Saturday, July 05, 2025
BREAKING
ਰੋਟਰੀ ਕਲੱਬ ਖਰੜ ਵੱਲੋਂ ਸਤਪਾਲ ਜਿੰਦਲ ਦੀ ਮੌਤ ਉਪਰੰਤ ਅੱਖਾਂ ਦਾਨ ਕਰਨ ਵਾਲੇ ਉਸਦੇ ਪਰਿਵਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਦੇ ਅੱਖਾਂ ਦੇ ਵਿਭਾਗ ਵੱਲੋਂ ਸਰਟੀਫਿਕੇਟ ਤੇ ਰੋਟਰੀ ਕਲੱਬ ਦਾ ਸਨਮਾਨ ਪੱਤਰ ਦੇ ਕੇ ਨਵਾਜਿਆ ਗਿਆ 'ਦੁਨੀਆਂ ਅਮਰੀਕਾ ਤੋਂ ਬਿਨਾਂ ਵੀ ਅੱਗੇ ਵਧ ਸਕਦੀ ਐ...!' ਸ਼ੀ ਜਿਨਪਿੰਗ ਦੀ ਵੱਡੀ ਚਿਤਾਵਨੀ ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਵੀ ਵਧੇ ਭਾਅ ''ਇੱਥੇ ਆਓ ਤੇ ਆ ਕੇ ਕਸ਼ਮੀਰ ਦੇਖੋ'', ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੋਕਾਂ ਨੂੰ ਕੀਤੀ ਅਪੀਲ ਪਾਕਿਸਤਾਨੀ ਸੁਰੱਖਿਆ ਬਲਾਂ ਨੇ 30 ਅੱਤਵਾਦੀ ਕੀਤੇ ਢੇਰ ਕਾਜੋਲ ਦੀ ਫਿਲਮ 'ਮਾਂ' ਨੇ ਪਹਿਲੇ ਹਫ਼ਤੇ 26 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ ਕੈਨੇਡਾ ਓਪਨ ਦੇ ਦੂਜੇ ਗੇੜ 'ਚ ਪੁੱਜਿਆ ਸ਼੍ਰੀਕਾਂਤ, ਹਮਵਤਨ ਰਾਜਾਵਤ ਨੂੰ ਹਰਾ ਕੇ ਬਣਾਈ ਜਗ੍ਹਾ ਗਿੱਲ ਦੀ ਰਣਨੀਤੀ ’ਚ ਵਿਸ਼ਵ ਪੱਧਰੀ ਖਿਡਾਰੀ ਦੇ ਲੱਛਣ : ਟ੍ਰਾਟ ਜਿੱਤ ਦੀ ਹੈਟ੍ਰਿਕ ਲਾ ਕੇ ਇੰਗਲੈਂਡ ਖਿਲਾਫ ਪਹਿਲੀ ਟੀ-20 ਲੜੀ ਜਿੱਤਣ ਉਤਰੇਗਾ ਭਾਰਤ ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

ਰਾਸ਼ਟਰੀ

ਅਨਿਲ ਅੰਬਾਨੀ ਨੂੰ ਵੱਡਾ ਝਟਕਾ! SBI ਨੇ ਇਸ ਕੰਪਨੀ ਦੇ ਲੋਨ ਖ਼ਾਤੇ ਨੂੰ ਦੱਸਿਆ 'ਧੋਖਾਧੜੀ'

