ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀਆਂ ਪਵਿੱਤਰ ਪ੍ਰੇਰਨਾ ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਮਾਨਵਤਾ ਦੀ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ, ਇਸ ਦੇ ਨਾਲ ਹੀ ਬੇਜੁਬਾਨ ਪਸ਼ੂ, ਪੰਛੀਆਂ ਦੀ ਸਾਂਭ ਸੰਭਾਲ 'ਚ ਵੀ ਇਹ ਸੇਵਾਦਾਰ ਮੋਹਰੀ ਹੋ ਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਦੇਖੇ ਜਾ ਸਕਦੇ ਹਨ। ਜਿਨਾਂ ਨੂੰ ਦੇਖ ਕੇ ਲੋਕ ਆਪ ਮੁਹਾਰੇ ਇਨ੍ਹਾਂ ਸੇਵਾਦਾਰਾਂ ਦੀ ਸਲਾਗਾ ਕਰਦੇ ਸੁਣਾਈ ਦਿੰਦੇ ਹਨ।
ਦੱਸਣਯੋਗ ਹੈ ਕਿ ਅੱਜ ਸੁਨਾਮ ਦੇ ਲਾਗਲੇ ਪਿੰਡ ਸ਼ੇਰੋਂ ਦੇ ਸੂਏ ਵਿੱਚ 2 ਬੇਸ਼ਹਾਰਾ ਪਸ਼ੂ ਗਿਰ ਗਏ। ਜਿਨ੍ਹਾਂ ਨੂੰ ਕੱਢਣ ਦੇ ਲਈ ਗਰੀਨ ਐੱਸ ਦੇ ਸੇਵਾਦਾਰ ਕੁਝ ਹੀ ਮਿੰਟਾਂ ਦੇ ਵਿੱਚ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਦੋਵੇਂ ਪਸ਼ੂਆਂ ਨੂੰ ਸੂਏ ਦੇ ਵਿੱਚੋਂ ਬਾਹਰ ਕੱਢਿਆ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਬਲਾਕ ਜੁਮੇਵਾਰ ਛਹਿਬਰ ਸਿੰਘ ਇੰਸਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਦੇ ਨਾਲ ਜਾਂਦੇ ਸੂਏ ਵਿੱਚ 2 ਬੇਸ਼ਹਾਰਾ ਪਸ਼ੂ ਗਿਰ ਗਏ ਸਨ ਅਤੇ ਉਹ ਤੁਰੰਤ ਗ੍ਰੀਨ ਐਸ ਦੇ ਸੇਵਾਦਾਰਾਂ ਨੂੰ ਨਾਲ ਲੈਕੇ ਪੁੱਜੇ ਅਤੇ ਥੋੜੇ ਸਮੇਂ ਦੇ ਵਿੱਚ ਹੀ ਉਨ੍ਹਾਂ ਵੱਲੋਂ ਦੋਵੇਂ ਪਸ਼ੂਆਂ ਨੂੰ ਸਹੀ ਸਲਾਮਤ ਸੂਏ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ। ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਦੇ ਹੋਏ ਗਰੀਨ ਐੱਸ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਆਪਣਾ ਫਰਜ਼ ਸਮਝਦੇ ਹੋਏ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਹੁਣ ਤੱਕ 15 ਦੇ ਕਰੀਬ ਪਸੂ ਸੂਏ ਅਤੇ ਨਹਿਰਾਂ ਦੇ ਵਿੱਚੋਂ ਸੁਰਖਿਤ ਬਾਹਰ ਕੱਢ ਲਏ ਗਏ ਹਨ।
ਇਸ ਮੌਕੇ ਛਹਿਬਰ ਸਿੰਘ ਇੰਸਾਂ, ਪ੍ਰੇਮੀ ਸੇਵਕ ਬੀਰੂ ਸਿੰਘ ਇੰਸਾ, ਦੀਦਾਰ ਸਿੰਘ ਇੰਸਾਂ, ਸਤਿਗੁਰੂ ਸਿੰਘ ਇੰਸਾਂ 15 ਮੈਂਬਰ, ਰਾਜਨ ਸਿੰਘ ਇੰਸਾਂ 15 ਮੈਂਬਰ, ਮਿੱਠੂ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ ਅਤੇ ਹਰਮੇਸ਼ ਸਿੰਘ ਇੰਸਾਂ ਆਦਿ ਸੇਵਾਦਾਰ ਹਾਜ਼ਰ ਸਨ।