Wednesday, October 28, 2026
BREAKING
• ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਸੁਰਕਸ਼ਿਤ ਬਚਪਨ ਅਭਿਆਨ ਤਹਿਤ ਜਾਗਰੂਕਤਾ ਕੀਤਾ • Big Breaking : ਸਪੇਨ 'ਚ ਦੋ ਰੇਲਗੱਡੀਆਂ ਦੀ ਟੱਕਰ, 39 ਲੋਕਾਂ ਦੀ ਮੌਤ • ਪੰਜਾਬ 'ਚ ਇਕ ਹੋਰ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ, ਡਸਟਰ ਗੱਡੀ 'ਤੇ ਹੋਈ ਤਾਬੜ-ਤੋੜ ਫਾਇਰਿੰਗ • ਰਾਜ ਸਭਾ ਜਾਏਗਾ ਇਕ ਹੋਰ ਸਿੱਖ ਆਗੂ ! ਭਾਜਪਾ ਨੇ ਕੀਤਾ ਨਾਮੀਨੇਟ • ਕੇਲੇ ਵੇਚਣ ਲਈ ਮਜਬੂਰ ਹੋਏ 'ਬਦਮਾਸ਼' ! ਕਾਮੇਡੀਅਨ ਹਰਸ਼ ਦੀ ਗੱਲ ਸੁਣ CM ਯੋਗੀ ਦਾ ਵੀ ਨਿਕਲਿਆ ਹਾਸਾ • ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ • ਇਜ਼ਰਾਈਲ 'ਚ ਨੇਤਨਯਾਹੂ ਗਠਜੋੜ ਨੇ ਬਣਾਈ ਬੜਤ, ਅੰਤਿਮ ਚੋਣ ਨਤੀਜਿਆਂ ਦੀ ਉਡੀਕ • ਮੋਹਾਲੀ 'ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ 'ਚ ਮਾਰਿਆ ਛਾਪਾ • ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ • ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ ਪਾਵਰਕੱਟ, ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

ਬਾਜ਼ਾਰ

ਈਰਾਨ-ਅਮਰੀਕਾ ਤਣਾਅ ਵਿਚਾਲੇ ਬਾਸਮਤੀ ਦੀ ਵਧੀ ਮੰਗ, ਝੋਨੇ ਦੇ ਭਾਅ 5,000 ਰੁਪਏ ਪ੍ਰਤੀ ਕੁਇੰਟਲ ਪਾਰ

28 ਅਕਤੂਬਰ, 2026 04:54 PM

ਪੱਛਮੀ ਏਸ਼ੀਆ ’ਚ ਵਧਦੇ ਤਣਾਅ ਅਤੇ ਖਾੜੀ ਦੇਸ਼ਾਂ ’ਚ ਖੁਰਾਕ ਸੁਰੱਖਿਆ ਦੀ ਚਿੰਤਾ ਵਿਚਾਲੇ ਭਾਰਤੀ ਬਾਸਮਤੀ ਚੌਲਾਂ ਦੀ ਮੰਗ ਵਧ ਗਈ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦੀਆਂ ਪ੍ਰਮੁੱਖ ਮੰਡੀਆਂ ’ਚ ਬਾਸਮਤੀ ਝੋਨੇ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਕਰੀਬ 1,000 ਰੁਪਏ ਪ੍ਰਤੀ ਕੁਇੰਟਲ ਤੱਕ ਵਧ ਗਈਆਂ ਹਨ। ਪ੍ਰਮੁੱਖ ਕਿਸਮਾਂ ਦੇ ਭਾਅ 5,000 ਰੁਪਏ ਤੋਂ ਪਾਰ ਪਹੁੰਚਣ ਨਾਲ ਕਿਸਾਨਾਂ ਨੂੰ ਬਿਹਤਰ ਕੀਮਤ ਮਿਲ ਰਹੀ ਹੈ।


