Thursday, November 26, 2026
BREAKING
• ਪ੍ਰਸ਼ਾਂਤ ਖੇਤਰ 'ਚ ਚੀਨ ਦੀਆਂ ਫੌਜੀ ਯੋਜਨਾਵਾਂ ਨੂੰ ਝਟਕਾ: ਸੋਲੋਮਨ ਟਾਪੂ ਦਾ ਵੱਡਾ ਫੈਸਲਾ • ਕਰਨ ਜੌਹਰ ਹੋਏ ਅਕਸ਼ੈ ਦੇ ਮੁਰੀਦ, "ਕਿਹਾ ਮੈਂ ਉਨ੍ਹਾਂ ਵਰਗਾ ਮਿਹਨਤੀ ਇਨਸਾਨ ਨਹੀਂ ਦੇਖਿਆ" • ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ.ਆਈ.ਐੱਚ. ਰੈਂਕਿੰਗ 'ਚ ਹਾਸਲ ਕੀਤੀ ਹੁਣ ਤੱਕ ਦੀ ਸਰਵੋਤਮ 5ਵੀਂ ਰੈਂਕ • ਮੁਹੰਮਦ ਸਿਰਾਜ ਨੂੰ ਚੋਣ ਵਿਵਾਦ 'ਚ ਨਾ ਘਸੀਟਿਆ ਜਾਵੇ : BCCI ਉਪ-ਪ੍ਰਧਾਨ ਰਾਜੀਵ ਸ਼ੁਕਲਾ • ਖੰਡ ਉਦਯੋਗ ਨੂੰ ਦੋਹਰੀ ਰਾਹਤ : ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ ਵਧੀ, ਅਮਰੀਕਾ ਨੂੰ 8,606 ਟਨ ਬਰਾਮਦ ਦੀ ਮਨਜ਼ੂਰੀ • ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 15.32 ਕਰੋੜ ਰੁਪਏ ਦੀ ਲਾਗਤ ਨਾਲ ਬਣੇ ‘ਵਰਲਡ ਕਲਾਸ’ ਸਬ-ਡਵੀਜ਼ਨਲ ਕੰਪਲੈਕਸ ਸੁਨਾਮ ਊਧਮ ਸਿੰਘ ਵਾਲਾ ਦਾ ਉਦਘਾਟਨ • ਜੇਕਰ ਭਗਵਾਨ ਪੂਤਨਾ ਵਰਗੀ ਰਾਕਸ਼ਸੀ ਨੂੰ ਵੀ ਬਚਾ ਸਕਦੇ ਹਨ, (ਰਮੇਸ਼ ਗਰਗ)ਤਾਂ ਉਹ ਆਪਣੇ ਭਗਤਾਂ ਨੂੰ ਕਿਉਂ ਨਹੀਂ ਬਚਾਏਗਾ? ਸਵਾਮੀ ਰਾਮਗਿਰੀ • ਅਕਾਲੀ-ਭਾਜਪਾ ਗਠਜੋੜ ਸਿਆਸੀ ਤੌਰ ’ਤੇ ‘ਜ਼ੀਰੋ ਜਮ੍ਹਾਂ ਜ਼ੀਰੋ ਬਰਾਬਰ ਜ਼ੀਰੋ’: ਅਮਨ ਅਰੋੜਾ • ਵਾਰਡ ਨੰਬਰ 9 ਦੀ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਸ੍ਰੀ ਹਰਿ ਕੀਰਤਨ ਦਾ ਆਯੋਜਨ • ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਭਗਵਾਨ ਵਿਸ਼ਵਕਰਮਾ ਜੀ ਨੂੰ ਸਮਰਪਿਤ ਭਗਵਾਨ ਵਿਸ਼ਵਕਰਮਾ ਚੌਕ ਦਾ ਉਦਘਾਟਨ ਕੀਤਾ

