Wednesday, November 11, 2026
BREAKING
• ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਫ਼ੈਸਲਾ, ਇਨ੍ਹਾਂ ਕੀਰਤਨੀ ਜਥਿਆਂ 'ਤੇ ਲਗਾਈ ਰੋਕ • ਵੱਡੀ ਖ਼ਬਰ : ਨਿਊਜ਼ੀਲੈਂਡ 'ਚ 3 ਪੰਜਾਬੀਆਂ ਦੀ ਮੌਤ, ਰੈਸਟੋਰੈਂਟ 'ਚ ਜਾ ਵੱਜੀ ਤੇਜ਼ ਰਫ਼ਤਾਰ ਕਾਰ • ਵੱਡੀ ਖ਼ਬਰ : ਈ. ਡੀ. ਵੱਲੋਂ ਵਿਧਾਇਕਾ ਅਮਨਦੀਪ ਕੌਰ ਨੂੰ ਸੰਮਨ • ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ, ਅੱਜ ਤੋਂ ਕੀਤਾ ਨਵੀਂ ਮੁਹਿੰਮ ਦਾ ਆਗਾਜ਼ • ਛੱਠ ਪੂਜਾ ਲਈ ਚੰਡੀਗੜ੍ਹ-ਬਰੌਨੀ ਵਿਸ਼ੇਸ਼ ਰੇਲਗੱਡੀ ਚਲਾਈ ਗਈ • ਚੰਡੀਗੜ੍ਹ ’ਚ ਭਲਕੇ ਸ਼ਾਮ ਤੋਂ ਘੱਟ ਪ੍ਰੈਸ਼ਰ ਨਾਲ ਆਵੇਗਾ ਪਾਣੀ • PCS ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ ਸੁਨੀਲ ਜਾਖੜ ਨੇ ਪੰਜਾਬ ਸਰਕਾਰ 'ਤੇ ਲਾਏ ਗੰਭੀਰ ਦੋਸ਼, ਮੰਗੀ CBI ਜਾਂਚ • ਢਾਕਾ ਦੇ ਇਲਾਕਿਆਂ ਨੂੰ ਦਿੱਲੀ ਦਾ ਦੱਸ ਕੇ ਭਾਰਤ ਨੂੰ ਬਦਨਾਮ ਕਰ ਰਿਹਾ ਚੀਨੀ ਬਲੌਗਰ ਸਮੂਹ • CM ਯੋਗੀ ਨੇ ਦੀਵਾਲੀ ਦੇ ਪ੍ਰਦੂਸ਼ਣ ਦੀ ਚਿੰਤਾ ਕੀਤੀ ਖਾਰਜ, ਕਿਹਾ-'ਇਹ ਆਪਣੇ ਆਪ ਹੋ ਜਾਵੇਗਾ ਘੱਟ' • ਅਮਰੀਕਾ 'ਚ ਵਿਦਿਆਰਥੀ ਅੰਦੋਲਨਾਂ ਅਤੇ ਭੂ-ਰਾਜਨੀਤੀ 'ਤੇ ਚਰਚਾ ਕਰਨਗੇ ਰਾਹੁਲ ਗਾਂਧੀ

ਪੰਜਾਬ

ਵੱਡੀ ਖ਼ਬਰ : ਈ. ਡੀ. ਵੱਲੋਂ ਵਿਧਾਇਕਾ ਅਮਨਦੀਪ ਕੌਰ ਨੂੰ ਸੰਮਨ

11 ਨਵੰਬਰ, 2026 06:14 PM

ਚੰਡੀਗੜ੍ਹ/ਮੋਗਾ : ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਜ਼ਮੀਨੀ ਘੁਟਾਲੇ ਨਾਲ ਸਬੰਧਤ ਮਾਮਲੇ ਵਿਚ ਈ. ਡੀ. ਨੇ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਸੂਤਰ ਦੱਸਦੇ ਹਨ ਕਿ ਵਿਧਾਇਕਾ ਨੂੰ 25 ਨਵੰਬਰ ਨੂੰ ਚੰਡੀਗੜ੍ਹ ਸਥਿਤ ਈ. ਡੀ. ਨੇ ਜ਼ੋਨਲ ਦਫ਼ਤਰ ਵਿਚ ਸੱਦਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਈ. ਡੀ. ਅਧਿਕਾਰੀਆਂ ਨੇ ਜਾਂਚ ਅਧੀਨ ਜਾਇਦਾਦਾਂ ਬਾਰੇ ਹੋਰ ਜਾਣਕਾਰੀ ਅਤੇ ਦਸਤਾਵੇਜ਼ ਮੰਗੇ ਹਨ ਅਤੇ ਉਨ੍ਹਾਂ ਪੇਸ਼ੀ ਦੌਰਾਨ ਜਾਇਦਾਦਾਂ ਨਾਲ ਸਬੰਧਤ ਸਾਰੇ ਰਿਕਾਰਡ ਨੂੰ ਨਾਲ ਲੈ ਕੇ ਆਉਣ ਦੀ ਖਾਸ ਹਦਾਇਤ ਕੀਤੀ ਗਈ ਹੈ।


