤਾਰੀਫ਼ ! ਅਮਰੀਕੀ ਕਾਂਗਰਸ ਨੂੰ ਕੀਤੀ ਇਹ ਖ਼ਾਸ ਅਪੀਲ

18 ਅਗਸਤ, 2026 05:20 PM

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਜਿੱਥੇ 140 ਕਰੋੜ ਦੀ ਆਬਾਦੀ ਹੈ ਤੇ ਇਨ੍ਹਾਂ 'ਚੋਂ ਵੱਡੀ ਗਿਣਤੀ 'ਚ ਨਾਗਰਿਕ ਵੋਟਰ ਹਨ ਤੇ ਇੱਥੋਂ ਦਾ ਵੋਟਿੰਗ ਸਿਸਟਮ ਪੂਰੀ ਦੁਨੀਆ 'ਚ ਮਿਸਾਲ ਬਣ ਰਿਹਾ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ 'ਚ ਸਖ਼ਤ ਵੋਟਰ ਆਈ.ਡੀ. ਨਿਯਮਾਂ ਨੂੰ ਲਾਗੂ ਕਰਨ ਲਈ ਭਾਰਤ ਦੀ ਚੋਣ ਪ੍ਰਣਾਲੀ ਦੀ ਉਦਾਹਰਨ ਦਿੱਤੀ ਹੈ। ਟਰੰਪ ਨੇ ਵੋਟਿੰਗ ਦੌਰਾਨ ਫੋਟੋ ਵਾਲੇ ਪਛਾਣ ਪੱਤਰ ਦੀ ਲਾਜ਼ਮੀ ਵਰਤੋਂ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਕਾਂਗਰਸ ਨੂੰ 'ਸੇਵ ਅਮਰੀਕਾ ਐਕਟ' (SAVE America Act) ਨੂੰ ਜਲਦੀ ਪਾਸ ਕਰਨ ਦੀ ਅਪੀਲ ਕੀਤੀ ਹੈ।

ਟਰੰਪ ਨੇ 'ਟਰੁੱਥ ਸੋਸ਼ਲ' 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਹਾਲ ਹੀ ਵਿੱਚ ਅਮਰੀਕੀ ਪ੍ਰਸ਼ਾਸਨ ਤੋਂ ਪੁੱਛਿਆ ਸੀ ਕਿ ਅਮਰੀਕਾ 'ਚ ਬਿਨਾਂ ਵੈਲਿਡ ਫੋਟੋ ਆਈ.ਡੀ. ਦੇ ਚੋਣਾਂ ਕਿਵੇਂ ਕਰਵਾਈਆਂ ਜਾ ਸਕਦੀਆਂ ਹਨ। ਟਰੰਪ ਨੇ ਦੱਸਿਆ ਕਿ ਭਾਰਤ ਦੀਆਂ ਪਿਛਲੀਆਂ ਆਮ ਚੋਣਾਂ 'ਚ 64.6 ਕਰੋੜ ਵੋਟਰਾਂ ਨੇ ਵੋਟਿੰਗ ਕੀਤੀ ਸੀ, ਜਿਨ੍ਹਾਂ 'ਚੋਂ 1 ਫ਼ੀਸਦੀ ਤੋਂ ਵੀ ਘੱਟ ਲੋਕਾਂ ਨੇ ਡਾਕ (ਮੇਲ-ਇਨ) ਰਾਹੀਂ ਵੋਟ ਪਾਈ ਅਤੇ ਹਰ ਇੱਕ ਵੋਟਰ ਕੋਲ ਵੈਲਿਡ ਫੋਟੋ ਪਛਾਣ ਪੱਤਰ ਸੀ।

