Wednesday, November 11, 2026
BREAKING
• ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 772 ਅੰਕਾਂ ਦੀ ਛਾਲ, ਨਿਵੇਸ਼ਕਾਂ ਨੂੰ 4.4 ਲੱਖ ਕਰੋੜ ਦਾ ਫਾਇਦਾ • 100 ਤੋਂ ਵੱਧ ਦੇਸੀ ਬੰਬ ਧਮਾਕੇ ਤੇ ਗੱਡੀਆਂ ਨੂੰ ਅੱਗ ! ਬੰਗਲਾਦੇਸ਼ 'ਚ ਹਿੰਸਾ ਦਾ ਨਵਾਂ ਦੌਰ • ਪੰਜਾਬ 'ਚ ਪੱਛਮੀ ਗੜਬੜੀ ਸਰਗਰਮ! 2 ਦਿਨ ਮੀਂਹ ਪੈਣ ਦੀ ਸੰਭਾਵਨਾ • ਵੱਡੀ ਖ਼ਬਰ ; ਰਾਸ਼ਟਰਪਤੀ ਮੁਰਮੂ ਦੇ BodyGuard ਦੇ ਸਿਰ 'ਚ ਮਾਰ'ਤੀ ਗੋਲ਼ੀ • ਪੰਜਾਬ ਦੀ ਹਵਾ 'ਚ ਘੁਲਿਆ ਜ਼ਹਿਰ! ਬੱਚਿਆਂ ਤੇ ਬਜ਼ੁਰਗਾਂ ਦੇ ਫੇਫੜੇ ਖਤਰੇ 'ਚ, ਮਾਹਿਰਾਂ ਨੇ ਦਿੱਤੀ ਰਾਏ • ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਫ਼ੈਸਲਾ, ਇਨ੍ਹਾਂ ਕੀਰਤਨੀ ਜਥਿਆਂ 'ਤੇ ਲਗਾਈ ਰੋਕ • ਵੱਡੀ ਖ਼ਬਰ : ਨਿਊਜ਼ੀਲੈਂਡ 'ਚ 3 ਪੰਜਾਬੀਆਂ ਦੀ ਮੌਤ, ਰੈਸਟੋਰੈਂਟ 'ਚ ਜਾ ਵੱਜੀ ਤੇਜ਼ ਰਫ਼ਤਾਰ ਕਾਰ • ਵੱਡੀ ਖ਼ਬਰ : ਈ. ਡੀ. ਵੱਲੋਂ ਵਿਧਾਇਕਾ ਅਮਨਦੀਪ ਕੌਰ ਨੂੰ ਸੰਮਨ • ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ, ਅੱਜ ਤੋਂ ਕੀਤਾ ਨਵੀਂ ਮੁਹਿੰਮ ਦਾ ਆਗਾਜ਼ • ਛੱਠ ਪੂਜਾ ਲਈ ਚੰਡੀਗੜ੍ਹ-ਬਰੌਨੀ ਵਿਸ਼ੇਸ਼ ਰੇਲਗੱਡੀ ਚਲਾਈ ਗਈ