ਬਾਜ਼ਾਰ

ਖੰਡ ਉਦਯੋਗ ਨੂੰ ਦੋਹਰੀ ਰਾਹਤ : ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ ਵਧੀ, ਅਮਰੀਕਾ ਨੂੰ 8,606 ਟਨ ਬਰਾਮਦ ਦੀ ਮਨਜ਼ੂਰੀ

26 ਨਵੰਬਰ, 2026 03:57 PM

ਨਵੀਂ ਦਿੱਲੀ : ਭਾਰਤੀ ਖੰਡ ਉਦਯੋਗ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਜਿੱਥੇ ਅਮਰੀਕਾ ਨੂੰ 8,606 ਟਨ ਕੱਚੀ ਖੰਡ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਹੈ, ਉੱਥੇ ਹੀ ਘਰੇਲੂ ਬਾਜ਼ਾਰ ’ਚ ਉਪਲੱਬਧਤਾ ਵਧਾਉਣ ਅਤੇ ਕੀਮਤਾਂ ’ਤੇ ਕਾਬੂ ਪਾਉਣ ਲਈ 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ ਵੀ 3 ਮਹੀਨੇ ਵਧਾ ਕੇ 31 ਮਾਰਚ, 2027 ਕਰ ਦਿੱਤੀ ਹੈ। ਵਣਜ ਮੰਤਰਾਲਾ ਦੀ ਨੋਟੀਫਿਕੇਸ਼ਨ ਅਨੁਸਾਰ ਭਾਰਤ ਨੇ ਅਮਰੀਕੀ ਵਿੱਤੀ ਸਾਲ 2027 (ਇਕ ਅਕਤੂਬਰ, 2026 ਤੋਂ 30 ਸਤੰਬਰ, 2027) ਲਈ ਟੈਰਿਫ ਰੇਟ ਕੋਟਾ (ਟੀ. ਆਰ. ਕਿਊ.) ਯੋਜਨਾ ਤਹਿਤ ਅਮਰੀਕਾ ਨੂੰ 8,606 ਮੀਟ੍ਰਿਕ ਟਨ ਕੱਚੀ ਖੰਡ ਦੀ ਬਰਾਮਦ ਦਾ ਕੋਟਾ ਅਲਾਟ ਕੀਤਾ ਹੈ। ਇਸ ਯੋਜਨਾ ਤਹਿਤ ਗੰਨੇ ਤੋਂ ਪ੍ਰਾਪਤ ਗੈਰ-ਪ੍ਰੋਸੈੱਸਡ ਭਾਵ ਕੱਚੀ ਖੰਡ ਦੀ ਬਰਾਮਦ ਜ਼ੀਰੋ ਜਾਂ ਰਿਆਇਤੀ ਡਿਊਟੀ ’ਤੇ ਕੀਤੀ ਜਾ ਸਕੇਗੀ।


ਦਰਾਮਦ ਦੀ ਸਮਾਂ-ਹੱਦ 31 ਮਾਰਚ ਤੱਕ ਵਧੀਦੂਜੇ ਪਾਸੇ ਕੇਂਦਰ ਸਰਕਾਰ ਨੇ 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ 31 ਦਸੰਬਰ, 2026 ਤੋਂ ਵਧਾ ਕੇ 31 ਮਾਰਚ, 2027 ਕਰ ਦਿੱਤੀ ਹੈ। ਡੀ. ਜੀ. ਐੱਫ. ਟੀ. ਨੇ ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ’ਚ ਟੈਰਿਫ ਰੇਟ ਕੋਟਾ ਤਹਿਤ ਇਸ ਮਿਆਦ ਦੇ ਵਾਧੇ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਦਰਾਮਦ ਕੀਤੀ ਕੱਚੀ ਖੰਡ ਨੂੰ ਚਿੱਟੀ ਜਾਂ ਰਿਫਾਇੰਡ ਖੰਡ ’ਚ ਬਦਲਣ ਅਤੇ ਘਰੇਲੂ ਬਾਜ਼ਾਰ ’ਚ ਵੇਚਣ ਦੀ ਸਮਾਂ-ਹੱਦ ਵੀ ਵਧਾ ਕੇ 30 ਸਤੰਬਰ, 2027 ਕਰ ਦਿੱਤੀ ਗਈ ਹੈ।