ਭਾਰਤ 'ਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੇ ਵੀ ਟਰੰਪ ਦੇ ਬਿਆਨ ਦਾ ਸਮਰਥਨ ਕਰਦਿਆਂ X 'ਤੇ ਪੋਸਟ ਸ਼ੇਅਰ ਕਰ ਲਿਖਿਆ ਕਿ ਟਰੰਪ ਬਿਲਕੁਲ ਠੀਕ ਕਹਿ ਰਹੇ ਹਨ ਅਤੇ ਅਮਰੀਕਾ ਨੂੰ ਇਹ ਕਾਨੂੰਨ ਤੁਰੰਤ ਪਾਸ ਕਰਨਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ 'ਸੇਵ ਅਮੈਰਿਕਾ ਬਿੱਲ' ਫੈਡਰਲ ਚੋਣਾਂ 'ਚ ਵੋਟ ਪਾਉਣ ਲਈ ਵੋਟਰਾਂ ਲਈ ਅਮਰੀਕੀ ਨਾਗਰਿਕਤਾ ਦਾ ਸਬੂਤ ਜਿਵੇਂ ਪਾਸਪੋਰਟ, ਜਨਮ ਸਰਟੀਫਿਕੇਟ ਜਾਂ ਫੌਜੀ ਆਈ.ਡੀ. ਅਤੇ ਫੋਟੋ ਪਛਾਣ ਪੱਤਰ ਦਿਖਾਉਣਾ ਲਾਜ਼ਮੀ ਬਣਾਉਂਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਮੇਲ-ਇਨ ਰਾਹੀਂ ਵੋਟਿੰਗ ਦਾ ਅਧਿਕਾਰ ਸਿਰਫ਼ ਉਨ੍ਹਾਂ ਨਾਗਰਿਕਾਂ ਨੂੰ ਮਿਲੇਗਾ, ਜੋ ਬਿਮਾਰ ਹਨ, ਵਿਕਲਾਂਗ ਹਨ, ਫ਼ੌਜ 'ਚ ਹਨ ਜਾਂ ਯਾਤਰਾ 'ਤੇ ਹਨ।

ਇਸ ਬਿੱਲ ਬਾਰੇ ਰਿਪਬਲਿਕਨ ਪਾਰਟੀ ਦਾ ਕਹਿਣਾ ਹੈ ਕਿ ਇਹ ਕਾਨੂੰਨ ਚੋਣਾਂ ਦੀ ਪਾਰਦਰਸ਼ਤਾ ਅਤੇ ਸੁਰੱਖਿਆ ਲਈ ਜ਼ਰੂਰੀ ਹੈ, ਜਦਕਿ ਡੈਮੋਕ੍ਰੇਟਿਕ ਪਾਰਟੀ ਦਾ ਤਰਕ ਹੈ ਕਿ ਇਸ ਨਾਲ ਘੱਟ ਆਮਦਨ ਵਾਲੇ ਲੋਕਾਂ ਲਈ ਵੋਟ ਪਾਉਣਾ ਔਖਾ ਹੋ ਜਾਵੇਗਾ, ਕਿਉਂਕਿ ਉਨ੍ਹਾਂ ਲਈ ਵੈਲਿਡ ਡਾਕੂਮੈਂਟਸ ਇਕੱਠੇ ਕਰਨਾ ਔਖਾ ਹੋ ਜਾਵੇਗਾ। ਉਨ੍ਹਾਂ ਦਾ ਇਹ ਵੀ ਤਰਕ ਹੈ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਲੱਖਾਂ ਨਾਗਰਿਕ ਵੋਟ ਪਾਉਣ ਤੋਂ ਵਾਂਝੇ ਵੀ ਰਹਿ ਸਕਦੇ ਹਨ। ਸੈਨੇਟ 'ਚ ਡੈਮੋਕ੍ਰੇਟਿਕ ਨੇਤਾ ਚੱਕ ਸ਼ੂਮਰ ਨੇ ਸੰਕੇਤ ਦਿੱਤਾ ਹੈ ਕਿ ਇਹ ਬਿੱਲ ਸੈਨੇਟ 'ਚ ਪਾਸ ਨਹੀਂ ਹੋਣ ਦਿੱਤਾ ਜਾਵੇਗਾ।