1509 ਅਤੇ 1121 ਕਿਸਮਾਂ ’ਚ ਤੇਜ਼ੀ : ਹਰਿਆਣਾ ਦੀ ਕਰਨਾਲ ਅਤੇ ਪੰਜਾਬ ਦੀ ਖੰਨਾ ਮੰਡੀ ’ਚ ਬਾਸਮਤੀ ਦੀ 1509 ਕਿਸਮ ਕਰੀਬ 4,500 ਰੁਪਏ ਅਤੇ 1121 ਕਿਸਮ ਕਰੀਬ 5,200 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਬਰਾਮਦਕਾਰਾਂ ਮੁਤਾਬਕ, ਸਾਊਦੀ ਅਰਬ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ’ਚ ਮੰਗ ਵਧਣ ਨਾਲ ਕੀਮਤਾਂ ਨੂੰ ਸਹਾਰਾ ਮਿਲਿਆ ਹੈ। ਪੱਛਮੀ ਏਸ਼ੀਆ ’ਚ ਸੰਘਰਸ਼ ਅਤੇ ਸਟ੍ਰੇਟ ਆਫ ਹੋਰਮੁਜ਼ ਨਾਲ ਜੁੜੀਆਂ ਸਪਲਾਈ ਰੁਕਾਵਟਾਂ ਕਾਰਨ ਖੁਰਾਕੀ ਵਸਤਾਂ ਦੀ ਉਪਲੱਬਧਤਾ ਨੂੰ ਲੈ ਕੇ ਚਿੰਤਾ ਵਧੀ ਹੈ। ਕਈ ਦੇਸ਼ ਖੁਰਾਕ ਭੰਡਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਅਨੁਸਾਰ, ਈਰਾਨ-ਅਮਰੀਕਾ ਵਿਚਾਲੇ ਤਣਾਅ ਵਧਣ ਦੇ ਖਦਸ਼ੇ ਨਾਲ ਖੁਰਾਕ ਸੁਰੱਖਿਆ ਦਾ ਮੁੱਦਾ ਅਹਿਮ ਹੋਇਆ ਹੈ, ਜਿਸ ਨਾਲ ਭਾਰਤੀ ਬਾਸਮਤੀ ਦੀ ਮੰਗ ਪ੍ਰਭਾਵਿਤ ਹੋਈ ਹੈ।


65.2 ਲੱਖ ਟਨ ਬਾਸਮਤੀ ਦੀ ਬਰਾਮਦ : ਵਿੱਤੀ ਸਾਲ 2025-26 ’ਚ ਭਾਰਤ ਨੇ 65.2 ਲੱਖ ਟਨ ਬਾਸਮਤੀ ਚੌਲਾਂ ਦੀ ਬਰਾਮਦ ਕੀਤੀ, ਜਿਸ ਦਾ ਮੁੱਲ 5.67 ਅਰਬ ਡਾਲਰ ਭਾਵ ਕਰੀਬ 49,500 ਕਰੋੜ ਰੁਪਏ ਰਿਹਾ। ਇਸ ’ਚ ਖਾੜੀ ਦੇਸ਼ਾਂ ਦੀ ਹਿੱਸੇਦਾਰੀ ਲੱਗਭਗ 70 ਫੀਸਦੀ ਸੀ। ਗਲੋਬਲ ਐਰੋਮੈਟਿਕ ਚੌਲ ਬਾਜ਼ਾਰ ’ਚ ਭਾਰਤ ਦੀ ਹਿੱਸੇਦਾਰੀ ਕਰੀਬ 75 ਤੋਂ 80 ਫੀਸਦੀ ਹੈ। ਝੋਨੇ ਦੀਆਂ ਉੱਚੀਆਂ ਕੀਮਤਾਂ ਨਾਲ ਬਰਾਮਦਕਾਰਾਂ ਦੀ ਖਰੀਦ ਲਾਗਤ ਅਤੇ ਕਾਰਜਸ਼ੀਲ ਪੂੰਜੀ ਦੀ ਜ਼ਰੂਰਤ ਵਧ ਗਈ ਹੈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

Jio IPO ਦੀ ਬਾਜ਼ਾਰ 'ਚ ਧਮਾਕੇਦਾਰ ​​ਐਂਟਰੀ, ਨਿਵੇਸ਼ਕਾਂ ਨੂੰ ਲਾਭ, 21% ਪ੍ਰੀਮੀਅਮ 'ਤੇ ਹੋਈ ਲਿਸਟਿੰਗ

Jio IPO ਦੀ ਬਾਜ਼ਾਰ 'ਚ ਧਮਾਕੇਦਾਰ ​​ਐਂਟਰੀ, ਨਿਵੇਸ਼ਕਾਂ ਨੂੰ ਲਾਭ, 21% ਪ੍ਰੀਮੀਅਮ 'ਤੇ ਹੋਈ ਲਿਸਟਿੰਗ

