ਨਵੀਂ ਦਿੱਲੀ : ਭਾਰਤ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਨੂੰ ਕਿਹਾ ਕਿ ਉਹ ਆਪਣੇ ਇੱਥੇ ਹੋ ਰਹੀਆਂ ਫਿਰਕੂ ਘਟਨਾਵਾਂ 'ਤੇ ਸਖ਼ਤੀ ਨਾਲ ਰੋਕ ਲਗਾਏ। ਬੰਗਲਾਦੇਸ਼ 'ਚ ਪਿਛਲੇ ਕੁਝ ਹਫ਼ਤਿਆਂ 'ਚ ਘੱਟੋ-ਘੱਟ 5 ਹਿੰਦੂ ਪੁਰਸ਼ਾਂ ਦਾ ਕਤਲ ਕੀਤੇ ਜਾਣ ਦੇ ਪਿਛੋਕੜ 'ਚ ਨਵੀਂ ਦਿੱਲੀ ਦੀ ਇਹ ਟਿੱਪਣੀ ਆਈ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ,''ਅਸੀਂ ਘੱਟ ਗਿਣਤੀਆਂ ਦੇ ਨਾਲ-ਨਾਲ ਉਨ੍ਹਾਂ ਦੇ ਘਰਾਂ ਅਤੇ ਵਪਾਰਾਂ 'ਤੇ ਕੱਟੜਪੰਥੀਆਂ ਵਲੋਂ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦਾ ਚਿੰਤਾਜਨਕ ਸਿਲਸਿਲਾ ਦੇਖ ਰਹੇ ਹਨ।''
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਫਿਰਕੂ ਘਟਨਾਵਾਂ ਨਾਲ ਤੁਰੰਤ ਅਤੇ ਸਖ਼ਤੀ ਨਾਲ ਨਜਿੱਠਣਾ ਜ਼ਰੂਰੀ ਹੈ। ਜਾਇਸਵਾਲ ਨੇ ਕਿਹਾ,''ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਿੱਜੀ ਦੁਸ਼ਮਣੀ, ਰਾਜਨੀਤਕ ਮਤਭੇਦਾਂ ਜਾਂ ਬਾਹਰੀ ਕਾਰਨਾਂ ਕਰ ਕੇ ਜੋੜਣ ਦਾ ਇਕ ਚਿੰਤਾਜਨਕ ਰੁਝਾਨ ਦੇਖਿਆ ਹੈ।'' ਉਨ੍ਹਾਂ ਕਿਹਾ,''ਇਸ ਤਰ੍ਹਾਂ ਦੀ ਅਣਦੇਖੀ ਨਾਲ ਅਪਰਾਧੀਆਂ ਦਾ ਹੌਂਸਲਾ ਵਧਦਾ ਹੈ ਅਤੇ ਘੱਟ ਗਿਣਤੀਆਂ ਵਿਚਾਲੇ ਡਰ ਅਤੇ ਅਸੁਰੱਖਿਆ ਦੀ ਭਾਵਨਾ ਹੋਰ ਡੂੰਘੀ ਹੋ ਜਾਂਦੀ ਹੈ।''