Have something to say? Post your comment

ਅਤੇ ਦੁਨੀਆਂ ਖਬਰਾਂ

ਟਰੰਪ ਨੂੰ ਵੱਡਾ ਝਟਕਾ ! ਲੋਕਪ੍ਰਿਅਤਾ 'ਚ ਆਈ ਭਾਰੀ ਗਿਰਾਵਟ

ਟਰੰਪ ਨੂੰ ਵੱਡਾ ਝਟਕਾ ! ਲੋਕਪ੍ਰਿਅਤਾ 'ਚ ਆਈ ਭਾਰੀ ਗਿਰਾਵਟ

ਜੇਲ੍ਹ 'ਚ ਬੰਦ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ

ਜੇਲ੍ਹ 'ਚ ਬੰਦ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ

ਪਾਕਿਸਤਾਨ ਨੇ ਅੱਤਵਾਦੀ ਨੈੱਟਵਰਕ ਬਾਰੇ ਭਾਰਤ ਦੇ ਦੋਸ਼ਾਂ ਨੂੰ ਕਰ'ਤਾ ਰੱਦ

ਪਾਕਿਸਤਾਨ ਨੇ ਅੱਤਵਾਦੀ ਨੈੱਟਵਰਕ ਬਾਰੇ ਭਾਰਤ ਦੇ ਦੋਸ਼ਾਂ ਨੂੰ ਕਰ'ਤਾ ਰੱਦ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਵਾਸੀਆਂ ਨੂੰ 'ਲੜਾਕੂ ਭਾਵਨਾ' ਪੈਦਾ ਕਰਨ ਦਾ ਦਿੱਤਾ ਸੱਦਾ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਵਾਸੀਆਂ ਨੂੰ 'ਲੜਾਕੂ ਭਾਵਨਾ' ਪੈਦਾ ਕਰਨ ਦਾ ਦਿੱਤਾ ਸੱਦਾ

ਪਾਕਿਸਤਾਨ, ਤੁਰਕੀ ਤੇ ਸਾਊਦੀ ਅਰਬ ਵਿਚਾਲੇ ਹੋਏ ਰੱਖਿਆ ਸਮਝੌਤੇ 'ਤੇ ਟਰੰਪ ਦਾ ਵੱਡਾ ਬਿਆਨ

ਪਾਕਿਸਤਾਨ, ਤੁਰਕੀ ਤੇ ਸਾਊਦੀ ਅਰਬ ਵਿਚਾਲੇ ਹੋਏ ਰੱਖਿਆ ਸਮਝੌਤੇ 'ਤੇ ਟਰੰਪ ਦਾ ਵੱਡਾ ਬਿਆਨ

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

ਮਤਭੇਦ ਗੱਲਬਾਤ ਰਾਹੀਂ ਹੋ ਸਕਦੇ ਨੇ ਹੱਲ, ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਭਾਰਤ ਦੌਰੇ ਦੀ ਉਮੀਦ:

ਮਤਭੇਦ ਗੱਲਬਾਤ ਰਾਹੀਂ ਹੋ ਸਕਦੇ ਨੇ ਹੱਲ, ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਭਾਰਤ ਦੌਰੇ ਦੀ ਉਮੀਦ:

ਜ਼ਿੰਬਾਬਵੇ ਕਿਸ਼ਤੀ ਹਾਦਸਾ : ਹੋਰ ਲਾਸ਼ਾਂ ਬਰਾਮਦ, ਮੌਤਾਂ ਦੀ ਗਿਣਤੀ 84 ਹੋਈ

ਜ਼ਿੰਬਾਬਵੇ ਕਿਸ਼ਤੀ ਹਾਦਸਾ : ਹੋਰ ਲਾਸ਼ਾਂ ਬਰਾਮਦ, ਮੌਤਾਂ ਦੀ ਗਿਣਤੀ 84 ਹੋਈ

ਚੀਨ ਦੀ ਜਾਸੂਸੀ ਨੂੰ ਜਨਤਕ ਕਰੇਗਾ ਨਿਊਜ਼ੀਲੈਂਡ ! ਕਈ ਰਿਪੋਰਟਾਂ ਕੀਤੀਆਂ ਜਾਰੀ

ਚੀਨ ਦੀ ਜਾਸੂਸੀ ਨੂੰ ਜਨਤਕ ਕਰੇਗਾ ਨਿਊਜ਼ੀਲੈਂਡ ! ਕਈ ਰਿਪੋਰਟਾਂ ਕੀਤੀਆਂ ਜਾਰੀ

ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ ਤੇ ਜਰਮਨੀ ’ਚ 15 ਅਗਸਤ ਮੌਕੇ ਭਾਰਤੀ ਆਜ਼ਾਦੀ ਦਿਹਾੜੇ ਦਾ ਵਿਰੋਧ

ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ ਤੇ ਜਰਮਨੀ ’ਚ 15 ਅਗਸਤ ਮੌਕੇ ਭਾਰਤੀ ਆਜ਼ਾਦੀ ਦਿਹਾੜੇ ਦਾ ਵਿਰੋਧ