03 ਜੁਲਾਈ, 2025 05:35 PM

ਨਵੀਂ ਦਿੱਲੀ/ਮੁੰਬਈ : ਭਾਰਤੀ ਸਟੇਟ ਬੈਂਕ (SBI) ਨੇ ਉਦਯੋਗਪਤੀ ਅਨੀਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (RCom) ਨੂੰ ਵੱਡਾ ਝਟਕਾ ਦਿੱਤਾ ਹੈ। ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਨੇ ਉਸ ਦੇ ਲੋਨ ਖਾਤੇ ਨੂੰ ਧੋਖਾਧੜੀ ਦੀ ਕੈਟੇਗਰੀ ਵਿਚ ਪਾ ਦਿੱਤਾ ਹੈ। ਦੱਸ ਦੇਈਏ ਕਿ RCom ਨੇ SBI ਤੋਂ 31,580 ਕਰੋੜ ਦਾ ਲੋਨ ਲਿਆ ਸੀ। SBI ਨੇ ਇਸ ਲੋਨ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਇੰਨਾ ਹੀ ਨਹੀਂ SBI ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਕੋਲ ਕੰਪਨੀ ਦੇ ਸਾਬਕਾ ਡਾਇਰੈਕਟਰ ਅਨਿਲ ਅੰਬਾਨੀ ਦੀ ਸ਼ਿਕਾਇਤ ਵੀ ਕੀਤੀ ਹੈ। SBI ਦੇ ਇਸ ਕਦਮ ਨਾਲ ਅਨਿਲ ਅੰਬਾਨੀ ਨੂੰ ਵੱਡਾ ਝਟਕਾ ਲੱਗਾ ਹੈ।

SBI ਨੇ RCom ਨੂੰ ਭੇਜਿਆ ਪੱਤਰ

ਬੈਂਕ ਅਤੇ ਐਕਸਚੇਂਜ ਨੇ ਇਕ ਸਾਲ ਦੇ ਅੰਦਰ ਅਨਿਲ ਅੰਬਾਨੀ ਦੀ ਕੰਪਨੀ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਅਤੇ ਉਨ੍ਹਾਂ 'ਤੇ ਦਿੱਤੇ ਗਏ ਜਵਾਬਾਂ ਦੇ ਸਬੰਧ ਵਿਚ ਫੋਰੈਂਸਿਕ ਆਡਿਟ ਕਰਵਾਇਆ ਸੀ। ਜਾਂਚ ਮਗਰੋਂ ਜਾਰੀ ਰਿਪੋਰਟ ਦੇ ਆਧਾਰ 'ਤੇ ਅਨਿਲ ਅੰਬਾਨੀ ਖਿਲਾਫ਼ ਇਹ ਕਦਮ ਚੁੱਕਿਆ ਗਿਆ। SBI ਨੇ RCom ਨੂੰ ਭੇਜੇ ਪੱਤਰ ਵਿਚ ਲਿਖਿਆ ਹੈ ਕਿ ਉਸ ਦੀ ਧੋਖਾਧੜੀ ਪਛਾਣ ਕਮੇਟੀ ਨੇ ਖਾਤੇ ਨੂੰ ਧੋਖਾਧੜੀ ਦੀ ਸ਼੍ਰੇਣੀ ਵਿਚ ਪਾਉਣ ਦਾ ਫ਼ੈਸਲਾ ਕੀਤਾ ਹੈ। ਮਾਮਲੇ ਦੀ ਜ਼ਰੂਰੀ ਕਾਰਵਾਈ ਲਈ ਬੈਂਕਿੰਗ ਰੈਗੂਲੇਟਰੀ ਕੋਲ ਭੇਜ ਦਿੱਤਾ ਗਿਆ ਹੈ। ਅਨਿਲ ਅੰਬਾਨੀ ਨੂੰ ਹੁਣ ਰੈਗੂਲੇਟਰੀ ਅਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿੱਚ ਉਨ੍ਹਾਂ ਵਿਰੁੱਧ ਸਿਵਲ ਅਤੇ ਅਪਰਾਧਿਕ ਦੋਵੇਂ ਤਰ੍ਹਾਂ ਦੀਆਂ ਕਾਰਵਾਈਆਂ ਸ਼ਾਮਲ ਹਨ। ਇਸ ਮਾਮਲੇ ਨੂੰ ਅੱਗੇ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਵੀ ਸੌਂਪਿਆ ਜਾ ਸਕਦਾ ਹੈ।

