ਮੁੰਬਈ : ਬੈਂਕ ਆਫ਼ ਬੜੌਦਾ ਨੇ 30 ਸਤੰਬਰ, 2026 ਨੂੰ ਖਤਮ ਦੂਜੀ ਤਿਮਾਹੀ ਦੇ ਵਿੱਤੀ ਨਤੀਜਿਆਂ ਦਾ ਐਲਾਨ ਕਰਦੇ ਹੋਏ 6,532 ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਤਿਮਾਹੀ ਸ਼ੁੱਧ ਲਾਭ ਦਰਜ ਕੀਤਾ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 35.8 ਫੀਸਦੀ ਜ਼ਿਆਦਾ ਹੈ। ਤਿਮਾਹੀ ਦੌਰਾਨ ਬੈਂਕ ਦੀ ਸ਼ੁੱਧ ਵਿਆਜ ਆਮਦਨ 9 ਫੀਸਦੀ ਵਧ ਕੇ 13,026 ਕਰੋੜ ਰੁਪਏ ਰਹੀ, ਜਦੋਂ ਕਿ ਸੰਚਾਲਨ ਲਾਭ 50.9 ਫੀਸਦੀ ਦੇ ਵਾਧੇ ਨਾਲ ਰਿਕਾਰਡ 11,430 ਕਰੋੜ ਰੁਪਏ ਪਹੁੰਚ ਗਿਆ।
ਬੈਂਕ ਦੀ ਜਾਇਦਾਦ ਗੁਣਵੱਤਾ ’ਚ ਵੀ ਸੁਧਾਰ ਜਾਰੀ ਰਿਹਾ ਅਤੇ ਕੁੱਲ ਐੱਨ. ਪੀ. ਏ. ਘਟ ਕੇ 1.78 ਫੀਸਦੀ ਅਤੇ ਸ਼ੁੱਧ ਐੱਨ. ਪੀ. ਏ. 0.37 ਫੀਸਦੀ ਰਹਿ ਗਿਆ। 30 ਸਤੰਬਰ, 2026 ਤੱਕ ਬੈਂਕ ਦਾ ਗਲੋਬਲ ਕਾਰੋਬਾਰ 17.2 ਫੀਸਦੀ ਵਧ ਕੇ 32,57,883 ਕਰੋੜ ਰੁਪਏ ਹੋ ਗਿਆ, ਜਦੋਂ ਕਿ ਗਲੋਬਲ ਐਡਵਾਂਸ ’ਚ 18.3 ਫੀਸਦੀ ਅਤੇ ਗਲੋਬਲ ਡਿਪਾਜ਼ਿਟ ’ਚ 16.4 ਫੀਸਦੀ ਦਾ ਸਾਲਾਨਾ ਵਾਧਾ ਦਰਜ ਕੀਤਾ ਗਿਆ।