Thursday, July 23, 2026
BREAKING
ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ ਦਾ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ ਲਗਾਤਾਰ ਚੌਥੇ ਦਿਨ ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 363 ਅੰਕ ਡਿੱਗ ਬੰਦ, ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ ਪੰਜਾਬ ਭਾਜਪਾ ਨੇ ਸੂਬਾ ਕਾਂਗਰਸ ਦਫ਼ਤਰ ਨੇੜੇ ਕੀਤਾ ਪ੍ਰਦਰਸ਼ਨ, ਢਿੱਲੋਂ ਸਮੇਤ ਕਈ ਹਿਰਾਸਤ ’ਚ ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ, ਮਾਸ ਦਾ ਟੁਕੜਾ ਵੀ ਨਾਲ ਲੈ ਗਏ ਲੁਟੇਰੇ ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ' ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ

ਦੁਨੀਆਂ

ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game

07 ਮਈ, 2026 05:13 PM

ਪ੍ਰਵਾਸੀਆਂ ਖ਼ਿਲਾਫ਼ ਅਮਰੀਕਾ ਦੀ ਕਾਰਵਾਈ ਇਕ ਵਾਰ ਫ਼ਿਰ ਤੋਂ ਤੇਜ਼ੀ ਫੜ ਸਕਦੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਦੇਸ਼ ਵਿੱਚੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਹੁਣ ਇਮੀਗ੍ਰੇਸ਼ਨ ਅਦਾਲਤਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਨਿਆਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਜਿਹੇ ਇਮੀਗ੍ਰੇਸ਼ਨ ਜੱਜਾਂ ਨੂੰ ਅਹੁਦਿਆਂ ਤੋਂ ਤੁਰੰਤ ਹਟਾ ਦੇਵੇਗਾ ਜੋ ਫੈਸਲੇ ਲੈਣ ਵਿੱਚ ਦੇਰੀ ਕਰ ਰਹੇ ਹਨ ਜਾਂ ਪ੍ਰਸ਼ਾਸਨ ਦੀਆਂ ਸਖ਼ਤ ਨੀਤੀਆਂ ਮੁਤਾਬਕ ਕੰਮ ਨਹੀਂ ਕਰ ਰਹੇ।

ਅਮਰੀਕਾ ਦੇ ਕਾਰਜਕਾਰੀ ਅਟਾਰਨੀ ਜਨਰਲ ਟੌਡ ਬਲਾਂਚੇ ਨੇ ਹਾਲ ਹੀ ਵਿੱਚ ਦਿੱਤੇ ਬਿਆਨ ਵਿੱਚ ਕਿਹਾ ਕਿ ਜਿਹੜੇ ਜੱਜ ਕੇਸਾਂ ਨੂੰ ਬਿਨਾਂ ਵਜ੍ਹਾ ਲਟਕਾ ਰਹੇ ਹਨ ਜਾਂ ਜਿਨ੍ਹਾਂ ਕੋਲ ਪੁਰਾਣੇ ਕੇਸ ਬਹੁਤ ਜ਼ਿਆਦਾ ਹਨ, ਉਨ੍ਹਾਂ ਦੀ ਥਾਂ ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਜਾਵੇਗੀ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕੁਝ ਜੱਜ 'ਹਮਦਰਦੀ' ਦਿਖਾ ਕੇ ਫੈਸਲਿਆਂ ਵਿੱਚ ਦੇਰੀ ਕਰਦੇ ਹਨ, ਜੋ ਕਿ ਕਾਨੂੰਨ ਦੀ ਸਹੀ ਪਾਲਣਾ ਨਹੀਂ ਹੈ। ਟਰੰਪ ਪ੍ਰਸ਼ਾਸਨ ਦਾ ਟੀਚਾ ਅਦਾਲਤਾਂ ਵਿੱਚ ਲਟਕ ਰਹੇ 37 ਲੱਖ ਕੇਸਾਂ ਦਾ ਜਲਦੀ ਨਿਪਟਾਰਾ ਕਰਨਾ ਹੈ ਤਾਂ ਜੋ ਦੇਸ਼ ਨਿਕਾਲੇ ਦੀ ਮੁਹਿੰਮ ਨੂੰ ਰਫ਼ਤਾਰ ਦਿੱਤੀ ਜਾ ਸਕੇ।

ਰਿਪੋਰਟਾਂ ਅਨੁਸਾਰ ਟਰੰਪ ਦਾ ਦੂਜਾ ਕਾਰਜਕਾਲ ਸ਼ੁਰੂ ਹੋਣ ਤੋਂ ਬਾਅਦ ਕਰੀਬ 100 ਇਮੀਗ੍ਰੇਸ਼ਨ ਜੱਜਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਕਈਆਂ 'ਤੇ ਦੋਸ਼ ਸੀ ਕਿ ਉਹ ਰਾਜਨੀਤਿਕ ਰੂਪ ਵਿੱਚ ਪ੍ਰਸ਼ਾਸਨ ਦੇ ਵਿਰੁੱਧ ਸਨ ਜਾਂ ਅਸਾਇਲਮ ਦੇ ਕੇਸਾਂ ਨੂੰ ਬਹੁਤ ਜ਼ਿਆਦਾ ਮਨਜ਼ੂਰੀ ਦੇ ਰਹੇ ਸਨ। ਹਾਲ ਹੀ ਵਿੱਚ ਭਾਰਤੀ ਮੂਲ ਦੀ ਇਮੀਗ੍ਰੇਸ਼ਨ ਜੱਜ ਰੂਪਲ ਪਟੇਲ ਨੂੰ ਵੀ ਹਟਾਇਆ ਗਿਆ ਸੀ, ਜਿਨ੍ਹਾਂ ਨੇ ਇੱਕ ਵਿਦਿਆਰਥੀ ਦੇ ਦੇਸ਼ ਨਿਕਾਲੇ 'ਤੇ ਰੋਕ ਲਗਾਈ ਸੀ।

