ਸੁਨਾਮ,(ਰਮੇਸ਼ ਗਰਗ) ਬੀਤੇ ਦਿਨੀ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸੁਨਾਮ ਵੱਲੋਂ ਅਰਬਨ ਇਨਕਲੇਵ ਰੈਸਟੋਰੈਂਟ ਵਿਖੇ ਡਾਕਟਰ ਰਾਧਾ ਕ੍ਰਿਸ਼ਨ ਦੇ ਜਨਮ ਦਿਨ ਮੌਕੇ ਅਧਿਆਪਕ ਦਿਵਸ ਮਨਾਇਆ ਗਿਆ ਇਹ ਦਿਨ ਅਧਿਆਪਕਾਂ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਸਮਰਪਿਤ ਕੀਤਾ ਗਿਆ ਕਿਉਂਕਿ ਅਧਿਆਪਕ ਵਿਦਿਆਰਥੀ ਅਤੇ ਸਮਾਜ ਦੇ ਜੀਵਨ ਦੇ ਅਸਲ ਨਿਰਮਾਤਾ ਹਨ ਪ੍ਰੋਗਰਾਮ ਦੀ ਸ਼ੁਰੂਆਤ ਗੁਰੂ ਬੰਦਨਾ ਨਾਲ ਕੀਤੀ ਗਈ ਸਭ ਤੋਂ ਪਹਿਲਾਂ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਕੁਝ ਮੈਂਬਰਾਂ ਜੋ ਇਸ ਦੁਨੀਆਂ ਤੋਂ ਚਲੇ ਗਏ ਉਨਾਂ ਪ੍ਰਤੀ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਸੰਸਥਾ ਦੇ ਪ੍ਰਧਾਨ ਸ਼੍ਰੀ ਰੁਪਿੰਦਰ ਭਾਰਦਵਾਜ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਦਾ ਯੋਗਦਾਨ ਸਾਡੇ ਜੀਵਨ ਵਿੱਚ ਅਨਮੋਲ ਹੁੰਦਾ ਹੈ ਅਧਿਆਪਕ ਦਿਵਸ ਮੌਕੇ ਅਸੀਂ ਆਪਣੇ ਗਿਆਨ ਅਤੇ ਸਮਰਪਣ ਨੂੰ ਸਮਰਪਿਤ ਕਰਦੇ ਹਾਂ ਅਧਿਆਪਕ ਦਾ ਮਾਰਗ ਦਰਸ਼ਨ ਅਤੇ ਗਿਆਨ ਹੀ ਸਾਡੇ ਸੁਪਨਿਆਂ ਦੀ ਨੀਂਹ ਹੁੰਦਾ ਹੈ ਕਿਸੇ ਸਿਆਣੇ ਨੇ ਸੱਚ ਹੀ ਕਿਹਾ ਹੈ ਕਿ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ ਜੇ ਗੁਰੂ ਸਾਨੂੰ ਨਾ ਸਿਖਾਉਂਦੇ ਤਾਂ ਅਸੀਂ ਇੰਨੇ ਉੱਚੇ ਮੁਕਾਮਾ ਤੱਕ ਨਹੀਂ ਸੀ ਪਹੁੰਚ ਸਕਦੇ ਇਸ ਮੌਕੇ ਪਵਨ ਗੁਜਰਾਂ ਜੀ ਨੇ ਕਿਹਾ ਕਿ ਜ਼ਿੰਦਗੀ ਵਿੱਚੋਂ ਹਨੇਰੇ ਨੂੰ ਮਿਟਾ ਦਿੰਦੇ ਨੇ ਅਧਿਆਪਕ, ਗਿਆਨ ਦਾ ਚਾਨਣ ਫੈਲਾ ਦਿੰਦੇ ਨੇ ਅਧਿਆਪਕ, ਸਾਨੂੰ ਗਿਆਨ ਦੇ ਕੇ ਕਾਬਲ ਬਣਾ ਦਿੰਦੇ ਨੇ ਅਧਿਆਪਕ ਮਾਸਟਰ ਭੂਸ਼ਣ ਸ਼ਰਮਾ ਜੀ ਨੇ ਕਿਹਾ ਅਧਿਆਪਕ ਉਹ ਮੋਮਬੱਤੀ ਹੈ ਜੋ ਖੁਦ ਜਲ ਕੇ ਦੂਜਿਆਂ ਦਾ ਰਾਹ ਰੁਸ਼ਨਾਉਂਦੀ ਹੈ ਤੇ ਆਪਣੀ ਮਿਹਨਤ ਤੇ ਲਗਨ ਦੁਆਰਾ ਸੰਸਾਰ ਨੂੰ ਰਹਿਣ ਦੇ ਲਈ ਅਤੇ ਜਿਉਣ ਦੇ ਲਈ ਇੱਕ ਬਿਹਤਰ ਸਥਾਨ ਬਣਾਉਂਦੀ ਹੈ ਅਧਿਆਪਕ ਦਿਵਸ ਮੌਕੇ ਲੈਕਚਰਾਰ ਬਲਵਿੰਦਰ ਭਾਰਦਵਾਜ, ਸ੍ਰੀ ਮਤੀ ਸੁਨੀਤਾ ਸ਼ਰਮਾ, ਭਾਰਤ ਹਰੀ ਪੁਰੀ, ਸ੍ਰੀ ਮਤੀ ਊਸ਼ਾ ਸ਼ਰਮਾ, ਅਸ਼ੋਕ ਕੁਮਾਰ ਕਾਂਸਲ, ਸ੍ਰੀ ਮਤੀ ਊਸ਼ਾ ਰਾਣੀ, ਸ੍ਰੀ ਮਤੀ ਕਲਾਵਤੀ, ਸ੍ਰੀ ਮਤੀ ਮੰਜੂਲਾ ਰਾਣੀ, ਸ੍ਰੀ ਮਤੀ ਵਿਜੇ ਕੁਮਾਰੀ, ਸ੍ਰੀ ਮਤੀ ਸੁਸ਼ਮਾ ਦੇਵੀ, ਸ੍ਰੀ ਮਤੀ ਸੁਰਿੰਦਰ ਕੁਮਾਰੀ, ਸਰਦਾਰ ਬਲਵੰਤ ਸਿੰਘ ਸ਼ੇਰੋਂ, ਸਰਦਾਰ ਅਮਰੀਕ ਸਿੰਘ ਖੰਨਾ, ਸ਼੍ਰੀ ਸੁਭਾਸ਼ ਕਤਿਆਲ, ਮਾਸਟਰ ਭੂਸ਼ਣ ਸ਼ਰਮਾ, ਸ੍ਰੀ ਸੁਰੇਸ਼ ਬਾਂਸਲ, ਸ੍ਰੀ ਮਤੀ ਸੀਤਾ ਜਿੰਦਲ, ਆਦਿ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਲੀਗਲ ਐਡਵਾਈਜ਼ਰ ਸ੍ਰੀ ਕ੍ਰਿਸ਼ਨ ਸਿੰਘ ਭੁਟਾਲ, ਸੁਖਦੇਵ ਸਿੰਘ ਚੀਮਾ, ਐਮ ਐਲ ਵਰਮਾ, ਦੀਵਾਨ ਚੰਦ ਅਹੁਜਾ ਜੀ ਦੇ ਜਨਮ ਦਿਨ ਵੀ ਮਨਾਏ ਗਏ ਇਸ ਮੌਕੇ ਗਿਆਨ ਚੰਦ ਗੁਪਤਾ ਅਤੇ ਸ੍ਰੀ ਸੁਭਾਸ਼ ਕਤਿਆਲ ਜੀ ਕਾਹਨ ਦਾਸ ਬਾਵਾ ਜੀ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਸਭ ਦਾ ਮਨੋਰੰਜਨ ਕੀਤਾ