ਨਵੀਂ ਦਿੱਲੀ : ਦੇਸ਼ ਦੇ ਰੀਅਲ ਅਸਟੇਟ ਖੇਤਰ ਨੂੰ ਬੈਂਕਾਂ ਵੱਲੋਂ ਦਿੱਤਾ ਕੁਲ ਕਰਜ਼ਾ ਵਿੱਤੀ ਸਾਲ 2024-25 ਦੇ ਆਖਿਰ ਤੱਕ ਵਧ ਕੇ 35.4 ਲੱਖ ਕਰੋੜ ਰੁਪਏ ਹੋ ਗਿਆ। ਇਹ ਪਿਛਲੇ 4 ਸਾਲਾਂ ’ਚ ਲੱਗਭਗ ਦੁੱਗਣਾ ਹੋ ਗਿਆ ਹੈ।
ਰੀਅਲ ਅਸਟੇਟ ਸਲਾਹਕਾਰ ਕੰਪਨੀ ਕੋਲੀਅਰਸ ਇੰਡੀਆ ਨੇ ਇਸ ਰਿਪੋਰਟ ’ਚ ਕਿਹਾ ਕਿ ਇਹ ਅੰਕੜਾ ਦੇਸ਼ ਦੀਆਂ ਟਾਪ 50 ਸੂਚੀਬੱਧ ਰੀਅਲ ਅਸਟੇਟ ਕੰਪਨੀਆਂ ਦੇ ਵਿੱਤੀ ਬਿਊਰਿਆਂ ਦੇ ਵਿਸ਼ਲੇਸ਼ਣ ’ਤੇ ਆਧਾਰਿਤ ਹੈ। ਕੋਲੀਅਰਸ ਇੰਡੀਆ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ,‘‘ਵਿੱਤੀ ਸਾਲ 2020-21 ’ਚ ਕੁਲ ਬੈਂਕ ਕਰਜ਼ਾ 109.5 ਲੱਖ ਕਰੋੜ ਰੁਪਏ ਸੀ, ਉਹ 2024-25 ’ਚ ਵਧ ਕੇ 182.4 ਲੱਖ ਕਰੋੜ ਰੁਪਏ ਹੋ ਗਿਆ। ਇਸ ਮਿਆਦ ’ਚ ਰੀਅਲ ਅਸਟੇਟ ਖੇਤਰ ਨੂੰ ਬੈਂਕ ਕਰਜ਼ਾ 17.8 ਲੱਖ ਕਰੋੜ ਤੋਂ ਵਧ ਕੇ 35.4 ਲੱਖ ਕਰੋੜ ਰੁਪਏ ਹੋ ਗਿਆ।