Friday, November 20, 2026
BREAKING
• ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੇਵੀਂ ਵਾਰ ਬਣੇ SGPC ਪ੍ਰਧਾਨ, ਜਨਰਲ ਇਜਲਾਸ 'ਚ ਕਈ ਅਹਿਮ ਮਤੇ ਪਾਸ • ਚੰਡੀਗੜ੍ਹ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, 23 ਨੂੰ ਵੋਟਿੰਗ 26 ਨੂੰ ਹੋਵੇਗੀ ਗਿਣਤੀ • ਚਾਈਨੀਜ਼ ਡੋਰ ਨਾਲ ਹੋ ਰਹੀਆਂ ਮੌਤਾਂ ’ਤੇ ਸਖ਼ਤ ਕਾਰਵਾਈ ਕਰੇ ਪੰਜਾਬ ਸਰਕਾਰ : ਹਾਈ ਕੋਰਟ • CM ਸੁੱਖੂ ਨੇ ਸਰਕਾਰੀ ਹਸਪਤਾਲ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ • ਅਮਿਤ ਸ਼ਾਹ ਬੋਲੇ- ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ’ਤੇ ਹੋਵੇਗਾ ਵਿਚਾਰ-ਵਟਾਂਦਰਾ • ਭਾਰਤ ਅਤੇ ਜਾਪਾਨ ਨੇ ਰੱਖਿਆ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਦੀ ਕੀਤੀ ਸਮੀਖਿਆ • ਭਾਰਤੀ ਲੋਕਤੰਤਰ ‘ਪਵਿੱਤਰ’, ਚੋਣਾਂ ਦਾ ਬਾਈਕਾਟ ਕਰਨ ਨਾਲ ਇਹ ਖ਼ਤਮ ਹੋ ਜਾਵੇਗਾ : ਰਾਹੁਲ • ਕੀਵ 'ਤੇ ਰੂਸੀ ਹਵਾਈ ਹਮਲੇ ਜਾਰੀ; ਤਿੰਨ ਮੌਤਾਂ, ਨੌਂ ਜ਼ਖਮੀ • ਅਮਰੀਕੀ ਸੈਨੇਟ ਨੇ ਈਰਾਨ 'ਚ ਟਰੰਪ ਦੀਆਂ ਜੰਗੀ ਸ਼ਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਨੂੰ ਕਰ'ਤਾ ਰੱਦ • ਫਿਲਮ ‘ਮਾਤ੍ਰਭੂਮੀ’ ਦੇ ਨਵੇਂ ਗਾਣੇ ‘ਮਦਿਰਾਪਾਨ’ ਨੇ ਵਧਾਇਆ ਫੈਨਜ਼ ਦਾ ਉਤਸ਼ਾਹ

ਰਾਸ਼ਟਰੀ

ਅਮਿਤ ਸ਼ਾਹ ਬੋਲੇ- ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ’ਤੇ ਹੋਵੇਗਾ ਵਿਚਾਰ-ਵਟਾਂਦਰਾ