ਥੋੜੇ ਦੀ ਦਿਨ ਪਹਿਲਾਂ ਹੋਈ ਸੀ ਰੇਡ
ਦੱਸਣਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਬੁੱਧਵਾਰ 4 ਨਵੰਬਰ ਤੜਕਸਾਰ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ’ਤੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਦੇ ਕਈ ਟਿਕਾਣਿਆਂ 'ਤੇ ਇਕੋ ਸਮੇਂ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ਜਲੰਧਰ ਤੋਂ ਵਾਇਆ ਧਰਮਕੋਟ ਰਾਹੀਂ ਲੰਘਦੇ ਕੌਮੀ ਸ਼ਾਹ ਮਾਰਗ 754 ਏ ਦੀ ਐਕਵਾਇਰ ਜ਼ਮੀਨ ਦਾ ਗਲਤ ਢੰਗ ਨਾਲ ਇੰਤਕਾਲ ਕਰਕੇ ਪਟਵਾਰੀ ਨਵਦੀਪ ਸਿੰਘ ਵਲੋਂ ਪਿੰਡ ਕਿਸ਼ਨਪੁਰਾ ਖੁਰਦ ਦੀ ਵਸਨੀਕ ਦਿਲਕੁਸ਼ ਕੁਮਾਰੀ ਦੇ ਖਾਤੇ ਵਿਚ 1 ਕਰੋੜ ਤੋਂ ਵਧੇਰੇ ਦੀ ਰਕਮ ਪਾਈ ਸੀ ’ਤੇ ਬਾਅਦ ਵਿਚ ਜਾਂਚ ਦੌਰਾਨ ਇਹ ਐਕਵਾਇਰ ਜਗ੍ਹਾ ਦੇ ਸਰਕਾਰੀ ਹੋਣ ਦਾ ਪਤਾ ਲੱਗਾ ਸੀ ਤੇ 16 ਜੂਨ 2024 ਨੂੰ ਇਸ ਮਾਮਲੇ ਵਿਚ ਪਟਵਾਰੀ ਨਵਦੀਪ ਸਿੰਘ ਅਤੇ ਸਾਥੀਆਂ ਵਿਰੁੱਧ ਮੁਕੱਦਮਾ ਦਰਜ ਹੋਇਆ ਸੀ। ਸੂਤਰ ਆਖਦੇ ਹਨ ਇਸ ਮਾਮਲੇ ਦੀ ਜਾਂਚ ਅੱਗੇ ਵਧਾਉਦੇ ਹੋਏ ਈ.ਡੀ ਦੀ ਗਾਜ਼ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਪਰਿਵਾਰਿਕ ਮੈਬਰਾਂ ‘ਤੇ ਡਿੱਗੀ। ਇਸ ਮਗਰੋਂ ਈਡੀ ਦੀ ਟੀਮ ਵਲੋਂ ਬਾਘਾ ਪੁਰਾਣਾ ਸਥਿਤ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ਼ ਅਰੋੜਾ ਦੀ ਮਲਕੀਅਤ ਵਾਲੇ ਪ੍ਰਾਈਵੇਟ ਨਸ਼ਾ ਛੁਡਾਊ ਹਸਪਤਾਲ ’ਤੇ ਵੀ ਰੇਡ ਕੀਤੀ ਗਈ ਸੀ।


ਵਿਧਾਇਕਾ ਦੀ ਰਿਹਾਇਸ਼ ਸਣੇ ਸੱਤ ਟਿਕਾਣਿਆਂ ’ਤੇ ਵੱਜਾ ਸੀ ਛਾਪਾ
ਵਿਧਾਇਕਾ ਨੂੰ ਸੰਮਨ ਜਾਰੀ ਕਰਨ ਦੀ ਇਹ ਕਾਰਵਾਈ ਈਡੀ ਵੱਲੋਂ ਸੱਤ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਲਗਾਤਾਰ 36 ਘੰਟਿਆਂ ਦੀ ਛਾਪੇਮਾਰੀ ਤੋਂ ਕੁਝ ਦਿਨਾਂ ਬਾਅਦ ਹੋਈ ਹੈ। ਇਨ੍ਹਾਂ ਥਾਵਾਂ ਵਿਚ ਮੋਗਾ ਸਥਿਤ ਵਿਧਾਇਕਾ ਦੀ ਰਿਹਾਇਸ਼, ‘ਆਈਕਾਨ ਹਾਈਟਸ’ ਵਿਚ ਸਥਿਤ ਇਕ ਫਲੈਟ ਅਤੇ ਉਨ੍ਹਾਂ ਦੇ ਪਤੀ ਡਾ. ਰਾਕੇਸ਼ ਅਰੋੜਾ ਨਾਲ ਸਬੰਧਤ ਜਾਇਦਾਦਾਂ ਸ਼ਾਮਲ ਸਨ। ਇਸ ਤੋਂ ਇਲਾਵਾ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਕਰੀਬੀ ਸਾਥੀਆਂ ਨਾਲ ਜੁੜੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਗਈ ਸੀ। ਈਡੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਸਨ। ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਅਤੇ ਘੋਖ ਕਰਨ ਤੋਂ ਬਾਅਦ ਹੁਣ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਫ਼ੈਸਲਾ, ਇਨ੍ਹਾਂ ਕੀਰਤਨੀ ਜਥਿਆਂ 'ਤੇ ਲਗਾਈ ਰੋਕ

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਫ਼ੈਸਲਾ, ਇਨ੍ਹਾਂ ਕੀਰਤਨੀ ਜਥਿਆਂ 'ਤੇ ਲਗਾਈ ਰੋਕ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ, ਅੱਜ ਤੋਂ ਕੀਤਾ ਨਵੀਂ ਮੁਹਿੰਮ ਦਾ ਆਗਾਜ਼

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ, ਅੱਜ ਤੋਂ ਕੀਤਾ ਨਵੀਂ ਮੁਹਿੰਮ ਦਾ ਆਗਾਜ਼

PCS ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ ਸੁਨੀਲ ਜਾਖੜ ਨੇ ਪੰਜਾਬ ਸਰਕਾਰ 'ਤੇ ਲਾਏ ਗੰਭੀਰ ਦੋਸ਼, ਮੰਗੀ CBI ਜਾਂਚ

PCS ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ ਸੁਨੀਲ ਜਾਖੜ ਨੇ ਪੰਜਾਬ ਸਰਕਾਰ 'ਤੇ ਲਾਏ ਗੰਭੀਰ ਦੋਸ਼, ਮੰਗੀ CBI ਜਾਂਚ

ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ: ਡਾ. ਹਰਪਿੰਦਰ ਸਿੰਘ

ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ: ਡਾ. ਹਰਪਿੰਦਰ ਸਿੰਘ

ਯੂ-ਵਿਨ ਪੋਰਟਲ 'ਤੇ ਟੀਕਾਕਰਨ ਦੀਆਂ ਆਨਲਾਈਨ ਐਂਟਰੀਆਂ ਸਮੇਂ ਸਿਰ ਕੀਤੀਆਂ ਜਾਣ: ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ

ਯੂ-ਵਿਨ ਪੋਰਟਲ 'ਤੇ ਟੀਕਾਕਰਨ ਦੀਆਂ ਆਨਲਾਈਨ ਐਂਟਰੀਆਂ ਸਮੇਂ ਸਿਰ ਕੀਤੀਆਂ ਜਾਣ: ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ

ਡਿਪਟੀ ਕਮਿਸ਼ਨਰ ਨੇ ਸੈਂਸਸ 2027 ਦੇ ਦੂਜੇ ਫੇਸ ਦੀਆਂ ਤਿਆਰੀਆਂ ਮੁਕੰਮਲ ਕਰਨ ਲਈ  ਚਾਰਜ ਅਫਸਰਾਂ ਨਾਲ ਮੀਟਿੰਗ ਕੀਤੀ

ਡਿਪਟੀ ਕਮਿਸ਼ਨਰ ਨੇ ਸੈਂਸਸ 2027 ਦੇ ਦੂਜੇ ਫੇਸ ਦੀਆਂ ਤਿਆਰੀਆਂ ਮੁਕੰਮਲ ਕਰਨ ਲਈ  ਚਾਰਜ ਅਫਸਰਾਂ ਨਾਲ ਮੀਟਿੰਗ ਕੀਤੀ

ਪੰਜਾਬ ਵਿੱਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਰੀਬ 95 ਫ਼ੀਸਦੀ ਕਮੀ — ਅਮਨ ਅਰੋੜਾ

ਪੰਜਾਬ ਵਿੱਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਰੀਬ 95 ਫ਼ੀਸਦੀ ਕਮੀ — ਅਮਨ ਅਰੋੜਾ

‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਪੰਜ ਪਿੰਡਾਂ ਦੇ 1,338 ਪਰਿਵਾਰਾਂ ਨੂੰ ਮਾਲਕੀ ਹੱਕਾਂ ਦੇ ਦਸਤਾਵੇਜ਼ ਸੌਂਪੇ

‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਪੰਜ ਪਿੰਡਾਂ ਦੇ 1,338 ਪਰਿਵਾਰਾਂ ਨੂੰ ਮਾਲਕੀ ਹੱਕਾਂ ਦੇ ਦਸਤਾਵੇਜ਼ ਸੌਂਪੇ

ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਦਿਵਾਂਗ ਸਿੰਗਲਾ ਤੇ ਸੱਸੀ਼ਕਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ     

ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਦਿਵਾਂਗ ਸਿੰਗਲਾ ਤੇ ਸੱਸੀ਼ਕਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ     

ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਲੋੜਵੰਦ ਬੱਚਿਆਂ ਨੂੰ ਵੰਡੇ ਤੋਹਫ਼ੇ

ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਲੋੜਵੰਦ ਬੱਚਿਆਂ ਨੂੰ ਵੰਡੇ ਤੋਹਫ਼ੇ