ਰਿਲਾਇੰਸ ਕਮਿਊਨੀਕੇਸ਼ਨਜ਼ ਦਾ ਜਵਾਬ

ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਆਪਣੇ ਜਵਾਬ 'ਚ ਕਿਹਾ ਕਿ SBI ਵਲੋਂ ਲਏ ਗਏ ਇਹ ਲੋਨ 2019 ਵਿਚ ਕਾਰਪੋਰੇਟ ਇਨਸੋਲਵੈਂਸੀ ਰੈਜ਼ੋਲੂਸ਼ਨ ਪ੍ਰਕਿਰਿਆ (CIRP) ਦੀ ਸ਼ੁਰੂਆਤ ਤੋਂ ਪਹਿਲਾਂ ਦੇ ਸਮੇਂ ਦੇ ਹਨ। ਕੰਪਨੀ ਨੇ ਦਲੀਲ ਦਿੱਤੀ ਕਿ IBC ਦੀ ਧਾਰਾ 32ਏ ਦੇ ਤਹਿਤ ਇਕ ਵਾਰ ਰੈਜ਼ੋਲੂਸ਼ਨ ਪਲਾਨ ਨੂੰ ਮਨਜ਼ੂਰੀ ਮਿਲ ਜਾਣ ਤੋਂ ਬਾਅਦ ਇਸ ਨੂੰ CIRP ਦੀ ਸ਼ੁਰੂਆਤ ਤੋਂ ਪਹਿਲਾਂ ਕੀਤੇ ਗਏ ਅਪਰਾਧਾਂ ਨਾਲ ਸਬੰਧਤ ਦੇਣਦਾਰੀਆਂ ਤੋਂ ਛੋਟ ਮਿਲ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਸਹੂਲਤਾਂ ਨੂੰ ਰੈਜ਼ੋਲੂਸ਼ਨ ਪਲਾਨ ਜਾਂ ਲਿਕਵੀਡੇਸ਼ਨ ਦੇ ਤਹਿਤ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਕੰਪਨੀ ਫਿਲਹਾਲ IBC ਦੇ ਤਹਿਤ ਸੁਰੱਖਿਅਤ ਹੈ। ਨਾਲ ਹੀ ਰਿਲਾਇੰਸ ਕਮਿਊਨੀਕੇਸ਼ਨਜ਼ ਇਸ ਸਬੰਧ ਵਿਚ ਕਾਨੂੰਨੀ ਸਲਾਹ ਵੀ ਲੈ ਰਹੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

''ਇੱਥੇ ਆਓ ਤੇ ਆ ਕੇ ਕਸ਼ਮੀਰ ਦੇਖੋ'', ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੋਕਾਂ ਨੂੰ ਕੀਤੀ ਅਪੀਲ

''ਇੱਥੇ ਆਓ ਤੇ ਆ ਕੇ ਕਸ਼ਮੀਰ ਦੇਖੋ'', ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੋਕਾਂ ਨੂੰ ਕੀਤੀ ਅਪੀਲ

ਭਾਰੀ ਮੀਂਹ ਦਾ ਕਹਿਰ; ਝੀਲ 'ਚ ਡੁੱਬੇ ਹਵਾਈ ਫ਼ੌਜ ਦੇ ਦੋ ਜਵਾਨ

ਭਾਰੀ ਮੀਂਹ ਦਾ ਕਹਿਰ; ਝੀਲ 'ਚ ਡੁੱਬੇ ਹਵਾਈ ਫ਼ੌਜ ਦੇ ਦੋ ਜਵਾਨ

Indian Navy ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ ਸਬ-ਲੈਫਟੀਨੈਂਟ ਆਸਥਾ

Indian Navy ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ ਸਬ-ਲੈਫਟੀਨੈਂਟ ਆਸਥਾ