ਘਰੇਲੂ ਕੀਮਤਾਂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ਸਰਕਾਰ ਨੇ ਘਰੇਲੂ ਬਾਜ਼ਾਰ ’ਚ ਖੰਡ ਦੀਆਂ ਕੀਮਤਾਂ ’ਚ ਤੇਜ਼ ਵਾਧੇ ਨੂੰ ਦੇਖਦਿਆਂ ਡਿਊਟੀ-ਫ੍ਰੀ ਦਰਾਮਦ ਦੀ ਇਜਾਜ਼ਤ ਦਿੱਤੀ ਸੀ। ਸਾਲ 2026-27 ਦੇ ਖੰਡ ਸੀਜ਼ਨ ਦੀ ਸ਼ੁਰੂਆਤ ’ਚ ਸ਼ੁਰੂਆਤੀ ਭੰਡਾਰ ਘੱਟ ਹੋਣ ਕਾਰਨ ਮਿੱਲਾਂ ਦੀਆਂ ਵਿਕਰੀ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਸਨ। ਸਰਕਾਰ ਦੇ ਇਸ ਫੈਸਲੇ ਦਾ ਉਦੇਸ਼ ਘਰੇਲੂ ਬਾਜ਼ਾਰ ’ਚ ਖੰਡ ਦੀ ਉਪਲੱਬਧਤਾ ਵਧਾਉਣਾ ਅਤੇ ਕੀਮਤਾਂ ’ਚ ਵਾਧੇ ’ਤੇ ਰੋਕ ਲਾਉਣਾ ਹੈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ 'ਚ ਤੂਫ਼ਾਨੀ ਵਾਧਾ: ਸੈਂਸੈਕਸ ਨੇ ਮਾਰੀ 1,502 ਅੰਕਾਂ ਦੀ ਛਾਲ, ਨਿਵੇਸ਼ਕਾਂ ਦੀ ਦੌਲਤ 6.50 ਲੱਖ ਕਰੋੜ ਵਧੀ

ਸ਼ੇਅਰ ਬਾਜ਼ਾਰ 'ਚ ਤੂਫ਼ਾਨੀ ਵਾਧਾ: ਸੈਂਸੈਕਸ ਨੇ ਮਾਰੀ 1,502 ਅੰਕਾਂ ਦੀ ਛਾਲ, ਨਿਵੇਸ਼ਕਾਂ ਦੀ ਦੌਲਤ 6.50 ਲੱਖ ਕਰੋੜ ਵਧੀ

IPO ਦੇ ਗ੍ਰੇਅ ਮਾਰਕੀਟ ਪ੍ਰੀਮੀਅਮ ਦਾ ਪ੍ਰਚਾਰ ਬੰਦ ਕਰਨ ਦੀ ਸਲਾਹ, ਸੇਬੀ ਨੇ ਨਿਵੇਸ਼ਕਾਂ ਨੂੰ ਕੀਤਾ ਚੌਕਸ

IPO ਦੇ ਗ੍ਰੇਅ ਮਾਰਕੀਟ ਪ੍ਰੀਮੀਅਮ ਦਾ ਪ੍ਰਚਾਰ ਬੰਦ ਕਰਨ ਦੀ ਸਲਾਹ, ਸੇਬੀ ਨੇ ਨਿਵੇਸ਼ਕਾਂ ਨੂੰ ਕੀਤਾ ਚੌਕਸ