20 ਨਵੰਬਰ, 2026 07:36 PM

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ 2 ਰੋਜ਼ਾ ਅੱਤਵਾਦ ਵਿਰੋਧੀ ਸੰਮੇਲਨ ਦਾ ਉਦਘਾਟਨ ਕੀਤਾ, ਜਿਸ ’ਚ ‘ਸਰਹੱਦ ਪਾਰ ਅੱਤਵਾਦ’ ਨਾਲ ਨਜਿੱਠਣ ਦੇ ਨਾਲ-ਨਾਲ ਭਵਿੱਖ ਦੀਆਂ ਚੁਣੌਤੀਆਂ ਅਨੁਸਾਰ ਅੱਤਵਾਦ ਵਿਰੋਧੀ ਰਣਨੀਤੀਆਂ ਵਿਕਸਿਤ ਕਰਨ ਅਤੇ ਕੌਮੀ ਸੁਰੱਖਿਆ ਦੇ ਸਾਹਮਣੇ ਉੱਭਰ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਵਰਗੇ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਹਰ ਸਾਲ ਆਯੋਜਿਤ ਹੋਣ ਵਾਲਾ ਇਹ ਸੰਮੇਲਨ ਅੱਤਵਾਦ ਵਿਰੋਧੀ ਮੁਹਿੰਮਾਂ ’ਚ ਸ਼ਾਮਲ ਸੁਰੱਖਿਆ ਫੋਰਸਾਂ, ਸਬੰਧਤ ਏਜੰਸੀਆਂ ਅਤੇ ਤਕਨੀਕੀ, ਕਾਨੂੰਨੀ ਤੇ ਫਾਰੈਂਸਿਕ ਖੇਤਰਾਂ ਦੇ ਮਾਹਿਰਾਂ ਲਈ ਇਕ ਅਹਿਮ ਮੰਚ ਵਜੋਂ ਉੱਭਰਿਆ ਹੈ। ਇਹ ਸੰਮੇਲਨ ਵੱਖ-ਵੱਖ ਏਜੰਸੀਆਂ ਅਤੇ ਸੁਰੱਖਿਆ ਫੋਰਸਾਂ ਨੂੰ ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਅਤੇ ਅੱਤਵਾਦ ਤੋਂ ਪੈਦਾ ਹੋਣ ਵਾਲੇ ਖਤਰਿਆਂ ਦੀ ਸਮੂਹਿਕ ਤੌਰ ’ਤੇ ਸਮੀਖਿਆ ਕਰਨ ਦਾ ਮੌਕਾ ਦਿੰਦਾ ਹੈ। ਸਰਕਾਰ ਦੇ ਸਾਰੇ ਅੰਗਾਂ ਵਿਚਾਲੇ ਤਾਲਮੇਲ ਸਥਾਪਤ ਕਰਨ ਦੇ ਦ੍ਰਿਸ਼ਟੀਕੋਣ ਅਨੁਸਾਰ ਸੰਮੇਲਨ ’ਚ ਸਾਰੇ ਸਬੰਧਤ ਪੱਖਾਂ ਵਿਚਾਲੇ ਸਹਿਯੋਗ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਦਾ ਮਕਸਦ ਰਸਮੀ ਅਤੇ ਗੈਰ-ਰਸਮੀ ਗੱਲਬਾਤ ਦੇ ਅਜਿਹੇ ਮਾਧਿਅਮ ਵਿਕਸਿਤ ਕਰਨਾ ਹੈ, ਜਿਨ੍ਹਾਂ ਨਾਲ ਅੱਤਵਾਦ ਖ਼ਿਲਾਫ਼ ਤਾਲਮੇਲ ਵਾਲੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾ ਸਕੇ।


ਗ੍ਰਹਿ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਸੰਮੇਲਨ ਦਾ ਮਕਸਦ ਭਵਿੱਖ ਦੀਆਂ ਨੀਤੀਆਂ ਬਣਾਉਣ ਲਈ ਅਹਿਮ ਸੁਝਾਅ ਅਤੇ ਠੋਸ ਜਾਣਕਾਰੀ ਉਪਲਬਧ ਕਰਵਾਉਣਾ ਵੀ ਹੈ। ਜਾਰੀ ਬਿਆਨ ’ਚ ਕਿਹਾ ਗਿਆ, “ਸੰਮੇਲਨ ਦੇ ਹੋਰ ਸੈਸ਼ਨਾਂ ’ਚ ਟੈਰਰ ਫੰਡਿੰਗ ਨਾਲ ਜੁੜੇ ਨੈੱਟਵਰਕ ਨੂੰ ਤਬਾਹ ਕਰਨ ਲਈ ਵਰਤੇ ਜਾਣ ਵਾਲੇ ਤਰੀਕਿਆਂ, ਤਕਨੀਕਾਂ ਅਤੇ ਵੱਖ-ਵੱਖ ਮਾਮਲਿਆਂ ਤੋਂ ਪ੍ਰਾਪਤ ਤਜਰਬਿਆਂ ਦੀ ਸਮੀਖਿਆ ਕੀਤੀ ਜਾਵੇਗੀ। ਇਸ ਦੇ ਨਾਲ ਹੀ ਭਵਿੱਖ ਦੀਆਂ ਲੋੜਾਂ ਅਨੁਸਾਰ ਅੱਤਵਾਦ ਵਿਰੋਧੀ ਰਣਨੀਤੀਆਂ ਵਿਕਸਿਤ ਕਰਨ ਅਤੇ ਕੌਮੀ ਸੁਰੱਖਿਆ ਦੇ ਸਾਹਮਣੇ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ ’ਤੇ ਵੀ ਚਰਚਾ ਹੋਵੇਗੀ।”