ਰਾਸ਼ਟਰੀ

ਵੱਡੀ ਖ਼ਬਰ ; ਰਾਸ਼ਟਰਪਤੀ ਮੁਰਮੂ ਦੇ BodyGuard ਦੇ ਸਿਰ 'ਚ ਮਾਰ'ਤੀ ਗੋਲ਼ੀ

11 ਨਵੰਬਰ, 2026 06:28 PM

ਬਾਗਪਤ : ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਦੀਵਾਲੀ 'ਤੇ ਪਟਾਕੇ ਚਲਾਉਣ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਛੁੱਟੀ 'ਤੇ ਘਰ ਆਏ ਰਾਸ਼ਟਰਪਤੀ ਦੇ ਬਾਡੀਗਾਰਡ ਦਲ 'ਚ ਤਾਇਨਾਤ ਇਕ ਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਅਨੁਸਾਰ, ਗੋਲੀ ਜਵਾਨ ਸੌਰਭ ਤੋਮਰ (26) ਦੇ ਕੰਨ ਦੇ ਬਿਲਕੁਲ ਪਿੱਛੇ ਲੱਗੀ। ਉਸ ਦੇ ਸਿਰ 'ਚ ਫਸੀ ਗੋਲੀ ਕੱਢਣ ਲਈ ਮੇਰਠ ਦੇ ਇਕ ਨਿੱਜੀ ਹਸਪਤਾਲ 'ਚ ਆਪਰੇਸ਼ਨ ਕੀਤਾ ਗਿਆ। ਫਿਲਹਾਲ ਉਹ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) 'ਚ ਦਾਖ਼ਲ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।


ਪੁਲਸ ਨੇ ਦੱਸਿਆ ਕਿ ਇਹ ਘਟਨਾ ਰਾਮਾਲਾ ਥਾਣਾ ਖੇਤਰ ਦੇ ਅਧੀਨ ਆਉਂਦੇ ਗੋਪਾਲਪੁਰ ਖਡਾਨਾ ਪਿੰਡ 'ਚ ਵਾਪਰੀ। ਪਿੰਡ ਦਾ ਰਹਿਣ ਵਾਲਾ ਸੌਰਭ 2021 'ਚ ਭਰਤੀ ਹੋਇਆ ਸੀ ਅਤੇ ਫਿਲਹਾਲ ਉਸ ਦੀ ਤਾਇਨਾਤੀ ਰਾਸ਼ਟਰਪਤੀ ਭਵਨ 'ਚ ਹੈ। ਉਹ ਦੀਵਾਲੀ ਮਨਾਉਣ ਲਈ ਛੁੱਟੀ ਲੈ ਕੇ ਪਿੰਡ ਆਇਆ ਹੋਇਆ ਸੀ। ਐਤਵਾਰ ਰਾਤ ਸੌਰਭ ਆਪਣੇ ਭਰਾਵਾਂ ਵਿਨੀਤ ਅਤੇ ਮਿੰਟੂ ਨਾਲ ਆਪਣੇ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ। ਇਸੇ ਦੌਰਾਨ ਪਿੰਡ ਦੇ 2 ਲੋਕਾਂ ਧੀਰਜ ਅਤੇ ਉਸ ਦੇ ਭਰਾ ਮੋਨੂੰ ਉਰਫ਼ ਪ੍ਰਵੀਨ ਨਾਲ ਉਸ ਦਾ ਵਿਵਾਦ ਹੋ ਗਿਆ। ਵਿਵਾਦ ਵਧਣ 'ਤੇ ਧੀਰਜ ਨੇ ਦੇਸੀ ਪਿਸਤੌਲ ਨਾਲ ਗੋਲੀ ਚਲਾਈ। ਗੋਲੀ ਪਹਿਲਾਂ ਕੰਧ ਟਕਰਾਈ ਅਤੇ ਫਿਰ ਉੱਛਲ ਕੇ ਸੌਰਭ ਦੇ ਸਿਰ 'ਚ ਜਾ ਲੱਗੀ।