ਇਹ ਬਦਲਾਅ ਅਮਰੀਕਾ ਵਿੱਚ ਰਹਿ ਰਹੇ ਲੱਖਾਂ ਪ੍ਰਵਾਸੀਆਂ, ਖਾਸ ਕਰਕੇ ਭਾਰਤੀਆਂ ਲਈ ਚਿੰਤਾ ਦਾ ਵੱਡਾ ਵਿਸ਼ਾ ਹਨ, ਕਿਉਂਕਿ ਹੁਣ ਅਦਾਲਤੀ ਕੇਸ ਸਾਲਾਂ ਦੀ ਬਜਾਏ ਮਹੀਨਿਆਂ ਜਾਂ ਦਿਨਾਂ ਵਿੱਚ ਨਿਪਟਾਏ ਜਾਣਗੇ, ਜਿਸ ਨਾਲ ਅਦਾਲਤਾਂ ਦਾ ਕਾਫ਼ੀ ਸਮਾਂ ਬਚ ਜਾਵੇਗਾ। ਨਵੇਂ ਜੱਜਾਂ ਦੀ ਨਿਯੁਕਤੀ ਟਰੰਪ ਦੀਆਂ ਕੰਜ਼ਰਵੇਟਿਵ ਨੀਤੀਆਂ ਦੇ ਅਧਾਰ 'ਤੇ ਕੀਤੀ ਜਾ ਰਹੀ ਹੈ, ਜਿਸ ਕਾਰਨ ਸ਼ਰਨ ਮਿਲਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਰਹਿ ਜਾਣਗੀਆਂ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਹੁਣ ਪ੍ਰਵਾਸੀ ਆਪਣੀ ਰੁਟੀਨ ਪੇਸ਼ੀ 'ਤੇ ਜਾਣ ਤੋਂ ਵੀ ਡਰ ਰਹੇ ਹਨ, ਕਿਉਂਕਿ ਉੱਥੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਹਾਲਾਂਕਿ ਕਾਨੂੰਨੀ ਮਾਹਿਰਾਂ ਅਤੇ 'ਅਮਰੀਕਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ' ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੱਜਾਂ ਨੂੰ ਨਿਰਪੱਖ ਹੋਣਾ ਚਾਹੀਦਾ ਹੈ, ਪਰ ਟਰੰਪ ਪ੍ਰਸ਼ਾਸਨ ਉਨ੍ਹਾਂ 'ਤੇ ਸਿਰਫ਼ 'ਦੇਸ਼ ਨਿਕਾਲੇ ਦੇ ਹੁਕਮ' ਦੇਣ ਲਈ ਦਬਾਅ ਪਾ ਰਿਹਾ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਸ਼੍ਰੀਲੰਕਾਈ ਜਲ ਸੈਨਾ ਨੇ ਨੌਂ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਸ਼੍ਰੀਲੰਕਾਈ ਜਲ ਸੈਨਾ ਨੇ ਨੌਂ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

ਅਮਰੀਕੀ ਫ਼ੌਜ ਨੇ 12ਵੀਂ ਰਾਤ ਈਰਾਨ 'ਤੇ ਵਰ੍ਹਾਏ ਬੰਬ, ਫ਼ੌਜੀ ਟਿਕਾਣਿਆਂ ਤੇ ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

ਅਮਰੀਕੀ ਫ਼ੌਜ ਨੇ 12ਵੀਂ ਰਾਤ ਈਰਾਨ 'ਤੇ ਵਰ੍ਹਾਏ ਬੰਬ, ਫ਼ੌਜੀ ਟਿਕਾਣਿਆਂ ਤੇ ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ

ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ

ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ

ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ

ਈਰਾਨ ਦੇ 'ਪਿਕੈਕਸ ਮਾਉਂਟੇਨ' ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ 'ਚ ਟਰੰਪ, ਜਾਣੋ ਇਸ ਦੀ ਖ਼ਾਸੀਅਤ

ਈਰਾਨ ਦੇ 'ਪਿਕੈਕਸ ਮਾਉਂਟੇਨ' ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ 'ਚ ਟਰੰਪ, ਜਾਣੋ ਇਸ ਦੀ ਖ਼ਾਸੀਅਤ

ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਅਪੀਲ

ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਅਪੀਲ

ਖੇਤਰੀ ਵਪਾਰ ਘਾਟਾ 16 ਬਿਲੀਅਨ ਡਾਲਰ ਤੋਂ ਪਾਰ, ਆਰਥਿਕ ਅੰਕੜਿਆਂ ਨੇ ਵਧਾਈ ਚਿੰਤਾ

ਖੇਤਰੀ ਵਪਾਰ ਘਾਟਾ 16 ਬਿਲੀਅਨ ਡਾਲਰ ਤੋਂ ਪਾਰ, ਆਰਥਿਕ ਅੰਕੜਿਆਂ ਨੇ ਵਧਾਈ ਚਿੰਤਾ

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ ਜਵਾਬ

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ ਜਵਾਬ