ਇਸ ਸੰਮੇਲਨ ਦਾ ਆਯੋਜਨ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਕਰ ਰਹੀ ਹੈ। ਇਹ ਅੱਤਵਾਦ ਖ਼ਿਲਾਫ਼ ਦੇਸ਼ ਦੀ ਸਮੂਹਿਕ ਕਾਰਵਾਈ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ। ਬਿਆਨ ਅਨੁਸਾਰ, ਇਸ ਸਾਲ ਸੰਮੇਲਨ ਦਾ ਮੁੱਖ ਵਿਸ਼ਾ ‘ਸਰਹੱਦ ਪਾਰ ਅੱਤਵਾਦ’ ਰੱਖਿਆ ਗਿਆ ਹੈ। ਸੰਮੇਲਨ ’ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਪੁਲਸ ਅਧਿਕਾਰੀ, ਅੱਤਵਾਦ ਵਿਰੋਧੀ ਸਰਗਰਮੀਆਂ ਨਾਲ ਜੁੜੀਆਂ ਕੇਂਦਰੀ ਏਜੰਸੀਆਂ ਅਤੇ ਵਿਭਾਗਾਂ ਦੇ ਅਧਿਕਾਰੀ ਅਤੇ ਕਾਨੂੰਨ, ਫਾਰੈਂਸਿਕ ਤੇ ਟੈਕਨਾਲੋਜੀ ਸਮੇਤ ਸਬੰਧਤ ਖੇਤਰਾਂ ਦੇ ਮਾਹਿਰ ਹਿੱਸਾ ਲੈ ਰਹੇ ਹਨ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਭਾਰਤ ਅਤੇ ਜਾਪਾਨ ਨੇ ਰੱਖਿਆ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਦੀ ਕੀਤੀ ਸਮੀਖਿਆ

ਭਾਰਤ ਅਤੇ ਜਾਪਾਨ ਨੇ ਰੱਖਿਆ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਦੀ ਕੀਤੀ ਸਮੀਖਿਆ

ਭਾਰਤੀ ਲੋਕਤੰਤਰ ‘ਪਵਿੱਤਰ’, ਚੋਣਾਂ ਦਾ ਬਾਈਕਾਟ ਕਰਨ ਨਾਲ ਇਹ ਖ਼ਤਮ ਹੋ ਜਾਵੇਗਾ : ਰਾਹੁਲ

ਭਾਰਤੀ ਲੋਕਤੰਤਰ ‘ਪਵਿੱਤਰ’, ਚੋਣਾਂ ਦਾ ਬਾਈਕਾਟ ਕਰਨ ਨਾਲ ਇਹ ਖ਼ਤਮ ਹੋ ਜਾਵੇਗਾ : ਰਾਹੁਲ

ਬ੍ਰਹਮੋਸ ਮਗਰੋਂ ਭਾਰਤ ਤੋਂ 'ਆਕਾਸ਼' ਤੇ ਪਿਨਾਕਾ 'ਮਿਜ਼ਾਈਲ' ਖਰੀਦਣਾ ਚਾਹੁੰਦੈ ਫਿਲੀਪੀਨਜ਼

ਬ੍ਰਹਮੋਸ ਮਗਰੋਂ ਭਾਰਤ ਤੋਂ 'ਆਕਾਸ਼' ਤੇ ਪਿਨਾਕਾ 'ਮਿਜ਼ਾਈਲ' ਖਰੀਦਣਾ ਚਾਹੁੰਦੈ ਫਿਲੀਪੀਨਜ਼

ਖੜਗੇ, ਪ੍ਰਿਯੰਕਾ ਗਾਂਧੀ ਨੇ ਸਾਬਕਾ PM ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਭੇਂਟ ਕੀਤੀ ਸ਼ਰਧਾਂਜਲੀ

ਖੜਗੇ, ਪ੍ਰਿਯੰਕਾ ਗਾਂਧੀ ਨੇ ਸਾਬਕਾ PM ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਭੇਂਟ ਕੀਤੀ ਸ਼ਰਧਾਂਜਲੀ

ਮੰਤਰੀ ਮੰਡਲ ਦੀ ਬੈਠਕ ’ਚ ਭਾਵੁਕ ਹੋਏ PM ਮੋਦੀ, ਬੋਲੇ-ਨਕਸਲਵਾਦ ਖ਼ਤਮ ਹੋ ਸਕਦਾ ਤਾਂ ਡਰੱਗਜ਼...