ਪਰਿਵਾਰ ਵਾਲੇ ਸੌਰਭ ਨੂੰ ਬੜੌਤ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਗਿਆ, ਜਿੱਥੋਂ ਉਸ ਨੂੰ ਮੇਰਠ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਹਾਲਾਂਕਿ, ਪਰਿਵਾਰ ਉਸ ਨੂੰ ਮੇਰਠ ਦੇ ਇਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਆਪਰੇਸ਼ਨ ਕਰ ਕੇ ਉਸ ਦੇ ਸਿਰ 'ਚ ਫਸੀ ਗੋਲੀ ਕੱਢ ਦਿੱਤੀ ਗਈ। ਸਥਾਨਕ ਥਾਣਾ ਇੰਚਾਰਜ ਨੇ ਦੱਸਿਆ,"ਸੌਰਭ ਦੇ ਪਿਤਾ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ, ਧੀਰਜ ਅਤੇ ਮੋਨੂੰ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।" ਰਾਸ਼ਟਰਪਤੀ ਦਾ ਬਾਡੀਗਾਰਡ ਦਲ ਭਾਰਤੀ ਫੌਜ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਸੀਨੀਅਰ ਘੋੜਸਵਾਰ ਰੈਜੀਮੈਂਟ ਹੈ। ਇਸ ਦੀ ਤਾਇਨਾਤੀ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ 'ਚ ਹੈ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਢਾਕਾ ਦੇ ਇਲਾਕਿਆਂ ਨੂੰ ਦਿੱਲੀ ਦਾ ਦੱਸ ਕੇ ਭਾਰਤ ਨੂੰ ਬਦਨਾਮ ਕਰ ਰਿਹਾ ਚੀਨੀ ਬਲੌਗਰ ਸਮੂਹ

ਢਾਕਾ ਦੇ ਇਲਾਕਿਆਂ ਨੂੰ ਦਿੱਲੀ ਦਾ ਦੱਸ ਕੇ ਭਾਰਤ ਨੂੰ ਬਦਨਾਮ ਕਰ ਰਿਹਾ ਚੀਨੀ ਬਲੌਗਰ ਸਮੂਹ

CM ਯੋਗੀ ਨੇ ਦੀਵਾਲੀ ਦੇ ਪ੍ਰਦੂਸ਼ਣ ਦੀ ਚਿੰਤਾ ਕੀਤੀ ਖਾਰਜ, ਕਿਹਾ-'ਇਹ ਆਪਣੇ ਆਪ ਹੋ ਜਾਵੇਗਾ ਘੱਟ'

CM ਯੋਗੀ ਨੇ ਦੀਵਾਲੀ ਦੇ ਪ੍ਰਦੂਸ਼ਣ ਦੀ ਚਿੰਤਾ ਕੀਤੀ ਖਾਰਜ, ਕਿਹਾ-'ਇਹ ਆਪਣੇ ਆਪ ਹੋ ਜਾਵੇਗਾ ਘੱਟ'

ਅਮਰੀਕਾ 'ਚ ਵਿਦਿਆਰਥੀ ਅੰਦੋਲਨਾਂ ਅਤੇ ਭੂ-ਰਾਜਨੀਤੀ 'ਤੇ ਚਰਚਾ ਕਰਨਗੇ ਰਾਹੁਲ ਗਾਂਧੀ

ਅਮਰੀਕਾ 'ਚ ਵਿਦਿਆਰਥੀ ਅੰਦੋਲਨਾਂ ਅਤੇ ਭੂ-ਰਾਜਨੀਤੀ 'ਤੇ ਚਰਚਾ ਕਰਨਗੇ ਰਾਹੁਲ ਗਾਂਧੀ

NCP ਦੇ ਆਪਸੀ ਰਲੇਵੇਂ ਦਾ ਫੈਸਲਾ ਸ਼ਰਦ ਪਵਾਰ ਤੇ ਸੁਨੇਤਰਾ ’ਤੇ ਨਿਰਭਰ : CM  ਫੜਨਵੀਸ

NCP ਦੇ ਆਪਸੀ ਰਲੇਵੇਂ ਦਾ ਫੈਸਲਾ ਸ਼ਰਦ ਪਵਾਰ ਤੇ ਸੁਨੇਤਰਾ ’ਤੇ ਨਿਰਭਰ : CM ਫੜਨਵੀਸ

ਸੋਨੀਆ ਗਾਂਧੀ ਨੇ 1975 ਦੀ ਐਮਰਜੈਂਸੀ ਨੂੰ ਮੰਨਿਆ 'ਗ਼ਲਤੀ' ! ਆਤਮਕਥਾ 'ਚ ਕੀਤੇ ਕਈ ਵੱਡੇ ਖ਼ੁਲਾਸੇ