ਵੇਦਾਂਤਾ ਰੋਜ਼ਾਨਾ 18 ਲੱਖ ਘਣ ਮੀਟਰ ਗੈਸ ਵੇਚੇਗੀ, 14 ਦਸੰਬਰ ਨੂੰ ਹੋਵੇਗੀ ਈ-ਨਿਲਾਮੀ

ਵੇਦਾਂਤਾ ਰੋਜ਼ਾਨਾ 18 ਲੱਖ ਘਣ ਮੀਟਰ ਗੈਸ ਵੇਚੇਗੀ, 14 ਦਸੰਬਰ ਨੂੰ ਹੋਵੇਗੀ ਈ-ਨਿਲਾਮੀ

ਦੇਸ਼ ਦੀ ਆਰਥਿਕ ਵਿਕਾਸ ਦਰ 2026-27 ’ਚ 7 ਫੀਸਦੀ ਰਹਿਣ ਦਾ ਅੰਦਾਜ਼ਾ : ਐੱਸ. ਐਂਡ ਪੀ.

ਦੇਸ਼ ਦੀ ਆਰਥਿਕ ਵਿਕਾਸ ਦਰ 2026-27 ’ਚ 7 ਫੀਸਦੀ ਰਹਿਣ ਦਾ ਅੰਦਾਜ਼ਾ : ਐੱਸ. ਐਂਡ ਪੀ.

ਸੋਨਾ ਦਰਾਮਦ ਅਪ੍ਰੈਲ-ਅਕਤੂਬਰ ’ਚ 40 ਫੀਸਦੀ ਘਟੀ : ਸੀ. ਟੀ. ਆਈ.

ਸੋਨਾ ਦਰਾਮਦ ਅਪ੍ਰੈਲ-ਅਕਤੂਬਰ ’ਚ 40 ਫੀਸਦੀ ਘਟੀ : ਸੀ. ਟੀ. ਆਈ.

Nvidia ਦੇ ਬਾਜ਼ਾਰ ਮੁੱਲ ’ਚ 905 ਅਰਬ ਡਾਲਰ ਦੀ ਗਿਰਾਵਟ, ਜਾਣੋ ਟਾਪ-100 ’ਚ ਭਾਰਤੀ ਕੰਪਨੀਆਂ ਦੀ ਸਥਿਤੀ

Nvidia ਦੇ ਬਾਜ਼ਾਰ ਮੁੱਲ ’ਚ 905 ਅਰਬ ਡਾਲਰ ਦੀ ਗਿਰਾਵਟ, ਜਾਣੋ ਟਾਪ-100 ’ਚ ਭਾਰਤੀ ਕੰਪਨੀਆਂ ਦੀ ਸਥਿਤੀ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ , 23 ਪੈਸੇ ਡਿੱਗਾ ਰੁਪਿਆ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ , 23 ਪੈਸੇ ਡਿੱਗਾ ਰੁਪਿਆ

Airtel ਨੇ ਸ਼ੁਰੂ ਕੀਤਾ ਟ੍ਰੈਵਲ ਵੀਕ, ਇੰਟਰਨੈਸ਼ਨਲ ਰੋਮਿੰਗ ’ਤੇ ਮਿਲੇਗੀ 10 ਫੀਸਦੀ ਛੋਟ

Airtel ਨੇ ਸ਼ੁਰੂ ਕੀਤਾ ਟ੍ਰੈਵਲ ਵੀਕ, ਇੰਟਰਨੈਸ਼ਨਲ ਰੋਮਿੰਗ ’ਤੇ ਮਿਲੇਗੀ 10 ਫੀਸਦੀ ਛੋਟ

ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ ਹੋਏ ਮਾਲਾਮਾਲ ; ਜਾਣੋ ਅਚਾਨਕ ਵਾਧੇ ਦੇ ਕਾਰਨ

ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ ਹੋਏ ਮਾਲਾਮਾਲ ; ਜਾਣੋ ਅਚਾਨਕ ਵਾਧੇ ਦੇ ਕਾਰਨ

ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ

ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