ਮੰਤਰੀ ਮੰਡਲ ਦੀ ਬੈਠਕ ’ਚ ਭਾਵੁਕ ਹੋਏ PM ਮੋਦੀ, ਬੋਲੇ-ਨਕਸਲਵਾਦ ਖ਼ਤਮ ਹੋ ਸਕਦਾ ਤਾਂ ਡਰੱਗਜ਼...

ਭਾਰਤ ਦਾ ਘਰੇਲੂ ਰੱਖਿਆ ਉਤਪਾਦਨ 1.80 ਲੱਖ ਕਰੋੜ ਤੋਂ ਪਾਰ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤੀ ਜਾਣਕਾਰੀ

ਭਾਰਤ ਦਾ ਘਰੇਲੂ ਰੱਖਿਆ ਉਤਪਾਦਨ 1.80 ਲੱਖ ਕਰੋੜ ਤੋਂ ਪਾਰ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤੀ ਜਾਣਕਾਰੀ

13 ਸਾਲਾਂ 'ਚ ਕਿੰਨਾ ਬਦਲ ਗਿਆ ਹੈ ਭਾਰਤ? ਪ੍ਰਧਾਨ ਮੰਤਰੀ ਮੋਦੀ ਨੇ ਸਾਂਝੀ ਕੀਤੀ ਇੱਕ ਖ਼ਾਸ ਪੋਸਟ

13 ਸਾਲਾਂ 'ਚ ਕਿੰਨਾ ਬਦਲ ਗਿਆ ਹੈ ਭਾਰਤ? ਪ੍ਰਧਾਨ ਮੰਤਰੀ ਮੋਦੀ ਨੇ ਸਾਂਝੀ ਕੀਤੀ ਇੱਕ ਖ਼ਾਸ ਪੋਸਟ

ਜਾਪਾਨ ਦੇ ਯੋਕੋਸੁਕਾ ਨੇਵਲ ਬੇਸ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ! 'ਮੋਗਾਮੀ ਕਲਾਸ' ਫਲੀਟ ਦਾ ਕੀਤਾ ਨਿਰੀਖਣ

ਜਾਪਾਨ ਦੇ ਯੋਕੋਸੁਕਾ ਨੇਵਲ ਬੇਸ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ! 'ਮੋਗਾਮੀ ਕਲਾਸ' ਫਲੀਟ ਦਾ ਕੀਤਾ ਨਿਰੀਖਣ

‘ਅਕਵਾਨ’ ਦੇ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਬਦਲਣ ਦਾ ਖ਼ਦਸ਼ਾ; ਆਂਧਰਾ ਪ੍ਰਦੇਸ਼ ’ਚ ਪੈ ਸਕਦੈ ਭਾਰੀ ਮੀਂਹ

‘ਅਕਵਾਨ’ ਦੇ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਬਦਲਣ ਦਾ ਖ਼ਦਸ਼ਾ; ਆਂਧਰਾ ਪ੍ਰਦੇਸ਼ ’ਚ ਪੈ ਸਕਦੈ ਭਾਰੀ ਮੀਂਹ

UP 'ਚ ਭਾਜਪਾ ਤੀਜੀ ਵਾਰ ਪੂਰਨ ਬਹੁਮਤ ਨਾਲ ਬਣਾਏਗੀ ਸਰਕਾਰ : CM ਯੋਗੀ

UP 'ਚ ਭਾਜਪਾ ਤੀਜੀ ਵਾਰ ਪੂਰਨ ਬਹੁਮਤ ਨਾਲ ਬਣਾਏਗੀ ਸਰਕਾਰ : CM ਯੋਗੀ