ਸੋਨੀਆ ਗਾਂਧੀ ਨੇ 1975 ਦੀ ਐਮਰਜੈਂਸੀ ਨੂੰ ਮੰਨਿਆ 'ਗ਼ਲਤੀ' ! ਆਤਮਕਥਾ 'ਚ ਕੀਤੇ ਕਈ ਵੱਡੇ ਖ਼ੁਲਾਸੇ

ਮਰਹੂਮ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ 'ਤੇ ਸੋਨੀਆ ਗਾਂਧੀ ਦਾ ਅਹਿਮ ਬਿਆਨ

ਮਰਹੂਮ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ 'ਤੇ ਸੋਨੀਆ ਗਾਂਧੀ ਦਾ ਅਹਿਮ ਬਿਆਨ

16 ਨਵੰਬਰ ਨੂੰ ਹੋ ਗਿਆ ਛੁੱਟੀ ਦਾ ਐਲਾਨ ! ਛੱਠ ਪੂਜਾ ਲਈ ਰੇਖਾ ਸਰਕਾਰ ਨੇ ਲਿਆ ਵੱਡਾ ਫੈਸਲਾ

16 ਨਵੰਬਰ ਨੂੰ ਹੋ ਗਿਆ ਛੁੱਟੀ ਦਾ ਐਲਾਨ ! ਛੱਠ ਪੂਜਾ ਲਈ ਰੇਖਾ ਸਰਕਾਰ ਨੇ ਲਿਆ ਵੱਡਾ ਫੈਸਲਾ

ਹਵਾ ਪ੍ਰਦੂਸ਼ਣ 'ਚ 'ਵਿਸ਼ਵਗੁਰੂ' ਬਣ ਰਹੇ ਹਾਂ ਅਸੀਂ? ਖੜਗੇ ਨੇ ਮੰਗਿਆ PM ਮੋਦੀ ਤੋਂ ਜਵਾਬ

ਹਵਾ ਪ੍ਰਦੂਸ਼ਣ 'ਚ 'ਵਿਸ਼ਵਗੁਰੂ' ਬਣ ਰਹੇ ਹਾਂ ਅਸੀਂ? ਖੜਗੇ ਨੇ ਮੰਗਿਆ PM ਮੋਦੀ ਤੋਂ ਜਵਾਬ

ਸੰਘ ਦੇ ਪ੍ਰਚਾਰਕਾਂ, ਵਲੰਟੀਅਰਾਂ ਦਾ ਜੀਵਨ ਲੋਕਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਨ ਵਾਲਾ ਹੋਵੇ : ਮੋਹਨ ਭਾਗਵਤ

ਸੰਘ ਦੇ ਪ੍ਰਚਾਰਕਾਂ, ਵਲੰਟੀਅਰਾਂ ਦਾ ਜੀਵਨ ਲੋਕਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਨ ਵਾਲਾ ਹੋਵੇ : ਮੋਹਨ ਭਾਗਵਤ

PM ਮੋਦੀ ਨੇ ਦੇਸ਼ ਵਾਸੀਆਂ ਨੂੰ ਗੋਵਰਧਨ ਪੂਜਾ ਦੀਆਂ ਦਿੱਤੀਆਂ ਵਧਾਈਆਂ, ਸੁੱਖ-ਸ਼ਾਂਤੀ ਦੀ ਕੀਤੀ ਕਾਮਨਾ

PM ਮੋਦੀ ਨੇ ਦੇਸ਼ ਵਾਸੀਆਂ ਨੂੰ ਗੋਵਰਧਨ ਪੂਜਾ ਦੀਆਂ ਦਿੱਤੀਆਂ ਵਧਾਈਆਂ, ਸੁੱਖ-ਸ਼ਾਂਤੀ ਦੀ ਕੀਤੀ ਕਾਮਨਾ