ਦਿੱਲੀ ਸਰਕਾਰ ਨੇ ਛੱਠ ਪੂਜਾ ਦੇ ਮੌਕੇ 'ਤੇ ਸੋਮਵਾਰ 16 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਦਿੱਲੀ ਸਰਕਾਰ ਦੇ ਅਧੀਨ ਆਉਂਦੇ ਸਾਰੇ ਸਰਕਾਰੀ ਦਫ਼ਤਰ, ਸਵਾਇੱਤ ਸੰਸਥਾਵਾਂ ਅਤੇ ਜਨਤਕ ਖੇਤਰ ਦੇ ਉੱਦਮ (PSUs) ਬੰਦ ਰਹਿਣਗੇ। ਦਿੱਲੀ ਦੇ ਉਪ-ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਦਿੱਲੀ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਨੇ 9 ਨਵੰਬਰ 2026 ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ। ਇਸ ਸਰਕਾਰੀ ਹੁਕਮ 'ਤੇ ਆਮ ਪ੍ਰਸ਼ਾਸਨ ਵਿਭਾਗ ਦੇ ਸੰਯੁਕਤ ਸਕੱਤਰ ਪ੍ਰਦੀਪ ਤਾਇਲ ਦੇ ਦਸਤਖ਼ਤ ਹਨ। ਆਦੇਸ਼ ਦੀਆਂ ਕਾਪੀਆਂ ਉਪ-ਰਾਜਪਾਲ ਦਫ਼ਤਰ, ਮੁੱਖ ਮੰਤਰੀ ਦਫ਼ਤਰ, ਦਿੱਲੀ ਵਿਧਾਨ ਸਭਾ ਦੇ ਸਪੀਕਰ, ਮੰਤਰੀ ਪਰਿਸ਼ਦ ਦੇ ਸਕੱਤਰਾਂ, ਸੀਨੀਅਰ ਅਧਿਕਾਰੀਆਂ ਸਮੇਤ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਨਵੀਂ ਦਿੱਲੀ ਨਗਰਪਾਲਿਕਾ ਪਰਿਸ਼ਦ ਦੇ ਚੇਅਰਮੈਨ ਨੂੰ ਭੇਜੀਆਂ ਗਈਆਂ ਹਨ। ਛੱਠ ਪੂਜਾ ਮੁੱਖ ਤੌਰ 'ਤੇ ਸੂਰਜ ਦੇਵ ਤੇ ਛੱਠੀ ਮਈਆ ਦੀ ਉਪਾਸਨਾ ਦਾ ਪਵਿੱਤਰ ਤਿਉਹਾਰ ਹੈ। ਇਸ ਪਵਿੱਤਰ ਮੌਕੇ 'ਤੇ ਸ਼ਰਧਾਲੂ ਉਪਵਾਸ ਰੱਖਦੇ ਹਨ ਤੇ ਸੂਰਜ ਦੇਵਤਾ ਨੂੰ ਅਰਘ ਅਰਪਿਤ ਕਰਦੇ ਹਨ। ਦਿੱਲੀ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਉਤਸ਼ਾਹ ਨਾਲ ਛੱਠ ਪੂਜਾ ਦਾ ਆਯੋਜਨ ਕਰਦੇ ਹਨ।