ਆਸਾਰਾਮ ਦੀ ਅਸਥਾਈ ਜ਼ਮਾਨਤ ਮਿਆਦ ਇਕ ਮਹੀਨਾ ਵਧੀ

ਆਸਾਰਾਮ ਦੀ ਅਸਥਾਈ ਜ਼ਮਾਨਤ ਮਿਆਦ ਇਕ ਮਹੀਨਾ ਵਧੀ

ਸਭ ਨੂੰ ਮਿਲੇਗਾ ਹੱਕ: SC, ST, OBC ਵਾਸਤੇ ਨਵਾਂ ਨਿਯਮ ਲੈ ਕੇ ਆਏ CM ਯੋਗੀ

ਸਭ ਨੂੰ ਮਿਲੇਗਾ ਹੱਕ: SC, ST, OBC ਵਾਸਤੇ ਨਵਾਂ ਨਿਯਮ ਲੈ ਕੇ ਆਏ CM ਯੋਗੀ

'ਨਵੇਂ ਭਾਰਤ ਲਈ ਅਸਮਾਨ ਕੋਈ ਹੱਦ ਨਹੀਂ...', ਤ੍ਰਿਨੀਦਾਦ ਐਂਡ ਟੋਬੈਗੋ 'ਚ PM ਮੋਦੀ ਨੇ ਕੀਤਾ ਸੰਬੋਧਨ

'ਨਵੇਂ ਭਾਰਤ ਲਈ ਅਸਮਾਨ ਕੋਈ ਹੱਦ ਨਹੀਂ...', ਤ੍ਰਿਨੀਦਾਦ ਐਂਡ ਟੋਬੈਗੋ 'ਚ PM ਮੋਦੀ ਨੇ ਕੀਤਾ ਸੰਬੋਧਨ

ਤ੍ਰਿਨੀਦਾਦ-ਟੋਬਾਗੋ ਦੀ ਪ੍ਰਧਾਨ ਮੰਤਰੀ ਕਮਲਾ ਨੇ ਮੋਦੀ ਲਈ ਸਰਵਉੱਚ ਸਨਮਾਨ ਦਾ ਕੀਤਾ ਐਲਾਨ

ਤ੍ਰਿਨੀਦਾਦ-ਟੋਬਾਗੋ ਦੀ ਪ੍ਰਧਾਨ ਮੰਤਰੀ ਕਮਲਾ ਨੇ ਮੋਦੀ ਲਈ ਸਰਵਉੱਚ ਸਨਮਾਨ ਦਾ ਕੀਤਾ ਐਲਾਨ

ਤ੍ਰਿਨੀਦਾਦ-ਟੋਬੈਗੋ ਪਹੁੰਚੇ PM ਮੋਦੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ, ਦਿੱਤਾ ਗਿਆ ਗਾਰਡ ਆਫ ਆਨਰ

ਤ੍ਰਿਨੀਦਾਦ-ਟੋਬੈਗੋ ਪਹੁੰਚੇ PM ਮੋਦੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ, ਦਿੱਤਾ ਗਿਆ ਗਾਰਡ ਆਫ ਆਨਰ

RTI ਦੇ ਦਾਇਰੇ 'ਚ ਆਉਣਗੀਆਂ ਸਾਰੀਆਂ ਖੇਡ ਸੰਘਾਂ, ਕੇਂਦਰ ਲਿਆਉਣ ਜਾ ਰਿਹਾ ਨਵਾਂ ਬਿਲ

RTI ਦੇ ਦਾਇਰੇ 'ਚ ਆਉਣਗੀਆਂ ਸਾਰੀਆਂ ਖੇਡ ਸੰਘਾਂ, ਕੇਂਦਰ ਲਿਆਉਣ ਜਾ ਰਿਹਾ ਨਵਾਂ ਬਿਲ

'ਮੈਂ ਤਾਂ ਵੀਡੀਓ ਵੀ...!' ਕੋਲਕਾਤਾ ਸਮੂਹਿਕ ਜ਼ਬਰ-ਜ਼ਨਾਹ ਦੇ ਮੁੱਖ ਦੋਸ਼ੀ ਦਾ ਵੱਡਾ ਖ਼ੁਲਾਸਾ

'ਮੈਂ ਤਾਂ ਵੀਡੀਓ ਵੀ...!' ਕੋਲਕਾਤਾ ਸਮੂਹਿਕ ਜ਼ਬਰ-ਜ਼ਨਾਹ ਦੇ ਮੁੱਖ ਦੋਸ਼ੀ ਦਾ ਵੱਡਾ ਖ਼ੁਲਾਸਾ