ਈ20 ਈਂਧਨ ਦੇ ਖ਼ਿਲਾਫ ਪੈਸੇ ਦੇ ਕੇ ਪ੍ਰੋਪੇਗੰਡਾ ਚਲਾਇਆ ਗਿਆ : ਗਡਕਰੀ

ਈ20 ਈਂਧਨ ਦੇ ਖ਼ਿਲਾਫ ਪੈਸੇ ਦੇ ਕੇ ਪ੍ਰੋਪੇਗੰਡਾ ਚਲਾਇਆ ਗਿਆ : ਗਡਕਰੀ

AI ਸੈਕਟਰ 'ਚ ਵੱਡੀ ਗਿਰਾਵਟ: ਚੀਨ ਦੇ ਸ਼ੇਅਰ ਬਾਜ਼ਾਰ 'ਚ ਨਿਵੇਸ਼ਕਾਂ ਦੇ ਡੁੱਬੇ ਅਰਬਾਂ ਡਾਲਰ

AI ਸੈਕਟਰ 'ਚ ਵੱਡੀ ਗਿਰਾਵਟ: ਚੀਨ ਦੇ ਸ਼ੇਅਰ ਬਾਜ਼ਾਰ 'ਚ ਨਿਵੇਸ਼ਕਾਂ ਦੇ ਡੁੱਬੇ ਅਰਬਾਂ ਡਾਲਰ

ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ E100 ਫਿਊਲ ! ਕੇਂਦਰ ਸਰਕਾਰ ਨੇ ਕਰ'ਤਾ ਐਲਾਨ

ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ E100 ਫਿਊਲ ! ਕੇਂਦਰ ਸਰਕਾਰ ਨੇ ਕਰ'ਤਾ ਐਲਾਨ

120 ਡਾਲਰ ਤੱਕ ਪੁੱਜ ਸਕਦੈ ਕੱਚੇ ਤੇਲ ਦਾ ਭਾਅ ! ਮਿਡਲ ਈਸਟ ਤਣਾਅ ਦਾ ਦਿਖ ਰਿਹਾ ਅਸਰ

120 ਡਾਲਰ ਤੱਕ ਪੁੱਜ ਸਕਦੈ ਕੱਚੇ ਤੇਲ ਦਾ ਭਾਅ ! ਮਿਡਲ ਈਸਟ ਤਣਾਅ ਦਾ ਦਿਖ ਰਿਹਾ ਅਸਰ

‘100 ਫੀਸਦੀ ਕਣਕ ਦੇ ਆਟੇ’ ਦੀ ਬ੍ਰੈੱਡ ਦਾ ਦਾਅਵਾ ਨਿਕਲਿਆ ਝੂਠਾ, ਬ੍ਰਿਟਾਨੀਆ ’ਤੇ 1 ਲੱਖ ਰੁਪਏ ਜੁਰਮਾਨਾ

‘100 ਫੀਸਦੀ ਕਣਕ ਦੇ ਆਟੇ’ ਦੀ ਬ੍ਰੈੱਡ ਦਾ ਦਾਅਵਾ ਨਿਕਲਿਆ ਝੂਠਾ, ਬ੍ਰਿਟਾਨੀਆ ’ਤੇ 1 ਲੱਖ ਰੁਪਏ ਜੁਰਮਾਨਾ

ਮਹਿੰਗੇ ਚਿੱਪ ਨੇ ਢਿੱਲੀ ਕੀਤੀ ਚੀਨ ਦੀ ਪਕੜ, ਭਾਰਤੀ ਮੋਬਾਈਲ ਕੰਪਨੀਆਂ ਨੂੰ ਮੌਕਾ

ਮਹਿੰਗੇ ਚਿੱਪ ਨੇ ਢਿੱਲੀ ਕੀਤੀ ਚੀਨ ਦੀ ਪਕੜ, ਭਾਰਤੀ ਮੋਬਾਈਲ ਕੰਪਨੀਆਂ ਨੂੰ ਮੌਕਾ

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ ਨਾਲ ਬਣਾਇਆ ਵਿਸ਼ਵ ਰਿਕਾਰਡ

JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ ਨਾਲ ਬਣਾਇਆ ਵਿਸ਼ਵ ਰਿਕਾਰਡ

ਕਾਰੋਬਾਰੀਆਂ ਲ਼ਈ ਵੱਡੀ ਖ਼ਬਰ , 1 ਨਵੰਬਰ ਤੋਂ GST 'ਚ ਹੋਣ ਜਾ ਰਹੇ ਵੱਡੇ ਬਦਲਾਅ

ਕਾਰੋਬਾਰੀਆਂ ਲ਼ਈ ਵੱਡੀ ਖ਼ਬਰ , 1 ਨਵੰਬਰ ਤੋਂ GST 'ਚ ਹੋਣ ਜਾ ਰਹੇ ਵੱਡੇ ਬਦਲਾਅ